Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਇੰਡੀਅਨ ਸਮੁਦਾਇਕ ਭਲਾਈ ਫੰਡ ਦਿਸ਼ਾ ਨਿਰਦੇਸ਼ ਦੀ ਸੋਧ ਦੀ ਪ੍ਰਵਾਨਗੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਇੰਡੀਅਨ ਕਮਿਊਨਿਟੀ ਵੈੱਲਫੇਅਰ ਫੰਡ (ਆਈਸੀਡਬਲਿਊਐੱਫ – ICWF) ਦੀਆਂ ਦਿਸ਼ਾ-ਨਿਰਦੇਸ਼ ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਆਈਸੀਡਬਲਿਊਐੱਫ, ਜੋ ਕਿ 2009 ਵਿੱਚ ਬਣਾਇਆ ਗਿਆ ਸੀ, ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਦੀ ਦੁਖ ਤੇ ਸੰਕਟ ਵਿੱਚ ਸਾਧਨਾਂ ਦੇ ਅਧਾਰ ਤੇ ਸਹਾਇਤਾ ਕਰਨ ਵਾਸਤੇ ਬਣਿਆ ਹੈ। ਦਿਸ਼ਾ-ਨਿਰਦੇਸ਼ ਅਨੁਸਾਰ ਫੰਡ ਦੇ ਰਾਹੀਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵਿਸਤਾਰ ਕੀਤਾ ਜਾਵੇਗਾ। ਦਿਸ਼ਾ-ਨਿਰਦੇਸ਼ ਵਿੱਚ ਤਿੰਨ ਖੇਤਰ ਹੋਣਗੇ ਜਿਵੇਂ ਕਿ ਮੁਸ਼ਕਲ ਹਾਲਾਤਾਂ ਵਿੱਚ ਵਿਦੇਸ਼ੀ ਭਾਰਤੀਆਂ ਦੀ ਸਹਾਇਤਾ ਕਰਨਾ, ਕਮਿਊਨਿਟੀ ਵੈਲਫੇਅਰ ਵਾਲੇ ਕੰਮ ਅਤੇ ਦੂਤਾਵਾਸ ਸੇਵਾਵਾਂ ਵਿੱਚ ਸੁਧਾਰ। ਉਨ੍ਹਾਂ ਵਿੱਚ ਵਿਦੇਸ਼ੀ ਭਾਰਤੀ ਨਾਗਰਿਕਾਂ ਵੱਲੋਂ ਸਹਾਇਤਾ ਵਾਸਤੇ ਕੀਤੀਆਂ ਗਈਆਂ ਬੇਨਤੀਆਂ ਨੂੰ ਜਲਦੀ ਨਿਪਟਾਉਣ ਵਿੱਚ ਭਾਰਤੀ ਮਿਸ਼ਨਾਂ ਅਤੇ ਪੋਸਟਾਂ ਵਿੱਚ ਜਿਆਦਾ ਲਚਕੀਲਤਾ ਲਿਆਉਣ ਦੀ ਭਾਵਨਾ ਹੈ।

ਭਾਰਤੀ ਨਾਗਰਿਕਾਂ ਦੀ ਮੁਸ਼ਕਲ ਵਿੱਚ ਸਹਾਇਤਾ ਕਰਨ ਤੋਂ ਇਲਾਵਾ, ਆਈਸੀਡਬਲਿਊਐੱਫ ਲੜਾਈ ਖੇਤਰ ਵਾਲੇ ਦੇਸ਼ਾਂ ਲਿਬੀਆ, ਇਰਾਕ, ਯਮਨ, ਦੱਖਣੀ ਸੁਡਾਨ ਵਿੱਚੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਵਿੱਚ ਇੱਕ ਬਹੁਤ ਵੱਡਾ ਸਹਾਰਾ ਬਣਿਆ ਹੈ ਅਤੇ ਸਾਲ 2013 ਵਿੱਚ ਨਿਤਾਕਤ ਮੁਹਿੰਮ (Nitaqat drive) ਦੌਰਾਨ ਸਾਉਦੀ ਅਰਬ ਵਿੱਚ ਅਤੇ ਹੁਣ ਚਲ ਰਹੀ ਐੱਮਨੈਸਟੀ ਮੁਹਿੰਮ (Amnesty drive) 2017 ਦੌਰਾਨ ਬਿਨਾ ਕਾਗਜ਼ ਪੱਤਰ ਵਾਲੇ ਭਾਰਤੀ ਨਾਗਰਿਕਾਂ ਦੀ ਸਹਾਇਤਾ ਵਰਗੀਆਂ ਚੁਣੌਤੀ ਭਰੀਆਂ ਸਥਿਤੀਆਂ ਵਿੱਚ ਵੀ ਆਈਸੀਡਬਲਿਊਐੱਫ ਦਾ ਸਹਾਰਾ ਰਿਹਾ ਹੈ।

ਫੰਡ ਰਾਹੀਂ ਕੀਤੀ ਦੇਸ਼ ਵਾਪਸੀ ਅਤੇ ਸਹਾਇਤਾ ਦੀ ਮਿਕਦਾਰ ਅਤੇ ਰਫ਼ਤਾਰ ਨੂੰ ਦੁਨੀਆ ਵਿੱਚ ਸਲਾਹਿਆ ਗਿਆ ਹੈ। ਔਖੇ ਸਮੇਂ ਭਾਰਤ ਵੱਲੋਂ ਮਦਦ ਦੀ ਉਮੀਦ ਲਾਈ ਬੈਠੇ ਜਾਣ ਵਾਲੇ ਪ੍ਰਵਾਸੀ ਕਾਮਿਆਂ ਵਿੱਚ ਇਸ ਨੇ ਵਿਸ਼ਵਾਸ ਦਾ ਅਹਿਸਾਸ ਵੀ ਭਰਿਆ ਹੈ।

********

AKT/VBA/SH