Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਕੁਸ਼ਿਆਰ ਨਦੀ ਦੇ ਅਸ਼ੂਗੰਜ-ਜ਼ਾਕਿਗੰਜ ਹਿੱਸੇ ਅਤੇ ਇੰਡੋ-ਬੰਗਲਾਦੇਸ਼ ਪ੍ਰੋਟੋਕੋਲ ਰੂਟ `ਤੇ ਯਮੁਨਾ ਨਦੀ ‘ਤੇ ਸਿਰਾਜਗੰਜ-ਦੈਖਾਵਾ ਹਿੱਸੇ ਦੇ ਉਚਿਤ ਵਿਕਾਸ ਲਈ ਸਮਝੌਤੇ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਕੁਸ਼ਿਆਰ ਨਦੀ ਦੇ ਆਸ਼ੂਗੰਜ-ਜ਼ਾਕਿਗੰਜ (Ashuganj-Zakiganj) ਹਿੱਸੇ ਅਤੇ ਇੰਡੋ-ਬੰਗਲਾਦੇਸ਼ ਪ੍ਰੋਟੋਕੋਲ ਰੂਟ `ਤੇ ਯਮੁਨਾ ਨਦੀ ‘ਤੇ ਸਿਰਾਜਗੰਜ-ਦੈਖਾਵਾ (Sirajganj-Daikhawa) ਹਿੱਸੇ ਦੇ ਦੋਨਾਂ ਦੇਸ਼ਾਂ ਵੱਲੋਂ ਸੰਯੁਕਤ ਰੂਪ ਵਿੱਚ ਉਚਿਤ ਵਿਕਾਸ ਲਈ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।

ਸਮਝੌਤੇ ਨਾਲ ਉੱਤਰ ਪੂਰਬੀ ਭਾਰਤ ਵਿੱਚ ਕਾਰਗੋ ਵਾਹਨਾਂ ਦੀ ਅਸਬਾਬ ਲਾਗਤ ਘਟੇਗੀ। ਇਹ ਸਿਲੀਗੁੜੀ ਚਿਕਨਜ਼ ਨੈੱਕ ਗਲਿਆਰੇ ( Siliguri Chicken’s Neck corridor ) ਜ਼ਰੀਏ ਭੀੜ ਨੂੰ ਵੀ ਘੱਟ ਕਰੇਗਾ।

c

****

AKT/VBA/SH