Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਭਾਰਤ ਵਿੱਚ ਦਿਹਾਤੀ ਵਿਕਾਸ ਪ੍ਰੋਗਰਾਮਾਂ ਦੀ ਪ੍ਰਭਾਵਕਤਾ ਵਿੱਚ ਸੁਧਾਰ ਲਿਆਉਣ ਤੇ ਗਿਆਨ ਸਾਂਝਾ ਕਰਨ ਵਿੱਚ ਸੁਵਿਧਾ ਲਈ ਦਿਹਾਤੀ ਵਿਕਾਸ ਮੰਤਰਾਲੇ (ਐੱਮ.ਓ.ਆਰ.ਡੀ.) ਅਤੇ ਖ਼ੁਰਾਕ ਅਤੇ ਖੇਤੀ ਸੰਗਠਨ (ਐੱਫ਼.ਏ.ਓ.) ਵਿਚਾਲੇ ਸਹਿਮਤੀ-ਪੱਤਰ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਵਿੱਚ ਦਿਹਾਤੀ ਵਿਕਾਸ ਪ੍ਰੋਗਰਾਮਾਂ ਦੀ ਪ੍ਰਭਾਵਕਤਾ ਵਿੱਚ ਸੁਧਾਰ ਲਿਆਉਣ ਅਤੇ ਗਿਆਨ ਸਾਂਝਾ ਕਰਨ ਵਿੱਚ ਸੁਵਿਧਾ ਲਈ ਦਿਹਾਤੀ ਵਿਕਾਸ ਮੰਤਰਾਲੇ (ਐੱਮ.ਓ.ਆਰ.ਡੀ.) ਅਤੇ ਖ਼ੁਰਾਕ ਅਤੇ ਖੇਤੀ ਸੰਗਠਨ (ਐੱਫ਼.ਏ.ਓ.) ਵਿਚਾਲੇ ਸਹਿਮਤੀ-ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਦਿਹਾਤੀ ਵਿਕਾਸ ਪ੍ਰੋਗਰਾਮਾਂ ਦੀ ਪ੍ਰਭਾਵਕਤਾ ਵਿੱਚ ਸੁਧਾਰ ਲਿਆਉਣ ਅਤੇ ਗਿਆਨ ਸਾਂਝਾ ਕਰਨ ਵਿੱਚ ਸੁਵਿਧਾ ਹਿਤ ਤਾਲਮੇਲ ਲਈ ਇੱਕ ਢਾਂਚਾ ਪ੍ਰਦਾਨ ਕਰਨ ਲਈ ਸਾਂਝੇ ਤਕਨੀਕੀ ਤੇ ਦੱਖਣ-ਦੱਖਣ ਸਹਿਯੋਗ ਬਾਰੇ ਅੰਤਰ-ਸਰਕਾਰੀ ਸਹਿਮਤੀ-ਪੱਤਰ ਉੱਤੇ ਦਿਹਾਤੀ ਵਿਕਾਸ ਮੰਤਰਾਲੇ ਅਤੇ ਐੱਫ਼.ਏ.ਓ. ਵਿਚਾਲੇ ਹਸਤਾਖਰ ਕੀਤੇ ਜਾਣਗੇ।

