ਪੀਐੱਮਇੰਡੀਆ
ਯੋਗੀ ਪਰਿਵਾਰ ਦੇ ਸਮੂਹ ਮਹਾਨ ਸੱਜਣੋ, ਅੱਜ 7 ਮਾਰਚ ਹੈ, ਠੀਕ 65 ਸਾਲ ਪਹਿਲਾਂ ਇੱਕ ਸਰੀਰ ਸਾਡੇ ਕੋਲ ਰਹਿ ਗਿਆ ਅਤੇ ਇੱਕ ਸੀਮਤ ਘੇਰੇ ਵਿੱਚ ਬੱਝੀ ਹੋਈ ਆਤਮਾ ਯੁੱਗਾਂ ਦੀ ਆਸਥਾ ਬਣ ਕੇ ਫੈਲ ਗਈ।
ਅੱਜ ਅਸੀਂ 7 ਮਾਰਚ ਨੂੰ ਇੱਕ ਵਿਸ਼ੇਸ਼ ਮੌਕੇ ‘ਤੇ ਇਕੱਠੇ ਹੋਏ ਹਾਂ। ਮੈਂ ਸ਼੍ਰੀਸ਼੍ਰੀ ਮਾਤਾ ਜੀ ਨੂੰ ਪ੍ਰਣਾਮ ਕਰਦਾ ਹਾਂ ਕਿ ਮੈਨੂੰ ਦੱਸਿਆ ਗਿਆ ਕਿ ਉੱਥੇ ਲਾੱਸ ਏਂਜਲਸ ‘ਚ ਉਹ ਵੀ ਇਸ ਪ੍ਰੋਗਰਾਮ ਵਿੱਚ ਸ਼ਰੀਕ ਹਨ।
ਜਿਵੇਂ ਕਿ ਸਵਾਮੀ ਜੀ ਦੱਸ ਰਹੇ ਸਨ ਕਿ ਦੁਨੀਆ ਦੇ 95 ਪ੍ਰਤੀਸ਼ਤ ਲੋਕ ਆਪਣੀ ਮਾਤ-ਭਾਸ਼ਾ ਵਿੱਚ ਯੋਗੀ ਜੀ ਦੀ ਆਤਮ-ਕਥਾ ਨੂੰ ਪੜ੍ਹ ਸਕਦਾ ਹੈ ਪਰ ਉਸ ਤੋਂ ਵੱਧ ਮੇਰਾ ਧਿਆਨ ਇਸ ਗੱਲ ਵੱਲ ਜਾਂਦਾ ਹੈ ਕਿ ਕੀ ਕਾਰਨ ਹੋਵੇਗਾ ਕਿ ਦੁਨੀਆ ਵਿੱਚ ਜੋ ਇਨਸਾਨ ਜੋ ਨਾ ਇਸ ਦੇਸ਼ ਨੂੰ ਜਾਣਦਾ ਹੈ, ਨਾ ਇੱਥੋਂ ਦੀ ਭਾਸ਼ਾ ਨੂੰ ਜਾਣਦਾ ਹੈ, ਨਾ ਇਸ ਪਹਿਰਾਵੇ ਦਾ ਕੀ ਅਰਥ ਹੈ, ਇਹ ਵੀ ਉਸ ਨੂੰ ਪਤਾ ਨਹੀਂ, ਉਸ ਨੂੰ ਤਾਂ ਇਹ ਇੱਕ ਕਾਸਟਿਊਮ ਲਗਦਾ ਹੈ। ਕੀ ਕਾਰਨ ਹੋਵੇਗਾ ਕਿ ਉਹ ਉਸ ਨੂੰ ਪੜ੍ਹਨ ਲਈ ਖਿੱਚਿਆ ਚਲਾ ਜਾਂਦਾ ਹੋਵੇਗਾ। ਕੀ ਕਾਰਨ ਹੋਵੇਗਾ ਕਿ ਉਸ ਨੂੰ ਆਪਣੀ ਮਾਤ-ਭਾਸ਼ਾ ਵਿੱਚ ਤਿਆਰ ਕਰ ਕੇ ਹੋਰਾਂ ਤੱਕ ਪਹੁੰਚਾਉਣ ਦਾ ਮਨ ਕਰਦਾ ਹੋਵੇਗਾ। ਇਸ ਅਧਿਆਤਮਕ ਚੇਤਨਾ ਦੇ ਅਹਿਸਾਸ ਦਾ ਇਹ ਨਤੀਜਾ ਹੈ ਕਿ ਹਰ ਕੋਈ ਸੋਚਦਾ ਹੈ ਕਿ ਮੈਂ ਹੀ ਕੁਝ ਪ੍ਰਸਾਦ ਵੰਡਾਂ। ਅਸੀਂ ਮੰਦਰ ‘ਚ ਜਾਂਦੇ ਹਾਂ, ਥੋੜ੍ਹਾ ਜਿਹਾ ਵੀ ਪ੍ਰਸਾਦ ਮਿਲ ਜਾਂਦਾ ਹੈ ਤਾਂ ਘਰ ਜਾ ਕੇ ਵੀ ਥੋੜ੍ਹਾ-ਥੋੜ੍ਹਾ ਵੀ ਜਿੰਨੇ ਲੋਕਾਂ ਨੂੰ ਵੰਡ ਸਕੀਏ, ਵੰਡਦੇ ਹਾਂ। ਉਹ ਪ੍ਰਸਾਦ ਮੇਰਾ ਨਹੀਂ ਹੈ, ਨਾ ਹੀ ਮੈਂ ਉਸ ਨੂੰ ਬਣਾਇਆ ਹੈ ਪਰ ਇਹ ਕੁਝ ਪਵਿੱਤਰ ਹੈ ਮੈਂ ਵੰਡਦਾ ਹਾਂ, ਤਾਂ ਮੈਨੂੰ ਤਸੱਲੀ ਮਿਲਦੀ ਹੈ।
ਯੋਗੀ ਜੀ ਨੇ ਜੋ ਕੀਤਾ ਹੈ, ਅਸੀਂ ਉਸ ਨੂੰ ਪ੍ਰਸਾਦ ਰੂਪ ਲੈ ਕੇ ਵੰਡਦੇ ਚਲੇ ਜਾ ਰਹੇ ਹਾਂ, ਤਾਂ ਇੱਕ ਅੰਦਰੂਨੀ ਅਧਿਆਤਮਕ ਸੁਖ ਦਾ ਅਹਿਸਾਸ ਕਰ ਰਹੇ ਹਾਂ। ਅਤੇ ਉਹੀ ਮੁਕਤੀ ਦੇ ਮਾਰਗ ਵਗ਼ੈਰਾ ਦੀ ਚਰਚਾ ਸਾਡੇ ਇੱਥੇ ਬਹੁਤ ਹੁੰਦੀ ਹੈ। ਇੱਕ ਅਜਿਹਾ ਵੀ ਵਰਗ ਹੈ, ਜਿਸ ਦੀ ਸੋਚ ਹੈ ਕਿ ਇਸ ਜੀਵਨ ਵਿੱਚ ਜੋ ਹੈ ਸੋ ਹੈ, ਕੱਲ੍ਹ ਕਿਸ ਨੇ ਦੇਖਿਆ ਹੈ। ਕੁਝ ਲੋਕ ਹਨ ਜੋ ਮੁਕਤੀ ਦੇ ਮਾਰਗ ਨੂੰ ਪੱਧਰਾ ਕਰਨ ਦਾ ਯਤਨ ਕਰਦੇ ਹਨ ਪਰ ਯੋਗੀ ਜੀ ਦੀ ਪੂਰੀ ਯਾਤਰਾ ਨੂੰ ਵੇਖ ਰਹੇ ਹਨ, ਤਾਂ ਉੱਥੇ ਮੁਕਤੀ ਦੇ ਮਾਰਗ ਦੀ ਨਹੀਂ ਅੰਤਰ-ਯਾਤਰਾ ਦੀ ਚਰਚਾ ਹੈ। ਤੁਸੀਂ ਅੰਦਰ ਕਿੰਨੇ ਜਾ ਸਕਦੇ ਹੋ, ਆਪਣੇ ਆਪ ਵਿੱਚ ਕਿੰਨੇ ਕੁ ਸਮਾ ਸਕਦੇ ਹੋ। ਨੁਕਸਦਾਰ ਵਿਸਥਾਰ ਇੱਕ ਸੁਭਾਅ ਹੈ, ਅਧਿਆਤਮ ਅੰਦਰ ਜਾਣ ਦੀ ਇੱਕ ਲੰਮੇਰੀ ਅਨੰਤ ਮੰਗਲ ਯਾਤਰਾ ਹੈ ਅਤੇ ਉਸ ਯਾਤਰਾ ਨੂੰ ਸਹੀ ਮਾਰਗ ਉੱਤੇ, ਸਹੀ ਗਤੀ ਨਾਲ ਉਚਿਤ ਟਿਕਾਣੇ ‘ਤੇ ਪਹੁੰਚਾਉਣ ਵਿੱਚ ਸਾਡੇ ਰਿਸ਼ੀਆਂ ਨੇ, ਮੁਨੀਆਂ ਨੇ, ਆਚਾਰੀਆਂ ਨੇ, ਭਗਵੰਤੀਆਂ ਨੇ, ਤਪੱਸਵੀਆਂ ਨੇ ਇੱਕ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਅਤੇ ਸਮੇਂ-ਸਮੇਂ ‘ਤੇ ਕਿਸੇ ਨਾ ਕਿਸੇ ਰੂਪ ਵਿੱਚ ਇਹ ਰਵਾਇਤ ਅੱਗੇ ਵਧਦੀ ਚਲੀ ਆ ਰਹੀ ਹੈ।
ਯੋਗੀ ਜੀ ਦੇ ਜੀਵਨ ਦੀ ਵਿਸ਼ੇਸ਼ਤਾ ਜੀਵਨ ਤਾਂ ਬਹੁਤ ਥੋੜ੍ਹੇ ਸਮੇਂ ਦਾ ਹੀ ਰਿਹਾ, ਸ਼ਾਇਦ ਉਹ ਵੀ ਕੋਈ ਅਧਿਆਤਮਕ ਸੰਕੇਤ ਹੋਵੇਗਾ। ਕਦੇ ਕਦੇ ਹਠੀਆਂ ਨੂੰ ਬੁਰਾ ਮੰਨਿਆ ਜਾਂਦਾ ਹੈ ਪਰ ਉਹ ਬਹੁਤ ਵਿਸ਼ਾਲਤਾ ਨਾਲ ਹਠ ਯੋਗ ਦੇ ਸਕਾਰਾਤਮਕ ਪੱਖਾਂ ਦੀ ਤਰਕਾਂ ਤੇ ਦਲੀਲਾਂ ਨਾਲ ਵਿਆਖਿਆ ਕਰਦੇ ਸਨ। ਪਰ ਹਰੇਕ ਨੂੰ ਕਿਰਿਆ ਯੋਗ ਵੱਲ ਪ੍ਰੇਰਿਤ ਕਰਦੇ ਸਨ, ਹੁਣ ਮੈਂ ਮੰਨਦਾ ਹਾਂ ਕਿ ਯੋਗ ਦੇ ਜਿੰਨੇ ਵੀ ਪ੍ਰਕਾਰ ਹਨ, ਉਸ ਵਿੱਚ ਕਿਰਿਆ ਯੋਗ ਨੇ ਆਪਣਾ ਇੱਕ ਸਥਾਨ ਨਿਸ਼ਚਤ ਕੀਤਾ ਹੋਇਆ ਹੈ। ਜੋ ਸਾਨੂੰ ਸਾਡੇ ਅੰਤਰ ਵੱਲ ਲੈ ਜਾਣ ਲਈ ਜਿਸ ਆਤਮ-ਬਲ ਦੀ ਜ਼ਰੂਰਤ ਹੁੰਦੀ ਹੈ। ਕੁਝ ਯੋਗ ਅਜਿਹੇ ਹੁੰਦੇ ਹਨ, ਜਿਸ ਵਿੱਚ ਸਰੀਰਕ ਬਲ ਦੀ ਜ਼ਰੂਰਤ ਹੁੰਦੀ ਹੈ, ਕਿਰਿਆ ਯੋਗ ਅਜਿਹਾ ਹੈ ਕਿ ਜਿਸ ਵਿੱਚ ਆਤਮ-ਬਲ ਦੀ ਜ਼ਰੂਰਤ ਹੁੰਦੀ ਹੈ, ਜੋ ਆਤਮ-ਬਲ ਦੀ ਯਾਤਰਾ ਤੋਂ ਲੈ ਜਾਂਦਾ ਹੈ ਅਤੇ ਇਸ ਲਈ, ਅਤੇ ਜੀਵਨ ਦਾ ਮਕਸਦ ਕਿਹੋ ਜਿਹਾ, ਬਹੁਤ ਘੱਟ ਲੋਕਾਂ ਦੇ ਅਜਿਹੇ ਮਕਸਦ ਹੁੰਦੇ ਹਨ। ਯੋਗੀ ਜੀ ਕਹਿੰਦੇ ਸਨ, ਬਈ ਮੈਂ ਹਸਪਤਾਲ ਵਿੱਚ ਬਿਸਤਰ ‘ਤੇ ਮਰਨਾ ਨਹੀਂ ਚਾਹੁੰਦਾ। ਮੈਂ ਤਾਂ ਜੁੱਤੇ ਪਹਿਨ ਕੇ ਕਦੇ ਮਹਾਭਾਰਤੀ ਨੂੰ ਚੇਤੇ ਕਰਦਿਆਂ ਆਖ਼ਰੀ ਵਿਦਾਈ ਲਵਾਂ, ਉਹ ਰੂਪ ਚਾਹੁੰਦਾ ਹਾਂ। ਭਾਵ ਉਹ ਭਾਰਤ ਨੂੰ ਵਿਦਾਈ, ਨਮਸਤੇ ਕਰ ਕੇ ਚਲ ਪਏ, ਪੱਛਮ ਦੀ ਦੁਨੀਆ ਨੂੰ ਸੰਦੇਸ਼ ਦੇਣ ਦਾ ਸੁਪਨਾ ਲੈ ਕੇ ਨਿਕਲ ਤੁਰੇ। ਪਰ ਸ਼ਾਇਦ ਇੱਕ ਸੈਕੰਡ ਵੀ ਅਜਿਹੀ ਕੋਈ ਅਵਸਥਾ ਨਹੀਂ ਹੋਵੇਗੀ ਕਿ ਜਦ ਉਹ ਇਸ ਭਾਰਤ ਮਾਤਾ ਤੋਂ ਵੱਖ ਹੋਏ ਹੋਣ।
