Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਰਾਸ਼ਟਰੀ ਅਕਾਦਮਿਕ ਸੰਗ੍ਰਹਿ ਦੀ ਸਥਾਪਨਾ ਨੂੰ ਮਨਜ਼ੂਰੀ


ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਮੀਟਿੰਗ ਨੇ ਰਾਸ਼ਟਰੀ ਅਕਾਦਮਿਕ ਸੰਗ੍ਰਹਿ (National Academic Depository -NAD) ਦੀ ਸਥਾਪਨਾ ਅਤੇ ਇਸ ਨੂੰ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਇਸ ਫੈਸਲੇ ਦਾ ਉਦੇਸ਼ ਡਿਜੀਟਲ ਇੰਡੀਆ ਦੇ ਦ੍ਰਿਸ਼ਟੀਕੋਣ ਦਾ ਵਿਕਾਸ ਕਰਨਾ ਹੈ।

ਐੱਨਏਡੀ ਅਗਲੇ ਤਿੰਨ ਮਹੀਨਿਆਂ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਅਤੇ 2017-18 ਵਿੱਚ ਪੂਰੇ ਦੇਸ਼ ਵਿੱਚ ਸ਼ੁਰੂ ਹੋ ਜਾਏਗਾ।

ਇਸ ਸਾਲ ਫਰਵਰੀ ਵਿੱਚ ਸਾਲ 2016-17 ਦੇ ਬਜਟ ਭਾਸ਼ਣ ਵਿੱਚ ਵਿੱਤ ਮੰਤਰੀ ਨੇ ਸੁਰੱਖਿਆ ਸੰਗ੍ਰਹਿ (Securities Depository) ਦੀ ਤਰਜ਼ ‘ਤੇ ਸਕੂਲ ਲਰਨਿੰਗ ਸਰਟੀਫਿਕੇਟ, ਡਿਗਰੀ ਅਤੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਹੋਰ ਅਕਾਦਮਿਕ ਸਿੱਖਿਆ ਪ੍ਰਾਪਤ ਕਰਨ ਲਈ ਡਿਜੀਟਲ ਸੰਗ੍ਰਹਿ (Digital Depository) ਦੀ ਸਥਾਪਨਾ ਪ੍ਰਤੀ ਵਚਨਬੱਧਤਾ ਪ੍ਰਗਟਾਈ ਸੀ।

ਐੱਨਐੱਸਡੀਐੱਲ ਡੇਟਾਬੇਸ ਮੈਨੇਜਮੈਂਟ ਲਿਮਟਿਡ (ਐੱਨਡੀਐੱਮਐੱਲ) ਅਤੇ ਸੀਡੀਐੱਸਐੱਲ ਵੈਂਚਰਜ ਲਿਮਟਿਡ (ਸੀਵੀਐੱਲ) ਵੱਲੋਂ ਐੱਨਏਡੀ ਨੂੰ ਸ਼ੁਰੂ ਕੀਤਾ ਜਾਏਗਾ- ਇਹ ਦੋਨੋਂ ਸਕਿਊਰਿਟੀਜ਼ ਐਕਸਚੇਂਜ ਬੋਰਡ ਆਵ੍ ਇੰਡੀਆ (ਸੇਬੀ) ਕਾਨੂੰਨ 1992 ਤਹਿਤ ਸੰਗ੍ਰਹਿ ਸਬੰਧੀ ਸੰਪੂਰਨ ਮਲਕੀਅਤ ਵਾਲੀਆਂ ਸਹਾਇਕ ਕੰਪਨੀਆਂ ਵਜੋਂ ਦਰਜ ਹਨ।

