Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਭਾਰਤ ਅਤੇ ਸਵੀਡਨ ਦਰਮਿਆਨ ਬੌਧਿਕ ਸੰਪਤੀ ਅਧਿਕਾਰਾਂ ‘ਤੇ ਸਮਝੌਤੇ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਸਵੀਡਨ ਦਰਮਿਆਨ ਬੌਧਿਕ ਸੰਪਦਾ ਅਧਿਕਾਰਾਂ ਦੇ ਖੇਤਰ ਵਿੱਚ  ਸਹਿਯੋਗ ਸਬੰਧੀ ਸਮਝੌਤੇ ਪਤੱਰ ਨੂੰ  ਪ੍ਰਵਾਨਗੀ ਦੇ ਦਿੱਤੀ  ਹੈ ।

ਇਹ ਸਮਝੌਤਾ ਇੱਕ ਵਿਸ਼ਾਲ ਦਾਇਰੇ ਵਾਲੀ ਲਚਕੀਲੀ ਯੰਤਰਵਿਧੀ ਸਥਾਪਤ ਕਰੇਗਾ ਜਿਸ ਰਾਹੀ ਦੋਵੇਂ ਮੁਲਕ ਸ੍ਰੇਸ਼ਠ ਪੱਧਤੀਆਂ ਦਾ ਵਟਾਂਦਰਾ ਕਰ ਸਕਦੇ ਹਨ ਅਤੇ ਬੋਧਿਕ ਅਧਿਕਾਰਾਂ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਬੌਧਿਕ ਸੰਪਦਾ ਅਧਿਕਾਰਾਂ ਦੀ ਬਿਹਤਰ  ਸੁਰੱਖਿਆ ਲਈ ਸਿਖਲਾਈ ਪ੍ਰੋਗਰਾਮਾਂ ਅਤੇ ਤਕਨੀਕੀ ਵਟਾਂਦਰਿਆਂ ‘ਤੇ ਇੱਕ-ਜੁੱਟ ਹੋ ਕੇ ਕੰਮ ਕਰ ਸਕਦੇ ਹਨ ।

 

ਪ੍ਰਭਾਵ:

 

ਇਹ ਸਮਝੋਤਾ ਭਾਰਤ ਨੂੰ ਨਵੀਨਤਾ ਅਤੇ ਆਈ ਪੀ ਈਕੋਸਿਸਟਮਜ਼ ਵਿਚਲੇ ਤਜ਼ਰਬਿਆਂ ਨੂੰ ਵਟਾਉਣ ਦੇ ਯੋਗ ਬਣਾਏਗਾ ਜੋ ਦੁਵੱਲੇ ਪੱਖਾਂ ਦੇ ਉੱਦਮੀਆਂ, ਨਿਵੇਸ਼ਕਾਂ ਅਤੇ ਵਪਾਰੀਆਂ ਨੂੰ ਉੱਚਿਤ ਲਾਭ ਪਹੁੰਚਾਏਗਾ । ਦੋਹਾਂ ਮੁਲਕਾਂ ਵਿਚਕਾਰ ਵਧੀਆ ਪੱਧਤੀਆਂ ਦੇ ਵਟਾਂਦਰੇ, ਭਾਰਤ ਦੀਆਂ ਉਨ੍ਹਾਂ ਬੌਧਿਕ ਕ੍ਰਿਤੀਆਂ ਬਾਰੇ ਬਿਹਤਰ ਸੁਰੱਖਿਆ ਅਤੇ ਜਾਗਰੂਕਤਾ ਵਧਾਉਣਗੇ ਜੋ ਉਨੀਆਂ ਹੀ ਭਿੰਨ ਹਨ ਜਿੰਨੇ ਕਿ ਇੱਥੋਂ ਦੇ ਲੋਕ । ਇਹ ਬੌਧਿਕ ਸੰਪਦਾ ਅਧਿਕਾਰ ਵਿਸ਼ਵ ਨਵੀਨਤਾ ਵਿੱਚ ਭਾਰਤ ਦੇ ਮੁੱਖ ਖਿਡਾਰੀ ਬਣਨ ਦੇ ਸਫਰ ਵਿੱਚ ਇਕ ਮੀਲ ਪੱਥਰ ਸਾਬਤ ਹੋਵੇਗਾ ਅਤੇ ਰਾਸ਼ਟਰੀ ਆਈ ਪੀ ਆਰ ਨੀਤੀ, 2016 ਦੇ ਉਦੇਸ਼ਾਂ ਨੂੰ ਪੂਰਾ ਕਰੇਗਾ ।

 

ਵਿਸ਼ੇਸ਼ਤਾਵਾਂ:

 

ਦੋਹਾਂ ਧਿਰਾਂ ਤੋਂ ਮੈਂਬਰ ਲੈ ਕੇ ਇੱਕ ਸੰਯੁਕਤ ਤਾਲਮੇਲ ਕਮੇਟੀ ਬਣਾਈ ਜਾਵੇਗੀ ਜੋ ਸਮਝੌਤੇ ਅਧੀਨ ਹੇਠ ਲਿਖੇ ਖੇਤਰਾਂ ਵਿੱਚ ਸਹਿਯੋਗ ਗਤੀਵਿਧੀਆਂ ਨਿਸ਼ਚਤ ਕਰੇਗੀ : 

 

ਏ) ਦੋਹਾਂ ਮੁਲਕਾਂ ਦੀ ਜਨਤਾ, ਵਪਾਰ ਅਤੇ ਸਿਖਿੱਆ ਸੰਸਥਾਵਾਂ ਵਿੱਚ ਬੋਧਿਕ ਸੰਪਦਾ (ਆਈ ਪੀ) ਜਾਗਰੂਕਤਾ ’ਤੇ ਸ੍ਰੇਸ਼ਠ ਪੱਧਤੀਆਂ, ਤਜਰਬੇ ਅਤੇ ਗਿਆਨ ਦਾ ਵਟਾਂਦਰਾ