ਮੈਂ ਕੱਲ੍ਹ ਕਾਸ਼ੀ ‘ਚ ਸਾਂ, ਬਨਾਰਸ ਤੋਂ ਹੀ ਮੈਂ ਰਾਤ ਨੂੰ ਆਇਆ ਅਤੇ ਯੋਗੀ ਜੀ ਦੀ ਆਤਮ-ਕਥਾ ਵਿੱਚ ਬਨਾਰਸ ਵਿੱਚ ਉਨ੍ਹਾਂ ਦੇ ਲੜਕਪਣ ਦੀਆਂ ਗੱਲਾਂ ਭਰਪੂਰ ਮਾਤਰਾ ਵਿੱਚ, ਸਰੀਰ ਨੇ ਤਾਂ ਗੋਰਖਪੁਰ ‘ਚ ਜਨਮ ਲਿਆ ਪਰ ਬਚਪਨ ਬਨਾਰਸ ਵਿੱਚ ਬੀਤਿਆ ਅਤੇ ਉਹ ਮਾਂ ਗੰਗਾ ਅਤੇ ਉੱਥੋਂ ਦੀਆਂ ਸਾਰੀਆਂ ਪਰੰਪਰਾਵਾਂ ਉਸ ਅਧਿਆਤਮਕ ਸ਼ਹਿਰ ਦੀਆਂ; ਉਨ੍ਹਾਂ ਦੇ ਮਨ ਉੱਤੇ ਜੋ ਅਸਰ ਸੀ, ਜਿਸ ਨੇ ਉਨ੍ਹਾਂ ਦੇ ਲੜਕਪਣ ਨੂੰ ਇੱਕ ਤਰ੍ਹਾਂ ਸਜਾਇਆ, ਸੁਆਰਿਆ, ਗੰਗਾ ਦੀ ਪਵਿੱਤਰ ਧਾਰਾ ਵਾਂਗਾ ਉਸ ਦਾ ਵਹਾਇਆ ਅਤੇ ਉਹ ਅੱਜ ਵੀ ਸਾਡੇ ਸਭ ਦੇ ਅੰਦਰ ਵਹਿ ਰਿਹਾ ਹੈ। ਜਦੋਂ ਯੋਗੀ ਜੀ ਨੇ ਆਪਣਾ ਸਰੀਰ ਛੱਡਿਆ, ਉਸ ਦਿਨ ਵੀ ਉਹ ਕਰਮਰੱਥ ਸਨ ਆਪਣੇ ਕਰਤੱਵ ਪਦ ਉੱਤੇ। ਅਮਰੀਕਾ ਜੋ ਭਾਰਤ ਦੇ ਜੋ ਰਾਜਦੂਤ ਸਨ, ਉਨ੍ਹਾਂ ਦਾ ਸਨਮਾਨ ਸਮਾਰੋਹ ਚਲ ਰਿਹਾ ਸੀ ਅਤੇ ਭਾਰਤ ਦੇ ਸਨਮਾਨ ਸਮਾਰੋਹ ਵਿੱਚ ਉਹ ਵਿਆਖਿਆਨ ਦੇ ਰਹੇ ਸਨ ਅਤੇ ਉਸ ਸਮੇਂ ਸ਼ਾਇਦ ਕੱਪੜੇ ਬਦਲਣ ਵਿੱਚ ਦੇਰ ਲਗ ਗਈ, ਓਨੀ ਹੀ ਦੇਰ ਨਹੀਂ ਲਗੀ, ਉਵੇਂ ਹੀ ਚਲ ਪਏ ਅਤੇ ਜਾਂਦੇ-ਜਾਂਦੇ ਉਨ੍ਹਾਂ ਦੇ ਜੋ ਆਖ਼ਰੀ ਸ਼ਬਦ ਸਨ, ਮੈਂ ਸਮਝਦਾ ਹਾਂ ਕਿ ਦੇਸ਼-ਭਗਤੀ ਹੁੰਦੀ ਹੈ, ਮਾਨਵਤਾ ਦਾ, ਅਧਿਆਤਮ ਜੀਵਨ ਦੀ ਯਾਤਰਾ ਨੂੰ ਕਿੱਥੇ ਲੈ ਜਾਂਦੀ ਹੈ, ਉਨ੍ਹਾਂ ਸ਼ਬਦਾਂ ਨੂੰ ਬਹੁਤ ਅਦਭੁਤ ਰੂਪ ਨਾਲ, ਆਖ਼ਰੀ ਸ਼ਬਦ ਹਨ ਯੋਗੀ ਜੀ ਦੇ ਅਤੇ ਉਸੇ ਸਮਾਰੋਹ ਵਿੱਚ ਉਹ ਵੀ ਇੱਕ ਰਾਜਦੂਤ ਦਾ, ਸਰਕਾਰੀ ਪ੍ਰੋਗਰਾਮ ਸੀ ਅਤੇ ਉਸ ਪ੍ਰੋਗਰਾਮ ਵਿੱਚ ਯੋਗੀ ਜੀ ਆਖ ਰਹੇ ਸਨ ਜਿੱਥੇ ਗੰਗਾ, ਜੰਗਲ, ਹਿਮਾਲਾ, ਗੁਫ਼ਾਵਾਂ ਅਤੇ ਮਨੁੱਖ ਈਸ਼ਵਰ ਦੇ ਸੁਪਨੇ ਵੇਖਦੇ ਹਨ ਭਾਵ ਦੇਖੋ ਕਿੱਥੇ ਵਿਸਥਾਰ ਹੈ ਗੁਫ਼ਾ ਵੀ ਈਸ਼ਵਰ ਦਾ ਸੁਪਨਾ ਦੇਖਦਾ ਹੈ, ਜੰਗਲ ਵੀ ਈਸ਼ਵਰ ਦਾ ਸੁਪਨਾ ਦੇਖਦਾ ਹੈ, ਗੰਗਾ ਵੀ ਈਸ਼ਵਰ ਦਾ ਸੁਪਨਾ ਦੇਖਦਾ ਹੈ, ਸਿਰਫ਼ ਇਨਸਾਨ ਨਹੀਂ।
