ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਪੇਰੂ ਦਰਮਿਆਨ ਹੋਏ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਮਝੌਤੇ ’ਤੇ ਮਈ 2018 ਵਿੱਚ ਲੀਮਾ, ਪੀਰੂ ਵਿੱਚ ਹਸਤਾਖ਼ਰ/ਦਸਤਖ਼ਤ ਕੀਤੇ ਗਏ ਸਨ।
ਇਸ ਸਮਝੌਤੇ ਦਾ ਉਦੇਸ਼ ਨਵੀਨ ਅਤੇ ਅਖੁੱਟ ਊਰਜਾ ਦੇ ਮਾਮਲਿਆਂ ਵਿੱਚ ਆਪਸੀ ਲਾਭ, ਅਤੇ ਸਮਾਨਤਾ ਦੇ ਅਧਾਰ ’ਤੇ ਤਕਨੀਕੀ ਦੁਵੱਲੇ ਸਹਿਯੋਗ ਵਧਾਉਣ ਲਈ ਸਹਿਯੋਗਮਈ ਸੰਸਥਾਗਤ ਸਬੰਧ ਸਥਾਪਤ ਕਰਨਾ ਹੈ। ਇਸ ਸਮਝੌਤੇ ਨੂੰ ਲਾਗੂਕਰਨ ਲਈ ਕਾਰਜ ਯੋਜਨਾ ਤਿਆਰ ਕਰਨ ਵਾਸਤੇ ਇੱਕ ਸੰਯੁਕਤ ਕਮੇਟੀ ਬਣਾਈ ਗਈ ਹੈ।
ਇਸ ਸਮਝੌਤੇ ਨਾਲ ਦੋਵਾਂ ਦੇਸ਼ਾਂ ਦਰਮਿਆਨ ਦੁਵੱਲਾ ਸਹਿਯੋਗ ਮਜ਼ਬੂਤ ਹੋਵੇਗਾ।
*****
ਏਕੇਟੀ/ਵੀਬੀਏ