ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ 2011 ‘ਚ ਹਸਤਾਖਰ ਕੀਤੇ ਸਹਿਮਤੀ-ਪੱਤਰ ਅਤੇ ਭਾਰਤ ਦੇ ਇੰਸਟੀਚਿਊਟ ਆ੍ਵੱ ਚਾਰਟਰਡ ਅਕਾਊਂਟੈਂਟਸ (ਆਈ.ਸੀ.ਏ.ਆਈ.) ਅਤੇ ਸੰਯੁਕਤ ਅਰਬ ਅਮੀਰਾਤ ਦੇ ਹਾਇਰ ਕਾਲੇਜਸ ਆ੍ਵੱ ਟੈਕਨਾਲੋਜੀ (ਐੱਚ.ਸੀ.ਟੀ.) ਵਿਚਾਲੇ ਸਹਿਮਤੀ-ਪੱਤਰ ਦੇ ਨਵੀਨੀਕਰਨ ਨੂੰ ਪਿਛਲੀ ਤਾਰੀਖ਼ ਤੋਂ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਐੱਚ.ਸੀ.ਟੀ., ਯੂ.ਏ.ਈ. ਨਾਲ ਸਹਿਮਤੀ-ਪੱਤਰ ਦਾ ਨਵੀਨੀਕਰਨ ਹੇਠ ਲਿਖੀਆਂ ਮੱਦਾਂ ਅਨੁਸਾਰ ਹੋਇਆ ਹੈ:
ਇਹ ਤਜਵੀਜ਼ ਸਮਾਨਤਾ, ਜਨਤਕ ਜਵਾਬਦੇਹੀ ਤੇ ਨਵੀਂ ਖੋਜ ਦੇ ਨਿਸ਼ਾਨਿਆਂ ਤੱਕ ਪੁੱਜਣ ਵੱਲ ਸੇਧਤ ਹੈ।
ਪਿਛੋਕੜ:
ਆਈ.ਸੀ.ਏ.ਆਈ. ਭਾਰਤ ਦੀ ਸੰਸਦ ਵੱਲੋਂ ਪਾਸ ਕੀਤੇ ਕਾਨੂੰਨ ਰਾਹੀਂ ਇੱਕ ਸਥਾਪਤ ਵਿਧਾਨਕ ਇਕਾਈ ਹੈ; ਜੋ ਚਾਰਟਰਡ ਅਕਾਊਂਟੈਂਟਸ ਕਾਨੂੰਨ, 1949 ਅਨੁਸਾਰ ਹੈ ਅਤੇ ਭਾਰਤ ਵਿੱਚ ਚਾਰਟਰਡ ਅਕਾਊਂਟੈਂਸੀ ਦੇ ਕਿੱਤੇ ਨੂੰ ਨਿਯੰਤ੍ਰਿਤ ਕਰਦੀ ਹੈ। ਐੱਚ.ਸੀ.ਟੀ. ਯੂ.ਏ.ਈ. 23,000 ਤੋਂ ਵੱਧ ਵਿਦਿਆਰਥੀਆਂ ਅਤੇ 2,000 ਸਟਾਫ਼ ਮੈਂਬਰਾਂ ਉੱਤੇ ਆਧਾਰਤ ਇੱਕ ਭਾਈਚਾਰਾ ਹੈ; ਜਿਸ ਦੇ ਅਬੂ ਧਾਬੀ, ਅਲ ਆਇਨ, ਦੁਬਈ, ਫ਼ੁਜੈਰਾਹ, ਮਦੀਨਾਤ ਜ਼ਾਇਦ, ਰਾਸ ਅਲ ਖ਼ੈਮਾਹ, ਰੁਵੈਸ ਅਤੇ ਸ਼ਾਹਰਜਾ ਵਿੱਚ ਅਤਿ ਆਧੁਨਿਕ ਤਕਨਾਲੋਜੀ ਨਾਲ ਲੈਸ ਕੈਂਪਸ ਹਨ ਅਤੇ ਇਹ ਸੰਯੁਕਤ ਅਰਬ ਅਮੀਰਾਤ ਦਾ ਸਭ ਤੋਂ ਵਿਸ਼ਾਲ ਉੱਚ-ਸਿੱਖਿਆ ਸੰਸਥਾਨ ਹੈ। ਐੱਚ.