ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਬ੍ਰਿਕਸ ਖੇਤੀ ਖੋਜ ਮੰਚ (BRICS Agriculture Research Platform) ਦੀ ਸਥਾਪਨਾ ਸਬੰਧੀ ਭਾਰਤ ਅਤੇ ਵੱਖ ਵੱਖ ਬ੍ਰਿਕਸ ਦੇਸ਼ਾਂ ਵਿਚਕਾਰ ਸਮਝੌਤੇ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ।
ਪਿੱਠ ਭੂਮੀ: ਰੂਸ ਵਿੱਚ ਊਫਾ ਵਿਖੇ 9 ਜੁਲਾਈ, 2015 ਨੂੰ ਹੋਏ 7ਵੇਂ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇੱਕ ਅਜਿਹਾ ਬ੍ਰਿਕਸ ਖੋਜ ਕੇਂਦਰ ਸਥਾਪਤ ਕਰਨ ਦੀ ਤਜ਼ਵੀਜ਼ ਰੱਖੀ ਜੋ ਸਮੁੱਚੇ ਵਿਸ਼ਵ ਲਈ ਇੱਕ ਤੋਹਫਾ ਹੋਵੇਗਾ। ਇਹ ਕੇਂਦਰ ਬ੍ਰਿਕਸ ਦੇ ਮੈਂਬਰ ਮੁਲਕਾਂ ਵਿੱਚ ਖੁਰਾਕ ਸੁਰੱਖਿਆ ਪ੍ਰਦਾਨ ਕਰਨ ਲਈ ਖੇਤੀ ਖੇਤਰ ਵਿੱਚ ਰਣਨੀਤਕ ਸਹਿਯੋਗ ਦੁਆਰਾ ਟਿਕਾਊ ਖੇਤੀ ਵਿਕਾਸ ਅਤੇ ਗ਼ਰੀਬੀ ਘਟਾਉਣ ਵਿੱਚ ਪ੍ਰਗਤੀ ਲਿਆਏਗਾ ।
ਬ੍ਰਿਕਸ ਮੁਲਕਾਂ ਵਿੱਚ ਛੋਟੀ ਕਿਸਾਨੀ ਲਈ ਤਕਨੀਕਾਂ ਸਮੇਤ ਖੇਤੀ ਖੋਜ ਨੀਤੀ, ਵਿਗਿਆਨ ਤੇ ਟੈਕਨੋਲੋਜੀ, ਨਵੀਨਤਾ ਅਤੇ ਸਮਰੱਥਾ ਨਿਰਮਾਣ ਆਦਿ ਵਿੱਚ ਬ੍ਰਿਕਸ ਮੁਲਕਾਂ ਦਰਮਿਆਨ ਸਹਿਯੋਗ ਵਿੱਚ ਹੋਰ ਗਹਿਰਾਈ ਲਿਆਉਣ ਲਈ, ਖੇਤੀ ਖੋਜ ਮੰਚ ਦੀ ਸਥਾਪਨਾ ਵਾਸਤੇ ਗੋਆ ਵਿਖੇ 16 ਅਕਤੂਬਰ,2016 ਨੂੰ 8ਵੇਂ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਬ੍ਰਿਕਸ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੁਆਰਾ ਇੱਕ ਸਮਝੌਤੇ `ਤੇ ਦਸਤਖਤ ਕੀਤੇ ਗਏ ਸਨ ।
ਬ੍ਰਿਕਸ ਖੇਤੀ ਖੋਜ ਮੰਚ ਵਿਸ਼ਵ ਵਿੱਚ ਭੁੱਖਮਰੀ, ਕੁਪੋਸ਼ਣ, ਗ਼ਰੀਬੀ, ਨਾ-ਬਰਾਬਰੀ ਵਿਸ਼ੇਸ਼ ਕਰਕੇ ਕਿਸਾਨਾਂ ਅਤੇ ਆਮ ਲੋਕਾਂ ਦੀ ਆਮਦਨੀ ਦੇ ਮਸਲੇ ਨੱਜਿਠਣ ਲਈ, ਖੇਤੀ ਵਪਾਰ, ਜੈਵਿਕ ਸੁਰੱਖਿਆ ਅਤੇ ਜਲਵਾਯੂ ਅਨੁਕੂਲ ਖੇਤੀ ਵਿੱਚ ਵਾਧਾ ਕਰਨ ਲਈ ਵਿਗਿਆਨਕ ਖੇਤੀ ਅਧਾਰਤ ਟਿਕਾਊ ਵਿਕਾਸ ਕਰਨ ਵਾਲਾ ਇੱਕ ਕੁਦਰਤੀ ਵਿਸ਼ਵ ਪੱਧਰੀ ਮੰਚ ਹੋਵੇਗਾ।
AKT/VBA/SH