Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਭਾਰਤ ਅਤੇ ਬੇਲਾਰਸ ਦਰਮਿਆਨ ਨਿਵੇਸ਼ਾਂ ਉੱਤੇ ਦੁਵੱਲੇ ਨਿਵੇਸ਼ ਸਮਝੌਤੇ ਦੀ ਪੁਸ਼ਟੀ ਅਤੇ ਹਸਤਾਖ਼ਰਾਂ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਭਾਰਤ ਅਤੇ ਬੇਲਾਰਸ ਦਰਮਿਆਨ ਨਿਵੇਸ਼ਾਂ ਉੱਤੇ ਦੁਵੱਲੇ ਸਮਝੌਤੇ ਦੀ ਪੁਸ਼ਟੀ ਅਤੇ ਹਸਤਾਖ਼ਰਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 ਇਸ ਸਮਝੌਤੇ ਤਹਿਤ ਦੋਹਾਂ ਦੇਸ਼ਾਂ ਦਰਮਿਆਨ ਨਿਵੇਸ਼ ਨੂੰ ਹੁਲਾਰਾ ਮਿਲਣ ਦੀ ਸੰਭਾਵਨਾ ਹੈ। ਇਸ ਸਮਝੌਤੇ ਨਾਲ ਨਿਵੇਸ਼ਕਾਂ ਦੇ ਵਿਸ਼ਵਾਸ ਵਿੱਚ ਸੁਧਾਰ ਹੋਣ ਦੀ ਉਮੀਦ ਹੈ ਜਿਸ ਦੇ ਫਲਸਰੂਪ ਐੱਫ ਡੀ ਆਈ(FDI ) ਅਤੇ ਓਵਰਸੀਜ਼ ਡਾਇਰੈਕਟਰ ਇਨਵੈਸਟਮੈਂਟ(ODI) ਅਵਸਰਾਂ ਵਿੱਚ ਵਾਧਾ ਹੋਵੇਗਾ ਅਤੇ ਇਸਦਾ ਰੁਜ਼ਗਾਰ ਉਤਪਤੀ ਤੇ ਵੀ ਸਾਕਾਰਾਤਮਕ ਪ੍ਰਭਾਵ ਪਵੇਗਾ ।

ਦੋਹਾਂ ਦੇਸ਼ਾਂ ਦਰਮਿਆਨ ਬੀਆਈਟੀ(BIT) ਦੀ ਪੁਸ਼ਟੀ ਅਤੇ ਹਸਤਾਖ਼ਰ ਇੱਕ ਰਣਨੀਤਕ ਪਹਿਲ ਕਦਮੀ ਦਾ ਕੰਮ ਕਰਨਗੇ ਕਿਉਂਕਿ ਬੇਲਾਰਸ, ਯੂਰੇਸੀਅਨ ਇਕੌਨਮਿਕ ਯੂਨੀਅਨ(EAEU) ਦਾ ਮੈਂਬਰ ਹੈ। ਭਾਰਤ ਪਹਿਲਾਂ ਹੀ ਕਯਰਗਿਜ਼ ਗਣਤੰਤਰ(Kyrgyz Repulic) ਨਾਲ ਬੀਆਈਟੀ(BIT) ਪਾਠ ਰੂਪ ਦੀ ਪਹਿਲ ਕਦਮੀ ਕਰ ਚੁੱਕਾ ਹੈ ਅਤੇ ਮਾਡਲ ਬੀਆਈਟੀ(BIT) ਪਾਠ ਰੂਪ `ਤੇ ਅਧਾਰਤ ਨਵੇਂ ਦੁਵੱਲੇ ਸਮਝੌਤੇ ਲਈ ਰਸ਼ੀਅਨ ਫੈਡਰੇਸ਼ਨ(Russian Fedration) ਨਾਲ ਗੱਲਬਾਤ ਕਰ ਰਿਹਾ ਹੈ।

******

 

 AKT/VBA/SH