ਇਸ ਸਹਿਮਤੀ-ਪੱਤਰ ਨਾਲ ਦੀਨਦਿਆਲ ਅੰਤਯੋਦਯ ਯੋਜਨਾ – ਰਾਸ਼ਟਰੀ ਦਿਹਾਤੀ ਉਪਜੀਵਕਾਵਾਂ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਦੇ ਤਜਰਬੇ ਦੇ ਅਧਾਰ ਉੱਤੇ ਆਦਾਨ-ਪ੍ਰਦਾਨ ਦੇ ਦੌਰਿਆਂ ਤੇ ਵਿਚਾਰ-ਵਟਾਂਦਰਿਆਂ ਤੇ ਸਿਖਲਾਈ ਕੇਂਦਰ ਦੇ ਚੰਗੇ ਅਭਿਆਸ ਦੀ ਸਥਾਪਨਾ ਰਾਹੀਂ ਦੱਖਣ-ਦੱਖਣ ਸਹਿਯੋਗ ਪ੍ਰਬੰਧ ਕਾਇਮ ਕਰਨ ਵਿੱਚ ਸੁਵਿਧਾ ਹੋਵੇਗੀ। ਇਸ ਨਾਲ ਡੀਏਵਾਈ-ਐੱਨਆਰਐੱਲਐੱਮ ਦੀ ਸਹਾਇਤਾ ਪ੍ਰਾਪਤ ਪਿੰਡਾਂ ਦੇ ਨਿਵਾਸੀਆਂ ਦੀਆਂ ਉਪਜੀਵਕਾਵਾਂ ਦੀ ‘ਵਰਟੀਕਲ ਅਪਸਕੇਲਿੰਗ’ ਮਜ਼ਬੂਤ ਹੋਵੇਗੀ, ਪ੍ਰਮੁੱਖ ਫ਼ਸਲਾਂ ਤੇ ਖੇਤੀ-ਉਦਯੋਗਿਕ ਉਤਪਾਦਾਂ, ਰੋਜ਼ਗਾਰ ਵਿਭਿੰਨਤਾ, ਖ਼ਾਸ ਕਰ ਕੇ ਪਿੰਡਾਂ ਦੇ ਨੌਜਵਾਨਾਂ ਲਈ ਹੁਨਰ ਵਿਕਾਸ, ਸਮਾਜਕ ਸੁਰੱਖਿਆ, ਜੋਖਮ ਪ੍ਰਬੰਧ ਪ੍ਰਣਾਲੀਆਂ ਦੀ ਮਜ਼ਬੂਤੀ ਵਾਸਤੇ ਸ਼ਮੂਲੀਅਤ ਅਤੇ ਟਿਕਾਊ ਮੁੱਲ ਲੜੀਆਂ ਵਿਕਸਤ ਕਰਨ ਵਿੱਚ ਮਦਦ ਮਿਲੇਗੀ ਅਤੇ ਖ਼ਾਸ ਕਰ ਕੇ ਘੱਟ ਪਾਣੀ ਵਾਲੇ ਤੇ ਆਫ਼ਤ ਦੇ ਖ਼ਤਰਿਆਂ ਵਾਲੇ ਜ਼ਿਲ੍ਹਿਆਂ ‘ਚ ਲਚਕਤਾ ਨਿਰਮਾਣ ਵਿੱਚ ਵਾਧਾ ਹੋਵੇਗਾ।

ਇਹ ਸਹਿਮਤੀ-ਪੱਤਰ ਰਾਹੀਂ ਦਿਹਾਤੀ ਔਰਤਾਂ ਨੂੰ ਆਰਥਿਕ ਤੌਰ ਉੱਤੇ ਮਜ਼ਬੂਤ ਬਣਾਉਣ, ਕੁਦਰਤੀ ਸਰੋਤਾਂ ਤੱਕ ਦਿਹਾਤੀ ਗ਼ਰੀਬਾਂ ਦੀ ਪਹੁੰਚ ਅਤੇ ਉਨ੍ਹਾਂ ਦੀ ਟਿਕਾਊ ਵਰਤੋਂ ਅਤੇ ਸਮਾਜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਵਾਲੀਆਂ ਗਤੀਵਿਧੀਆਂ ਰਾਹੀਂ ਪਿੰਡਾਂ ਵਿੱਚੋਂ ਗ਼ਰੀਬੀ ਘਟਾਉਣ ਦੀ ਇੱਕ ਸੰਗਠਤ ਪਹੁੰਚ ਨੂੰ ਸਮਰਥਨ ਦੇਣ ਵਾਲੀਆਂ ਸਾਂਝੇ ਹਿਤਾਂ ਦੀਆਂ ਗਤੀਵਿਧੀਆਂ ਦੇ ਮਾਮਲੇ ਵਿੱਚ ਤਾਲਮੇਲ ਪ੍ਰਦਾਨ ਕਰੇਗਾ।