ਬੀ)     ਸਿਖਲਾਈ ਪ੍ਰੋਗਰਾਮਾਂ ਵਿੱਚ ਸਹਿਕਾਰਤਾ, ਮਾਹਰਾਂ ਦੇ ਵਟਾਂਦਰੇ, ਤਕਨੀਕੀ ਵਟਾਂਦਰੇ ਅਤੇ ਦਾਇਰੇ ਤੋਂ ਬਾਹਰ ਜਾ ਕੇ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ।

ਸੀ)        ਇਕੱਲਿਆਂ ਜਾਂ ਸਾਂਝੇ ਤੌਰ ਤੇ ਕਰਾਏ ਜਾਣ ਵਾਲੇ ਪ੍ਰੋਗਰਾਮਾਂ ਅਤੇ ਸਮਾਰੋਹਾਂ ਵਿੱਚ ਭਾਗ ਲੈ ਕੇ ਉਦਯੋਗ, ਯੂਨੀਵਰਸਿਟੀਆਂ, ਖੋਜ ਅਤੇ ਵਿਕਾਸ ਸੰਗਠਨਾਂ, ਲਘੂ ਅਤੇ ਮੀਡੀਅਮ ਉਦਯੋਗਾਂ (SMEs) ਨਾਲ ਸ੍ਰੇਸ਼ਠ ਪੱਧਤੀਆਂ ਬੌਧਿਕ ਸੰਪਦਾ ਆਈ ਪੀ ਸਬੰਧੀ ਤਜਰਬਿਆਂ ਅਤੇ ਗਿਆਨ ਦਾ ਵਟਾਂਦਰਾ ਅਤੇ ਪ੍ਰਸਾਰ  

ਡੀ)        ਪੇਟੈਂਟਾਂ, ਟਰੇਡ ਮਾਰਕਾਂ, ਉਦਯੋਗਿਕ ਡਿਜ਼ਾਈਨਾਂ, ਕਾਪੀ ਰਾਈਟਾਂ ਅਤੇ ਭੂਗੋਲਿਕ ਸੰਕੇਤਾਂ ਲਈ ਅਰਜੀਆਂ ਦੇ ਨਿਪਟਾਰੇ ਵਾਸਤੇ ਸੂਚਨਾ ਅਤੇ ਸ਼੍ਰੇਸ਼ਠ ਪੱਧਤੀਆਂ ਦਾ ਵਟਾਂਦਰਾ

ਈ)      ਨਵੀਨੀਕਰਨ ਪ੍ਰੋਜੈਕਟਾਂ ਦੀ ਤਾਮੀਲ ਅਤੇ ਆਟੋਮੇਸ਼ਨ ਦੇ ਵਿਕਾਸ ਵਿੱਚ ਸਹਿਯੋਗ, (ਆਈ ਪੀ) ਵਿੱਚ ਨਵੀਂ ਡਾਕੂਮੈਂਟੇਸ਼ਨ ਅਤੇ ਸੂਚਨਾ ਪ੍ਰਣਾਲੀਆਂ, ਬੋਧਿਕ ਸੰਪਦਾ (ਆਈ ਪੀ) ਦੇ ਪ੍ਰਬੰਧਨ ਲਈ ਕਾਰਜ ਪ੍ਰਣਾਲੀਆਂ ।

ਐੱਫ)         ਪਰੰਪਰਾਵਾਦੀ ਗਿਆਨ ਨੂੰ ਕਿਵੇਂ ਸੰਭਾਲਿਆ ਜਾਵੇ, ਇਹ ਸਮਝਣ ਲਈ ਸਹਿਯੋਗ, ਪਰੰਪਰਾਵਾਦੀ ਗਿਆਨ ਨਾਲ ਸਬੰਧਤ ਡਾਟਾਬੇਸਿਸ ਅਤੇ ਮੌਜੂਦਾ ਬੋਧਿਕ ਸੰਪਦਾ (ਆਈ ਪੀ) ਪ੍ਰਣਾਲੀਆਂ ਬਾਰੇ ਜਾਗਰੂਕਤਾ ਵਧਾਉਣ ਸਮੇਤ ਸ੍ਰੇਸ਼ਠ ਪੱਧਤੀਆਂ ਦਾ ਵਟਾਂਦਰਾ

ਜੀ)       ਡਿਜੀਟਲ ਵਾਤਾਵਰਣ ਵਿੱਚ ਖਾਸ ਕਰਕੇ ਕਾਪੀ ਰਾਈਟ ਮਸਲਿਆਂ ਵਿੱਚ ਬੌਧਿਕ ਸੰਪਦਾ ਅਧਿਕਾਰ  ਦੇ ਕਾਨੂੰਨ ਦੀ ਉਲੰਘਣਾ ਨਾਲ ਸਬੰਧਤ ਸੂਚਨਾ ਅਤੇ ਸ੍ਰੇਸ਼ਠ ਪੱਧਤੀਆਂ ਦਾ ਵਟਾਂਦਰਾ ਅਤੇ

ਐੱਚ) ਹੋਰ ਸਹਿਯੋਗ ਗਤੀਵਿਧਿੀਆਂ ਜੋ ਵੀ ਦੋਹਾਂ ਧਿਰਾਂ ਵੱਲੋਂ ਆਪਸੀ ਸਹਿਮਤੀ ਨਾਲ ਨਿਸ਼ਚਿਤ ਕੀਤੀਆਂ ਜਾਣ ।

 

 *****

  

AKT/VBA/SH