Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਪ੍ਰਧਾਨ ਮੰਤਰੀ ਅਵਾਸ ਯੋਜਨਾ (ਪੀ.ਐੱਮ.ਏ.ਵਾਈ.) ਦੀ ਕਰੈਡਿਟ ਲਿੰਕਡ ਸਬਸਿਡੀ ਸਕੀਮ (ਸੀ.ਐੱਲ.ਐੱਸ.ਐੱਸ.) ਤਹਿਤ ਕਰਜ਼ਿਆਂ ਦੀ ਮਿਆਦ ਵਿੱਚ 15 ਤੋਂ 20 ਸਾਲ ਵਾਧੇ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਹੇਠ ਲਿਖੇ ਪ੍ਰਸਤਾਵਾਂ ਨੂੰ ਕਾਰਜ ਬਾਅਦ ਪ੍ਰਵਾਨਗੀ ਦਿੱਤੀ ਹੈ ।

(i) ਕਰੈਡਿਟ ਲਿੰਕਡ ਸਬਸਿਡੀ ਸਕੀਮ (ਸੀ.ਐੱਲ.ਐੱਸ.ਐੱਸ.) ਤਹਿਤ ਪ੍ਰਧਾਨ ਮੰਤਰੀ ਅਵਾਸ ਯੋਜਨਾ (ਸ਼ਹਿਰੀ) ਮਿਸ਼ਨ ਦੇ ਸਮਤਲ 15 ਤੋਂ 20 ਸਾਲ ਤਕ (ਈ.ਡਬਲਿਊ.ਐੱਸ/ਐੱਲ.ਆਈ.ਜੀ. ਲਈ ਸੀ.ਐੱਲ.ਐੱਸ.ਐੱਸ ਦੇ ਨਾਮ ਵਜੋਂ) ਕਰਜ਼ਿਆਂ ਦੀ ਮਿਆਦ ਵਿੱਚ ਵਾਧਾ। ਸਮਾਜ ਦੇ ਆਰਥਿਕ ਕਮਜ਼ੋਰ ਤਬਕਿਆਂ/ਘੱਟ ਆਮਦਨ ਸਮੂਹ ਲਈ ਇਸ ਦਾ ਨਾਮ ਸੀ.ਐੱਲ.ਐੱਸ.ਐੱਸ. ਹੋਵੇਗਾ;

(ii) ਐੱਮ.ਆਈ.ਜੀ. ਸ਼੍ਰੇਣੀ ਨੂੰ ਧਿਆਨ ਵਿੱਚ ਰੱਖਦਿਆਂ ”ਐੱਮ.ਆਈ.ਜੀ. ਲਈ ਇੱਕ ਨਵੀਂ ਕਰੈਡਿਟ-ਲਿੰਕਡ ਸਬਸਿਡੀ ਸਕੀਮ ਦਾ ਅਰੰਭ;

(iii) ਪ੍ਰਾਇਮਰੀ ਲੈਂਡਿੰਗ ਇੰਸਟੀਟਿਊਸ਼ਨਜ਼ (ਪੀ.ਆਈ.ਐੱਲਜ਼) ਜੋ ਪੀ.ਐੱਮ.ਏ.ਵਾਈ. (ਸ਼ਹਿਰੀ) (ਹੁਣ ਈ.ਡਬਲਿਊ.ਐੱਸ./ਐੱਲ.ਆਈ.ਜੀ.) ਦੇ ਸਮਤਲ ਸੀ.ਐੱਲ.ਐੱਸ.ਐੱਸ. ਤਹਿਤ ਕੇਂਦਰੀ ਨੋਡਲ ਏਜੰਸੀਆਂ (ਸੀ.ਐੱਨ.ਏਜ਼) ਨਾਲ ਸਮਝੌਤੇ ‘ਤੇ ਦਸਤਖ਼ਤ ਕਰ ਚੁੱਕੇ ਹਨ, ਨੂੰ ਐੱਮ.ਆਈ.ਜੀ. ਲਈ ਲਾਗੂ ਹੋਣ ਵਾਲੀਆਂ ਢੁਕਵੀਆਂ ਤਬਦੀਲੀਆਂ ਕਰਕੇ ਸੀ.ਐੱਲ.ਐੱਸ.ਐੱਸ. ਨਾਲ ਆਪਣੇ ਸਮਝੌਤੇ ਦੇ ਆਗਿਆ-ਪੱਤਰਾਂ ਨੂੰ ਹੋਰ ਵਧਾਉਣ ਦੇ ਬਦਲ ਨੂੰ ਪ੍ਰਵਾਨਗੀ;

(iv) ਇਨ੍ਹਾਂ ਯੋਜਨਾਵਾਂ ਤਹਿਤ ਮਨਜ਼ੂਰ ਕਰਜ਼ਿਆਂ ਲਈ ਪੀ.ਐੱਲ.ਆਈਜ਼. ਨੂੰ ਭੁਗਤਾਨਯੋਗ ਪ੍ਰੋਸੈੱਸਿੰਗ ਫ਼ੀਸਾਂ ਦੀ ਤਰਕਸੰਗਤਾ/ਅਰੰਭਤਾ;

(v) ਐੱਮ.ਆਈ.ਜੀ. ਲਈ ਪ੍ਰਸਤਾਵਿਤ ਸੀ.ਐੱਲ.ਐੱਸ.ਐੱਸ. ਲਈ ਬੀ.ਈ. ਸਟੇਜ ‘ਤੇ 2017-18 ਦੇ ਬਜਟ ਵਿੱਚ ਮੁੱਢਲੇ ਤੌਰ ‘ਤੇ 1000 ਕਰੋੜ ਰੁਪਏ ਦੀ ਵਿਵਸਥਾ ਅਤੇ

(vi) ਇੰਚਾਰਜ ਮੰਤਰੀ ਦੀ ਪ੍ਰਵਾਨਗੀ ਨਾਲ ਐੱਮ.ਆਈ.ਜੀ. ਲਈ ਸੀ.ਐੱਲ.ਐੱਸ.ਐੱਸ. ਲਈ ਓਪ੍ਰੇਸ਼ਨਲ ਦਿਸ਼ਾ ਨਿਰਦੇਸ਼ ਜਾਰੀ।

ਉਦੇਸ਼

ੳ) ਮੌਜੂਦਾ ਪ੍ਰਧਾਨ ਮੰਤਰੀ ਅਵਾਸ ਯੋਜਨਾ (ਸ਼ਹਿਰੀ)-ਸਭ ਲਈ ਮਕਾਨ ਮਿਸ਼ਨ ਤਹਿਤ ਈ.ਡਬਲਿਊ.ਐੱਸ. ਅਤੇ ਐੱਲ.ਆਈ.ਜੀ. ਖੰਡਾਂ ਵਿੱਚ ਕੁੱਲ ਖ਼ਰੀਦ(off-take) ਨੂੰ ਵਧਾਉਣਾ ;

ਅ) ਮਿਡਲ ਇਨਕਮ ਗਰੁੱਪ (ਐੱਮ.ਆਈ.ਜੀ) ਲਈ ਆਊਟਰੀਚ ;

ਈ) ਪ੍ਰਾਇਮਰੀ ਲੈਂਡਿੰਗ ਇੰਸਟੀਟਿਊਸ਼ਨਜ਼ (ਪੀ.ਐੱਲ.ਆਈਜ਼.) ਲਈ ਪ੍ਰਕਿਰਿਆਵਾਂ ਨੂੰ ਅਸਾਨ ਬਾਣਉਣਾ;

ਸ) ਸ਼ਹਿਰੀ ਵਿਕਾਸ ਅਤੇ ਹਾਊਸਿੰਗ ਸੈਕਟਰ ਵਿੱਚ ਹਿੱਸੇਦਾਰੀ ਵਧਾਉਣ ਲਈ ਪੀ.ਐੱਲ.ਆਈਜ਼ ਨੂੰ ਹੁਲਾਰਾ ਦੇਣਾ।

ਹ) ਬਜਟੀ ਪ੍ਰਬੰਧਾਂ ਰਾਹੀਂ ਜ਼ਰੂਰੀ ਫ਼ੰਡਾਂ ਦੀ ਵਿਵਸਥਾ ਕਰਨਾ, ਅਤੇ

ਕ) ਪ੍ਰੋਗਰਾਮਾਂ ਦੀ ਪ੍ਰਕਿਰਿਆ ਨੂੰ ਸਪਸ਼ਟ ਰੂਪ `ਚ ਬਿਆਨ ਕਰਨਾ ਤੇ ਲਾਗੂ ਕਰਨਾ ।

ਯੋਜਨਾਵਾਂ ਦਾ ਮਕਸਦ ਸਮਾਜ ਦੇ ਸਾਰੇ ਵਰਗਾਂ ਦੀ 2022 ਤੱਕ ਹਾਊਸਿੰਗ ਵਿਵਸਥਾ ਵਿੱਚ ਵਡੇਰੀ ਹਿੱਸੇਦਾਰੀ ਨੂੰ ਯਕੀਨੀ ਬਣਾਉਣਾ ਹੈ ਜਿਸ ਦੇ ਚਲਦਿਆਂ ਨਿਰਪੱਖਤਾ ਅਤੇ ਸਮਾਵੇਸ਼ ਯਕੀਨੀ ਬਣੇਗੀ।

ਵਿਆਜ ਸਬਸਿਡੀ ਲਾਭਪਾਤਰੀਆਂ ਦੇ ਹੋਮ ਲੋਨ ਖਾਤਿਆਂ ਵਿੱਚ ਪੀ.ਐੱਲ.ਆਈਜ਼ ਵੱਲੋਂ ਉਨ੍ਹਾਂ ਦੀਆਂ ਬਕਾਇਆ ਭੁਗਤਾਉਣ ਪ੍ਰਕਿਰਿਆਵਾਂ ਦੀ ਯੋਗਤਾ ਮਾਪਦੰਡਾਂ ਦੀ ਤਸੱਲੀ ਕਰ ਲੈਣ ਤੋਂ ਬਾਅਦ ਜਮ੍ਹਾਂ ਕਰਵਾਈ ਜਾਵੇਗੀ।

ਐੱਮ.ਆਈ.ਜੀ. ਲਈ ਪ੍ਰਸਤਾਵਿਤ ਵਿਆਜ ਸਬਸਿਡੀ ਯੋਜਨਾ ਇਸ ਵਰਗ ਦੇ ਮਕਾਨਾਂ ਦੀ ਜ਼ਰੂਰਤ ਵਾਲੇ ਲੋਕਾਂ ਤੱਕ ਇੱਕ ਨਿਵੇਕਲੀ ਪਹੁੰਚ ਹੈ।

***

AKT/VBA/SH