ਸੀ.ਟੀ. ਵਿਦਿਆਰਥੀਆਂ ਨੂੰ ਸਾਰੇ ਵਿਸ਼ਵਾਸਾਂ ਤੇ ਕਦਰਾਂ-ਕੀਮਤਾਂ ਦਾ ਸੁਹਿਰਦ ਢੰਗ ਨਾਲ ਸਤਿਕਾਰ ਕਰਦਿਆਂ ਉੱਚ ਮਿਆਰੀ ਕਿਸਮ ਦੇ ਤਕਨੀਕੀ ਤੇ ਪੇਸ਼ੇਵਰਾਨਾ ਪ੍ਰੋਗਰਾਮ ਮੁਹੱਈਆ ਕਰਵਾਉਣ ਲਈ ਸਮਰਪਿਤ ਹੈ ਅਤੇ ਇਸ ਦੀ ਦੂਰ-ਦ੍ਰਿਸ਼ਟੀ ਅੰਤਰਰਾਸ਼ਟਰੀ ਤੌਰ ਉੱਤੇ ਮਾਨਤਾ-ਪ੍ਰਾਪਤ ਅਤੇ ਤਕਨੀਕੀ ਤੇ ਪੇਸ਼ੇਵਰਾਨਾ ਤੀਜੀ ਪੀੜ੍ਹੀ ਦੀ ਸਿੱਖਿਆ ਮੁਹੱਈਆ ਕਰਵਾਉਣ ਵਾਲੇ ਇੱਕ ਸੰਸਥਾਨ ਵਜੋਂ ਸਥਾਪਤ ਹੋਣ ਦੀ ਹੈ। ਐੱਚ.ਸੀ.ਟੀ. ਦਾ ਮਿਸ਼ਨ ਸਿੱਖਿਆ ਦਾ ਇੱਕ ਪ੍ਰਮੁੱਖ ਬੁਨਿਆਦੀ ਥੰਮ੍ਹ ਬਣਨ ਦਾ ਹੈ, ਜਿਸ ਉੱਤੇ ਇੱਕ ਆਧੁਨਿਕ ਰਾਸ਼ਟਰ ਦੀ ਉਸਾਰੀ ਹੋ ਸਕੇ।
ਆਈ.ਸੀ.ਏ.ਆਈ. ਨੇ ਆਈ.ਸੀ.ਏ.ਆਈ. ਅਤੇ ਐੱਚ.ਸੀ.ਟੀ., ਯੂ.ਏ.ਈ. ਵਿਚਾਲੇ ਸਹਿਮਤੀ-ਪੱਤਰ ਨੂੰ ਨਵਿਆਉਣ ਬਾਰੇ ਵਿਚਾਰ ਕੀਤਾ ਹੈ, ਤਾਂ ਜੋ ਇਸ ਸਹਿਮਤੀ-ਪੱਤਰ ਰਾਹੀਂ ਸੰਯੁਕਤ ਅਰਬ ਅਮੀਰਾਤ ਵਿੱਚ ਅਕਾਊਂਟਿੰਗ, ਫ਼ਾਈਨੈਂਸ਼ੀਅਲ ਤੇ ਆੱਡਿਟ ਦਾ ਗਿਆਨ-ਆਧਾਰ ਮਜ਼ਬੂਤ ਹੋ ਸਕੇ। ਐੱਚ.ਸੀ.ਟੀ. ਨਾਲ ਸਹਿਮਤੀ-ਪੱਤਰ ਉੱਤੇ ਪੰਜ ਸਾਲਾਂ ਦੀ ਮਿਆਦ ਵਾਸਤੇ 4 ਜਨਵਰੀ, 2011 ਨੂੰ ਹਸਤਾਖਰ ਕੀਤੇ ਗਏ ਸਨ।
****
AKT/VBA/SH