Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਫੋਰਮ ਆਵ੍ ਰੈਗੂਲੇਟਰਜ਼ ਅਤੇ ਨੈਸ਼ਨਲ ਐਸੋਸੀਏਸ਼ਨ ਆਵ੍ ਰੈਗੂਲੇਟਰੀ ਯੂਟੀਲਿਟੀ ਕਮਿਸ਼ਨਰਜ਼ ਦਰਮਿਆਨ ਸਮਝੌਤੇ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਅਖੁੱਟ ਊਰਜਾ ਦੇ ਵੱਡੇ ਪੈਮਾਨੇ ‘ਤੇ ਗਰਿੱਡ ਏਕੀਕਰਨ ਦੇ ਖੇਤਰ ਵਿੱਚ ਫੋਰਮ ਆਵ੍ ਰੈਗੂਲੇਟਰਜ਼ (ਐੱਫਓਆਰ) (Forum of Regulators (FOR)) ਅਤੇ ਨੈਸ਼ਨਲ ਐਸੋਸੀਏਸ਼ਨ ਆਵ੍ ਰੈਗੂਲੇਟਰੀ ਯੂਟੀਲਿਟੀ ਕਮਿਸ਼ਨਰਜ਼ (ਐੱਨਏਆਰਯੂਸੀ) (National Association of Regulatory Utility Commissioners (NARUC)) ਦਰਮਿਆਨ ਸਮਝੌਤੇ ‘ਤੇ ਹਸਤਾਖਰ ਕਰਨ ਦੀ ਪ੍ਰਵਾਨਗੀ ਦਿੱਤੀ ਗਈ।

ਇਹ ਸਮਝੌਤਾ ਅਖੁੱਟ ਊਰਜਾ ਦੇ ਵੱਡੇ ਪੈਮਾਨੇ ‘ਤੇ ਗਰਿੱਡ ਏਕੀਕਰਨ ਦੇ ਖੇਤਰ ਵਿੱਚ ਨਿਮਨਲਿਖਤ ਵਿਆਪਕ ਖੇਤਰ ਵਿੱਚ ਤਾਲਮੇਲ ਮੁਹੱਈਆ ਕਰਾਉਂਦਾ ਹੈ:

1) ਅਖੁੱਟ ਊਰਜਾ ਖਰੀਦ ਦੇ ਅੰਤਰਰਾਸ਼ਟਰੀ ਅਨੁਭਵਾਂ ਦੇ ਨਮੂਨੇ ਦੀ ਸੰਰਚਨਾ।

2) ਅਖੁੱਟ ਵਿਕਾਸ ਲਈ ਰੈਗੂਲੇਟਰੀ ਦਖਲ ਜਿਵੇਂ ਕਿ ਰਾਜ ਅਤੇ ਰਾਸ਼ਟਰੀ ਅਖੁੱਟ ਖਰੀਦ ਜ਼ਿੰਮੇਵਾਰੀਆਂ (ਆਰਪੀਓਜ਼), ਅਖੁੱਟ ਊਰਜਾ ਸਰਟੀਫਿਕੇਟ (ਆਰਈਸੀ) ਢਾਂਚਾ।

3) ਲੋਡ ਅਨੁਮਾਨ ਤਕਨੀਕਾਂ ਅਤੇ ਪ੍ਰਕਿਰਿਆਵਾਂ।

4) ਠੇਕੇ/ਊਰਜਾ ਖਰੀਦ ਸਮਝੌਤੇ।

5) ਅਖੁੱਟ ਅਨੁਮਾਨ ਵਿਧੀਆਂ ਅਤੇ ਆਪਰੇਟਰਾਂ ਵੱਲੋਂ ਅਖੁੱਟ ਊਰਜਾ ਅਨੁਮਾਨਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ।

6) ਅਖੁੱਟ ਊਰਜਾ ਏਕੀਕਰਨ-ਗੈਸ ਦਾ ਉਪਯੋਗ ਕਰਨ ਦੇ ਨਿਯਮ ਅਤੇ ਸੰਤੁਲਨ, ਭੰਡਾਰਣ ਅਤੇ ਮੰਗ ਪੱਖੀ ਪਹੁੰਚ; ਊਰਜਾ ਅਸੰਤੁਲਨ ਬਾਜ਼ਾਰ।

7) ਅਨੁਸ਼ਾਸਨ ਦੀ ਉਲੰਘਣਾ ਲਈ ਸਜ਼ਾ ਦੇ ਰੂਪ ਵਿੱਚ ਜਨਰੇਟਰ ਸਮੇਤ ਗਰਿੱਡ ਅਨੁਸ਼ਾਸਨ ਸੁਨਿਸ਼ਚਤ ਕਰਨ ਲਈ ਰੈਗੂਲੇਟਰੀ ਢਾਂਚਾ।

8) ਭੌਤਿਕ ਤੰਤਰ, ਰੈਗੂਲੇਸ਼ਨ ਅਤੇ ਬਾਜ਼ਾਰ ਸਮੇਤ ਸਹਾਇਕ ਸੇਵਾਵਾਂ।

9) ਰੈਗੂਲੇਟਰੀ ਫੈਸਲੇ ਲੈਣ ਲਈ ਡੈਟਾ ਵਿਸ਼ਲੇਸ਼ਣ ਅਤੇ ਲਾਗਤ-ਲਾਭ ਵਿਸ਼ਲੇਸ਼ਣ।

ਇਸ ਸਮਝੌਤੇ ਵਿੱਚ ਅਖੁੱਟ ਊਰਜਾ ਏਕੀਕਰਨ ਦੇ ਨਿਯਮਾਂ ਅਤੇ ਗੈਸ ਦੀ ਵਰਤੋਂ, ਭੰਡਾਰਣ ਅਤੇ ਮੰਗ ਪੱਖੀ ਪਹੁੰਚ, ਊਰਜਾ ਅਸੰਤੁਲਨ ਬਾਜ਼ਾਰਾਂ ਦੇ ਖੇਤਰਾਂ ਵਿੱਚ ਸੂਚਨਾ ਵਟਾਂਦਰੇ ਨੂੰ ਪ੍ਰੋਤਸਾਹਨ ਦੇਣ ਦੀ ਕਲਪਨਾ ਕੀਤੀ ਗਈ ਹੈ। ਇਹ ਊਰਜਾ ਗਰਿੱਡ ਵਿੱਚ ਅਖੁੱਟ ਊਰਜਾ ਦੇ ਵੱਡੇ ਪੈਮਾਨੇ ‘ਤੇ ਏਕੀਕਰਨ ਦੇ ਬਿਹਤਰ ਪ੍ਰਬੰਧਨ ਲਈ ਭਾਰਤ ਦੀ ਊਰਜਾ ਪ੍ਰਣਾਲੀ ਦੇ ਉਪਰਾਲਿਆਂ ਨੂੰ ਵਧਾਏਗਾ।

ਇਹ ਭਾਰਤ ਦੀ ਊਰਜਾ ਪ੍ਰਣਾਲੀ ਦੇ ਵਧੀਆ ਪ੍ਰਬੰਧਨ ਵਿੱਚ ਊਰਜਾ ਗਰਿੱਡ ਦੇ ਵੱਡੇ ਪੈਮਾਨੇ ‘ਤੇ ਏਕੀਕਰਨ ਦੇ ਉਪਰਾਲਿਆਂ ਨੂੰ ਵਧਾਏਗਾ।

***

AKT/VBA/SH