ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਆਂਧਰਾ ਪ੍ਰਦੇਸ਼ ਵਿੱਚ ਸੈਂਟਰਲ ਟ੍ਰਾਈਬਲ ਯੂਨੀਵਰਸਿਟੀ ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਆਂਧਰਾ ਪ੍ਰਦੇਸ਼ ਪੁਨਰਗਠਨ ਐਕਟ, 2014 (2014 ਦਾ ਨੰਬਰ 6) ਦੀ 13ਵੀਂ ਅਨੁਸੂਚੀ ਦੀ ਵਿਵਸਥਾ ਅਨੁਸਾਰ ਆਂਧਰਾ ਪ੍ਰਦੇਸ਼ ਸੈਂਟਰਲ ਟ੍ਰਾਈਬਲ ਯੂਨੀਵਰਸਿਟੀ ਦੀ ਸਥਾਪਨਾ ਵਿਜ਼ਿਆਨਗਰਮ ਜ਼ਿਲ੍ਹੇ ਦੇ ਰੈਲੀ (Relli) ਪਿੰਡ ਵਿੱਚ ਕੀਤੀ ਜਾਵੇਗੀ। ਮੰਤਰੀ ਮੰਡਲ ਨੇ ਸੈਂਟਰਲ ਟ੍ਰਾਈਬਲ ਯੂਨੀਵਰਸਿਟੀ ਦੀ ਸਥਾਪਨਾ ਦੇ ਪਹਿਲੇ ਪੜਾਅ ਦੇ ਖਰਚ ਲਈ 420 ਕਰੋੜ ਰੁਪਏ ਨੂੰ ਵੀ ਪ੍ਰਵਾਨਗੀ ਦਿੱਤੀ ਹੈ।
*****
ਏਕੇਟੀ/ਐੱਨਡਬਲਿਊ/ਐੱਸਐੱਚ