ਪੀਐੱਮਇੰਡੀਆ
ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਭਾਰਤ ਅਤੇ ਇਟਲੀ ਦਰਮਿਆਨ ਸਿਹਤ ਅਤੇ ਮੈਡੀਕਲ ਸਾਇੰਸਿਜ਼ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਬਾਰੇ ਇਕ ਐੱਮਓਯੂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਐੱਮਓਯੂ ਉੱਤੇ 29 ਨਵੰਬਰ, 2017 ਨੂੰ ਨਵੀਂ ਦਿੱਲੀ ਵਿੱਚ ਹਸਤਾਖਰ ਹੋਏ ਸਨ।
ਐੱਮਓਯੂ ਵਿੱਚ ਸਹਿਯੋਗ ਦੇ ਹੇਠ ਲਿਖੇ ਖੇਤਰ ਆਏ ਹਨ –
(À) ਮੈਡੀਕਲ ਡਾਕਟਰਾਂ, ਅਧਿਕਾਰੀਆਂ, ਹੋਰ ਸਿਹਤ ਪੇਸ਼ੇਵਰਾਂ ਅਤੇ ਮਾਹਿਰਾਂ ਦਾ ਵਟਾਂਦਰਾ ਅਤੇ ਟ੍ਰੇਨਿੰਗ।
(ਅ) ਮਨੁੱਖੀ ਸਰੋਤ ਦੇ ਵਿਕਾਸ ਅਤੇ ਸਿਹਤ ਸੰਭਾਲ ਸਹੂਲਤਾਂ ਦੀ ਸਥਾਪਨਾ ਵਿੱਚ ਮਦਦ।
(Â) ਸਿਹਤ ਵਿੱਚ ਮਨੁੱਖੀ ਸਰੋਤ ਦੀ ਥੋੜੇ ਸਮੇਂ ਦੀ ਟ੍ਰੇਨਿੰਗ।
(ਸ) ਫਾਰਮਾਸਿਊਟੀਕਲ, ਮੈਡੀਕਲ ਯੰਤਰਾਂ ਅਤੇ ਕਾਸਮੈਟਿਕਸ ਦੀ ਰੈਗੂਲੇਸ਼ਨ ਅਤੇ ਇਸ ਬਾਰੇ ਸੂਚਨਾਵਾਂ ਦਾ ਹੋਰ ਵਟਾਂਦਰਾ।
(ਹ) ਫਾਰਮਾਸਿਊਟੀਕਲ ਵਿੱਚ ਵਪਾਰ ਵਿਕਾਸ ਦੇ ਮੌਕਿਆਂ ਨੂੰ ਹੱਲਾਸ਼ੇਰੀ ਦੇਣਾ।
(ਕ) ਜੈਨਰਿਕ ਅਤੇ ਜ਼ਰੂਰੀ ਦਵਾਈਆਂ ਹਾਸਲ ਕਰਨਾ ਅਤੇ ਦਵਾਈਆਂ ਸਪਲਾਈ ਦੀ ਸੋਰਸਿੰਗ ਵਿੱਚ ਸਹਾਇਤਾ ਦੇਣਾ।
(ਖ) ਸਿਹਤ ਸਾਜ਼ੋਸਮਾਨ ਅਤੇ ਫਾਰਮਾਸਿਊਟੀਕਲ ਉਤਪਾਦਾਂ ਨੂੰ ਖਰੀਦਣਾ।
