Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਕੇਰਲ ‘ਚ ਪੱਟਲਮ ਮਾਰਗ ਚੌੜਾ ਕਰਨ ਲਈ ਥ੍ਰਿਸੁਰ (ਤ੍ਰਿਚੂਰ) ਵਿਖੇ ਡਾਕ ਵਿਭਾਗ ਦੀ ਜ਼ਮੀਨ ਤੇ ਇਮਾਰਤ ਥ੍ਰਿਸੁਰ ਨਗਰ ਨਿਗਮ ਨੂੰ ਟ੍ਰਾਂਸਫ਼ਰ ਕੀਤੇ ਜਾਣ ਦੀ ਪ੍ਰਵਾਨਗੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਕੇਰਲ ‘ਚ ਜਨ-ਹਿਤ ਵਿੱਚ ਪੱਟਲਮ ਮਾਰਗ ਚੌੜਾ ਕਰਨ ਲਈ ਥ੍ਰਿਸੁਰ ਵਿਖੇ ਡਾਕ ਵਿਭਾਗ ਦੀ ਜ਼ਮੀਨ ਤੇ ਇਮਾਰਤ ਥ੍ਰਿਸੁਰ ਨਗਰ ਨਿਗਮ ਨੂੰ ਜ਼ਮੀਨ ਦੇ ਵਟਾਂਦਰਾ ਸਿਧਾਂਤ ਦੇ ਆਧਾਰ ਉੱਤੇ ਟ੍ਰਾਂਸਫ਼ਰ ਕੀਤੇ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਡਾਕ ਵਿਭਾਗ ਨੂੰ ਇੰਨੀ ਹੀ 16.5 ਸੈਂਟ ਜ਼ਮੀਨ ਮਿਲੇਗੀ, ਜੋ ਥ੍ਰਿਸੁਰ ਦੇ ਮੌਜੂਦਾ ਕੇਂਦਰੀ ਡਾਕ ਘਰ ਤੋਂ ਲਗਭਗ 200 ਮੀਟਰ ਦੂਰ ਹੈ। ਥ੍ਰਿਸੁਰ ਨਗਰ ਨਿਗਮ ਵੀ ਆਪਣੇ ਖ਼ਰਚੇ ‘ਤੇ ਇੱਕ ਡਾਕ ਘਰ ਦਾ ਨਿਰਮਾਣ ਕਰੇਗਾ, ਜਿਸ ਦਾ ਨਿਰਮਿਤ ਖੇਤਰ ਡਾਕ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ 3,500 ਵਰਗ ਫ਼ੁਟ ਹੋਵੇਗਾ ਅਤੇ ਉਸ ਦੀ ਇੱਕ ਕੰਪਾਊਂਡ ਕੰਧ ਹੋਵੇਗੀ ਤੇ ਦੋ ਗੇਟ ਹੋਣਗੇ। ਥ੍ਰਿਸੁਰ ਨਗਰ ਨਿਗਮ ਦੀ ਇਹ ਤਜਵੀਜ਼ ਮੌਜੂਦਾ ਪੱਟਲਮ ਮਾਰਗ ਨੂੰ ਚੌੜਾ ਕਰਨ ਨਾਲ ਸਬੰਧਤ ਹੈ, ਤਾਂ ਜੋ ਆਵਾਜਾਈ ਸੁਖਾਵੇਂ ਢੰਗ ਨਾਲ ਚੱਲਦੀ ਰਹਿ ਸਕੇ ਅਤੇ ਕਿਸੇ ਤਰ੍ਹਾਂ ਦੇ ਹਾਦਸੇ ਤੋਂ ਬਚਾਅ ਹੋ ਸਕੇ, ਇਸ ਨਾਲ ਇਲਾਕੇ ਦੇ ਲੋਕਾਂ ਨੂੰ ਲਾਭ ਹੋਵੇਗਾ।

ਇਸ ਵਿਚਾਰ-ਅਧੀਨ ਤਜਵੀਜ਼ ਨਾਲ ਇਲਾਕੇ ਦੇ ਸਥਾਨਕ ਲੋਕਾਂ ਨੂੰ ਥ੍ਰਿਸੁਰ ਦੇ ਮੌਜੂਦਾ ਕੇਂਦਰੀ ਡਾਕ ਘਰ ਦੇ ਸਾਹਮਣਿਓਂ ਲੰਘਦੀ ਪੱਟਲਮ ਮਾਰਗ ‘ਤੇ ਆਉਣ-ਜਾਣ ਦੀ ਸੁਵਿਧਾ ਮਿਲੇਗੀ ਅਤੇ ਆਵਾਜਾਈ ਵਿੱਚ ਕਿਸੇ ਤਰ੍ਹਾਂ ਦਾ ਅੜਿੱਕਾ ਨਹੀਂ ਪਵੇਗਾ।

******

AKT/VBA/SH