ਦੀਨਦਿਆਲ ਅੰਤਯੋਦਯ ਯੋਜਨਾ – ਰਾਸ਼ਟਰੀ ਦਿਹਾਤੀ ਉਪਜੀਵਕਾਵਾਂ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ); ਦਿਹਾਤੀ ਵਿਕਾਸ ਮੰਤਰਾਲੇ ਦਾ ਦਿਹਾਤੀ ਗ਼ਰੀਬੀ ਘਟਾਉਣ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਹੈ, ਜੋ ਸਮੁੱਚੇ ਦੇਸ਼ ਵਿੱਚ ਅਰੰਭਿਆ ਗਿਆ ਹੈ ਤੇ ਇਸ ਦਾ ਉਦੇਸ਼ ਸਮਾਜਕ ਗਤੀਸ਼ੀਲਤਾ, ਵਿੱਤੀ ਸ਼ਮੂਲੀਅਤ ਅਤੇ ਟਿਕਾਊ ਉਪਜੀਵਕਾਵਾਂ ਦਾ ਪ੍ਰੋਤਸਾਹਨ ਕਰਨਾ ਹੈ। ਡੀਏਵਾਈ-ਐੱਨਆਰਐੱਲਐੱਮ ਦਾ ਇੱਕ ਪ੍ਰਮੁੱਖ ਕੇਂਦਰ-ਬਿੰਦੂ; ਖੇਤੀ ਅਤੇ ਗ਼ੈਰ-ਖੇਤੀ ਖੇਤਰਾਂ ਵਿੱਚ ਪਿੰਡਾਂ ਦੇ ਗ਼ਰੀਬਾਂ ਦੇ ਮੌਜੂਦਾ ਉਪਜੀਵਕਾ ਵਿਕਲਪਾਂ/ਵਰਗਾਂ ਦਾ ਪ੍ਰੋਤਸਾਹਨ ਕਰਨਾ ਹੈ। ਗ਼ਰੀਬੀ ਦੇ ਖ਼ਾਤਮੇ ਅਤੇ ਆਮਦਨ ਵਧਾਉਣ ਲਈ ਟਿਕਾਊ ਆਮਦਨ ਵਾਸਤੇ ਖੇਤੀ ਅਭਿਆਸਾਂ ਬਾਰੇ ਗਿਆਨ ਨੂੰ ਅਪਗ੍ਰੇਡ ਤੇ ਸਾਂਝਾ ਕਰਨ ਨੂੰ ਇੱਕ ਵਡਮੁੱਲੀ ਜ਼ਰੂਰਤ ਸਮਝਿਆ ਜਾਂਦਾ ਹੈ।

ਡੀਏਵਾਈ-ਐੱਨਆਰਐੱਲਐੱਮ 2015 ਤੋਂ ਬਾਅਦ ਦੇ ਏਜੰਡੇ ਅਤੇ ਟਿਕਾਊ ਵਿਕਾਸ ਦੇ ਨਿਸ਼ਾਨਿਆਂ ਦੀ ਪ੍ਰਾਪਤੀ ਦੇ ਮਹੱਤਵ ਅਤੇ ਹੋਰ ਵਿਸ਼ਵ ਤਰਜੀਹਾਂ ਨੂੰ ਮਹੱਤਵ ਦਿੰਦਾ ਹੈ, ਜੋ ਦਿਹਾਤੀ ਗ਼ਰੀਬੀ ਘਟਾਉਣ, ਟਿਕਾਊ ਦਿਹਾਤੀ ਉਪਜੀਵਕਾਵਾਂ, ਦਿਹਾਤੀ ਰੋਜ਼ਗਾਰ, ਸਮਾਜਕ ਸੁਰੱਖਿਆ, ਚੰਗਾ ਸ਼ਾਸਨ ਤੇ ਲਿੰਗ ਸਮਾਨਤਾ ਨਾਲ ਸਬੰਧਤ ਹੈ। ਗ਼ਰੀਬੀ ਘਟਾਉਣ ਲਈ ਐੱਫ਼.