ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਝਾਰਖੰਡ ‘ਚ ‘ਇੰਡੀਅਨ ਐਗ੍ਰੀਕਲਚਰਲ ਰਿਸਰਚ ਇੰਸਟੀਟਿਊਟ’ (ਆਈ.ਏ.ਆਰ.ਆਈ. – ਭਾਰਤੀ ਖੇਤੀਬਾੜੀ ਖੋਜ ਸੰਸਥਾਨ) ਦੀ ਸਥਾਪਨਾ ਦੀ ਡੀ.ਏ.ਆਰ.ਈ./ਆਈ.ਸੀ.ਏ.ਆਰ. ਪਲੈਨ ਸਕੀਮ ਦੀ 12ਵੀਂ ਯੋਜਨਾ ਤਜਵੀਜ਼ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਉੱਤੇ ਅਨੁਮਾਨਿਤ ਖ਼ਰਚ 200.78 ਕਰੋੜ ਰੁਪਏ (100 ਫ਼ੀ ਸਦੀ ਆਈ.ਸੀ.ਏ.ਆਰ. ਹਿੱਸਾ) ਹੋਵੇਗਾ ਅਤੇ ਇਸ ਦੀ ਸਥਾਪਨਾ ਹਜ਼ਾਰੀਬਾਗ ਦੇ ਬੜ੍ਹੀ ਬਲਾਕ ‘ਚ ਗੌਰੀਆ ਕਰਮਾ ਪਿੰਡ ‘ਚ ਝਾਰਖੰਡ ਸਰਕਾਰ ਵੱਲੋਂ ਦਿੱਤੀ 1,000 ਏਕੜ ਜ਼ਮੀਨ ਉੱਤੇ ਕੀਤੀ ਜਾਵੇਗੀ।
ਆਈ.ਏ.ਆਰ.ਆਈ.-ਝਾਰਖੰਡ ਇੱਕ ਵਿਲੱਖਣ ਸੰਸਥਾਨ ਹੋਵੇਗਾ, ਜਿਸ ਵਿੱਚ ਉਹ ਸਾਰੀਆਂ ਵਿਲੱਖਣ ਵਿਸ਼ੇਸ਼ਤਾਵਾਂ ਹੋਣਗੀਆਂ, ਖੇਤਾਂ ਦੀਆਂ ਫ਼ਸਲਾਂ, ਬਾਗ਼ਬਾਨੀ ਫ਼ਸਲਾਂ, ਐਗ੍ਰੋ-ਫ਼ਾਰੈਸਟਰੀ, ਪਸ਼ੂ-ਪਾਲਣ, ਮੱਛੀ-ਪਾਲਣ, ਪੋਲਟਰੀ, ਸੂਰ ਪਾਲਣ, ਸਿਲਕ ਤੇ ਲਾਖ ਪੈਦਾ ਕਰਨ, ਸ਼ਹਿਦ ਉਤਪਾਦਨ ਸਮੇਤ ਜਿਹੜੀਆਂ ਨਵੀਂ ਦਿੱਲੀ ਸਥਿਤ ਆਈ.ਏ.ਆਰ.ਆਈ. ‘ਚ ਹਨ।
ਆਈ.ਏ.ਆਰ.ਆਈ.-ਝਾਰਖੰਡ; ਕੇਂਦਰ ਤੇ ਸੂਬਾ ਸਰਕਾਰ ਦੇ ਮੌਜੂਦਾ ਖੋਜ ਤੇ ਵਿਕਾਸ ਸੰਸਥਾਨਾਂ ਅਤੇ ਨਿਜੀ ਖੇਤਰ ਦੇ ਉੱਦਮਾਂ ਨਾਲ ਮਿਲ ਕੇ ਖੇਤੀਬਾੜੀ ਨੂੰ ਦਰਪੇਸ਼ ਚੁਣੌਤੀਆਂ ਦਾ ਟਾਕਰਾ ਕਰਨ ਅਤੇ ਪੂਰਬੀ ਭਾਰਤ ਦੀਆਂ ਗੁੰਝਲਾਂ ਖੋਲ੍ਹਣ ਲਈ ਕੰਮ ਕਰੇਗਾ। ਇਹ ਮਿਆਰੀ ਮਨੁੱਖੀ ਵਸੀਲੇ ਵਿਕਸਤ ਕਰਨ, ਉਤਪਾਦਕਤਾ, ਮਿਆਰ ਅਤੇ ਮੁਨਾਫ਼ੇਯੋਗਤਾ ਵਧਾਉਣ ਲਈ ਕਿਸਾਨ-ਪੱਖੀ ਤਕਨਾਲੋਜੀਆਂ ਤਿਆਰ ਕਰਨ ਦੀ ਮਿਸ਼ਨ ਅਧੀਨ ਖੋਜ, ਸਿੱਖਿਆ, ਵਿਸਥਾਰ ਪ੍ਰੋਗਰਾਮ ਕਰੇਗਾ। ਇਹ ਖੇਤੀ-ਆਧਾਰਤ ਉਦਯੋਗਾਂ ਨੂੰ ਵੀ ਉਤਸ਼ਾਹਿਤ ਕਰੇਗਾ ਅਤੇ ਪੂਰਬੀ ਖੇਤਰ ਦੇ ਖੇਤੀਬਾੜੀ ਖੇਤਰ ਦੇ ਸਰਬਪੱਖੀ ਤੇ ਟਿਕਾਊ ਵਿਕਾਸ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰੇਗਾ। ਇਹ ਆਈ.ਏ.ਆਰ.ਆਈ., ਨਵੀਂ ਦਿੱਲੀ ਦਾ ਇੱਕ ਆੱਫ਼-ਕੈਂਪਸ ਹੋਵੇਗਾ ਅਤੇ ਇੱਥੇ ਸਕੂਲ ਮੋਡ ਵਿੱਚ ਭਾਵ ਸਕੂਲਜ਼ ਆਵ੍ ਕ੍ਰੌਪ ਸਾਇੰਸਜ਼, ਕੁਦਰਤੀ ਸਰੋਤ ਪ੍ਰਬੰਧ ਅਤੇ ਪਸ਼ੂ ਵਿਗਿਆਨਾਂ ਲਈ ਕੰਮ ਹੋਵੇਗਾ।
AKT/VBA/SH