Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਖੇਤਰ ਵਿੱਚ ਦੁਵੱਲੇ ਸਹਿਯੋਗ ਲਈ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿਚਕਾਰ ਸਮਝੌਤੇ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿਚਕਾਰ ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਖੇਤਰ ਵਿੱਚ ਦੁਵੱਲੇ ਸਹਿਯੋਗ ਲਈ ਭਾਰਤ ਦੇ ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਅਤੇ ਯੂ.ਏ.ਈ. ਦੇ ਸੰਘੀ ਟਰਾਂਸਪੋਰਟ ਅਥਾਰਿਟੀ-ਭੂਮੀ ਅਤੇ ਸਮੁੰਦਰੀ ਵਿਚਕਾਰ ਸਮਝੌਤੇ `ਤੇ ਹਸਤਾਖਰ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਪ੍ਰਸਤਾਵਿਤ ਸਮਝੌਤਾ ਭਾਰਤ ਅਤੇ ਯੂਏਈ ਦਰਮਿਆਨ ਸਹਿਯੋਗ ਅਤੇ ਸੂਚਨਾ ਦੇ ਅਦਾਨ-ਪ੍ਰਦਾਨ ਨੂੰ ਵਧਾਏਗਾ ਅਤੇ ਬੁਨਿਆਦੀ ਢਾਂਚਾ ਵਿਕਾਸ ਵਿੱਚ ਨਿਵੇਸ਼ ਵਧਾਏਗਾ ਅਤੇ ਅਸਬਾਬ ਪ੍ਰਵੀਨਤਾ ਵਧਾਉਣ ਵਿੱਚ ਯੋਗਦਾਨ ਪਾਏਗਾ। ਇਹ ਦੇਸ਼ ਵਿੱਚ ਸੁਰੱਖਿਅਤ, ਕਫਾਇਤੀ, ਕੁਸ਼ਲ ਅਤੇ ਵਾਤਾਵਰਣ ਪੱਖੀ ਸੜਕ ਟਰਾਂਸਪੋਰਟ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰੇਗਾ ਅਤੇ ਦੋਨੋਂ ਦੇਸ਼ਾਂ ਵਿਚਕਾਰ ਸਹਿਯੋਗ ਲਈ ਸੰਸਥਾਗਤ ਤੰਤਰ ਪੈਦਾ ਕਰਨ ਵਿੱਚ ਮਦਦ ਕਰੇਗਾ। ਸਮਝੌਤੇ ਦੀਆਂ ਵਿਸ਼ੇਸ਼ਤਾਵਾਂ ਹਨ:

1. ਸੜਕ ਯਾਤਰੀਆਂ ਅਤੇ ਮਾਲ ਭਾੜੇ ਲਈ ਟੈਕਨੋਲੋਜੀ ਅਤੇ ਟਰਾਂਸਪੋਰਟ ਨੀਤੀਆਂ ਦੇ ਖੇਤਰ ਵਿੱਚ ਗਿਆਨ ਅਤੇ ਸਹਿਯੋਗ ਦਾ ਅਦਾਨ-ਪ੍ਰਦਾਨ,

2. ਸੜਕੀ ਬੁਨਿਆਦੀ ਢਾਂਚੇ ਲਈ ਯੋਜਨਾ, ਪ੍ਰਸ਼ਾਸਨ ਅਤੇ ਪ੍ਰਬੰਧਨ, ਸੜਕਾਂ/ਰਾਜ ਮਾਰਗਾਂ ਦਾ ਨਿਰਮਾਣ ਅਤੇ ਸੰਭਾਲ ਲਈ ਟੈਕਨੋਲੋਜੀ ਅਤੇ ਮਾਪਦੰਡ,

3. ਸੜਕ ਸੁਰੱਖਿਆ ਯੋਜਨਾਵਾਂ ਦੇ ਵਿਕਾਸ ਅਤੇ ਸੜਕ ਸੁਰੱਖਿਆ ਦਖਲ ਨੀਤੀਆਂ ਦੀ ਸੂਚਨਾ ਅਤੇ ਵਧੀਆ ਕਾਰਜਾਂ ਦਾ ਅਦਾਨ-ਪ੍ਰਦਾਨ ਅਤੇ ਸੜਕ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਘਟਾਉਣ ਦੇ ਉਦੇਸ਼ ਨਾਲ ਅਗਾਂਹਵਧੂ ਗਤੀਵਿਧੀਆਂ,

4. ਯੂਜ਼ਰ ਫ੍ਰੀ (ਟੋਲ) ਨਾਲ ਸਬੰਧਤ ਮੁੱਦਿਆਂ ਜਿਵੇਂ ਆਧੁਨਿਕ ਪ੍ਰਣਾਲੀ, ਟੈਕਨੋਲੋਜੀ ਅਤੇ ਕਰ ਲਗਾਉਣ ਦੀਆਂ ਵਿਧੀਆਂ ਅਤੇ ਉਪਯੋਗਤਾ ਮੁਕਤ ਕਰ ਲਗਾਉਣ ਦੀਆਂ ਵਿਧੀਆਂ ਅਤੇ ਕੁਲੈਕਸ਼ਨ ਜਿਸ ਵਿੱਚ ਇਲੈੱਕਟ੍ਰਾਨਿਕ ਟੋਲ ਕੁਲੈਕਸ਼ਨ ਪ੍ਰਣਾਲੀ ਸ਼ਾਮਲ ਹੈ, ਦੇ ਗਿਆਨ ਅਤੇ ਵਧੀਆ ਕਾਰਜਾਂ ਦਾ ਆਦਾਨ-ਪ੍ਰਦਾਨ,

5. ਸੜਕਾਂ ਅਤੇ ਪੁਲਾਂ ਦੇ ਨਿਰਮਾਣ ਵਿੱਚ ਆਧੁਨਿਕ ਟੈਕਨੋਲੋਜੀ ਅਤੇ ਸਮੱਗਰੀ ਦੇ ਖੇਤਰ ਵਿੱਚ ਸੂਚਨਾ ਦਾ ਅਦਾਨ-ਪ੍ਰਦਾਨ ਜਿਸ ਵਿੱਚ ਸੰਯੁਕਤ ਖੋਜ ਵੀ ਸ਼ਾਮਲ ਹੈ ਅਤੇ,

6. ਆਰਥਿਕ ਵਿਕਾਸ ਅਤੇ ਰੁਕਾਵਟ ਰਹਿਤ ਅਸਬਾਬ ਪ੍ਰਗਤੀ ਦੇ ਤੰਤਰ ਤਹਿਤ ਸਮਰਥਕ ਵਜੋਂ ਅਸਬਾਬ ਪਾਰਕਾਂ, ਮਾਲ ਅਸਬਾਬ, ਟਰਾਂਸਪੋਰਟ ਵੇਅਰਹਾਊਸ ਅਤੇ ਵੈਲਿਊ ਐਡਡ ਸੇਵਾਵਾਂ (ਵੀਏਐੱਸ) (value added services) ਸਥਾਪਤ ਕਰਨ ਲਈ ਨਿਵੇਸ਼ ਕਰਾਉਣ ਵਿੱਚ ਸਹਿਯੋਗ ਅਤੇ ਸੂਚਨਾ ਦਾ ਅਦਾਨ-ਪ੍ਰਦਾਨ ਕਰਨਾ।

——-

ਏਕੇਟੀ/ਵੀਬੀਏ/ਐੱਸਐੱਚ