ਪੀਐੱਮਇੰਡੀਆ
ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਸੰਯੁਕਤ ਮਾਲ ਅਤ ਸੇਵਾ ਕਰ (ਜੰਮੂ-ਕਸ਼ਮੀਰ ਤੇ ਵਿਸਤ੍ਰਿਤ) ਆਰਡੀਨੈਂਸ 2017 ਨੂੰ ਲਾਗੂ ਕਰਨ ਦੀ ਪਿਛਲੇ ਕਾਲ ਤੋਂ ਮਨਜ਼ੂਰੀ ਦੇ ਦਿੱਤੀ ਅਤੇ ਆਰਡੀਨੈਂਸ ਦੀ ਜਗ੍ਹਾ ਸੰਯੁਕਤ ਮਾਲ ਅਤੇ ਸੇਵਾ ਕਰ (ਸੋਧ) ਬਿਲ 2017ਨੂੰ ਮਨਜ਼ੂਰੀ ਦੇ ਦਿੱਤੀ ਹੈ।
ਆਰਡੀਨੈਂਸ ਰਾਹੀਂ ਇੰਟੈਗਰੇਟਡ ਮਾਲ ਅਤੇ ਸੇਵਾ ਕਰ ਐਕਟ 2017 , ਜਿਸ ਨੂੰ ਕਿ (ਆਈਜੀਐੱਸਟੀ ਐਕਟ-IGST ACT) ਦੇ ਤੌਰ ’ਤੇ ਜਾਣਿਆ ਜਾਂਦਾ ਹੈ, ਦੀਆਂ ਧਾਰਾਵਾਂ ਜੰਮੂ ਅਤੇ ਕਸ਼ਮੀਰ ਰਾਜ ‘ਤੇ ਲਾਗੂ ਹੋਣਾ ਜਾਰੀ ਕੀਤਾ ਗਿਆ ਸੀ।
ਆਰਡੀਨੈਂਸ ਮਿਤੀ 08 ਜੁਲਾਈ,2017 ਨੂੰ ਲਾਗੂ ਕੀਤਾ ਗਿਆ ਸੀ ਅਤੇ ਇੰਟੇਗਰੇਟਡ ਮਾਲ ਅਤੇ ਸੇਵਾ ਕਰ (ਸੋਧ) ਬਿਲ 2017 ਸੰਸਦ ਦੇ ਮੌਜ਼ੂਦਾ ਸੈਸ਼ਨ ਵਿੱਚ ਪੇਸ਼ ਕੀਤਾ ਜਾਵੇਗਾ।
****
AKT/VBA/SH