ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਬਰਿਕਸ (BRICS) ਮੁਲਕਾਂ – ਬਰਾਜ਼ੀਲ, ਰੂਸ ਫੈਡਰੇਸ਼ਨ, ਚੀਨ ਅਤੇ ਦੱਖਣੀ ਅਫਰੀਕਾ ਦੇ ਮਾਲੀਆ ਪ੍ਰਸ਼ਾਸਨਾਂ ਵਿਚਕਾਰ ਟੈਕਸ ਮਾਮਲਿਆਂ ਨਾਲ ਸਬੰਧਤ ਸਹਿਯੋਗ ਦਸਤਾਵੇਜ਼ ਤੇ ਹੋਏ ਹਸਤਾਖਰਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ।
ਉਦੇਸ਼:
ਸਹਿਯੋਗ ਦਸਤਾਵੇਜ਼ ਦਾ ਉਦੇਸ਼ ਟੈਕਸ ਮਾਮਲੇ, ਸਮਰੱਥਾ ਨਿਰਮਾਣ ਅਤੇ ਗਿਆਨ ਵਿਭਾਜਨ ਜਿਹੇ ਸਾਂਝੇ ਹਿੱਤਕਾਰੀ ਖੇਤਰਾਂ ਵਿੱਚ ਅੰਤਰਰਾਸ਼ਟਰੀ ਮੰਚ ‘ਤੇ ਬਰਿਕਸ (BRICS) ਮਾਲੀਆ ਪ੍ਰਸ਼ਾਸਨਾਂ ਵਿਚਕਾਰ ਹੋਰ ਸਹਿਯੋਗ ਵਧਾਉਣਾ ਹੈ । ਇਹ ਸਾਂਝੇ ਹਿਤਾਂ ਵਾਲੇ ਮਸਲਿਆਂ ਤੇ ਚਰਚਾ ਕਰਨ ਲਈ ਬਰਿਕਸ (BRICS) ਮੁਲਕਾਂ ਦੇ ਮਾਲੀਆ ਪ੍ਰਸ਼ਾਸਨਾਂ ਦੇ ਮੁਖੀਆਂ ਵਿਚਕਾਰ ਨਿਯਮਤ ਗੱਲਬਾਤ ਨੂੰ ਯਕੀਨੀ ਬਣਾਉਣਾ ਹੈ ਅਤੇ ਅੰਤਰ-ਰਾਸ਼ਟਰੀ ਟੈਕਸ ਖੇਤਰਾਂ ਵਿਚਲੇ ਸਮਕਾਲੀਨ ਮੁੱਦੇ ਵਿਚਾਰਨ ਲਈ ਟੈਕਸ ਮਾਹਰਾਂ ਦੀ ਮੀਟਿੰਗ ਕਰਾਉਣ ਅਤੇ ਵਿਚਾਰਾਂ ਦੀ ਇਕਸਾਰਤਾ ਲਈ ਪ੍ਰਯਤਨ ਕਰਦਾ ਹੈ । ਇਸ ਦੇ ਨਾਲ ਹੀ ਸਹਿਯੋਗ ਦਸਤਾਵੇਜ਼, ਇਸ ਵਿਚਲੀ ਰਾਜਦਾਰੀ ਅਤੇ ਸੂਚਨਾ ਵਟਾਂਦਰੇ ਦੀ ਸੁਰੱਖਿਆ ਨੂੰ ਪ੍ਰਵਾਨਗੀ ਦੇਂਦਾ ਹੈ ।
ਪ੍ਰਭਾਵ:
ਇਹ ਸਹਿਯੋਗ ਦਸਤਾਵੇਜ਼ ਟੈਕਸ ਮਾਮਲਿਆਂ ਵਿੱਚ ਪ੍ਰਭਾਵਸ਼ਾਲੀ ਮਿਲਵਰਤਣ ਨੂੰ ਉਤਸ਼ਾਹਿਤ ਕਰੇਗਾ । ਬਰਿਕਸ ਮੁਲਕਾਂ ਦਾ ਇਕੱਠੇ ਖੜੇ ਹੋਣਾ ਨਾ ਸਿਰਫ ਇਨ੍ਹਾਂ ਮੁਲਕਾਂ ਲਈ ਹੀ ਬਲਕਿ ਲੰਮੇ ਸਮੇਂ ਵਿੱਚ ਜੀ20 ਦੁਆਰਾ ਨਿਰਦੇਸ਼ਤ ਟੈਕਸ ਮਾਮਲਿਆਂ ਕਾਰਣ ਵਿਕਾਸਸ਼ੀਲ ਦੇਸ਼ਾਂ ਲਈ ਵੀ ਲਾਹੇਵੰਦ ਸਾਬਤ ਹੋਵੇਗਾ ।
ਪਿੱਠਭੂਮੀ:
ਬਰਿਕਸ ਮੁਲਕਾਂ ਦੇ ਮਾਲੀਆ ਮੁੱਖੀ, ਟੈਕਸ ਮਾਮਲਿਆਂ ਵਿੱਚ ਸਹਿਯੋਗ ਦੇ ਸੰਭਾਵਤ ਖੇਤਰ ਅਤੇ ਅਕਤੂਬਰ 16, 2016 ਨੂੰ ਜਾਰੀ ਗੋਆ ਐਲਾਨ ਵਿੱਚ ਦੱਸੇ ਅਨੁਸਾਰ ਖੁੱਲ੍ਹਾਪਣ, ਇਕਜੁੱਟਤਾ, ਬਰਾਬਰੀ, ਆਪਸੀ ਸਮਝ, ਸ਼ਮੂਲੀਅਤ ਅਤੇ ਆਪਸੀ ਲਾਹੇਵੰਦ ਸਹਿਯੋਗ ਦੀ ਮੌਜੂਦਾ ਵਚਨਬੱਧਤਾ ਤੇ ਅਧਾਰਤ ਵਿਚਾਰਾਂ ਅਤੇ ਮਸ਼ਵਰਿਆਂ ਦੇ ਵਟਾਂਦਰੇ ਆਦਿ ਤੇ ਚਰਚਾ ਕਰਨ ਲਈ ਨਿਯਮਤ ਮੀਟਿੰਗ ਕਰਦੇ ਆ ਰਹੇ ਹਨ । ਬਰਿਕਸ ਮੁਲਕਾਂ ਨੇ ਆਪਸੀ ਹਿਤਾਂ ਵਾਲੇ ਚਾਰ ਖੇਤਰਾਂ ਦੀ ਪਹਿਚਾਣ ਕੀਤੀ ਹੈ ਜਿਹਨਾਂ ‘ਤੇ ਸਹਿਮਤੀ ਅਤੇ ਸਹਿਯੋਗ ਨੂੰ ਹੋਰ ਸੁਦ੍ਰਿੜ ਕੀਤਾ ਜਾ ਸਕਦਾ ਹੈ । ਮਈ, 2016 ਨੂੰ ਚੀਨ ਵਿੱਚ ਬੀਜਿੰਗ ਵਿਖੇ ਅਖਿੱਲ ਐਫ ਟੀ ਏ (FTA) ਦੇ ਨਾਲ ਹੋਈ ਮੀਟਿੰਗ ਵਿੱਚ BRICS ਮੁਲਕਾਂ ਦੇ ਮਾਲੀਆ ਮੁੱਖੀਆਂ ਨੇ ਸਹਿਯੋਗ ਦੇ ਇਨ੍ਹਾਂ ਖੇਤਰਾਂ ਦੀ ਰੂਪ-ਰੇਖਾ ’ਤੇ ਅਧਾਰਤ ਇਕ ਸਹਿਯੋਗ ਦਸਤਾਵੇਜ਼ ਦਸਖਤ ਕਰਨ ਦਾ ਫੈਸਲਾ ਕੀਤਾ ।
*****
AKT/VBA/SH