Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਵਾਂਡਾ ਦੌਰੇ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

ਰਵਾਂਡਾ ਦੌਰੇ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

ਰਵਾਂਡਾ ਦੌਰੇ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

ਰਵਾਂਡਾ ਦੌਰੇ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ


ਮਾਣਯੋਗ ਰਾਸ਼ਟਰਪਤੀ

ਪਾਲ ਕਗਾਮੇ,

ਪ੍ਰਤੀਨਿਧੀਓ,

ਮੀਡੀਆ ਦੇ ਮੈਂਬਰ,

ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਦਾ ਕੋਈ ਪ੍ਰਧਾਨ ਮੰਤਰੀ Rwanda ਆਇਆ ਹੈ। ਅਤੇ ਮੇਰਾ ਸੁਭਾਗ ਹੈ ਕਿ ਮੇਰੇ ਮਿੱਤਰ ਰਾਸ਼ਟਰਪਤੀ ਕਗਾਮੇ ਜੀ ਦੇ ਸੱਦੇ ’ਤੇ ਇਹ ਮੌਕਾ ਮੈਨੂੰ ਮਿਲਿਆ ਹੈ।

ਰਾਸ਼ਟਰਪਤੀ ਜੀ ਦੇ ਦੋਸਤਾਨਾ ਸ਼ਬਦਾਂ, ਮੇਰੇ ਅਤੇ ਮੇਰੇ delegation ਦੇ ਗਰਮਜੋਸ਼ੀ ਭਰੇ ਸੁਆਗਤ ਅਤੇ ਸਨਮਾਨ ਲਈ ਮੈਂ ਦਿਲੋਂ ਧੰਨਵਾਦੀ ਹਾਂ। ਰਾਸ਼ਟਰਪਤੀ ਜੀ ਖ਼ੁਦ ਮੇਰਾ ਸੁਆਗਤ ਕਰਨ airport ਆਏ। ਉਨ੍ਹਾ ਦਾ ਇਹ special gesture ਪੂਰੇ ਭਾਰਤ ਦਾ ਸਨਮਾਨ ਹੈ। ਕੱਲ ਸਵੇਰੇ, Kigali ਜੈਨੋਸਾਈਡ ਮੈਮੋਰੀਅਲ ’ਤੇ ਮੈਂ ਸ਼ਰਧਾਂਜਲੀ ਅਰਪਿਤ ਕਰਾਂਗਾ। 1994 ਦੇ ਜੈਨੋਸਾਈਡ ਤੋਂ ਬਾਅਦ Rwanda ਨੇ ਜੋ ਸ਼ਾਂਤੀ ਪ੍ਰਕਿਰਿਆ ਅਪਣਾਈ ਹੈ, ਉਹ ਸੱਚੇ ਅਰਥਾਂ ਵਿੱਚ ਸ਼ਲਾਘਾ ਯੋਗ ਅਤੇ ਅਨੋਖੀ ਹੈ। President Kagame ਦੀ ਯੋਗ ਅਗਵਾਈ ਹੀ ਹੈ ਜਿਸ ਦੇ ਪ੍ਰਭਾਵਸ਼ਾਲੀ ਅਤੇ ਸਮਰੱਥ ਸ਼ਾਸਨ ਸਦਕਾ Rwanda ਅੱਜ ਤੇਜ਼ ਗਤੀ ਨਾਲ ਆਰਥਕ ਪ੍ਰਗਤੀ ਕਰ ਰਿਹਾ ਹੈ।

