Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਭਾਰਤ ਅਤੇ ਇੰਗਲੈਂਡ (ਯੂ.ਕੇ.) ਵਿਚਕਾਰ ਬੌਧਿਕ ਸੰਪਤੀ ਵਿੱਚ ਸਹਿਯੋਗ ਲਈ ਸਮਝੌਤੇ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਨੇ ਭਾਰਤ ਅਤੇ ਇੰਗਲੈਂਡ (ਯੂ.ਕੇ.) ਵਿਚਕਾਰ ਬੌਧਿਕ ਸੰਪਤੀ ਦੇ ਖੇਤਰ ਵਿੱਚ ਸਮਝੌਤੇ ਨੂੰ ਕਾਰਜ ਉਪਰੰਤ ਪ੍ਰਵਾਨਗੀ ) ਦਿੱਤੀ ਹੈ। ਸਮਝੌਤੇ ‘ਤੇ 7.11.2016 ਨੂੰ ਹਸਤਾਖਰ ਕੀਤੇ ਗਏ ਸਨ।
ਆਪਸੀ ਸਮਝੌਤਾ ਵਿਕਾਸ ਅਤੇ ਸੰਚਾਲਨ, ਨਵਾਂ ਪ੍ਰਲੇਖਨ ਅਤੇ ਆਈਪੀ ਵਿੱਚ ਸੂਚਨਾ ਪ੍ਰਣਾਲੀਆਂ ਦੇ ਵਿਕਾਸ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਲਈ ਇੱਕ ਵਿਆਪਕ ਅਤੇ ਲਚਕੀਲਾ ਤੰਤਰ ਸਥਾਪਤ ਕਰਨਾ ਚਾਹੁੰਦਾ ਹੈ। ਇਹ ਸਿਖਲਾਈ ਪ੍ਰੋਗਰਾਮ, ਮਾਹਰਾਂ ਦਾ ਆਦਾਨ-ਪ੍ਰਦਾਨ ਅਤੇ ਤਕਨੀਕੀ ਆਦਾਨ-ਪ੍ਰਦਾਨ ਅਤੇ ਆਊਟਰੀਚ ਗਤੀਵਿਧੀਆਂ ਮੁਹੱਈਆ ਕਰਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ।

ਇਹ ਸਮਝੌਤਾ ਲਾਗੂ ਹੋਣ ‘ਤੇ ਪੇਟੈਂਟ ਦੇ ਕੰਟਰੋਲਰ ਜਨਰਲ ਦੇ ਪੇਟੈਂਟ ਸਬੰਧੀ ਬਿਨੈ ਪੱਤਰਾਂ ਦੇ ਨਿਰੀਖਣ, ਡਿਜ਼ਾਇਨ ਅਤੇ ਟਰੇਡਮਾਰਕ ਸਬੰਧੀ ਸਮਰੱਥਾ ਨਿਰਮਾਣ ਵਿੱਚ ਵਾਧਾ ਹੋਵੇਗਾ, ਜਿਸ ਨਾਲ ਨਵੀਨਤਾ ‘ਤੇ ਸਕਾਰਾਤਮਕ ਪ੍ਰਭਾਵ ਪਏਗਾ।

*****

ਏਕੇਟੀ/ਵੀਬੀਏ/ਐੱਸਐੱਚ