ਅਕਾਦਮਿਕ ਸੰਸਥਾਵਾਂ ਡੇਟਾ ਨੂੰ ਡਿਜੀਟਲ ਪ੍ਰਣਾਲੀ ਵਿੱਚ ਅੱਪਲੋਡ ਕਰਨ ਦੀ ਪ੍ਰਮਾਣਿਕਤਾ ਲਈ ਜ਼ਿੰਮੇਵਾਰ ਹੋਣਗੀਆਂ। ਡਿਪਾਜ਼ਟਰੀਜ਼ ਐੱਨਏਡੀ ‘ਤੇ ਡੇਟਾ ਦੀ ਇਕਸਾਰਤਾ ਨੂੰ ਯਕੀਨੀ ਬਣਾਉਣਗੇ। ਐੱਨਏਡੀ ਸਿੱਖਿਆ ਸੰਸਥਾਵਾਂ/ਬੋਰਡ/ਪਾਤਰਤਾ ਨਿਰਧਾਰਣ ਨਿਗਮ, ਵਿਦਿਆਰਥੀਆਂ ਅਤੇ ਹੋਰ ਉਪਭੋਗਤਾਵਾਂ ਨੂੰ ਦਰਜ ਕਰੇਗਾ/ਬੈਂਕਾਂ, ਨਿਯੁਕਤੀ ਕੰਪਨੀਆਂ, ਸਰਕਾਰੀ ਏਜੰਸੀਆਂ ਅਤੇ ਅਕਾਦਮਿਕ ਸੰਸਥਾਵਾਂ ਦੀ ਪੁਸ਼ਟੀ ਕਰੇਗਾ।

ਇਹ ਵਿਦਿਆਰਥੀਆਂ ਜਾਂ ਦੂਜੇ ਅਧਿਕਾਰਤ ਉਪਭੋਗਤਾਵਾਂ ਲਈ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਅਕਾਦਮਿਕ ਪੁਰਸਕਾਰ ਲਈ ਡਿਜੀਟਲ ਜਾਂ ਪ੍ਰਿੰਟਿਡ ਕਾਪੀ ਮੁਹੱਈਆ ਕਰਾਏਗਾ। ਅਧਿਕਾਰਤ ਉਪਭੋਗਤਾ ਵੱਲੋਂ ਆਨਲਾਈਨ ਅਕਾਦਮਿਕ ਪੁਰਸਕਾਰ ਲਈ ਭੇਜੀ ਗਈ ਬੇਨਤੀ ਦੀ ਐੱਨਏਡੀ ਵੱਲੋਂ ਉਸ ਦਿਨ ਹੀ ਤਸਦੀਕ ਕੀਤੀ ਜਾਏਗੀ।

ਉਦਾਹਰਣ ਲਈ ਸੰਭਾਵਿਤ ਨਿਯੁਕਤੀਕਰਤਾ ਅਤੇ ਅਕਾਦਮਿਕ ਸੰਸਥਾਵਾਂ ਵੱਲੋਂ ਅਕਾਦਮਿਕ ਪੁਰਸਕਾਰ ਲਈ ਬੇਨਤੀ ਕੇਵਲ ਵਿਦਿਆਰਥੀ ਦੀ ਸਹਿਮਤੀ ਦੇ ਅਧਾਰ ‘ਤੇ ਹੀ ਹੋਏਗੀ।

ਐੱਨਡੀਏ ਡੇਟਾਬੇਸ ਦੀ ਪ੍ਰਮਾਣਿਕਤਾ, ਇਕਸਾਰਤਾ ਅਤੇ ਗੁਪਤਤਾ ਕਾਇਮ ਰੱਖੇਗਾ। ਇਹ ਅਕਾਦਮਿਕ ਸੰਸਥਾਵਾਂ/ਬੋਰਡਾਂ/ ਯੋਗਤਾ ਨਿਰਧਾਰਤ ਨਿਗਮਾਂ ਨੂੰ ਡੇਟਾਬੇਸ ‘ਤੇ ਅਕਾਦਮਿਕ ਪੁਰਸਕਾਰ ਦਰਜ ਕਰਾਉਣ ਲਈ ਸਿਖਲਾਈ ਅਤੇ ਮਦਦ ਕਰੇਗਾ।

ਏਕੇਟੀ/ਵੀਬੀਏ/ਐੱਸਐੱਚ