Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਮਾਈਕ੍ਰੋ ਤੇ ਸਮਾਲ ਉੱਦਮਾਂ ਦੀ ਸਹਾਇਤਾ ਲਈ ਪੈਕੇਜ ਨੂੰ ਪ੍ਰਵਾਨਗੀ – ਸੀ.ਜੀ.ਟੀ.ਐੱਮ.ਐੱਸ.ਈ. ਦਾ ਵਾਧਾ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਮਾਈਕ੍ਰੋ ਤੇ ਸਮਾਲ ਉੱਦਮਾਂ ਦੀ ਸਹਾਇਤਾ ਲਈ ‘ਕੋਰਪਸ ਆਵ੍ ਕ੍ਰੈਡਿਟ ਗਰੰਟੀ ਟਰੱਸਟ ਫੰਡ ਫਾਰ ਮਾਈਕ੍ਰੋ ਤੇ ਸਮਾਲ ਇੰਟਰਪ੍ਰਾਈਜ਼ਸ’ (ਸੀ.ਜੀ.ਟੀ.ਐੱਮ.ਐੱਸ.ਈ.) ਪੈਕੇਜ ਨੂੰ ਪਿਛਲੀ ਤਾਰੀਖ਼ ਤੋਂ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਤਜਵੀਜ਼ ਵਿੱਚ ਹੇਠ ਲਿਖੀਆਂ ਗੱਲਾਂ ਸ਼ਾਮਲ ਹਨ:

(1)  ਟਰੱਸਟ ਦੇ ਫੰਡ ਨੂੰ ਵਧਾ ਕੇ 2,500 ਕਰੋੜ ਰੁਪਏ ਤੋਂ 7,500 ਕਰੋੜ ਰੁਪਏ ਕਰਨਾ, ਇਹ ਸਾਰੀ ਰਕਮ ਭਾਰਤ ਸਰਕਾਰ ਵੱਲੋਂ ਅਦਾ ਕੀਤੀ ਜਾਵੇਗੀ;

(2) ਕ੍ਰੈਡਿਟ ਗਰੰਟੀ ਯੋਜਨਾ ਅਧੀਨ ਕਰਜ਼ਿਆਂ ਦੀ ਕਵਰੇਜ ਨੂੰ 1 ਕਰੋੜ ਰੁਪਏ ਤੋਂ ਵਧਾ ਕੇ 2 ਕਰੋੜ ਰੁਪਏ ਕਰਨਾ;

(3) ਐੱਨ.ਬੀ.ਐੱਫ਼.ਸੀ. ਵੱਲੋਂ ਮਾਈਕ੍ਰੋ ਤੇ ਸਮਾਲ ਉਦਯੋਗਾਂ ਨੂੰ ਦਿੱਤੇ ਜਾਣ ਵਾਲੇ ਕਰਜ਼ਿਆਂ ਲਈ ਵੀ ਰਿਣ ਗਰੰਟੀ ਯੋਜਨਾ ਦੀ ਕਵਰੇਜ ਨੂੰ ਵਧਾਉਣਾ। ਇਸ ਨਾਲ ਟਰੱਸਟ ਆਪਣੀ ਮਾਤਰਾ ਵਧਾਉਣ ਦੇ ਯੋਗ ਹੋਵੇਗਾ

 

ਇਨ੍ਹਾਂ ਕਦਮਾਂ ਦੇ ਹੇਠ ਲਿਖੇ ਲਾਭ ਹੋਣਗੇ:

ੳ.  ਲੀਵਰੇਜ ਦਾ ਪੱਧਰ ਘਟੇਗਾ;

ਅ.  ਫੰਡ ਦੀ ਟਿਕਾਊਯੋਗਤਾ ਵਿੱਚ ਸੁਧਾਰ ਹੋਵੇਗਾ;

ੲ.  ਵਿੱਤੀ ਪ੍ਰਬੰਧ ਵਿੱਚ ਸੁਧਾਰ ਹੋਵੇ; ਅਤੇ

ਸ.  ਉਹ ਹੰਗਾਮੀ ਦੇਣਦਾਰੀਆਂ ਸੀਮਤ ਹੋਣਗੀਆਂ, ਜਿਨ੍ਹਾਂ ਲਈ ਫੰਡ ਨਹੀਂ ਹੁੰਦੇ।

 

ਇਸ ਫੰਡ ਵਿੱਚ ਵਾਧਾ ਕਰਨ ਨਾਲ ਮਾਈਕ੍ਰੋ ਤੇ ਸਮਾਲ ਉੱਦਮਾਂ ਨੂੰ ਰਿਣ ਦਾ ਪ੍ਰਵਾਹ ਵਧੇਗਾ। ਇਸ ਦੇ ਸਿੱਟੇ ਵਜੋਂ ਉਤਪਾਦਨ ਤੇ ਰੋਜ਼ਗਾਰ ਵਿੱਚ ਵਾਧਾ ਹੋਵੇਗਾ ਅਤੇ ਉਸੇ ਤਰ੍ਹਾਂ ਲਾਭ-ਅੰਸ਼ ਅਤੇ ਸ਼ਮੂਲੀਅਤ ਨੂੰ ਹੱਲਾਸ਼ੇਰੀ ਮਿਲੇਗੀ।

ਇਹ ਯੋਜਨਾ ਕਿਉਂਕਿ ਕੋਲੇਟਰਲ ਅਤੇ ਤੀਜੀ ਧਿਰ ਦੀ ਗਰੰਟੀ ਤੋਂ ਬਗ਼ੈਰ ਕਰਜ਼ਾ ਪ੍ਰਦਾਨ ਕਰਦੀ ਹੈ, ਸਟਾਰਟ-ਅੱਪਸ ਨੂੰ ਨਵੀਨਤਾ ਅਤੇ ਨਵੇਂ ਵਿਚਾਰਾਂ ਦੇ ਅਧਾਰ ਉੱਤੇ ਉੱਦਮ ਸਥਾਪਤ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ।

ਹਰੇਕ ਆਪ੍ਰੇਸ਼ਨ ਆਨਲਾਈਨ ਹੈ ਅਤੇ ਇਸ ਲਈ ਇਹ ਸਿਸਟਮ ਜਨਤਕ ਜਵਾਬਦੇਹੀ ਨੂੰ ਯਕੀਨੀ ਬਣਾਉਂਦਾ ਹੈ।

*******

AKT/VBA/SH