Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਭਾਰਤ ਦੀ ਵੀਜ਼ਾ ਪ੍ਰਣਾਲੀ ਨੂੰ ਉਦਾਰ, ਸਰਲ ਤੇ ਤਰਕਪੂਰਨ ਬਣਾਉਣ ਦੀ ਮਨਜ਼ੂਰੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਦੀ ਮੌਜੂਦਾ ਵੀਜ਼ਾ ਪ੍ਰਣਾਲੀ ਨੂੰ ਉਦਾਰ, ਸਰਲ ਅਤੇ ਤਰਕਪੂਰਨ ਬਣਾਉਣ, ਗ੍ਰਹਿ ਮੰਤਰਾਲੇ ਵੱਲੋਂ ਵੱਖ-ਵੱਖ ਸਬੰਧਤ ਧਿਰਾਂ ਨਾਲ ਸਲਾਹ-ਮਸ਼ਵਰੇ ਅਤੇ ਗ੍ਰਹਿ ਮੰਤਰੀ ਦੀ ਮਨਜ਼ੂਰੀ ਲੈਣ ਤੋਂ ਬਾਅਦ ਵੀਜ਼ਾ ਨੀਤੀ ਦਾ ਵਿਸਤਾਰ ਕਰਨ ਲਈ ਤਬਦੀਲੀਆਂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

ਇਹ ਮਨਜ਼ੂਰੀ ਮਿਲਣ ਨਾਲ ਸੈਰ-ਸਪਾਟੇ, ਕਾਰੋਬਾਰ ਅਤੇ ਮੈਡੀਕਲ ਉਦੇਸ਼ਾਂ ਲਈ ਵਿਦੇਸ਼ੀਆਂ ਲਈ ਭਾਰਤ ਆਉਣਾ ਸੌਖਾ ਹੋ ਜਾਵੇਗਾ। ਇਸ ਨਾਲ ਆਰਥਿਕ ਵਿਕਾਸ ਨੂੰ ਹੁਲਾਰਾ ਮਿਲਣ, ਸੈਰ-ਸਪਾਟੇ, ਮੈਡੀਕਲ ਇਲਾਜ ਲਈ ਯਾਤਰਾ ਅਤੇ ਕਾਰੋਬਾਰੀ ਮੰਤਵਾਂ ਲਈ ਯਾਤਰਾ ਅਤੇ ‘ਸਕਿੱਲ ਇੰਡੀਆ’, ‘ਡਿਜੀਟਲ ਇੰਡੀਆ’, ‘ਮੇਕ ਇਨ ਇੰਡੀਆ’ ਅਤੇ ਸਰਕਾਰ ਦੀਆਂ ਹੋਰ ਪ੍ਰਮੁੱਖ ਪਹਿਲਕਦਮੀਆਂ ਨੂੰ ਸਫ਼ਲ ਬਣਾਉਣ ਲਈ ਸੇਵਾਵਾਂ ਦੀ ਬਰਾਮਦ ਤੋਂ ਆਮਦਨਾਂ ਵਧਣ ਦੀ ਸੰਭਾਵਨਾ ਹੈ।

ਇਸ ਨਾਲ ਉਪਰੋਕਤ-ਵਰਣਿਤ ਉਚਿਤ ਮੰਤਵਾਂ ਲਈ ਭਾਰਤ ਆਉਣ ਵਾਲੇ ਵਿਦੇਸ਼ੀਆਂ ਨੂੰ ਯਾਤਰਾ ਕਰਨੀ ਵੀ ਬਹੁਤ ਸੌਖੀ ਹੋ ਜਾਵੇਗੀ।

AKT/VBA/SH