Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਪੇਰੂ ਨਾਲ ਵਪਾਰ ਸਮਝੌਤੇ ਬਾਰੇ ਗੱਲਬਾਤ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਪੇਰੂ ਨਾਲ ਵਸਤਾਂ ਦੇ ਵਪਾਰ, ਸੇਵਾਵਾਂ ਅਤੇ ਨਿਵੇਸ਼ ਲਈ ਵਪਾਰ ਸਮਝੌਤੇ ਵਾਸਤੇ ਗੱਲਬਾਤ ਕਰਨ ਦੀ ਪ੍ਰਵਾਨਗੀ ਦਿੱਤੀ ਹੈ।

ਭਾਰਤ ਅਤੇ ਪੇਰੂ ਦਰਮਿਆਨ ਵਪਾਰਕ ਸਮਝੌਤੇ ਦੀ ਸੰਭਾਵਨਾ ਨੂੰ ਹੋਂਦ ਵਿੱਚ ਲਿਆਣ ਲਈ 15 ਜਨਵਰੀ, 2015 ਨੂੰ ਇੱਕ ਸੰਯੁਕਤ ਅਧਿਐਨ ਗਰੁੱਪ (ਜੇ.ਐੱਸ.ਜੀ.) ਬਣਾਇਆ ਗਿਆ ਸੀ। ਦੋਹਾਂ ਧਿਰਾਂ ਨੇ 20 ਅਕਤੂਬਰ, 2016 ਨੂੰ ਸੰਯੁਕਤ ਅਧਿਐਨ ਗਰੁੱਪ ਦੀ ਰਿਪੋਰਟ ਤਿਆਰ ਕੀਤੀ ਅਤੇ ਵਸਤਾਂ ਦੇ ਵਪਾਰ, ਸੇਵਾਵਾਂ ਅਤੇ ਨਿਵੇਸ਼ ਬਾਰੇ ਗੱਲਬਾਤ ਨੂੰ ਅੱਗੇ ਵਧਾਉਣ ਉੱਤੇ ਸਹਿਮਤੀ ਪ੍ਰਗਟਾਈ।

ਪਿੱਠ-ਭੂਮੀ

ਲੈਟਿਨ ਅਮਰੀਕਾ ਅਤੇ ਕੈਰੀਬੀਅਨ (ਐੱਲ.ਏ.ਸੀ.) ਖੇਤਰ ਵਿੱਚ ਭਾਰਤ ਦੇ ਨਿਰਯਾਤ ਦੇ ਟਿਕਾਣਿਆਂ ਵਿੱਚੋਂ 2015-16 ਦਰਮਿਆਨ ਪੇਰੂ ਤੀਜੇ ਨੰਬਰ ਉੱਤੇ ਸੀ। 2005-6 ਵਿੱਚ ਪੇਰੂ ਨਾਲ ਭਾਰਤ ਦਾ ਦੁਵੱਲਾ ਵਪਾਰ 107.32 ਮਿਲੀਅਨ ਅਮਰੀਕੀ ਡਾਲਰ ਸੀ, ਜਿਸ ਵਿੱਚ ਸਾਲ 2015-16 ਦਰਮਿਆਨ 1319.45 % ਵਾਧਾ ਦਰਜ ਕੀਤਾ ਗਿਆ। 2015-16 ਦੌਰਾਨ ਦੁਵੱਲਾ ਵਪਾਰ 1523.35 ਮਿਲੀਅਨ ਅਮਰੀਕੀ ਡਾਲਰ ਰਿਹਾ, ਜਿਸ ਵਿੱਚ ਕਰਮਵਾਰ ਨਿਰਯਾਤ 703.12 ਮਿਲੀਅਨ ਅਮਰੀਕੀ ਡਾਲਰ ਅਤੇ ਆਯਾਤ 820.22 ਮਿਲੀਅਨ ਅਮਰੀਕੀ ਡਾਲਰ ਰਿਹਾ।

ਭਾਰਤ ਦੇ ਪੇਰੂ ਨਾਲ ਦੋਸਤਾਨਾ ਸਬੰਧ ਹਨ। ਪੇਰੂ ਅੰਤਰਰਾਸ਼ਟਰੀ ਮੰਚਾਂ `ਤੇ ਭਾਰਤ ਨਾਲ ਸਹਿਯੋਗ ਕਰਦਾ ਰਿਹਾ ਹੈ ਅਤੇ ਇਹ ਵਪਾਰ ਸਮਝੌਤਾ ਦੋਹਾਂ ਦੇਸ਼ਾਂ ਵਿਚਕਾਰ ਵਪਾਰਕ ਅਤੇ ਆਰਥਕ ਸਬੰਧਾਂ ਨੂੰ ਮਜ਼ਬੂਤ ਕਰੇਗਾ। ਵਪਾਰ ਸਮਝੌਤਾ ਭਾਰਤ ਅਤੇ ਪੇਰੂ ਦੇ ਰਿਸ਼ਤਿਆਂ `ਚ ਇੱਕ ਮਹੱਤਵਪੂਰਨ ਮੀਲ-ਪੱਥਰ ਸਾਬਤ ਹੋਵੇਗਾ ਅਤੇ ਭਾਰਤ ਤੇ ਐੱਲ.ਏ.ਸੀ. ਦੇਸ਼ਾਂ ਵਿਚਕਾਰ ਮੌਜੂਦਾ ਪ੍ਰੰਪਰਾਗਤ ਭਰਾਤਰੀ ਰਿਸ਼ਤਿਆਂ ਨੂੰ ਮਜ਼ਬੂਤ ਕਰੇਗਾ।

*****

AKT/VBA/SH