Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੱਧ ਪ੍ਰਦੇਸ਼ ਇੰਦੌਰ ਦੇ ਪਿਥਮਪੁਰ ਵਿੱਚ ਐੱਨ.ਏ.ਟੀ.ਆਰ.ਆਈ.ਪੀ. ਪ੍ਰੋਜੈਕਟ ਦੇ ਆਟੋ ਟੈਸਟਿੰਗ ਟਰੈਕ ਦੀ ਵਾਧੂ ਜ਼ਮੀਨ ਵਾਪਸ ਕਰਨ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਕੈਬਨਿਟ ਨੇ ਮੱਧ ਪ੍ਰਦੇਸ਼ ਸਰਕਾਰ ਨੂੰ ਲਗਭਗ 478.307 ਹੈਕਟੇਅਰਸ ਜ਼ਮੀਨ ਵਾਪਸ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਐੱਨ.ਏ.ਟੀ.ਆਰ.ਆਈ.ਪੀ. (NATRIP) ਪ੍ਰੋਜੈਕਟ ਦੇ ਆਟੋ ਟੈਸਟਿੰਗ ਟਰੈਕ ਲਈ ਮੱਧ ਪ੍ਰਦੇਸ਼ ਵਿੱਚ ਇੰਦੌਰ ਸ਼ਹਿਰ ਦੇ ਪਿਥਮਪੁਰ ਵਿਖੇ ਵਾਪਸ ਦਿੱਤੀ ਇਸ ਜ਼ਮੀਨ ਵਿੱਚ ਲਗਭਗ 461.607 ਹੈਕਟੇਅਰਸ ਐਕਵਾਇਰ ਕੀਤੀ ਗ਼ੈਰ-ਸਰਕਾਰੀ ਅਤੇ 16.70 ਹੈਕਟੇਅਰਸ ਸਰਕਾਰੀ ਜ਼ਮੀਨ ਸ਼ਾਮਿਲ ਹੈ, ਜਿਸ ਦੀ ਕੀਮਤ ਲਗਭਗ 740 ਕਰੋੜ ਰੁਪਏ ਬਣਦੀ ਹੈ। ਵਾਪਸ ਕੀਤੀ ਗਈ ਜ਼ਮੀਨ ਰਾਜ ਸਰਕਾਰ ਵੱਲੋਂ ਆਟੋ ਅਤੇ ਇਸ ਨਾਲ ਸਬੰਧਤ ਸਹਾਇਕ ਉਦਯੋਗਾਂ ਨੂੰ ਅਲਾਟ ਕੀਤੀ ਜਾਵੇਗੀ, ਜਿਸ ਦਾ ਮੌਜੂਦਾ ਐੱਨ.ਏ.ਟੀ.ਆਰ.ਏ.ਐਕਸ. (NATRAX) ਪ੍ਰੋਜੈਕਟ ਉਤੇ ਸਹਿ-ਕਿਰਿਆਸ਼ੀਲ ਅਸਰ ਪਵੇਗਾ।

***

AKT/BVA/SH