Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਭਾਰਤ ਅਤੇ ਕੀਨੀਆ ਵਿਚਾਲੇ ਖੇਤੀਬਾੜੀ ਤੇ ਸਬੰਧਤ ਖੇਤਰਾਂ ਵਿੱਚ ਸਹਿਯੋਗ ਲਈ ਦੁਵੱਲੇ ਸਹਿਯੋਗ ਬਾਰੇ ਸਹਿਮਤੀ-ਪੱਤਰ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਕੀਨੀਆ ਵਿਚਾਲੇ ਖੇਤੀਬਾੜੀ ਤੇ ਸਬੰਧਤ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਲਈ ਇੱਕ ਸਹਿਮਤੀ-ਪੱਤਰ ‘ਤੇ ਹਸਤਾਖਰ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਸਹਿਮਤੀ-ਪੱਤਰ ਦੇ ਘੇਰੇ ਵਿੱਚ ਇਨ੍ਹਾਂ ਖੇਤਰਾਂ ਦੀਆਂ ਨੋ ਵੱਖ-ਵੱਖ ਗਤੀਵਿਧੀਆਂ ਆਉਣਗੀਆਂ, ਜਿਵੇਂ ਕਿ ਖੇਤੀਬਾੜੀ ਖੇਤਰ ਵਿੱਚ ਖੋਜ, ਪਸ਼ੂ-ਪਾਲਣ ਤੇ ਡੇਅਰੀ, ਪਸ਼ੂ-ਧਨ ਤੇ ਮੱਛੀ ਪਾਲਣ, ਬਾਗ਼ਬਾਨੀ, ਕੁਦਰਤੀ ਸਰੋਤ ਪ੍ਰਬੰਧ, ਵਾਢੀ ਤੋਂ ਬਾਅਦ ਫ਼ਸਲ ਦਾ ਪ੍ਰਬੰਧ ਅਤੇ ਮੰਡੀਕਰਨ, ਭੂਮੀ ਤੇ ਉਸ ਦੀ ਸੁਰੱਖਿਆ, ਜਲ-ਪ੍ਰਬੰਧ, ਸਿੰਚਾਈ ਫ਼ਾਰਮਿੰਗ ਪ੍ਰਣਾਲੀਆਂ ਦਾ ਵਿਕਾਸ ਤੇ ਸੰਗਠਤ ਵਾਟਰਸ਼ੈੱਡ ਵਿਕਾਸ, ਫ਼ਸਲਾਂ ਦੇ ਕੀੜਿਆਂ ਲਈ ਸੰਗਠਤ ਪ੍ਰਬੰਧ, ਖੇਤੀਬਾੜੀ ਪਲਾਂਟ, ਮਸ਼ੀਨਰੀ ਤੇ ਸਬੰਧਤ ਉਪਕਰਨ, ਸੈਨੀਟਰੀ ਅਤੇ ਫ਼ਾਇਟੋਸੈਨੀਟਰੀ ਮਾਮਲੇ।

ਇਸ ਸਹਿਮਤੀ-ਪੱਤਰ ਵਿੱਚ ਦੋਵੇਂ ਦੇਸ਼ਾਂ ਦੇ ਪ੍ਰਤੀਨਿਧਾਂ ਉੱਤੇ ਅਧਾਰਤ ਇੱਕ ਸਾਂਝੇ ਕਾਰਜ ਦਲ ਦੇ ਗਠਨ ਦੀ ਵਿਵਸਥਾ ਹੈ, ਜਿਸ ਦਾ ਕੰਮ ਵਿਸਤ੍ਰਿਤ ਸਹਿਯੋਗ ਪ੍ਰੋਗਰਾਮਾਂ ਦਾ ਵਿਕਾਸ ਕਰਨਾ ਅਤੇ ਸਹਿਮਤੀ-ਪੱਤਰ ਨੂੰ ਲਾਗੂ ਕੀਤੇ ਜਾਣ ਉੱਤੇ ਨਜ਼ਰ ਰੱਖਣਾ ਹੋਵੇਗਾ।

ਇਹ ਸਹਿਮਤੀ-ਪੱਤਰ ਹਸਤਾਖਰ ਕੀਤੇ ਜਾਣ ਦੇ ਦਿਨ ਤੋਂ ਲਾਗੂ ਹੋਵੇਗਾ ਅਤੇ ਅਗਲੇ ਪੰਜ ਸਾਲਾਂ ਲਈ ਵੈਧ ਰਹੇਗਾ ਤੇ ਫਿਰ ਆਪਣੇ-ਆਪ ਹੀ ਉਸ ਤੋਂ ਅਗਲੇ ਪੰਜ ਵਰ੍ਹਿਆਂ ਲਈ ਨਵਿਆਇਆ ਜਾਵੇਗਾ; ਬਸ਼ਰਤੇ ਦੋਵਾਂ ਵਿੱਚੋਂ ਕੋਈ ਇੱਕ ਧਿਰ ਲਿਖਤੀ ਰੂਪ ਵਿੱਚ ਇਸ ਸਮਝੌਤੇ ਦੀ ਵੈਧਤਾ ਖ਼ਤਮ ਹੋਣ ਤੋਂ ਛੇ ਮਹੀਨੇ ਪਹਿਲਾਂ ਇਸ ਨੂੰ ਖ਼ਤਮ ਕਰਨ ਦੀ ਇੱਛਾ ਨਾ ਪ੍ਰਗਟਾਵੇ।

*****

AKT/VBA/SH