ਮੈਂ ਧੰਨ ਹਾਂ, ਮੇਰੇ ਸਰੀਰ ਨੇ ਉਸ ਮਾਤ-ਭੂਮੀ ਨੂੰ ਛੋਹਿਆ। ਜਿਸ ਸਰੀਰ ਵਿੱਚ ਉਹ ਬਿਰਾਜਮਾਨ ਸਨ। ਉਸ ਸਰੀਰ ਵੱਲੋਂ ਨਿੱਕਲੇ ਹੋਏ ਆਖ਼ਰੀ ਸ਼ਬਦ ਸਨ। ਫਿਰ ਉਹ ਆਤਮਾ ਆਪਣਾ ਵਿਚਰਨ ਕਰ ਕੇ ਚਲੀ ਗਈ, ਜੋ ਸਾਡੇ ਲੋਕਾਂ ਵਿੱਚ ਵਿਸਤ੍ਰਿਤ ਹੁੰਦੀ ਹੈ। ਮੈਂ ਸਮਝਦਾ ਹਾਂ ਕਿ ਏਕਾਤਮਭਾਵ:, ਆਦਿ ਸ਼ੰਕਰ ਨੇ ਅਦ੍ਵੈਤ ਦੇ ਸਿਧਾਂਤ ਦੀ ਚਰਚਾ ਕੀਤੀ ਹੈ। ਜਿੱਥੇ ਦ੍ਵੈਤ ਨਹੀਂ ਹੈ, ਉਹੀ ਅਦ੍ਵੈਤ ਹੈ। ਜਿੱਥੇ ਮੈਂ ਨਹੀਂ, ਮੈਂ ਅਤੇ ਤੂੰ ਨਹੀਂ ਉਹੀ ਅਦ੍ਵੈਤ ਹੈ। ਜੋ ਮੈਂ ਹਾਂ ਅਤੇ ਉਹ ਈਸ਼ਵਰ ਹੈ ਉਹ ਨਹੀਂ ਮੰਨਦਾ, ਉਹ ਮੰਨਦਾ ਹੈ ਕਿ ਈਸ਼ਵਰ ਮੇਰੇ ਵਿੱਚ ਹੈ, ਮੈਂ ਈਸ਼ਵਰ ਵਿੱਚ ਹਾਂ, ਉਹ ਅਦ੍ਵੈਤ ਹੈ। ਅਤੇ ਯੋਗੀ ਜੀ ਨੇ ਆਪਣੀ ਇੱਕ ਕਵਿਤਾ ਵਿੱਚ ਬਹੁਤ ਵਧੀਆ ਢੰਗ ਨਾਲ ਇਸ ਗੱਲ ਨੂੰ, ਉਂਝ ਮੈਂ ਇਸ ਨੂੰ, ਇਸ ਵਿੱਚ ਲਿਖਿਆ ਤਾਂ ਨਹੀਂ ਗਿਆ ਹੈ। ਪਰ ਮੈਂ ਜਦੋਂ ਉਸ ਦੀ interpretation ਕਰਦਾ ਸਾਂ, ਜਦੋਂ ਇਹ ਪੜ੍ਹਦਾ ਸਾਂ, ਤਾਂ ਮੈਂ ਉਸ ਅਦ੍ਵੈਤ ਦੇ ਸਿਧਾਂਤ ਦੇ ਬਹੁਤ ਨੇੜੇ ਪਾਉਂਦਾ ਸਾਂ।
ਅਤੇ ਉਸ ਵਿੱਚ ਯੋਗੀ ਜੀ ਕਹਿੰਦੇ ਹਨ,”ਬ੍ਰਹਮ ਮੇਰੇ ਅੰਦਰ ਸਮਾ ਗਿਆ, ਮੈਂ ਬ੍ਰਹਮ ਵਿੱਚ ਸਮਾ ਗਿਆ”। ਇਹ ਆਪਣੇ-ਆਪ ਵਿੱਚ ਅਦ੍ਵੈਤ ਦੇ ਸਿਧਾਂਤ ਦਾ ਇੱਕ ਸਰਲ ਸਰੂਪ ਹੈ – ਬ੍ਰਹਮ ਮੇਰੇ ਵਿੱਚ ਸਮਾ ਗਿਆ, ਮੈਂ ਬ੍ਰਹਮ ਵਿੱਚ ਸਮਾ ਗਿਆ। ”ਗਿਆਨ, ਗਿਆਤਾ, ਗਯੈ” ਸਭ ਦੇ ਸਭ ਇੱਕ ਹੋ ਗਏ। ਜਿਵੇਂ ਅਸੀਂ ਕਹਿੰਦੇ ਹਾਂ ਨਾ, ‘ਕਰਤਾ ਅਤੇ ਕਰਮ’ ਇੱਕ ਹੋ ਜਾਣ, ਤਦ ਸਿੱਧੀ ਸਹਿਜ ਹੋ ਜਾਂਦੀ ਹੈ। ਕਰਤਾ ਨੂੰ ਕਿਰਿਆ ਨਹੀਂ ਕਰਨੀ ਪੈਂਦੀ ਅਤੇ ਕਰਮ ਕਰਤਾ ਦੀ ਉਡੀਕ ਨਹੀਂ ਕਰਦਾ ਹੈ। ਕਰਤਾ ਅਤੇ ਕਰਮ ਇੱਕ-ਰੂਪ ਹੋ ਜਾਂਦੇ ਹਨ, ਤਦ ਸਿੱਧੀ ਦੀ ਅਨੋਖੀ ਅਵਸਥਾ ਹੋ ਜਾਂਦੀ ਹੈ।
ਉਸੇ ਤਰ੍ਹਾਂ ਨਾਲ ਯੋਗੀ ਜੀ ਅੱਗੇ ਕਹਿੰਦੇ ਹਨ, ਸ਼ਾਂਤ, ਅਖੰਡ, ਰੋਮਾਂਚ, ਸਦਾ, ਸ਼ਾਂਤ, ਅਖੰਡ, ਰੋਮਾਂਚ ਸਦਾ, ਸ਼ਾਂਤ, ਅਖੰਡ, ਰੋਮਾਂਚ ਸਦਾ ਲਈ ਜਿਊਂਦੀ-ਜਾਗਦੀ, ਨਿੱਤ-ਨੂਤਨ-ਨਵੀਨ ਸ਼ਾਂਤੀ। ਭਾਵ ਕੱਲ੍ਹ ਦੀ ਸ਼ਾਂਤੀ ਅੱਜ ਸ਼ਾਇਦ ਕੰਮ ਨਾ ਆਵੇ। ਅੱਜ ਮੈਨੂੰ ਨਿੱਤ, ਨੂਤਨ, ਨਵੀਨ ਸ਼ਾਂਤੀ ਚਾਹੀਦੀ ਹੈ ਅਤੇ ਇਸ ਲਈ ਇੱਥੇ ਸਵਾਮੀ ਜੀ ਨੇ ਆਖ਼ਰ ‘ਚ ਆਪਣੇ ਸ਼ਬਦ ਕਹੇ,”ਓਮ ਸ਼ਾਂਤੀ-ਸ਼ਾਂਤੀ” ਇਹ ਕੋਈ protocol ਨਹੀਂ ਹੈ, ਇੱਕ ਬਹੁਤ ਤਪੱਸਿਆ ਤੋਂ ਬਾਅਦ ਦੀ ਹੋਈ ਪਰਿਣੀਤੀ ਦਾ ਇੱਕ ਮੁਕਾਮ ਹੈ। ਤਦ ਤਾਂ ‘ਓਮ ਸ਼ਾਂਤੀ, ਸ਼ਾਂਤੀ, ਸ਼ਾਂਤੀ’ ਦੀ ਗੱਲ ਆਉਂਦੀ ਹੈ। ਸਮੁੱਚੀ ਆਸ਼ਾ ਅਤੇ ਕਲਪਨਾ ਤੋਂ ਪਰੇ, ਸਮੁੱਚੀਆਂ ਆਸ਼ਾਵਾਂ ਅਤੇ ਕਲਪਨਾਵਾਂ ਤੋਂ ਪਰੇ ਆਨੰਦ ਦੇਣ ਵਾਲੀ ਸਮਾਧੀ ਦਾ ਪਰਮਾਨੰਦ। ਇਹ ਅਵਸਥਾ ਦਾ ਵਰਣਨ ਜੋ ਕਿ ਇੱਕ ਸਮਾਧੀ ਕਵਿਤਾ ਵਿੱਚ, ਯੋਗੀ ਜੀ ਨੇ ਬੜੇ, ਬਾਖ਼ੂਬੀ ਢੰਗ ਨਾਲ ਸਾਡੇ ਸਾਹਮਣੇ ਪੇਸ਼ ਕੀਤੀ ਹੈ ਅਤੇ ਮੈਂ ਸਮਝਦਾ ਹਾਂ ਕਿ ਇੰਨੀ ਸਰਲਤਾ ਨਾਲ ਜੀਵਨ ਨੂੰ ਢਾਲ ਦੇਣਾ ਅਤੇ ਪੂਰੇ ਯੋਗੀ ਜੀ ਦੇ ਜੀਵਨ ਨੂੰ ਵੇਖੀਏ, ਅਸੀਂ ਹਵਾ ਦੇ ਬਿਨਾ ਰਹਿ ਨਹੀਂ ਸਕਦੇ। ਹਵਾ ਹਰ ਛਿਣ ਹੁੰਦੀ ਹੈ ਪਰ ਕਦੇ ਅਸੀਂ ਹੱਥ ਇੱਧਰ ਲੈ ਜਾਣਾ ਹੈ, ਤਾਂ ਹਵਾ ਕਹਿੰਦੀ ਨਹੀਂ ਹੈ ਕਿ ਰੁਕ ਜਾਓ, ਮੈਨੂੰ ਜ਼ਰਾ ਹਟਣ ਦੇਵੋ। ਹੱਥ ਇੱਥੇ ਫੈਲਿਆ ਹੈ, ਤਾਂ ਉਹ ਕਹਿੰਦੀ ਨਹੀਂ ਹੈ ਕਿ ਰੁਕ ਜਾਓ, ਮੈਨੂੰ ਇੱਥੇ ਵਹਿਣ ਦੇਵੋ। ਯੋਗੀ ਜੀ ਨੇ ਆਪਣਾ ਸਥਾਨ ਉਸੇ ਰੂਪ ਨਾਲ ਸਾਡੇ ਆਲੇ-ਦੁਆਲੇ ਸਮਾਹਿਤ ਕਰ ਦਿੱਤਾ ਕਿ ਸਾਨੂੰ ਅਹਿਸਾਸ ਹੁੰਦਾ ਰਹੇ, ਪਰ ਰੁਕਾਵਟ ਕਿਤੇ ਨਹੀਂ ਆਉਂਦੀ ਹੈ। ਸੋਚਦੇ ਹਾਂ ਕਿ ਠੀਕ ਹੈ, ਅੱਜ ਇਹ ਨਹੀਂ ਕਰ ਪਾਉਂਦਾ ਹੈ, ਕੱਲ੍ਹ ਕਰ ਲਵੇਗਾ। ਇਹ ਉਡੀਕ, ਇਹ ਸਬਰ ਬਹੁਤ ਘੱਟ ਵਿਵਸਥਾਵਾਂ ਅਤੇ ਪਰੰਪਰਾਵਾਂ ਵਿੱਚ ਵੇਖਣ ਨੂੰ ਮਿਲਦਾ ਹੈ। ਯੋਗੀ ਜੀ ਨੇ ਵਿਵਸਥਾਵਾਂ ਨੂੰ ਇੰਨਾ ਲਚਕੀਲਾਪਣ ਦਿੱਤਾ ਅਤੇ ਅੱਜ ਸ਼ਤਾਬਦੀ ਹੋ ਗਈ, ਖ਼ੁਦ ਤਾਂ ਇਸ ਸੰਸਥਾ ਨੂੰ ਜਨਮ ਦੇ ਕੇ ਚਲੇ ਗਏ। ਪਰ ਇਹ ਇੱਕ ਅੰਦੋਲਨ ਬਣ ਗਿਆ, ਅਧਿਆਤਮਕ ਚੇਤਨਾ ਦੀ ਨਿਰੰਤਰ ਅਵਸਥਾ ਬਣ ਗਿਆ ਅਤੇ ਹੁਣ ਤੱਕ ਸ਼ਾਇਦ ਚੌਥੀ ਪੀੜ੍ਹੀ ਅੱਜ ਇਸ ਵਿੱਚ ਸਰਗਰਮ ਹੋਵੇਗੀ। ਇਸ ਤੋਂ ਪਹਿਲਾਂ ਤਿੰਨ-ਚਾਰ ਚਲੀਆਂ ਗਈਆਂ।
ਪਰ ਨਾ delusion ਆਇਆ ਅਤੇ ਨਾ diversion ਆਇਆ। ਜੇ ਸੰਸਥਾਗਤ ਮੋਹ ਹੁੰਦਾ, ਜੇ ਵਿਵਸਥਾ ਕੇਂਦਰੀ ਪ੍ਰਕਿਰਿਆ ਹੁੰਦੀ ਹੈ, ਤਾਂ ਵਿਅਕਤੀ ਦੇ ਵਿਚਾਰ, ਪ੍ਰਭਾਵ, ਸਮਾਂ ਇਸ ਦਾ ਉਸ ਉੱਤੇ ਪ੍ਰਭਾਵ ਹੁੰਦਾ। ਪਰ ਜੋ ਅੰਦੋਲਨ ਕਾਲ ਕਾਲਾਤੀਤ ਹੁੰਦਾ ਹੈ, ਕਾਲ ਦੇ ਬੰਧਨਾਂ ਵਿੱਚ ਬੱਝਿਆ ਨਹੀਂ ਹੁੰਦਾ ਹੈ, ਵੱਖੋ-ਵੱਖਰੀਆਂ ਪੀੜ੍ਹੀਆਂ ਆਉਂਦੀਆਂ ਹਨ, ਤਾਂ ਵੀ ਵਿਵਸਥਾਵਾਂ ਨੂੰ ਨਾ ਕਦੇ ਟਕਰਾਅ ਆਉਂਦਾ ਹੈ, ਨਾ ਦੁਹਰਾਓ ਆਉਂਦਾ ਹੈ, ਉਹ ਹਲਕੇ-ਫੁਲਕੇ ਢੰਗ ਨਾਲ ਆਪਣੇ ਪਵਿੱਤਰ ਕਾਰਜ ਨੂੰ ਕਰਦੇ ਰਹਿੰਦੇ ਹਨ।