(ਗ) ਸਾਂਝੇ ਹਿੱਤ ਦੇ ਐੱਨਸੀਡੀਜ਼, ਜਿਵੇਂ ਕਿ ਨਿਊਰੋਵਸਕੁਲਰ ਬੀਮਾਰੀਆਂ, ਕੈਂਸਰ, ਸੀਓਪੀਡੀਜ਼, ਦਿਮਾਗੀ ਸਿਹਤ, ਅਤੇ ਡੀਮੈਂਸ਼ੀਆ ਤੋਂ ਬਚਾਅ ਲਈ ਸਹਿਯੋਗ ਕਰਨਾ ਅਤੇ ਐੱਸਡੀਜੀ3 ਅਤੇ ਸਬੰਧਤ ਫੈਕਟਰਾਂ ਉੱਤੇ ਜ਼ੋਰ ਦੇਣਾ।
(ਘ) ਫ਼ੈਲਣ ਵਾਲੀਆਂ ਬੀਮਾਰੀਆਂ ਅਤੇ ਵੈਕਟਰ ਬੋਰਨ ਬੀਮਾਰੀਆਂ ਉੱਤੇ ਮੌਸਮ ਤਬਦੀਲੀ ਦੇ ਪੈਣ ਵਾਲੇ ਪ੍ਰਭਾਵ ਪ੍ਰਤੀ ਸਹਿਯੋਗ ਕਰਨਾ।
(ਟ) ਲੈਣ ਵਾਲੀ ਖ਼ੁਰਾਕ ਦੇ ਪੌਸ਼ਟਿਕਤਾ ਪਹਿਲੂ, ਜਿਸ ਵਿੱਚ ਖ਼ੁਰਾਕ ਦੀ ਕਮੀ (ਜ਼ਿਆਦਾ ਖੁਰਾਕ ਲੈਣਾ ਅਤੇ ਘੱਟ ਖੁਰਾਕ ਲੈਣਾ) ਸ਼ਾਮਲ ਹੈ, ਐੱਸਡੀਜੀ2 ਤੇ ਪੌਸ਼ਟਿਕਤਾ ਸੇਵਾਵਾਂ ਦੇ ਸੰਗਠਨ ਦੀ ਰੋਸ਼ਨੀ ਵਿੱਚ।
(ਠ) ਉਤਪਾਦਨ, ਟਰਾਂਸਫਾਰਮੇਸ਼ਨ, ਵੰਡ ਅਤੇ ਖ਼ੁਰਾਕ ਦੀ ਡਲਿਵਰੀ ਦੀ ਸੁਰੱਖਿਆ।
(ਡ) ਫੂਡ ਸਨਅਤ ਆਪ੍ਰੇਟਰਾਂ ਦੀ ਖੋਜ ਅਤੇ ਟ੍ਰੇਨਿੰਗ।
(ਢ) ਸ਼ਹਿਰੀਆਂ ਨੂੰ ਸਫ਼ਾਈ ਅਤੇ ਖੁਰਾਕ ਸੁਰੱਖਿਆ ਅਤੇ ਸਿਹਤਮੰਦ ਖੁਰਾਕ ਦੀਆਂ ਆਦਤਾਂ ਬਾਰੇ ਜਾਣਕਾਰੀ ਦੇਣਾ, ਅਤੇ
(ਣ) ਆਪਸ ਵਿੱਚ ਫ਼ੈਸਲਾ ਕੀਤੇ ਕਿਸੇ ਵੀ ਹੋਰ ਖੇਤਰ ਵਿੱਚ ਸਹਿਯੋਗ ਕਰਨਾ।
ਸਹਿਯੋਗ ਦੇ ਵੇਰਵਿਆਂ ਦੀ ਹੋਰ ਜਾਣਕਾਰੀ ਵਧਾਉਣ ਲਈ ਅਤੇ ਇਸ ਐੱਮਓਯੂ ਉੱਤੇ ਹੋ ਰਹੇ ਅਮਲ ਉੱਤੇ ਨਜ਼ਰ ਰੱਖਣ ਲਈ ਇੱਕ ਸਾਂਝੇ ਕਾਰਜ ਸਮੂਹ ਕਾਇਮ ਕੀਤੀ ਜਾਵੇਗੀ।
ਏਕੇਟੀਵੀਬੀਏਐੱਸਐੱਚ