ਏ.ਓ. ਦਾ ਪ੍ਰੋਗਰਾਮ; ਪਿੰਡਾਂ ਦੇ ਗ਼ਰੀਬਾਂ ਵੱਲੋਂ ਝੱਲੇ ਜਾਣ ਵਾਲੇ ਅੜਿੱਕਿਆਂ ਉੱਤੇ ਕਾਬੂ ਪਾਉਣ ਲਈ ਸਰਕਾਰੀ ਤੇ ਰਾਸ਼ਟਰੀ ਪੱਧਰ ਦੀਆਂ ਸਬੰਧਤ ਧਿਰਾਂ ਨੂੰ ਆਪਣਾ ਸਮਰਥਨ ਦਿੰਦਾ ਹੈ ਅਤੇ ਇਸ ਲਈ ਵਿਆਪਕ ਦਿਹਾਤੀ ਵਿਕਾਸ ਦੇ ਉਦੇਸ਼ਾਂ ਨਾਲ ਖੇਤੀ ਖੇਤਰ ਤੇ ਖ਼ੁਰਾਕ ਸੁਰੱਖਿਆ ਨੀਤੀਆਂ ਦੀ ਸੇਧ ਵਿੱਚ ਚੱਲਿਆ ਜਾਂਦਾ ਹੈ।

ਇਹ ਸਹਿਮਤੀ-ਪੱਤਰ ਦਿਹਾਤੀ ਵਿਕਾਸ ਮੰਤਰਾਲੇ ਅਤੇ ਐੱਫ਼.ਏ.ਓ. ਵਿਚਾਲੇ ਤਾਲਮੇਲ ਜਾਰੀ ਰੱਖਣ ਲਈ ਸਾਂਝੇ ਹਿਤ ਵਾਲੀਆਂ ਗਤੀਵਿਧੀਆਂ ਬਾਰੇ ਇੱਕ ਢਾਂਚਾ ਪ੍ਰਦਾਨ ਕਰੇਗਾ; ਤਾਂ ਜੋ ਦਿਹਾਤੀ ਔਰਤਾਂ ਦੀ ਆਰਥਿਕ ਮਜ਼ਬੂਤੀ, ਕੁਦਰਤੀ ਸਰੋਤਾਂ ਤੱਕ ਪਿੰਡਾਂ ਦੇ ਗ਼ਰੀਬਾਂ ਦੀ ਪਹੁੰਚ ਅਤੇ ਉਨ੍ਹਾਂ ਦੀ ਟਿਕਾਊ ਵਰਤੋਂ ਅਤੇ ਸਮਾਜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸਬੰਧਤ ਗਤੀਵਿਧੀਆਂ ਰਾਹੀਂ ਪਿੰਡਾਂ ਵਿੱਚ ਗ਼ਰੀਬੀ ਘਟਾਉਣ ਦੀ ਸੰਗਠਤ ਪਹੁੰਚ ਅਪਣਾਈ ਜਾ ਸਕੇ। ਸਹਿਮਤੀ-ਪੱਤਰ ਵਿੱਚ ਦੌਰਿਆਂ ਦੇ ਆਦਾਨ-ਪ੍ਰਦਾਨ ਅਤੇ ਗਿਆਨ ਤੇ ਅਨੁਭਵ ਸਾਂਝੇ ਕਰਨ ਵਾਸਤੇ ਗੱਲਬਾਤ ਦੀ ਵਿਵਸਥਾ ਹੈ।

AKT/VBA/SH