Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ 9 ਬਿਲੀਅਨ ਯੂ.ਐੱਸ.ਡਾਲਰ ਦੀ ਨਿਰਯਾਤ ਸਾਖ (credit) ਲਈ ਭਾਰਤ ਅਤੇ ਕੋਰੀਆ ਵਿਚਕਾਰ ਸਮਝੌਤੇ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਹੋਰਨਾਂ ਮੁਲਕਾਂ ਵਿੱਚ ਚਲ ਰਹੇ ਪ੍ਰੋਜੈਕਟਾਂ ਦੇ ਹਿੱਸੇ ਵਜੋਂ ਚੀਜਾਂ ਅਤੇ ਸੇਵਾਵਾਂ ਦੀ ਸਪਲਾਈ ਲਈ ਅਤੇ ਭਾਰਤ ਵਿੱਚ ਮੂਲ ਢਾਂਚੇ ਦੇ ਵਿਕਾਸ ਲਈ ਐਕਸਪੋਰਟ-ਇੰਪੋਰਟ ਬੈਂਕ ਆਵ੍ ਇੰਡੀਆ (ਐਗਜ਼ਿਮ) ਅਤੇ ਐਕਸਪੋਰਟ-ਇੰਪੋਰਟ ਬੈਂਕ ਆਵ੍ ਕੋਰੀਆ (Kਐਗਜ਼ਿਮ) ਵਿਚਕਾਰ 9 ਬਿਲੀਅਨ ਯੂ.ਐੱਸ. ਡਾਲਰ ਦੇ ਨਿਰਯਾਤ ਕਰੈਡਿਟ ਲਈ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ ।

ਸਲਾਨਾ ਵਿੱਤੀ, ਦੁਵੱਲੇ ਸੰਵਾਦ ਲਈ 14-15 ਜੂਨ, 2017 ਨੁੰ ਵਿੱਤ ਮੰਤਰੀ ਸ਼੍ਰੀ ਅਰੁਣ ਜੇਟਲੀ ਦੇ ਸੰਭਾਵਤ ਸਿਉਲ (ਕੋਰੀਆ) ਦੌਰੇ ਦੌਰਾਨ ਦੋਹਾਂ ਬੈਂਕਾਂ ਵਿਚਕਾਰ ਸਮਝੌਤੇ ਤੇ ਦਸਤਖਤ ਹੋਣ ਦੀ ਸੰਭਾਵਨਾ ਹੈ । ਇਸ ਫੈਸਲੇ ਨਾਲ ਮੁਲਕ ਦੇ ਅੰਤਰਰਾਸ਼ਟਰੀ ਨਿਰਯਾਤ ਵਿੱਚ ਵਾਧੇ ਅਤੇ ਭਾਰਤ-ਕੋਰੀਆ ਰਾਜਨੀਤਕ ਅਤੇ ਵਿੱਤੀ ਨਾਤਿਆਂ ਵਿੱਚ ਗਹਿਰਾਈ ਆਉਣ ਦੀ ਸੰਭਾਵਨਾ ਹੈ । ਨਿਰਯਾਤ ਕਰੈਡਟ ਦਾ ਉਪਯੋਗ ਐਗਜ਼ਿਮ ਬੈਂਕ ਵੱਲੋਂ ਭਾਰਤ ਵਿੱਚ ਸਮਾਰਟ ਸਿਟੀ, ਰੇਲਵੇ, ਬਿਜਲੀ ਉਤਪਾਦਨ ਅਤੇ ਸੰਚਾਰਨ ਆਦਿ ਪ੍ਰਾਥਮਿਕਤਾ ਵਾਲੇ ਖੇਤਰਾਂ ਦੇ ਪ੍ਰੋਜੈਕਟਾਂ ਦੀ ਤਰੱਕੀ ਲਈ ਅਤੇ ਹੋਰਨਾ ਮੁਲਕਾਂ ਵਿੱਚ ਚੱਲ ਰਹੇ ਪ੍ਰੋਜੈਕਟਾਂ ਦੇ ਹਿੱਸੇ ਵਜੋਂ ਭਾਰਤ ਅਤੇ ਕੋਰੀਆ ਵੱਲੋਂ ਮਾਲ ਅਤੇ ਸੇਵਾਵਾਂ ਦੀ ਸਪਲਾਈ ਹਿੱਤ ਉਧਾਰ ਦੇਣ ਵਾਸਤੇ ਕੀਤਾ ਜਾਵੇਗਾ

ਲਾਗੂ ਕਰਨ ਲਈ ਕਾਰਜਵਿਧੀ:

