Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਜੰਮੂ-ਕਸ਼ਮੀਰ ਲਈ ਪ੍ਰਧਾਨ ਮੰਤਰੀ ਦੇ ਵਿਕਾਸ ਪੈਕੇਜ, 2015 ਅਧੀਨ ਪਾਕਿਸਤਾਨੀ ਕਬਜ਼ੇ ਹੇਠਲੇ ਜੰਮੂ-ਕਸ਼ਮੀਰ ਅਤੇ ਛੰਬ ਦੇ ਬੇਘਰੇ ਸ਼ਰਨਾਰਥੀਆਂ ਵਾਸਤੇ ਮੁੜ-ਵਸੇਬਾ ਪੈਕੇਜ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਜੰਮੂ ਤੇ ਕਸ਼ਮੀਰ ਲਈ ਪ੍ਰਧਾਨ ਮੰਤਰੀ ਦੇ ਵਿਕਾਸ ਪੈਕੇਜ, 2015 ਦੇ ਐਲਾਨ ਤੋਂ ਬਾਅਦ ਪਾਕਿਸਤਾਨੀ ਕਬਜ਼ੇ ਹੇਠਲੇ ਜੰਮੂ ਤੇ ਕਸ਼ਮੀਰ (ਪੀ.ਓ.ਜੇ.ਕੇ.) ਅਤੇ ਛੰਬ ਦੇ 36,384 ਬੇਘਰੇ ਸ਼ਰਨਾਰਥੀਆਂ ਵਾਸਤੇ ਮੁੜ-ਵਸੇਬਾ ਪੈਕੇਜ ਅਧੀਨ ਇੱਕੋ ਵਾਰੀ ਦੇ ਨਿਬੇੜੇ ਵਜੋਂ 2,000 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਪੈਕੇਜ ਅਨੁਸਾਰ, ਬੇਘਰੇ ਸ਼ਰਨਾਰਥੀਆਂ ਦੇ ਹਰੇਕ ਪਰਿਵਾਰ ਨੂੰ 5.5 ਲੱਖ ਨਕਦ ਲਾਭ ਦਿੱਤਾ ਜਾਵੇਗਾ, ਤਾਂ ਜੋ ਉਹ ਆਪਣੀ ਉਪਜੀਵਕਾ ਕਮਾਉਣ ਤੇ ਆਪਣੇ ਲਈ ਆਮਦਨ ਦਾ ਕੋਈ ਸਾਧਨ ਪੈਦਾ ਕਰਨ ਦੇ ਯੋਗ ਹੋ ਸਕਣ। ਇਹ ਰਕਮ ਜੰਮੂ ਤੇ ਕਸ਼ਮੀਰ ਦੀ ਸੂਬਾ ਸਰਕਾਰ ਨੂੰ ਜਾਰੀ ਕੀਤੀ ਜਾਵੇਗੀ ਅਤੇ ਫਿਰ ਉਹ ਅੱਗੇ ‘ਡਾਇਰੈਕਟ ਬੈਨੇਫ਼ਿਟ ਟ੍ਰਾਂਸਫ਼ਰ’ (ਡੀ.ਬੀ.ਟੀ.) ਰਾਹੀਂ ਯੋਗ ਪਰਿਵਾਰਾਂ ਨੂੰ ਵੰਡੀ ਜਾਵੇਗੀ।

1947 ‘ਚ ਦੇਸ਼ ਦੀ ਵੰਡ ਤੋਂ ਬਾਅਦ ਜੰਮੂ ਤੇ ਕਸ਼ਮੀਰ ਦੇ ਪਾਕਿਸਤਾਨੀ ਕਬਜ਼ੇ ਵਾਲੇ ਇਲਾਕਿਆਂ ਤੋਂ ਹਜ਼ਾਰਾਂ ਪਰਿਵਾਰ ਹਿਜਰਤ ਕਰ ਕੇ ਜੰਮੂ ਤੇ ਕਸ਼ਮੀਰ ਰਾਜ ਵਿੱਚ ਆ ਗਏ ਸਨ। ਫਿਰ ਉਸ ਤੋਂ ਬਾਅਦ 1965 ਅਤੇ 1971 ਦੀਆਂ ਭਾਰਤ-ਪਾਕਿਸਤਾਨ ਜੰਗਾਂ ਦੌਰਾਨ ਜੰਮੂ ਤੇ ਕਸ਼ਮੀਰ ਦੇ ਛੰਬ ਨਿਆਬਤ ਖੇਤਰ ‘ਚ ਵੀ ਵੱਡੀ ਗਿਣਤੀ ਵਿੱਚ ਪਰਿਵਾਰ ਘਰੋਂ ਬੇਘਰ ਹੋ ਕੇ ਸ਼ਰਨਾਰਥੀ ਬਣ ਕੇ ਰਹਿ ਗਏ ਸਨ। ਭਾਰਤ ਸਰਕਾਰ/ਜੰਮੂ ਤੇ ਕਸ਼ਮੀਰ ਦੀ ਸੂਬਾ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਰਾਹਤ ਤੇ ਮੁੜ-ਵਸੇਬਾ ਪੈਕੇਜਾਂ ਦੀ ਲੜੀ ਦਿੱਤੀ ਜਾਂਦੀ ਰਹੀ ਹੈ; ਤਾਂ ਜੋ ਪਾਕਿਸਤਾਨੀ ਕਬਜ਼ੇ ਵਾਲੇ ਜੰਮੂ ਤੇ ਕਸ਼ਮੀਰ ਅਤੇ ਛੰਬ ਦੇ ਬੇਘਰ ਸ਼ਰਨਾਰਥੀਆਂ ਦੀਆਂ ਤਕਲੀਫ਼ਾਂ ਘਟ ਸਕਣ ਅਤੇ ਉਨ੍ਹਾਂ ਦਾ ਮੁੜ-ਵਸੇਬਾ ਹੋ ਸਕੇ।

AKT/VBA/SH