ਪੀਐੱਮਇੰਡੀਆ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਰਾਸ਼ਟਰੀ ਫੂਡ ਟੈਕਨੋਲੋਜੀ, ਉੱਦਮਤਾ ਤੇ ਪ੍ਰਬੰਧਨ ਸੰਸਥਾਨ ਬਿਲ, 2019 ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਬਿਲ ਦਾ ਉਦੇਸ਼ ਰਾਸ਼ਟਰੀ ਫੂਡ ਟੈਕਨੋਲੋਜੀ, ਉੱਦਮਤਾ ਤੇ ਪ੍ਰਬੰਧਨ ਸੰਸਥਾਨ (ਐੱਨਆਈਐੱਫਟੀਈਐੱਮ) ਕੁੰਡਲੀ (ਹਰਿਆਣਾ) ਅਤੇ ਭਾਰਤੀ ਫੂਡ ਪ੍ਰੋਸੈੱਸਿੰਗ ਟੈਕਨੋਲੋਜੀ ਸੰਸਥਾਨ (ਆਈਆਈਐੱਫਪੀਟੀ), ਤੰਜਾਵੁਰ (ਤਮਿਲ ਨਾਡੂ) ਨੂੰ ‘ਰਾਸ਼ਟਰੀ ਮਹੱਤਵ ਦੇ ਸੰਸਥਾਨ’ ਦਾ ਦਰਜਾ ਪ੍ਰਦਾਨ ਕਰਨਾ ਹੈ।
ਲਾਭ:
ਇਸ ਵਿਧਾਨ ਨਾਲ ਇਨ੍ਹਾਂ ਸੰਸਥਾਨਾਂ ਨੂੰ ਆਪਣੇ ਵਿੱਦਿਅਕ ਕੋਰਸ ਡਿਜ਼ਾਈਨ ਅਤੇ ਵਿਕਸਿਤ ਕਰਨ, ਆਪਣੇ ਵਿੱਦਿਅਕ ਕੰਮ-ਕਾਜ ਵਿੱਚ ਖੋਜ ਗਤੀਵਿਧੀਆਂ ਅਤੇ ਉਨ੍ਹਾਂ ਦਾ ਦਰਜਾ ਹੋਰ ਵਧਾਉਣ ਲਈ ਕਾਰਜਾਤਮਿਕ ਖੁਦਮੁਖਤਿਆਰੀ ਮਿਲੇਗੀ। ਇਸ ਨਾਲ ਇਹ ਵਿਸ਼ਵ ਪੱਧਰੀ ਸੰਸਥਾਨ ਬਣ ਸਕਣਗੇ। ਇਹ ਸੰਸਥਾਨ ਸਰਕਾਰ ਦੀ ਰਾਖਵਾਂਕਰਣ ਨੀਤੀ ਨੂੰ ਲਾਗੂ ਕਰਨਗੇ ਅਤੇ ਸਬੰਧਤ ਹਿਤਧਾਰਕਾਂ ਲਾਭ ਲਈ ਵਿਸ਼ੇਸ਼ ਗਤੀਵਿਧੀਆਂ ਵੀ ਚਲਾਉਣਗੇ। ਇਸ ਨਾਲ ਇਹ ਸੰਸਥਾਨ ਇਨੋਵੇਟਿਵ ਪਿਰਤਾਂ ਦੇ ਇਸਤੇਮਾਲ ਨਾਲ ਵਿਸ਼ਵ ਪੱਧਰੀ ਸਿੱਖਿਆ ਅਤੇ ਖੋਜ ਅਨੁਭਵ ਪ੍ਰਦਾਨ ਕਰਨ ਵਿੱਚ ਸਮਰੱਥ ਹੋਣਗੇ।
******
ਏਕੇਟੀ/ਐੱਸਐੱਨਸੀ/ਐੱਸਐੱਚ