ਪੀਐੱਮਇੰਡੀਆ
ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ 14 ਜੁਲਾਈ, 2003 ਨੂੰ ਸ਼ੁਰੂ ਹੋਈ ਵਰਿਸ਼ਠ ਪੈਨਸ਼ਨ ਬੀਮਾ ਯੋਜਨਾ (ਵੀਪੀਬੀਵਾਈ) 2003 (Varishtha Pension Bima Yojana (VPBY)) ਅਤੇ 14 ਅਗਸਤ, 2014 ਨੂੰ ਸ਼ੁਰੂ ਹੋਈ ਵਰਿਸ਼ਠ ਪੈਨਸ਼ਨ ਬੀਮਾ ਯੋਜਨਾ 2014 (Varishtha Pension Bima Yojana (VPBY)) ਨੂੰ ਕਾਰਜ ਉਪਰੰਤ ਪ੍ਰਵਾਨਗੀ ਦਿੱਤੀ ਗਈ। ਮੰਤਰੀ ਮੰਡਲ ਨੇ ਵੀਪੀਬੀਵਾਈ, 2003 ਲਈ ਸਾਲ 2003-04 ਤੋਂ 2014-15 ਦੌਰਾਨ ਐੱਲਆਈਸੀ ਨੂੰ ਸਬਸਿਡੀ ਰਾਸ਼ੀ ਲਈ ਜਾਰੀ ਕੀਤੇ ਖਰਚ ਅਤੇ ਵੀਪੀਬੀਵਾਈ, 2003 ਅਤੇ 2014 ਦੇ ਖਰਚ ਲਈ ਵਿੱਤੀ ਸਾਲ 2015-16 ਤੋਂ ਪ੍ਰਵਾਨਗੀ ਵੀ ਦਿੱਤੀ।
ਇਹ ਸਕੀਮਾਂ ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਦੇ ਜ਼ਰੀਏ ਲਾਗੂ ਕੀਤੀਆਂ ਗਈਆਂ ਹਨ ਅਤੇ ਸਕੀਮ ਤਹਿਤ ਐੱਲਆਈਸੀ ਵੱਲੋਂ ਕਮਾਏ ਅਸਲ ਧਨ ਦਾ ਅੰਤਰ ਅਤੇ ਸਰਕਾਰ ਵੱਲੋਂ ਨਿਰਧਾਰਤ ਵਾਪਸ ਰਾਸ਼ੀ ਦਾ ਐੱਲਆਈਸੀ ਨੂੰ ਸਬਸਿਡੀ ਵਜੋਂ ਭੁਗਤਾਨ ਕੀਤਾ ਜਾਂਦਾ ਹੈ। ਦੋਨੋਂ ਪੈਨਸ਼ਨ ਸਕੀਮਾਂ ਰਾਹੀਂ ਬਜ਼ੁਰਗਾਂ ਨੂੰ ਮੈਂਬਰਸ਼ਿਪ ਰਾਸ਼ੀ ‘ਤੇ ਨਿਰਧਾਰਤ ਘੱਟੋ ਘੱਟ ਵਾਪਸੀ ਰਾਸ਼ੀ ਦੇ ਅਧਾਰ ‘ਤੇ ਨਿਸ਼ਚਤ ਤੌਰ ‘ਤੇ ਘੱਟੋ ਘੱਟ ਪੈਨਸ਼ਨ ਦਿੱਤੀ ਜਾਂਦੀ ਹੈ। ਪੈਨਸ਼ਨ ਸ਼ੁਰੂਆਤ ਕਰਨ ਦੀ ਮਿਤੀ ਤੋਂ ਲੈ ਕੇ ਮੌਤ ਹੋਣ ਤੱਕ ਦਿੱਤੀ ਜਾਂਦੀ ਹੈ ਜਿਸ ਵਿੱਚ ਮੌਤ ਹੋਣ ‘ਤੇ ਮੈਂਬਰ ਵੱਲੋਂ ਮਨੋਨੀਤ ਵਿਅਕਤੀ ਨੂੰ ਮੈਂਬਰਸ਼ਿਪ ਰਾਸ਼ੀ ਵਾਪਸ ਕਰਨਾ ਵੀ ਸ਼ਾਮਲ ਹੈ।
ਦੋਨੋਂ ਸਕੀਮਾਂ ਵੀਪੀਬੀਵਾਈ-2003 ਅਤੇ ਵੀਪੀਬੀਵਾਈ-2014 ਭਵਿੱਖ ਵਿੱਚ ਮੈਂਬਰਸ਼ਿਪ ਲੈਣ ਲਈ ਬੰਦ ਹਨ। ਫਿਰ ਵੀ ਪਾਲਿਸੀ ਦੇ ਸਮੇਂ ਵਿੱਚ ਖਰੀਦੀਆਂ ਗਈਆਂ ਪਾਲਿਸੀਆਂ ਸਕੀਮ ਤਹਿਤ ਸਰਕਾਰ ਦੀ ਵਚਨਬੱਧਤਾ ਮੁਤਾਬਕ 9% ਨਿਰਧਾਰਤ ਮੋੜਵੀਂ ਰਾਸ਼ੀ ਪ੍ਰਾਪਤ ਕਰ ਰਹੀਆਂ ਹਨ। ਵੀਪੀਬੀਵਾਈ-2014, 14 ਅਗਸਤ, 2014 ਤੋਂ 14 ਅਗਸਤ, 2015 ਤੱਕ ਖੁੱਲ੍ਹੀ ਸੀ। 31 ਮਾਰਚ, 2016 ਤੱਕ ਵੀਪੀਬੀਵਾਈ 2014 ਦੇ ਕੁੱਲ 3,17,991 ਧਾਰਕਾਂ ਨੂੰ ਸਲਾਨਾ ਲਾਭ ਦਿੱਤਾ ਜਾ ਚੁੱਕਾ ਹੈ। ਇਸ ਪ੍ਰਕਾਰ ਹੀ 31 ਮਾਰਚ, 2016 ਤੱਕ ਵੀਪੀਬੀਵਾਈ-2003 ਦੇ ਕੁੱਲ 2,84,699 ਧਾਰਕਾਂ ਨੂੰ ਲਾਭ ਦਿੱਤਾ ਜਾ ਚੁੱਕਾ ਹੈ।
ਏਕੇਟੀ/ਵੀਬੀਏ/ਐੱਸਐੱਚ