Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਫੰਡ ਆਵ੍ ਫੰਡ ਫਾਰ ਸਟਾਰਟ ਅੱਪਸ (ਐੱਫਐੱਫਐੱਸ) ਦੀ ਸਥਾਪਨਾ ਦੇ ਪ੍ਰਸਤਾਵ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਫੰਡ ਆਵ੍ ਫੰਡ ਫਾਰ ਸਟਾਰਟ ਅੱਪਸ  (ਐੱਫਐੱਫਐੱਸ) (Fund for Start-ups (FFS) ) ਦੇ ਸਬੰਧ ਵਿੱਚ ਹੇਠ ਲਿਖੇ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ ਹੈ ਜਿਸ ਦੀ ਪਿਛਲੇ ਸਾਲ ਜੂਨ ਵਿੱਚ 1,000 ਕਰੋੜ ਰੁਪਏ ਦੀ ਰਾਸ਼ੀ ਨਾਲ ਸਥਾਪਨਾ ਕੀਤੀ ਗਈ ਸੀ ।

  1. ਐੱਫਐੱਫਐੱਸ ਵੱਲੋਂ ਸਮਰਥਿਤ ਵਿਕਲਪਿਕ ਨਿਵੇਸ਼ ਫੰਡ (ਏਆਈਐੱਫਐੱਸ) (Alternate Investment Funds (AIFs)) ਨੂੰ ਗਜ਼ਟ ਨੋਟੀਫਿਕੇਸ਼ਨ ਜੀ.ਐੱਸ.ਆਰ. 180 (ਈ) ਮਿਤੀ 17/02/2016 ਅਨੁਸਾਰ ਸਟਾਰਟ ਅੱਪਸ ਯੋਗਤਾ ਸ਼ੁਰੂ ਕਰਨ ਲਈ ਐੱਫਐੱਫਐੱਸ ਤੋਂ ਮਿਲਣ ਵਾਲੇ ਯੋਗਦਾਨ ਦੀ ਰਾਸ਼ੀ ਦਾ ਘੱਟ ਤੋਂ ਘੱਟ ਦੋ ਵਾਰ ਨਿਵੇਸ਼ ਕਰਨਾ ਹੋਏਗਾ। ਇਸ ਦੇ ਇਲਾਵਾ ਜੇਕਰ ਸਟਾਰਟ ਅੱਪਸ ਮੁਕੰਮਲ ਹੋਣ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਸਟਾਰਟ ਅਪ ਲਈ ਵਚਨਬੱਧ ਰਾਸ਼ੀ ਨੂੰ ਰਿਲੀਜ਼ ਨਹੀਂ ਕੀਤਾ ਗਿਆ ਹੈ ਤਾਂ ਉਸ ਤੋਂ ਬਾਅਦ ਬਕਾਇਆ ਫੰਡਿੰਗ ਜਾਰੀ ਰਹਿ ਸਕਦੀ ਹੈ।
  2. ਇਹ ਵੀ ਫੈਸਲਾ ਕੀਤਾ ਗਿਆ ਕਿ ਐੱਫਆਈਆਈ ਅਤੇ ਬਕਾਏ ਲਈ ਕੀਤੀਆਂ ਗਈਆਂ ਵਚਨਬੱਧਤਾਵਾਂ ਦੇ 0.50 % ਦੀ ਸੀਮਾ ਤੱਕ ਐੱਫਈਐੱਸ ਨੂੰ ਮਿਲਿਆ ਜਾਏਗਾ, ਇਸ ਨਾਲ ਉੱਦਮ ਪੂੰਜੀ ਨਿਵੇਸ਼ ਕਮੇਟੀ ਦੀ ਬੈਠਕ ਦਾ ਆਯੋਜਨ ਉਚਿਤ ਸਾਵਧਾਨੀ, ਕਾਨੂੰਨੀ ਅਤੇ ਤਕਨੀਕੀ ਮੁੱਲਾਂਕਣ ਲਈ ਸੰਚਾਲਨ ਖਰਚ ਆਦਿ ਦੀ ਪੂਰਤੀ ਹੋਵੇਗੀ। ਪ੍ਰਤੀ ਅੱਧੇ ਸਾਲ ਦੀ ਸ਼ੁਰੂਆਤ ਮਤਲਬ 1 ਅ੍ਰਪੈਲ ਅਤੇ 1 ਅਕਤੂਬਰ ਤੱਕ ਇਸ ਫੰਡ ਵਿੱਚੋਂ ਰਾਸ਼ੀ ਕਢਾਈ ਜਾਵੇਗੀ।

