Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਭਾਰਤ ਅਤੇ ਬੇਲਾਰਸ ਦਰਮਿਆਨ ਤੇਲ ਅਤੇ ਗੈਸ ਖੇਤਰ ਵਿਚਲੇ ਹਿਮਤੀ ਪੱਤਰ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਤੇਲ ਅਤੇ ਗੈਸ ਖੇਤਰ ਵਿੱਚ ਭਾਰਤ ਅਤੇ ਬੇਲਾਰਸ ਦਰਮਿਆਨ ਦਸਤਖ਼ਤ ਕੀਤੇ ਗਏ ਸਹਿਮਤੀ ਪੱਤਰ ਨੂੰ ਕਾਰਜ ਉਪਰਾਂਤ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸਹਿਮਤੀ ਪੱਤਰ (MoU) 12 ਸਤੰਬਰ 2017 ਨੂੰ ਬੇਲਾਰਸ ਦੇ ਰਾਸ਼ਟਰਪਤੀ ਦੇ ਭਾਰਤ ਦੌਰੇ ਦੌਰਾਨ ਦਸਤਖ਼ਤ ਕੀਤਾ ਗਿਆ ਸੀ। ਇਹ ਸਹਿਮਤੀ ਪੱਤਰ (MoU) ਭਾਰਤ ਅਤੇ ਬੇਲਾਰਸ ਵਿਚਕਾਰ ਦੁਵੱਲੇ ਰਿਸ਼ਤੇ ਨੂੰ ਵਿਕਸਤ ਕਰੇਗਾ ਅਤੇ ਇਨ੍ਹਾਂ ਵਿੱਚ ਤੇਲ ਅਤੇ ਕੁਦਰਤੀ ਗੈਸ ਖੇਤਰ ਵਿੱਚ ਦੋਹਾਂ ਧਿਰਾਂ ਦਰਮਿਆਨ ਆਰਥਕ ਤੇ ਵਣਜ ਸਬੰਧੀ ਸਹਿਯੋਗ ਵਧਾਉਣ ਤੇ ਵੀ ਵਿਚਾਰ ਕੀਤਾ ਗਿਆ ਹੈ। ਇਸ ਸਹਿਮਤੀ ਪੱਤਰ ਅਧੀਨ ਦੋਵੇਂ ਧਿਰਾਂ ਉਪਰਲੀਆਂ(Up streams) ਅਤੇ ਹੇਠਲੀਆਂ(Down streams) ਗਤੀਵਿਧੀਆਂ, ਸਮਰੱਥਾ ਨਿਰਮਾਣ, ਟੈਕਨਾਲੋਜੀ ਟਰਾਂਸਫ਼ਰ, ਵਧੀ ਹੋਈ ਤੇਲ ਦੀ ਵਸੂਲੀ ਅਤੇ ਭਾਰਤ ਵਿੱਚ ਪਰਿਪੱਕ ਖੇਤਰਾਂ ਦੇ ਵਿਕਾਸ ਵਿੱਚ ਸਹਿਯੋਗ ਸਥਾਪਤ ਕਰਨ ਲਈ ਕੰਮ ਕਰਨਗੀਆਂ।
ਇਹ ਸਹਿਮਤੀ ਪੱਤਰ (MoU) ਦਸਤਖਤ ਹੋਣ ਤੋਂ ਤਿੰਨ ਸਾਲਾਂ ਤੱਕ ਲਾਗੂ ਰਹੇਗਾ।

******

 AKT/VBA/SH