ਸਮਝੌਤੇਨੂੰ ਲਾਗੂ ਕਰਨ ਲਈ ਦੋਵੇ ਧਿਰਾਂ ਸਹਾਇਤਾ ਦੀ ਰਚਨਾ, ਮੌਜੂਦਾ ਬੰਦੋਬਸਤਾਂ ਦਾ ਲੇਖਾ ਜੋਖਾ ਅਤੇ ਸਬੰਧਤ ਪ੍ਰਕਿਰਿਆਵਾਂ ਤੇ ਆਪਸੀ ਸਲਾਹ ਮਸ਼ਵਰਾ ਕਰਨਗੀਆਂ । ਹੋਰਨਾ ਮੁਲਕਾਂ ਵਿਚਲੇ ਪ੍ਰੋਜੈਕਟਾਂ ਲਈ ਦੋਵੇਂ ਧਿਰਾਂ ਵਿਹਾਰਕ ਪ੍ਰੋਜੈਕਟਾਂ ਦੀ ਇੱਕਠੇ ਸ਼ਨਾਖਤ ਕਰਨਗੀਆਂ । ਐਗਜ਼ਿਮ ਬੈਂਕ ਤੋਂ ਪਤਾ ਚੱਲਿਆ ਹੈ ਕਿ 9 ਬਿਲੀਅਨ ਯੂ.ਐੱਸ. ਡਾਲਰ ਨੂੰ ਨਿਵੇਸ਼ ਕਰੈਡਟ ਰਾਹੀਂ ਵਧਾ ਦਿੱਤਾ ਜਾਵੇਗਾ । ਇਹ ਰਕਮ ਕੈਗਜ਼ਿਮ ਬੈਂਕ, ਸਰਮਾਏਦਾਰ ਦੀ ਹੈਸੀਅਤ ਵਿੱਚ ਐਗਜ਼ਿਮ ਬੈਂਕ ਦੀ ਸ਼ਮੂਲੀਅਤ ਤੋਂ ਬਗੈਰ ਵੀ ਉਪਯੋਗ ਵਿੱਚ ਲਿਆ ਸਕਦਾ ਹੈ ਬਸ਼ਰਤੇ ਕਿ ਉਦੇਸ਼ ਤਸੱਲੀਬਖਸ਼ ਹੋਵੇ ।

ਹੋਰਨਾਂ ਮੁਲਕਾਂ ਵਿੱਚ ਚਲ ਰਹੇ ਪ੍ਰੋਜੈਕਟਾਂ ਦੇ ਹਿੱਸੇ ਵਜੋਂ ਭਾਰਤ ਅਤੇ ਕੋਰੀਆ ਤੋਂ ਮਾਲ ਅਤੇ ਸੇਵਾਵਾਂ ਦੀ ਸਪਲਾਈ ਇੱਕ ਵਧੀਕ ਵਸੀਲਾ ਹੋਵੇਗਾ ਜਿਸ ਨੂੰ ਇਹ ਸਮਝੌਤਾ ਸਮਰੱਥ ਬਣਾਏਗਾ । ਇਹ, ਆਪਸੀ ਅਨੁਭਵ ਦੇ ਵਟਾਂਦਰੇ, ਵਿੱਤੀ ਆਯਾਤ- ਨਿਰਯਾਤ ਕਾਰਵਾਈਆਂ, ਪ੍ਰਾਜੈਕਟ ਮੁਲਾਂਕਣ ਅਤੇ ਸਬੰਧਤ ਗਤੀਵਿਧੀਆਂ ਦੇ ਖੇਤਰ ਵਿਚਲੀ ਜਾਣਕਾਰੀ ਦੇ ਅਦਾਨ-ਪ੍ਰਦਾਨ ਵਿੱਚ ਸਹਾਈ ਹੋਵੇਗਾ ।

ਪਿੱਠ ਭੂਮੀ

2015 ਵਿੱਚ ਪ੍ਰਧਾਨ ਮੰਤਰੀ ਦੇ ਰਿਪਬਲਿਕ ਆਵ੍ ਕੋਰੀਆ ਦੇ ਦੌਰੇ ਦੌਰਾਨ ਇੱਕ ਸੰਯੁਕਤ ਬਿਆਨ ਜਾਰੀ ਕੀਤਾ ਗਿਆ ਸੀ ਕਿ ਕੋਰੀਆ ਭਾਰਤ ਵਿੱਚ ਮੂਲ ਢਾਂਚੇ ਦੇ ਵਿਕਾਸ ਲਈ 10 ਬਿਲੀਅਨ ਯੂ.ਐੱਸ ਡਾਲਰ ਦੀ ਪੇਸ਼ਕਸ਼ ਕਰਨੀ ਚਾਹੁੰਦਾ ਹੈ । ਬਾਅਦ ਵਿੱਚ ਪੈਕੇਜ ਤਿਆਰ ਕੀਤਾ ਗਿਆ ਕਿ ਇੱਕ ਬਿਲੀਅਨ ਯੂ.ਐੱਸ. ਡਾਲਰ ਦੱਖਣੀ ਕੋਰੀਅਨ ਆਰਥਕ ਵਿਕਾਸ ਕਾਰਪੋਰੇਸ਼ਨ ਫੰਡ (EPCD) ਵਿੱਚੋਂ ਸਰਕਾਰ ਵੱਲੋ ਸਰਕਾਰ ਨੂੰ ਸਹਾਇਤਾ ਵਜੋਂ ਅਤੇ 9 ਬਿਲੀਅਨ ਯੂ.ਐੱਸ ਡਾਲਰ ਕੈਗਜ਼ਿਮ ਵਲੋਂ ਨਿਰਯਾਤ ਕਰੈਡਟ ਦੇ ਤੌਰ ਤੇ ਦੇ ਦਿੱਤਾ ਜਾਵੇ । ਕੈਗਜ਼ਿਮ ਵੱਲੋਂ 9 ਬਿਲੀਅਨ ਯੂ ਐੱਸ ਡਾਲਰ ਦਾ ਕਰੈਡਟ ਵਿਧੀਵਤਸਮਝੌਤੇਵੱਲੋਂ ਹੋਣਾ ਹੈ ਜੋ ਕੈਗਜ਼ਿਮ ਅਤੇ ਐਗਜ਼ਿਮ ਬੈਂਕ ਵਿਚਕਾਰ ਹਸਤਾਖਰ ਕੀਤਾ ਜਾਣਾ ਹੈ ।

****

AKT/VBA/SH