Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ”ਬਿਮਸਟੈਕ ਗ੍ਰਿੱਡ ਇੰਟਰ-ਕੁਨੈਕਸ਼ਨ ਦੀ ਸਥਾਪਨਾ ਲਈ ਸਹਿਮਤੀ-ਪੱਤਰ ਉੱਤੇ ਹਸਤਾਖਰ ਤੇ ਉਸ ਦੀ ਪੁਸ਼ਟੀ” ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ”ਬਿਮਸਟੈਕ ਗ੍ਰਿੱਡ ਇੰਟਰ-ਕੁਨੈਕਸ਼ਨ ਦੀ ਸਥਾਪਨਾ ਲਈ ਸਹਿਮਤੀ-ਪੱਤਰ” ਉੱਤੇ ਹਸਤਾਖਰ ਕੀਤੇ ਜਾਣ ਸਬੰਧੀ ਬਿਜਲੀ ਮੰਤਰਾਲੇ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਉੱਤੇ ਹਸਤਾਖਰ ਛੇਤੀ ਹੀ ਨੇਪਾਲ ਵੀ ਹੋਣ ਜਾ ਰਹੀ ਬਿਮਸਟੈਕ ਊਰਜਾ ਮੰਤਰੀਆਂ ਦੀ ਤੀਜੀ ਮੀਟਿੰਗ ਵਿੱਚ ਕੀਤੇ ਜਾਣਗੇ।

ਪਿਛੋਕੜ

‘ਬੇਅ ਆ੍ਵੱ ਬੰਗਾਲ ਇਨੀਸ਼ੀਏਟਿਵ ਫ਼ਾਰ ਮਲਟੀ-ਸੈਕਟਰਲ ਟੈਕਨੀਕਲ ਐਂਡ ਇਕਨੌਮਿਕ ਕੋਆਪ੍ਰੇਸ਼ਨ’ (ਬਿਮਸਟੈਕ – ਬਹੁ-ਖੇਤਰੀ ਤਕਨੀਕੀ ਤੇ ਆਰਥਿਕ ਸਹਿਯੋਗ ਲਈ ਬੰਗਾਲ ਦੀ ਖਾੜੀ ਪਹਿਲਕਦਮੀ) ਦੱਖਣੀ ਏਸ਼ੀਆ ਅਤੇ ਦੱਖਣ-ਪੂਰਬੀ ਏਸ਼ੀਆ ਦੇ ਦੇਸ਼ਾਂ ਬੰਗਲਾਦੇਸ਼, ਭਾਰਤ, ਮਿਆਂਮਾਰ, ਸ੍ਰੀ ਲੰਕਾ, ਥਾਈਲੈਂਡ, ਭੂਟਾਨ ਤੇ ਨੇਪਾਲ ਦੇ ਸਮੂਹ ਦਾ ਇੱਕ ਅੰਤਰਰਾਸ਼ਟਰੀ ਸੰਗਠਨ ਹੈ। ‘ਬਿਮਸਟੈਕ ਵਿੱਚ ਊਰਜਾ ਸਹਿਯੋਗ ਲਈ ਕਾਰਜ-ਯੋਜਨਾ’ ਦਾ ਸੂਤਰੀਕਰਨ 4 ਅਕਤੂਰ, 2005 ਨੂੰ ਨਵੀਂ ਦਿੱਲੀ ‘ਚ ਬਿਮਸਟੈੱਕ ਊਰਜਾ ਮੰਤਰੀਆਂ ਦੀ ਪਹਿਲੀ ਕਾਨਫ਼ਰੰਸ ਵਿੱਚ ਕੀਤਾ ਗਿਆ ਸੀ। ਇਸ ਯੋਜਨਾ ਵਿੱਚ, ‘ਬਿਮਸਟੈਕ ਟ੍ਰਾਂਸ-ਪਾੱਵਰ ਐਕਸਚੇਂਜ ਐਂਡ ਡਿਵੈਲਪਮੈਂਟ ਪ੍ਰੋਜੈਕਟ’ (ਬਿਮਸਟੈਕ ਬਿਜਲੀ ਵਟਾਂਦਰਾ ਤੇ ਵਿਕਾਸ ਪ੍ਰੋਜੈਕਟ) ਅਧੀਨ, ਇਹ ਫ਼ੈਸਲਾ ਲਿਆ ਗਿਆ ਸੀ ਕਿ ਥਾਈਲੈਂਡ ਦੀ ਅਗਵਾਈ ਹੇਠ ਇੱਕ ਕਾਰਜ-ਬਲ (ਟਾਸਕ ਫ਼ੋਰਸ), ਜਿਸ ਵਿੱਚ ਮੈਂਬਰ ਦੇਸ਼ਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ, ਗ੍ਰਿੱਡ ਇੰਟਰ-ਕੁਨੈਕਸ਼ਨਾਂ ਲਈ ਸਹਿਮਤੀ-ਪੱਤਰ ਦੇ ਖਰੜੇ ਬਾਰੇ ਇੱਕ ਰਿਪੋਰਟ ਦੇਵੇਗਾ। ਟ੍ਰਾਂਸ-ਪਾੱਵਰ ਐਕਸਚੈਂਜ ਬਾਰੇ ਬਿਮਸਟੈਕ ਦੀ ਟਾਸਕ-ਫ਼ੋਰਸ ਦੀਆਂ ਕੁੱਝ ਪੰਜ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਬਿਮਸਟੈਕ ਗ੍ਰਿੱਡ ਇੰਟਰ-ਕੁਨੈਕਸ਼ਨ ਦੀ ਸਥਾਪਨਾ ਲਈ ਸਹਿਮਤੀ-ਪੱਤਰ ਦੇ ਖਰੜੇ ਨੂੰ 16 ਮਾਰਚ, 2015 ਨੂੰ ਅੰਤਿਮ ਰੂਪ ਦਿੱਤਾ ਗਿਆ ਸੀ।

