ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਤੇ ਸੇਨੇਗਲ ਵਿਚਾਲੇ ਸਿਹਤ ਅਤੇ ਦਵਾ (ਹੈਲਥ ਐਂਡ ਮੈਡੀਸਨ) ਦੇ ਖੇਤਰ ਵਿੱਚ ਇੱਕ ਸਹਿਮਤੀ-ਪੱਤਰ ਉੱਤੇ ਹਸਤਾਖਰ ਕੀਤੇ ਜਾਣ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਦੋਵੇਂ ਧਿਰਾਂ ਵਿਚਾਲੇ ਸਹਿਯੋਗ ਦੇ ਹੇਠ ਲਿਖੇ ਮੁੱਖ ਖੇਤਰ ਹੋਣਗੇ:
1. ਰੋਗਾਂ ਉੱਤੇ ਸੰਗਠਤ ਚੌਕਸੀ
2. ਮੈਡੀਕਲ ਖੋਜ
3. ਐਮਰਜੈਂਸੀ ਰਾਹਤ
4. ਹਸਪਤਾਲ ਪ੍ਰਬੰਧ
5. ਡ੍ਰੱਗਜ਼ ਅਤੇ ਫ਼ਾਰਮਾਸਿਊਟੀਕਲ ਉਤਪਾਦ/ਹਸਪਤਾਲ ਉਪਕਰਨ
6. ਰਵਾਇਤੀ ਦਵਾਈਆਂ
7. ਏਡਜ਼ ਨਿਯੰਤ੍ਰਣ
8. ਆਪਸੀ ਦਿਲਚਸਪੀ ਦੇ ਹੋਰ ਖੇਤਰ
ਸਹਿਯੋਗ ਦੇ ਵੇਰਵਿਆਂ ਨੂੰ ਹੋਰ ਵਿਸਥਾਰ ਦੇਣ,ਇਸ ਸਹਿਮਤੀ-ਪੱਤਰ ਉੱਤੇ ਨਜ਼ਰ ਰੱਖਣ ਅਤੇ ਇਸ ਦੀਆਂ ਵਿਵਸਥਾਵਾਂ ਨੂੰ ਲਾਗੂ ਕਰਨ ਲਈ ਇੱਕ ਕਾਰਜ-ਦਲ ਸਥਾਪਤ ਕੀਤਾ ਜਾਵੇਗਾ।
AKT/VBA/SH