ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਵੱਲੋਂ ਭਾਰਤ ਤੇ ਜਪਾਨ ਦਰਮਿਆਨ “ਟੈਕਨੀਕਲ ਇੰਟਰਨ ਟ੍ਰੇਨਿੰਗ ਪ੍ਰੋਗਰਾਮ (TITP)” ਲਈ ਸਹਿਯੋਗ ਪੱਤਰ ਉੱਤੇ ਦਸਤਖ਼ਤ ਕਰਨ ਨੂੰ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ।
ਇਸ ਸਹੋਯੋਗ ਪੱਤਰ ਉੱਤੇ ਮਾਣਯੋਗ ਹੁਨਰ ਵਿਕਾਸ ਤੇ ਉੱਦਮਤਾ ਮੰਤਰੀ ਵੱਲੋਂ ਉਨ੍ਹਾਂ ਦੇ ਆਉਂਦੀ 16 ਅਕਤੂਬਰ 2017 ਤੋਂ ਟੋਕੀਓ ਦੇ ਦੌਰੇ ਸਮੇਂ ਦਸਤਖ਼ਤ ਕਰਨ ਦੀ ਸੰਭਾਵਨਾ ਹੈ। ਇਹ ਤਕਨੀਕੀ ਇੰਟਰਨ ਸਿਖਲਾਈ ਪ੍ਰੋਗਰਾਮ (ਟੀਆਈਟੀਪੀ) ਇੱਕ ਮਹੱਤਪੂਰਨ ਪ੍ਰੋਗਰਾਮ ਹੈ ਜਿਸ ਰਾਹੀਂ ਭਾਰਤੀ ਤਕਨੀਕੀ ਸਿਖਾਂਦਰੂ ਯਾਨੀ ਕਿ ਇੰਟਰਨਸ ਨੂੰ ਤਿੰਨ ਤੋਂ ਪੰਜ ਸਾਲਾਂ ਲਈ ਨੌਕਰੀਪੇਸ਼ਾ ਸਿਖਲਾਈ ਲਈ ਭੇਜਿਆ ਜਾ ਸਕੇਗਾ। ਇਹ ਆਸ ਕੀਤੀ ਜਾਂਦੀ ਹੈ ਕਿ ਇਸ ਸਹਿਯੋਗ ਪੱਤਰ ਨਾਲ ਦੋਵਾਂ ਦੇਸ਼ਾਂ ਦੇ ਹੁਨਰ ਵਿਕਾਸ ਦੇ ਖੇਤਰ ਵਿੱਚ ਦੁਵੱਲੀ ਸਾਂਝ ਵਿੱਚ ਵਾਧਾ ਹੋਵੇਗਾ।
AKT/VBA/SH