ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਹੇਠ ਲਿਖਿਆਂ ਲਈ ਪ੍ਰਵਾਨਗੀ ਦਿੱਤੀ ਗਈ:-
1. ਕੇਂਦਰ ਅਤੇ ਰਾਜ ਸਰਕਾਰ ਸੰਸਥਾਵਾਂ ਨੂੰ ਵਸਤਾਂ ਅਤੇ ਸੇਵਾਵਾਂ ਦੀ ਖਰੀਦ ਮੁਹੱਈਆ ਕਰਾਉਣ ਲਈ ਕੰਪਨੀਜ਼ ਐਕਟ, 2013 ਅਧੀਨ ਕੰਪਨੀ ਪੰਜੀਕਰਣ ਦੀ ਧਾਰਾ 8 ਦੇ ਰੂਪ ਵਿੱਚ ਰਾਸ਼ਟਰੀ ਜਨਤਕ ਖਰੀਦ ਪੋਰਟਲ ਵਜੋਂ ਸਪੈਸ਼ਲ ਪਰਪਜ਼ ਵਹੀਕਲ ਦੀ ਸਥਾਪਨਾ ਕਰਨੀ ਜਿਸ ਨੂੰ ਸਰਕਾਰੀ ਈ-ਬਾਜ਼ਾਰ (ਜੀਈਐੱਮ ਐੱਸਪੀਵੀ) (Government e-Marketplace (GeM SPV)) ਕਿਹਾ ਜਾਏਗਾ। ਜੀਈਐੱਮ ਐੱਸਪੀਵੀ ਕੇਂਦਰ ਅਤੇ ਰਾਜ ਸਰਕਾਰਾਂ ਦੇ ਮੰਤਰਾਲੇ/ਵਿਭਾਗਾਂ, ਕੇਂਦਰੀ ਅਤੇ ਰਾਜ ਜਨਤਕ ਉਪਕ੍ਰਮ (ਸੀਪੀਐੱਸਯੂਜ਼ ਅਤੇ ਐੱਸਪੀਐੱਸਯੂਜ਼), ਖੁਦਮੁਖਤਿਆਰ ਸੰਸਥਾਵਾਂ ਅਤੇ ਸਥਾਨਕ ਸਰਕਾਰਾਂ ਨੂੰ ਸਾਂਝੀ ਵਰਤੋਂ ਦੀਆਂ ਵਸਤਾਂ ਅਤੇ ਸੇਵਾਵਾਂ ਦੀ ਖਰੀਦ ਲਈ ਪਾਰਦਰਸ਼ੀ ਅਤੇ ਕੁਸ਼ਲ ਤੰਤਰ ਮੁਹੱਈਆ ਕਰਾਏਗਾ।
2. ਡੀਜੀਐੱਸਐਂਡਡੀ ਨੂੰ ਬੰਦ ਕੀਤਾ ਜਾਏਗਾ ਅਤੇ ਇਸ ਦੇ ਕੰਮ 31 ਅਕਤੂਬਰ, 2017 ਤੱਕ ਮੁਕੰਮਲ ਕਰ ਲਏ ਜਾਣਗੇ। ਜੇਕਰ 31 ਅਕਤੂਬਰ, 2017 ਤੱਕ ਡੀਜੀਐੱਸਐਂਡਡੀ ਨੂੰ ਖਤਮ ਕਰਨਾ ਸੰਭਵ ਨਾ ਹੋਇਆ ਤਾਂ ਵਿਭਾਗ ਉਚਿਤ ਕਾਰਨਾਂ ਨਾਲ ਇਸ ਨੂੰ ਬੰਦ ਕਰਨ ਦੀ ਮਿਤੀ ਵਿੱਚ 31 ਮਾਰਚ, 2018 ਤੱਕ ਵਾਧਾ ਕਰ ਸਕਦਾ ਹੈ।
AKT/VBA/SH