ਯੋਗੀ ਜੀ ਦੀ ਇੱਕ ਬਹੁਤ ਵੱਡੀ contribution ਹੈ ਕਿ ਇੱਕ ਅਜਿਹੀ ਵਿਵਸਥਾ ਦੇ ਕੇ ਗਏ, ਜਿਸ ਵਿਵਸਥਾ ਵਿੱਚ ਬੰਧਨ ਨਹੀਂ ਹੈ। ਤਾਂ ਵੀ ਜਿਸ ਪਰਿਵਾਰ ਦਾ ਕੋਈ ਸੰਵਿਧਾਨ ਨਹੀਂ ਹੈ ਪਰ ਪਰਿਵਾਰ ਚਲਦਾ ਹੈ। ਯੋਗੀ ਜੀ ਨੇ ਵੀ ਉਸ ਦੀ ਅਜਿਹੀ ਵਿਵਸਥਾ ਰਚੀ ਕਿ ਜਿਸ ਵਿੱਚ ਸਹਿਜ ਰੂਪ ਨਾਲ ਪ੍ਰਕਿਰਿਆਵਾਂ ਚਲ ਰਹੀਆਂ ਹਨ। ਉਨ੍ਹਾਂ ਦੇ ਬਾਹਰ ਜਾਣ ਤੋਂ ਬਾਅਦ ਵੀ ਉਹ ਚਲਦੀਆਂ ਰਹੀਆਂ ਅਤੇ ਅੱਜ ਉਨ੍ਹਾਂ ਦੇ ਆਤਮਿਕ ਆਨੰਦ ਨੂੰ ਪਾਉਂਦੇ-ਪਾਉਂਦੇ ਅਸੀਂ ਲੋਕ ਵੀ ਇਸ ਨੂੰ ਚਲਾ ਰਹੇ ਹਾਂ। ਮੈਂ ਸਮਝਦਾ ਹਾਂ ਕਿ ਇਹ ਬਹੁਤ ਵੱਡਾ ਯੋਗਦਾਨ ਹੈ। ਦੁਨੀਆ ਅੱਜ ਅਰਥ-ਜੀਵਨ ਤੋਂ ਪ੍ਰਭਾਵਿਤ ਹੈ, technology ਤੋਂ ਪ੍ਰਭਾਵਿਤ ਹੈ ਅਤੇ ਇਸ ਲਈ ਦੁਨੀਆ ਵਿੱਚ ਜਿਸ ਦਾ ਜੋ ਗਿਆਨ ਹੁੰਦਾ ਹੈ, ਉਸੇ ਤਰਾਜ਼ੂ ਨਾਲ ਉਹ ਵਿਸ਼ਵ ਨੂੰ ਤੋਲਦਾ ਵੀ ਹੈ। ਮੇਰੀ ਸਮਝ ਦੇ ਹਿਸਾਬ ਨਾਲ ਮੈਂ ਤੁਹਾਡਾ ਅਨੁਮਾਨ ਲਾਉਂਦਾ ਹਾਂ। ਜੇ ਮੇਰੀ ਸਮਝ ਕੁਝ ਹੋਰ ਹੋਵੇਗੀ, ਤਾਂ ਮੈਂ ਤੁਹਾਡਾ ਅਨੁਮਾਨ ਵੱਖ ਲਾਵਾਂਗਾ, ਤਾਂ ਇਹ ਸੋਚਣ ਵਾਲੇ ਦੀ ਸਮਰੱਥਾ, ਸੁਭਾਅ ਅਤੇ ਉਸ ਦੇ ਘੇਰੇ ਦਾ ਨਤੀਜਾ ਹੁੰਦਾ ਹੈ। ਉਸ ਕਾਰਨ ਵਿਸ਼ਵ ਦੀ ਦ੍ਰਿਸ਼ਟੀ ਤੋਂ ਭਾਰਤ ਦੀ ਤੁਲਨਾ ਹੁੰਦੀ ਹੋਵੇਗੀ, ਤਾਂ ਆਬਾਦੀ ਦੇ ਸਬੰਧ ਵਿੱਚ ਹੁੰਦੀ ਹੋਵੇਗੀ, GDP ਦੇ ਸੰਦਰਭ ਵਿੱਚ ਹੁੰਦੀ ਹੋਵੇਗੀ, ਰੋਜ਼ਗਾਰ-ਬੇਰੋਜ਼ਗਾਰ ਦੇ ਸੰਦਰਭ ਵਿੱਚ ਹੁੰਦੀ ਹੋਵੇਗੀ। ਤਾਂ ਇਹ ਵਿਸ਼ਵ ਦੇ ਉਹੀ ਤਰਾਜ਼ੂ ਹਨ। ਪਰ ਦੁਨੀਆ ਨੇ ਜਿਸ ਤਰਾਜ਼ੂ ਨੂੰ ਕਦੇ ਜਾਣਿਆ ਨਹੀਂ, ਪਛਾਣਿਆ ਨਹੀਂ, ਭਾਰਤ ਦੀ ਪਛਾਣ ਦਾ ਇੱਕ ਹੋਰ ਮਾਪਦੰਡ ਹੈ, ਇੱਕ ਤਰਾਜ਼ੂ ਹੈ ਅਤੇ ਉਹੀ ਭਾਰਤ ਦੀ ਤਾਕਤ ਹੈ, ਉਹ ਭਾਰਤ ਦਾ ਅਧਿਆਤਮ। ਦੇਸ਼ ਦੀ ਬਦਕਿਸਮਤੀ ਹੈ ਕਿ ਕੁਝ ਲੋਕ ਅਧਿਆਤਮ ਨੂੰ ਵੀ religion ਮੰਨਦੇ ਹਨ, ਇਹ ਹੋਰ ਬਦਕਿਸਮਤੀ ਹੈ। ਧਰਮ, religion, ਸੰਪਰਦਾਇ ਇਹ ਅਤੇ ਅਧਿਆਤਮ ਬਹੁਤ ਵੱਖ ਹੈ। ਅਤੇ ਸਾਡੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਜੀ ਵਾਰ-ਵਾਰ ਕਹਿੰਦੇ ਸਨ ਕਿ ਭਾਰਤ ਦਾ ਅਧਿਆਤਮਕਰਨ ਇਹੋ ਉਸ ਦੀ ਸਮਰੱਥਾ ਹੈ ਅਤੇ ਇਹ ਪ੍ਰਕਿਰਿਆ ਨਿਰੰਤਰ ਚਲਦੀ ਰਹਿਣੀ ਚਾਹੀਦੀ ਹੈ। ਇਸ ਅਧਿਆਤਮ ਨੂੰ ਵਿਸ਼ਵ-ਆਕਾਸ਼ ਤੱਕ ਪਹੁੰਚਾਉਣ ਦਾ ਯਤਨ ਸਾਡੇ ਰਿਸ਼ੀਆਂ-ਮੁਨੀਆਂ ਨੇ ਕੀਤਾ ਹੈ। ਯੋਗ ਇੱਕ ਸਰਲ entry point ਹੈ, ਮੇਰੇ ਹਿਸਬ ਨਾਲ। ਦੁਨੀਆ ਦੇ ਲੋਕਾਂ ਨੂੰ ਤੁਸੀਂ ‘ਆਤਮਵਤ ਸਰਵਭੂਤੇਸ਼ੀ’ ਸਮਝਾਉਣ ਜਾਓਗੇ, ਤਾਂ ਕਿੱਥੇ ਮੇਲ ਬੈਠੇਗਾ, ਇੱਕ ਪਾਸੇ ਜਿੱਥੇ eat drink and be merry ਦੀ ਚਰਚਾ ਹੁੰਦੀ ਹੈ, ਉੱਥੇ ‘ਤੇਨ ਤਯਕਤੇਨ ਭੁੰਜਿਤਾ’ ਕਹਾਂਗਾ, ਤਾਂ ਕਿੱਥੇ ਗਲ਼ੇ ਉੱਤਰੇਗਾ।
ਪਰ ਮੈਂ ਜੇ ਇਹ ਕਹਾਂ ਕਿ ਬਈ ਤੁਸੀਂ ਨੱਕ ਫੜ ਕੇ ਇੰਝ ਬੈਠੋ, ਥੋੜ੍ਹਾ ਆਰਾਮ ਮਿਲ ਜਾਵੇਗਾ, ਤਾਂ ਉਸ ਨੂੰ ਲਗਦਾ ਹੈ ਕਿ ਚਲੋ ਸ਼ੁਰੂ ਕਰ ਦਿੰਦੇ ਹਾਂ। ਤਾਂ ਯੋਗ ਜੋ ਹੈ, ਉਹ ਸਾਡੀ ਅਧਿਆਤਮਕ ਯਾਤਰਾ ਦਾ entry point ਹੈ, ਕੋਈ ਇਸ ਨੂੰ ਅੰਤਿਮ ਨਾ ਮੰਨ ਲਵੇ। ਪਰ ਮੰਦੇਭਾਗੀਂ ਧਨ-ਬਲ ਦੀ ਆਪਣੀ ਇੱਕ ਤਾਕਤ ਹੁੰਦੀ ਹੈ, ਧਨਵ੍ਰਿਤੀ ਵੀ ਰਹਿੰਦੀ ਹੈ। ਅਤੇ ਉਸ ਕਾਰਨ ਉਸ ਦਾ ਕਮਰਸ਼ਲਾਇਜ਼ੇਸ਼ਨ ਵੀ ਹੋ ਰਿਹਾ ਹੈ, ਇੰਨੇ ਡਾਲਰ ਵਿੱਚ ਇੰਨੀ ਸਮਾਧੀ ਹੋਵੇਗੀ ਇਹ ਵੀ… ਅਤੇ ਕੁਝ ਲੋਕਾਂ ਨੇ ਯੋਗ ਨੂੰ ਹੀ ਅੰਤਿਮ ਮੰਨ ਲਿਆ ਹੈ।
ਯੋਗ ਅੰਤਿਮ ਨਹੀਂ ਹੈ, ਉਸ ਅੰਤਿਮ ਵੱਲ ਜਾਣ ਦੇ ਮਾਰਗ ਦਾ ਪਹਿਲਾ ਪ੍ਰਵੇਸ਼ ਦੁਆਰ ਹੈ ਅਤੇ ਕਿਤੇ ਪਹਾੜ ਉੱਤੇ ਸਾਡੀ ਗੱਡੀ ਚੜ੍ਹਾਉਣੀ ਹੋਵੇ, ਉੱਥੇ ਧੱਕੇ ਲਾਉਂਦੇ ਹਨ, ਗੱਡੀ ਬੰਦ ਹੋ ਜਾਂਦੀ ਹੈ ਪਰ ਇੱਕ ਵਾਰ ਚਾਲੂ ਹੋ ਜਾਵੇ ਤਾਂ ਫਿਰ ਰਫ਼ਤਾਰ ਫੜ ਲੈਂਦੀ ਹੈ, ਯੋਗ ਦਾ ਇੱਕ ਅਜਿਹਾ ਐਂਟਰੈਂਸ ਪੁਆਇੰਟ ਕਿ ਇੱਕ ਵਾਰ ਪਹਿਲੀ ਵਾਰ ਉਸ ਨੂੰ ਫੜ ਲਿਆ, ਨਿਕਲ ਗਏ ਫਿਰ ਤਾਂ ਉਹ ਚਲਾਉਂਦਾ ਰਹਿੰਦਾ ਹੈ। ਫਿਰ ਵੱਧ ਕੋਸ਼ਿਸ਼ ਨਹੀਂ ਕਰਨੀ ਪੈਂਦੀ ਹੈ, ਉਹ ਪ੍ਰਕਿਰਿਆ ਹੀ ਤੁਹਾਨੂੰ ਲੈ ਜਾਂਦੀ ਹੈ, ਜੋ ਕਿਰਿਆ ਯੋਗ ਹੁੰਦਾ ਹੈ।
ਸਾਡੇ ਦੇਸ਼ ਵਿੱਚ ਫਿਰ ਕਾਸ਼ੀ ਦੀ ਯਾਦ ਆਉਣੀ ਬਹੁਤ ਸੁਭਾਵ ਹੈ, ਮੈਨੂੰ ਸੰਤ ਕਬੀਰ ਦਾਸ ਜਿਹੇ ਸਾਡੇ ਸੰਤਾਂ ਨੇ ਹਰ ਚੀਜ਼ ਨੂੰ ਕਿੰਨੀ ਸਰਲਤਾ ਨਾਲ ਪੇਸ਼ ਕੀਤਾ ਹੈ, ਸੰਤ ਕਬੀਰ ਦਾਸ ਜੀ ਨੇ ਇੱਕ ਬਹੁਤ ਮਜ਼ੇਦਾਰ ਗੱਲ ਆਖੀ ਹੈ ਅਤੇ ਮੈਂ ਸਮਝਦਾ ਹਾਂ ਕਿ ਉਹ ਯੋਗੀ ਜੀ ਉੱਤੇ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ, ਉਨ੍ਹਾਂ ਕਿਹਾ ਹੈ ‘ਅਵਧੂਤਾ ਯੁਗਨ ਯੁਗਨ ਹਮ ਯੋਗੀ… ਆਵੈ ਨਾ ਜਾਯ, ਮਿਟੈ ਨਾ ਕਬਹੂੰ, ਸਬਦ ਅਨਾਹਤ ਭੋਗੀ…’ਕਬੀਰ ਦਾਸ ਕਹਿੰਦੇ ਹਨ ਕਿ ਯੋਗੀ, ਯੋਗੀ ਤਾਂ ਯੁੱਗਾਂ-ਯੁੱਗਾਂ ਤੱਕ ਰਹਿੰਦਾ ਹੈ… ਨਾ ਆਉਂਦਾ ਹੈ ਨਾ ਜਾਂਦਾ ਹੈ… ਨਾ ਹੀ ਮਿਟਦਾ ਹੈ। ਮੈਂ ਸਮਝਦਾ ਹਾਂ ਕਿ ਅੱਜ ਅਸੀਂ ਯੋਗੀ ਜੀ ਦੇ ਉਸ ਆਤਮਿਕ ਸਰੂਪ ਦੇ ਨਾਲ ਇੱਕ ਸਹਿ-ਯਾਤਰਾ ਦਾ ਅਹਿਸਾਸ ਕਰਦੇ ਹਾਂ, ਤਦ ਸੰਤ ਕਬੀਰ ਦਾਸ ਦੀ ਇਹ ਗੱਲ ਓਨੀ ਹੀ ਸਟੀਕ ਹੈ ਕਿ ਯੋਗੀ ਜਾਂਦੇ ਨਹੀਂ ਹੈ, ਯੋਗੀ ਆਉਂਦੇ ਨਹੀਂ ਹਨ, ਉਹ ਸਾਡੇ ਵਿੱਚ ਹੀ ਹੁੰਦੇ ਹਨ।
ਉਸੇ ਯੋਗੀ ਨੂੰ ਨਮਨ ਕਰਦਿਆਂ ਤੁਹਾਡੇ ਵਿੱਚ ਇਸ ਪਵਿੱਤਰ ਵਾਤਾਵਰਨ ਵਿੱਚ ਮੈਨੂੰ ਸਮਾਂ ਬਿਤਾਉਣ ਦਾ ਸੁਭਾਗ ਮਿਲਿਆ, ਮੈਨੂੰ ਬਹੁਤ ਵਧੀਆ ਲੱਗਾ। ਫਿਰ ਇੱਕ ਵਾਰ ਯੋਗੀ ਜੀ ਦੀ ਇਸ ਮਹਾਨ ਪਰੰਪਰਾ ਨੂੰ ਪ੍ਰਣਾਮ ਕਰਦਿਆਂ ਸਾਰੇ ਸੰਤਾਂ ਨੂੰ ਪ੍ਰਣਾਮ ਕਰਦਿਆਂ ਅਤੇ ਅਧਿਆਤਮਕ ਯਾਤਰਾ ਨੂੰ ਅੱਗੇ ਵਧਾਉਣ ਵਿੱਚ ਯਤਨ ਕਰਨ ਵਾਲੇ ਹਰੇਕ ਨਾਗਰਿਕ ਪ੍ਰਤੀ ਆਦਰ ਭਾਵ ਪ੍ਰਗਟ ਕਰਦਿਆਂ ਮੈਂ ਆਪਣੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਧੰਨਵਾਦ।
———
ਅਤੁਲ ਕੁਮਾਰ ਤਿਵਾਰੀ/ਹਿਮਾਂਸ਼ੂ ਸਿੰਘ/ਮਮਤਾ/ਲਕਸ਼ਮੀ
The path shown by Yogi Ji is not about 'Mukti' but about 'Antaryatra' : PM @narendramodi
— PMO India (@PMOIndia) March 7, 2017
Yogi Ji left the shores of India to spread his message but he remained connected to India all the time: PM @narendramodi
— PMO India (@PMOIndia) March 7, 2017
India's spirituality is India's strength: PM @narendramodi
— PMO India (@PMOIndia) March 7, 2017
It is unfortunate that some people link 'Adhyatma' with religion. They are very different: PM @narendramodi
— PMO India (@PMOIndia) March 7, 2017
Once an individual develops an interest in Yoga and starts diligently practicing it, it will always remain a part of his or her life: PM
— PMO India (@PMOIndia) March 7, 2017