16 ਅਕਤੂਬਰ, 2016 ਨੂੰ ਗੋਆ ਵਿਖੇ ਹੋਈ ਬਿਮਸਟੈਕ ਆਗੂਆਂ ਦੀ ਰੀਟ੍ਰੀਟ 2016 ਵਿੱਚ, ਆਗੂਆਂ ਨੇ ਬਿਮਸਟੈਕ ਗ੍ਰਿੱਡ ਇੰਟਰ-ਕੁਨੈਕਸ਼ਨ ਬਾਰੇ ਸਹਿਮਤੀ-ਪੱਤਰ ਉੱਤੇ ਛੇਤੀ ਹਸਤਾਖਰ ਕੀਤੇ ਜਾਣ ਦਾ ਫ਼ੈਸਲਾ ਕੀਤਾ ਸੀ। ਅੰਤ ‘ਚ, 11-12 ਜਨਵਰੀ, 2017 ਨੂੰ ਊਰਜਾ ਬਾਰੇ ਬਿਮਸਟੈਕ ਦੇ ਸੀਨੀਅਰ ਅਧਿਕਾਰੀਆਂ ਦੀ ਚੌਥੀ ਮੀਟਿੰਗ ਦੌਰਾਨ ਸਹਿਮਤੀ-ਪੱਤਰ ਉੱਤੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ ਤੇ ਉਸ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ।

ਅਸਰ

ਇਹ ਸਹਿਮਤੀ-ਪੱਤਰ ਬਿਮਸਟੈਕ ਖੇਤਰ ਵਿੱਚ ਤਰਕਪੂਰਨ ਤੇ ਵਧੀਆ ਬਿਜਲੀ ਟ੍ਰਾਂਸਮਿਸ਼ਨ ਨੂੰ ਉਤਸ਼ਾਹਿਤ ਕਰਨ ਹਿਤ ਬਿਜਲੀ ਵਿੱਚ ਵਪਾਰ ਲਈ ਗ੍ਰਿੱਡ ਇੰਟਰ-ਕੁਨੈਕਸ਼ਨ ਲਾਗੂ ਕਰਨ ਵਾਸਤੇ ਸਹਿਯੋਗ ਹਿਤ ਧਿਰਾਂ ਲਈ ਵਿਆਪਕ ਢਾਂਚਾ ਪ੍ਰਦਾਨ ਕੀਤਾ ਜਾਵੇਗਾ। ਇਸ ਸਹਿਮਤੀ-ਪੱਤਰ ਨਾਲ ਇਹ ਸੁਵਿਧਾਵਾਂ ਹੋਣਗੀਆਂ:

(1) ਸਬੰਧਤ ਧਿਰਾਂ ਦੇ ਕਾਨੂੰਨਾਂ, ਨਿਯਮਾਂ ਤੇ ਵਿਨਿਯਮਾਂ ਦੇ ਆਧਾਰ ਉੱਤੇ ਗ਼ੈਰ-ਵਿਤਕਰਾਪੂਰਨ ਆਧਾਰ ਉੱਤੇ ਪਰਸਪਰ ਫ਼ਾਇਦਿਆਂ ਲਈ ਖੇਤਰ ਵਿੱਚ ਊਰਜਾ ਸਰੋਤਾਂ ਦੀ ਵਧੀਆ ਢੰਗ ਨਾਲ ਵਰਤੋਂ ਕਰਨਾ;
(2) ਖੇਤਰੀ ਬਿਜਲੀ ਨੈੱਟਵਰਕਸ ਦੇ ਵਿਕਾਸ ਰਾਹੀਂ ਲੋੜੀਂਦੇ ਬਿਜਲੀ ਪ੍ਰਣਾਲੀ ਦੇ ਕਾਰਜਕੁਸ਼ਲ, ਆਰਥਿਕ ਤੇ ਸੁਰੱਖਿਅਤ ਆੱਪਰੇਸ਼ਨ ਨੂੰ ਉਤਸ਼ਾਹਿਤ ਕਰਨਾ;
(3) ਸਮੁੱਚੇ ਖੇਤਰ ਵਿੱਚ ਸਮਰੱਥਾ ਵਾਧੇ ਲਈ ਵਧੀਆ ਢੰਗ ਨਾਲ ਪੂੰਜੀ ਨਿਵੇਸ਼ ਦੀ ਜ਼ਰੂਰਤ; ਅਤੇ
(4) ਸਰਹੱਦ ਪਾਰਲੇ ਇੰਟਰ-ਕੁਨੈਕਸ਼ਨਾਂ ਰਾਹੀਂ ਬਿਜਲੀ ਦਾ ਆਦਾਨ-ਪ੍ਰਦਾਨ।

****

AKT/VBA/SH