ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਨੇ ਹਿੰਦੁਸਤਾਨ ਵੈਜੀਟੇਬਲ ਆਇਲਜ਼ ਕਾਰਪੋਰੇਸ਼ਨ ਲਿਮਟਿਡ (ਐੱਚਵੀਓਸੀ) ਦੀ ਮਲਕੀਅਤ ਵਾਲੇ ਸਾਰੀਆਂ ਜ਼ਮੀਨੀ ਅਸਾਸੇ ਢੁਕਵੀਂ ਵਰਤੋਂ / ਨਿਪਟਾਉਣ ਲਈ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਜਾਂ ਇਸ ਦੀ ਅਧਿਕਾਰਤ ਏਜੰਸੀ ਨੂੰ ਤਬਦੀਲ ਕਰਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਐੱਚਵੀਓਸੀ ਦੇ ਜ਼ਮੀਨੀ ਅਸਾਸਿਆਂ ਦੇ ਤਬਾਦਲੇ ਦੇ ਬਦਲੇ ਵਿੱਚ ਐੱਚਵੀਓਸੀ ਵੱਲੋਂ ਸਰਕਾਰ ਤੋਂ ਲਏ ਗਏ ਸਾਰੇ ਕਰਜ਼ਿਆਂ ਅਤੇ ਉਸ ਉੱਤੇ ਵਿਆਜ ਦੀ ਪੂਰੀ ਦੇਣਦਾਰੀ ਨੂੰ ਵੱਟੇ ਖਾਤੇ ਪਾ ਦਿੱਤਾ ਜਾਵੇਗਾ। ਸਰਕਾਰ ਨੇ ਵੱਖ-ਵੱਖ ਅਦਾਲਤਾਂ /ਟ੍ਰਿਬਿਊਨਲਾਂ /ਅਥਾਰਟੀਆਂ ਵਿੱਚ ਲਟਕ ਰਹੇ ਮਾਮਲਿਆਂ ਦੇ ਨਤੀਜੇ ਵਜੋਂ ਭਵਿੱਖ ਵਿੱਚ ਪੈਦਾ ਹੋਣ ਵਾਲੀਆਂ ਸਾਰੀਆਂ ਅਚਨਚੇਤੀ ਦੇਣਦਾਰੀਆਂ ਨੂੰ ਵੀ ਧਿਆਨ ਵਿੱਚ ਰੱਖਿਆ ਹੈ।
ਸੱਤ ਸ਼ਹਿਰਾਂ ਵਿੱਚ ਸਥਿਤ ਇਹ ਜ਼ਮੀਨ ਕਈ ਸਾਲਾਂ ਤੋਂ ਬਿਨਾਂ ਕਿਸੇ ਵਰਤੋਂ ਦੇ ਪਈ ਹੈ। ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਇਨ੍ਹਾਂ ਜਾਇਦਾਦਾਂ ਦੇ ਤਬਾਦਲੇ ਨਾਲ ਇਸ ਜ਼ਮੀਨ ਨੂੰ ਜਨਤਕ ਉਦੇਸ਼ ਲਈ ਵਰਤ ਸਕੇਗਾ। ਇਸ ਨਾਲ ਐੱਚਵੀਓਸੀ, ਜੋ ਕਿ ਸਮਾਪਤੀ ਦੇ ਅਧੀਨ ਜਨਤਕ ਖੇਤਰ ਦਾ ਇੱਕ ਬਿਮਾਰ ਅਦਾਰਾ ਹੈ, ਨੂੰ ਜਲਦੀ ਬੰਦ ਕਰਨ ਵਿੱਚ ਸਹੂਲਤ ਹੋਵੇਗੀ।
*****
AKT/VBA/SH