ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਨੇ ਮੇਡ-ਅੱਪਸ ਸੈਕਟਰ (Made-ups Sector) ਵਿੱਚ ਰੋਜ਼ਗਾਰ ਸਿਰਜਣ ਅਤੇ ਨਿਰਯਾਤ ਨੂੰ ਹੁਲਾਰਾ ਦੇਣ ਲਈ ਸੁਧਾਰਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਮੇਡ-ਅੱਪਸ ਸੈਕਟਰ ਵਿੱਚ ਅਗਲੇ ਤਿੰਨ ਸਾਲਾਂ ਤੱਕ 11 ਲੱਖ ਲੋਕਾਂ ਲਈ ਵੱਡੇ ਪੱਧਰ ‘ਤੇ ਸਿੱਧੇ ਅਤੇ ਅਸਿੱਧੇ ਤੌਰ ‘ਤੇ ਰੋਜ਼ਗਾਰ ਸਿਰਜਣ ਦੇ ਉਦੇਸ਼ ਨਾਲ ਸਮਾਂ ਬੱਧ ਤਰੀਕੇ ਨਾਲ 6,006 ਕਰੋੜ ਰੁਪਏ ਦਾ ਬਜਟ ਪ੍ਰਵਾਨ ਕੀਤਾ ਗਿਆ ਹੈ;
1. ਮੇਡ-ਅੱਪਸ ਸੈਕਟਰ ਨੂੰ ਤਿੰਨ ਸਾਲ ਤੋਂ ਬਾਅਦ ਤਕਨਾਲੋਜੀ ਅਪਗ੍ਰੇਡੇਸ਼ਨ ਫੰਡ ਸਕੀਮ (Technology Upgradation Fund Scheme (TUFS)) ਰਾਹੀਂ ਉਤਪਾਦਨ ਲਾਭ ਮੁਹੱਈਆ ਕਰਾਉਣ ਲਈ 10 ਫੀਸਦੀ ਵਾਧੂ ਸਬਸਿਡੀ ਮੁਹੱਈਆ ਕਰਵਾਉਣੀ ਜਿਵੇਂ ਕਿ ਕੱਪੜਾ ਅਧਾਰਤ ਕਾਰੋਬਾਰ ਵਿੱਚ ਪਹਿਲਾਂ ਹੀ ਹੈ ।
2.ਮੇਡ-ਅੱਪਸ ਸੈਕਟਰ ਲਈ ਰੋਜ਼ਗਾਰਦਾਤਾ ਦਾ ਯੋਗਦਾਨ ਵਾਧੂ 3.67 ਫੀਸਦੀ ਹਿੱਸਾ ਮੁਹੱਈਆ ਕਰਾਉਣ ਲਈ ਪ੍ਰਧਾਨ ਮੰਤਰੀ ਪਰਿਧਾਨ ਰੋਜ਼ਗਾਰ ਪ੍ਰੋਤਸਾਹਨ ਯੋਜਨਾ (ਪੀਐੱਮਪੀਆਰਪੀਵਾਈ) ਸਕੀਮ (ਕੱਪੜਿਆਂ ਲਈ) ਨੂੰ ਵਿਸਤਾਰ ਦਿੱਤਾ ਗਿਆ ਹੈ, ਜਦੋਂ ਕਿ ਪਹਿਲਾਂ ਹੀ ਪ੍ਰਧਾਨ ਮੰਤਰੀ ਰੋਜ਼ਗਾਰ ਪ੍ਰੋਤਸਾਹਨ ਯੋਜਨਾ (ਪੀਐੱਮਆਰਪੀਵਾਈ) ਰਾਹੀਂ ਮੇਡ-ਅੱਪਸ ਸੈਕਟਰ ਵਿੱਚ ਪਹਿਲੇ ਤਿੰਨ ਸਾਲਾਂ ਵਿੱਚ ਈਪੀਐੱਫਓ ਵਿੱਚ ਸਾਰੇ ਨਵੇਂ ਮੁਲਾਜ਼ਮਾਂ ਨੂੰ ਦਰਜ ਕਰਾਉਣ ਲਈ 8.33 ਫੀਸਦੀ ਕਵਰ ਕੀਤਾ ਜਾ ਚੁੱਕਾ ਹੈ।
3. ਮੇਡ-ਅੱਪਸ ਸੈਕਟਰ ਵਿੱਚ ਕਰ ਵਾਪਸੀ ਵਧਾਉਣ ਲਈ ਰਾਜ ਲੈਵੀ ਵਿੱਚ ਛੋਟ (Rebate of State Levies (ROSL)) (ਕੱਪੜਿਆਂ ਲਈ) ਸਕੀਮ ਨੂੰ ਵਿਸਥਾਰ ਦਿੱਤਾ ਗਿਆ ਹੈ।
4. ਕਿਰਤ ਕਾਨੂੰਨਾਂ ਦਾ ਸਰਲੀਕਰਨ:
(1) ਮੇਡ-ਅੱਪਸ ਨਿਰਮਾਣ ਖੇਤਰ ਵਿੱਚ ਪ੍ਰਵਾਨਿਤ ਓਵਰਟਾਈਮ ਪ੍ਰਤੀ ਤਿਮਾਹੀ 100 ਘੰਟੇ ਤੱਕ ਵਧਾਇਆ।
(2) ਪ੍ਰਤੀ ਮਹੀਨਾ 15,000 ਤੋਂ ਘੱਟ ਕਮਾਉਣ ਵਾਲੇ ਕਰਮਚਾਰੀਆਂ ਨੂੰ ਈਪੀਐੱਫ ਵਿੱਚ ਯੋਗਦਾਨ ਪਾਉਣਾ ਵਿਕਲਪ ਬਣਾਇਆ।
ਇਸ ਦਖਲ ਤੋਂ ਟੈਕਸਟਾਈਲ ਖੇਤਰ ਵਿੱਚ ਰੋਜ਼ਗਾਰ ਵਧ ਕੇ 11 ਲੱਖ ਵਿਅਕਤੀਆਂ ਤੱਕ ਵਧਣ ਦੀ ਉਮੀਦ ਹੈ, ਜਿਸ ਨਾਲ ਨਿਰਯਾਤ ਵਧੇਗਾ ਅਤੇ ਟੈਕਸਟਾਈਲ ਖੇਤਰ ਅਤੇ ਕੱਪੜਾ ਖੇਤਰ ਵਿੱਚ ਕਾਮਿਆਂ ਨੂੰ ਫਾਇਦਾ ਹੋਏਗਾ।
ਏਕੇਟੀ/ਵੀਬੀਏ/ਐੱਸਐੱਚ