ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੰਤਰ-ਰਾਸ਼ਟਰੀ ਬੀਮਾ ਨਿਰੀਖਕ ਸੰਸਥਾ (IAIS) ਵਿੱਚ ਆਈਆਰਡੀਏਆਈ (IRDAI) ਦੇ ਇੱਕ ਦਸਖਤ-ਕਰਤਾ ਵਜੋਂ ਦਾਖਲੇ ਸਬੰਧੀ ਬਹੁਪੱਖੀ ਸਹਿਮਤੀ ਦਸਤਾਵੇਜ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ ।
ਅੰਤਰ-ਰਾਸ਼ਟਰੀ ਬੀਮਾ ਨਿਰੀਖਕ ਸੰਸਥਾ, ਬੀਮਾ ਨਿਰੀਖਕਾਂ ਵਿਚਕਾਰ ਸਹਿਯੋਗ ਅਤੇ ਸੂਚਨਾ ਦੇ ਵਟਾਂਦਰੇ ਲਈ ਇੱਕ ਵਿਸ਼ਵ ਪੱਧਰੀ ਢਾਂਚਾ ਹੈ । ਅੰਤਰਰਾਸ਼ਟਰੀ ਬੀਮਾ ਨਿਰੀਖਕ ਸੰਸਥਾ ਬਹੁ-ਪੱਖੀ ਸਹਿਮਤੀ ਦਸਤਾਵੇਜ਼, ਸੂਚਨਾ ਵਟਾਂਦਰੇ ਦੇ ਖੇਤਰ ਵਿੱਚ ਅਤੇ ਨਾਲ ਹੀ ਸੂਚਨਾ ਜ਼ਰੂਰਤਾਂ ਨਾਲ ਨਜਿੱਠਣ ਦੀ ਪ੍ਰਕਿਰਿਆ ਵਿੱਚ ਸਹਿਯੋਗ ਲਈ ਇਸ ਦੇ ਹਸਤਾਖਰ ਕਰਨ ਵਾਲਿਆਂ ਦੇ ਸੰਕਲਪ ਸਬੰਧੀ ਬਿਆਨ ਹੈ । ਵਿੱਤੀ ਬਜ਼ਾਰ ਦੇ ਵਧ ਰਹੇ ਏਕੀਕਰਣ ਅਤੇ ਅੰਤਰਰਾਸ਼ਟਰੀ ਪੱਧਰ ਤੇ ਸਰਗਰਮ ਬੀਮਾ ਕੰਪਨੀਆਂ ਦੀ ਗਿਣਤੀ ਵਧਣ ਨਾਲ ਆਪਸੀ ਸਹਿਯੋਗ ਅਤੇ ਬੀਮਾ ਉਦਯੋਗ ਨਿਰੀਖਕਾਂ ਵਿਚਕਾਰ ਸੂਚਨਾ ਵਟਾਂਦਰੇ ਦੀ ਜ਼ਰੂਰਤ ਵੀ ਵਧ ਗਈ ਹੈ । ਇਸ ਪਿੱਠ ਭੂਮੀ ਵਿੱਚ ਆਈਆਰਡੀਏਆਈ (IRDAI) ਅੰਤਰਰਾਸ਼ਟਰੀ ਬੀਮਾ ਨਿਰੀਖਕ ਸੰਘ, ਬਹੁਪੱਖੀ ਸਹਿਮਤੀ ਦਸਤਾਵੇਜ਼ ਦਾ ਸਿਗਨੇਟਰੀ ਮੈਂਬਰ ਬਣ ਗਿਆ ਸੀ । ਦੁਵੱਲੇ ਸਮਝੌਤਿਆਂ ਦੀ ਗੈਰਹਾਜ਼ਰੀ ਵਿੱਚ ਆਈ ਏ ਆਈ ਐੱਸ (IAIS), ਐੱਮਐੱਮਓਯੂ (MMoU) ਬੀਮਾਂ ਕੰਪਨੀਆਂ ਦੇ ਨਿਰੀਖਣ ਜਿਥੇ ਕਿ ਸਰਹੱਦੀ ਮੁੱਦੇ ਖੜੇ ਹੋ ਜਾਂਦੇ ਹਨ, ਸਬੰਧੀ ਹਸਤਾਖਰ ਕਰਨ ਵਾਲੇ ਅਧਿਕਾਰੀਆਂ ਵਿਚਕਾਰ ਸਹਿਯੋਗ ਅਤੇ ਸੂਚਨਾ ਵਟਾਂਦਰੇ ਲਈ ਇੱਕ ਰਸਮੀ ਅਧਾਰ ਪ੍ਰਦਾਨ ਕਰਦੀ ਹੈ । ਮੌਜੂਦਾ ਸਮਝੌਤਿਆਂ ਨਾਲੋਂ ਆਈ ਏ ਆਈ ਐੱਸ (IAIS), ਐੱਮਐੱਮਓਯੂ (MMoU) ਦਾ ਕਾਰਜ ਖੇਤਰ ਜ਼ਿਆਦਾ ਵਿਸ਼ਾਲ ਹੈ ਕਿਉਂਕਿ ਇਹ ਸਮਝੌਤਾ ਕਾਲੇ ਧਨ ਨੂੰ ਸਫੇਦ ਬਣਾਉਣ ਵਿਰੁੱਧ (ਏਐੱਮਐੱਲ-AML) ਅਤੇ ਦਹਿਸ਼ਤਵਾਦ ਦੀ ਵਿੱਤ ਨਾਲ ਲੜਾਈ (ਸੀਐੱਫਟੀ-CFT) ਅਧੀਨ ਬੀਮਾ ਵਿਚੋਲਿਆਂ ਜਿਹੀਆਂ ਹੋਰ ਨਿਯਮਤ ਇਕਾਈਆਂ ਨੂੰ ਨਿਗਰਾਨੀ ਪ੍ਰਦਾਨ ਕਰਦਾ ਹੈ ।
****
AKT/VBA/SH