ਪਿਛੋਕੜ

ਕੇਂਦਰੀ ਮੰਤਰੀ ਮੰਡਲ ਨੇ ਆਪਣੀ 22/06/2016 ਦੀ ਮੀਟਿੰਗ ਵਿੱਚ ਲਾਗੂ ਕਰਨ ਦੀ ਪ੍ਰਗਤੀ ਅਤੇ ਰਾਸ਼ੀ ਦੀ ਉਪਲੱਬਧਤਾ ਦੇ ਅਧਾਰ ‘ਤੇ 14ਵੇਂ ਅਤੇ 15ਵੇਂ ਵਿੱਤ ਆਯੋਗ ਕ੍ਰਮ ਦੇ ਯੋਗਦਾਨ ਨਾਲ 10000 ਕਰੋੜ ਰੁਪਏ ਦੀ ਰਾਸ਼ੀ ਦੇ ਫੰਡ ਆਵ੍ ਫੰਡ ਫਾਰ ਸਟਾਰਟ ਅੱਪਸ  (ਐੱਫਐੱਫਐੱਸ) ਦੀ ਸਥਾਪਨਾ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਸੀ। ਇਹ ਫੈਸਲਾ ਕੀਤਾ ਗਿਆ ਸੀ ਕਿ ਮੁੱਢਲੀ ਅਵਸਥਾ, ਸ਼ੁਰੂਆਤੀ ਅਵਸਥਾ ਅਤੇ ਵਿਕਾਸ ਅਵਸਥਾ ‘ਤੇ ਵੱਖ ਵੱਖ ਸਟਾਰਟ ਅੱਪਸ ਦੇ ਐੱਫਐੱਫਐੱਸ ਇਕੁਇਟੀ ਵਿੱਚ ਨਿਵੇਸ਼ ਅਤੇ ਇਕੁਇਟੀ ਨਾਲ ਜੁੜੇ ਤੰਤਰ ਵਿੱਚ ਨਿਵੇਸ਼ ਲਈ ਵਿਕਲਪਿਕ ਨਿਵੇਸ਼ ਫੰਡ (ਏਆਈਐੱਫ) ਦੀ ਰਾਸ਼ੀ ਵਿੱਚ ਐੱਫਐੱਫਐੱਸ ਯੋਗਦਾਨ ਪਾਵੇਗਾ। ਐੱਫਐੱਫਐੱਸ ਦਾ ਪ੍ਰਬੰਧ ਅਤੇ ਸੰਚਾਲਨ ਭਾਰਤੀ ਲਘੂ ਉਦਯੋਗ ਵਿਕਾਸ ਬੈਂਕ (ਐੱਸਆਈਡੀਬੀਆਈ) (Small Industries Development Bank of India (SIDBI) ਵੱਲੋਂ ਕੀਤਾ ਜਾਵੇਗਾ।  ਐੱਫਐੱਫਐੱਸ ਸੇਬੀ ਰਜਿਟਰਡ ਵਿਕਲਪਿਕ ਨਿਵੇਸ਼ ਫੰਡ (ਏਆਈਐੱਫਐੱਸ) ਵਿੱਚ ਯੋਗਦਾਨ ਪਾਵੇਗਾ ਜਿਹੜਾ ਕਿ ਏਆਈਐੱਫ ਨਾਲ ਸਬੰਧਤ ਰਾਸ਼ੀ ਦਾ ਵੱਧ ਤੋਂ ਵੱਧ 35 % ਤੱਕ ਹੋ ਸਕਦਾ ਹੈ।

22.06.2016 ਦੇ ਮੰਤਰੀ ਮੰਡਲ ਨੇ ਫੈਸਲਾ ਕੀਤਾ ਸੀ ਕਿ ਏਆਈਐੱਫ ਵੱਲੋਂ ਉਠਾਏ ਗਏ ਫੰਡਾਂ ਦੇ ਨਾਲ ਫੰਡਾਂ ਦੇ ਫੰਡ ਦੀ ਰਾਸ਼ੀ ਜਿਸ ਵਿੱਚ ਐੱਫਐੱਫਐੱਸ ਇਕੁਇਟੀ ਲੈਂਦਾ ਹੈ, ਉਹ ਪੂਰੀ ਤਰ੍ਹਾਂ ਸਟਾਰਟ ਅੱਪਸ ਵਿੱਚ ਨਿਵੇਸ਼ ਕੀਤਾ ਜਾਏਗਾ। ਵਿਭਾਗ ਵੱਲੋਂ ਵੱਖ ਵੱਖ ਹਿੱਤਧਾਰਕਾਂ ਨਾਲ ਗੱਲਬਾਤ ਦੌਰਾਨ ਇਹ ਧਿਆਨ ਦਿਵਾਇਆ ਗਿਆ ਕਿ ਏਆਈਐੱਫ ਵਿੱਚ ਨਿਵੇਸ਼ਕਾਂ ਨੂੰ ਇਹ ਤਰਜੀਹ ਦੇਣੀ ਹੋਏਗੀ ਕਿ ਏਆਈਐੱਫ ਦਾ ਪੋਰਟਫੋਲਿਓ ਨਿਵੇਸ਼ ਦੇ ਜ਼ੋਖਿਮਾਂ ਨੂੰ ਉਚਿੱਤ ਰੂਪ ਨਾਲ ਪ੍ਰਬੰਧਿਤ ਕਰਨ ਲਈ ਢੁਕਵੇਂ ਰੂਪ ਵਿੱਚ ਵਿਸ਼ੇਸ਼ਤਾ ਪ੍ਰਾਪਤ ਹੈ ਅਤੇ ਜੇਕਰ ਏਆਈਐੱਫ ਦੀ ਪੂਰੀ ਰਾਸ਼ੀ ਨੂੰ ਸਟਾਰਟ ਅੱਪਸ ਵਿੱਚ ਨਿਵੇਸ਼ ਕੀਤਾ ਜਾਂਦਾ ਹੈ ਤਾਂ ਇਹ ਅਜਿਹੇ ਏਆਈਐੱਫ ਦੇ ਨਿਵੇਸ਼ਕਾਂ ਲਈ ਅਸਵੀਕਾਰਤ ਜ਼ੋਖਿਮ ਹੈ।

ਹਿਤਧਾਰਕਾਂ ਵੱਲੋਂ ਉਠਾਏ ਗਏ ਹੋਰ ਮੁੱਦਿਆਂ ਵਿੱਚ ਏਆਈਐੱਫ ਵੱਲੋਂ ਸਟਾਰਟ ਅੱਪਸ ਦੇ ਵਿੱਤੀਪੋਸ਼ਣ ਦੀ ਪ੍ਰਕਿਰਿਆ ਲੰਬੇ ਸਮੇਂ ਤੋਂ ਤਿਆਰ ਕੀਤੀ ਗਈ ਹੈ ਜੋ ਏਆਈਐੱਫ ਵੱਲੋਂ ਸ਼ੁਰੂਆਤੀ, ਵਚਨਬੱਧਤਾ ਨਾਲ ਸ਼ੁਰੂ ਹੁੰਦੀ ਹੈ ਅਤੇ ਫਿਰ ਕਿਸ਼ਤਾਂ ਵਿੱਚ ਰਾਸ਼ੀ ਜਾਰੀ ਕਰਦਾ ਹੈ। ਇਸ ਪ੍ਰਕਾਰ ਇਹ ਸੰਭਵ ਹੈ ਕਿ ਅੰਤਿਮ ਕਿਸ਼ਤ ਜਾਰੀ ਕਰਨ ਤੋਂ ਪਹਿਲਾਂ ਸਟਾਰਟ ਅੱਪਸ ਦਾ ਕਾਰੋਬਾਰ 25 ਕਰੋੜ ਤੋਂ ਜ਼ਿਆਦਾ ਹੋਵੇ ਪਰ ਇਸ ਨੂੰ ਵਿਕਾਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਜੇ ਵੀ ਫੰਡਾਂ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਬਾਵਜੂਦ ਸਟਾਰਟ ਅੱਪਸ ਨੂੰ ਵੱਖ ਵੱਖ ਅਵਸਥਾਵਾਂ ‘ਤੇ ਇਸ ਦੇ ਕ੍ਰਮਾਂ ਜਿਵੇਂ ਮੁੱਢਲੀ ਅਵਸਥਾ, ਸ਼ੁਰੂਆਤੀ ਅਵਸਥਾ ਅਤੇ ਵਿਕਾਸ ਅਵਸਥਾ ਲਈ ਫੰਡਾਂ ਤੱਕ ਪਹੁੰਚ ਦੀ ਜ਼ਰੂਰਤ ਹੁੰਦੀ ਹੈ।

 

 

****

 

AKT/VBA/SH