ਮਿੱਤਰੋ,

ਭਾਰਤ ਅਤੇ Rwanda ਦੇ ਸਬੰਧ ਸਮੇਂ ਦੀ ਕਸੌਟੀ ’ਤੇ ਖਰੇ ਉਤਰੇ ਹਨ। ਸਾਡੇ ਲਈ ਇਹ ਮਾਣ ਦਾ ਵਿਸ਼ਾ ਹੈ ਕਿ Rwanda ਦੀ ਆਰਥਕ ਵਿਕਾਸ ਅਤੇ ਰਾਸ਼ਟਰੀ ਵਿਕਾਸ ਯਾਤਰਾ ਵਿੱਚ ਭਾਰਤ ਤੁਹਾਡਾ ਭਰੋਸੇਯੋਗ ਸਾਂਝੇਦਾਰ ਰਿਹਾ ਹੈ। Rwanda ਦੀ ਵਿਕਾਸ ਯਾਤਰਾ ਵਿੱਚ ਸਾਡਾ ਯੋਗਦਾਨ ਅੱਗੇ ਵੀ ਬਣਿਆ ਰਹੇਗਾ। ਅਸੀਂ training, technology, infrastructure development ਅਤੇ project assistance ਦੇ ਖੇਤਰਾਂ ਵਿੱਚ ਸਹਿਯੋਗ ਕਰਦੇ ਰਹੇ ਹਾਂFinance, management, rural development ਅਤੇ ICT ਵਰਗੇ ਖੇਤਰਾਂ ਵਿੱਚ ਅਸੀਂ Rwanda ਲਈ ਮੋਹਰੀ ਭਾਰਤੀ ਸੰਸਥਾਨਾਂ ਵਿੱਚ training ਪ੍ਰਦਾਨ ਕਰਦੇ ਹਾਂ। Capacity building ਵਿੱਚ ਯੋਗਦਾਨ ਨੂੰ ਅਸੀਂ ਹੋਰ ਵਧਾਉਣਾ ਚਾਹਾਂਗੇ। ਅੱਜ ਅਸੀਂ Two hundred million dollars ਦੇ lines of credit ਅਤੇ training ਦੇ ਵਿਸ਼ੇ ’ਤੇ ਸਮਝੌਤੇ ਕੀਤੇ ਹਨ। ਅੱਜ ਅਸੀਂ ਨਵੇਂ ਖੇਤਰਾਂ ਜਿਵੇਂ ਲੈਦਰ ਅਤੇ ਡੇਅਰੀ research ਸਹਿਤ ਦੋਹਾਂ ਦੇਸ਼ਾਂ ਦਰਮਿਆਨ ਸਹਿਯੋਗ ਦੇ ਵੱਖ-ਵੱਖ ਖੇਤਰਾਂ ’ਤੇ ਵੀ ਚਰਚਾ ਕੀਤੀ ਹੈ। ਇਸ ਸੰਦਰਭ ਵਿੱਚ, ਮੈਂ ਕੱਲ੍ਹ ਰਾਸ਼ਟਰਪਤੀ ਜੀ ਨਾਲ ਰਵੇਰੂ ਆਦਰਸ਼ ਪਿੰਡ ਦੀ ਯਾਤਰਾ ਬਾਰੇ ਬਹੁਤ ਉਤਸ਼ਾਹਿਤ ਹਾਂ। ਭਾਰਤ ਖ਼ੁਦ ਇੱਕ ਖੇਤੀਬਾੜੀ ਪ੍ਰਧਾਨ ਦੇਸ਼ ਹੈ, ਅਤੇ ਸਾਡੀ ਵਧੇਰੇ ਜਨਸੰਖਿਆ ਪਿੰਡਾਂ ਵਿੱਚ ਵੱਸਦੀ ਹੈ। ਅਤੇ ਇਸ ਲਈ, ਮੈਂ ਗ੍ਰਾਮੀਣ ਜੀਵਨ ਨੂੰ ਸੁਧਾਰਨ ਲਈ Rwanda ਦੇ ਅਨੁਭਵਾਂ ਅਤੇ ਰਾਸ਼ਟਰਪਤੀ ਜੀ ਦੇ ਉਪਰਾਲਿਆਂ ਤੋਂ ਲਾਭ ਲੈਣਾ ਚਾਹੁੰਦਾ ਹਾਂ। ਮੈਨੂਫੈਕਚਰਿੰਗ Sector, Hospitality ਅਤੇ Tourism ਸਹਿਤ ਅਸੀਂ ਬਹੁਤ ਸਾਰੇ ਖੇਤਰ ਪ੍ਰਸਤਾਵਤ ਕੀਤੇ ਹਨ ਜਿੱਥੇ ਭਾਰਤ ਅਤੇ Rwanda ਵਿਆਪਕ ਵਿਕਾਸਾਤਮਕ ਹਿੱਸੇਦਾਰੀ ਮਜ਼ਬੂਤ ਕਰ ਸਕਦੇ ਹਨ। ਅਤੇ ਇਸ ਲਈ, President ਕਗਾਮੇ ਅਤੇ ਮੈਂ ਕੱਲ ਦੋਵਾਂ ਦੇਸ਼ਾਂ ਦੇ ਪ੍ਰਮੁੱਖ business leaders ਨਾਲ ਮਿਲਾਂਗੇ ਅਤੇ ਉਨ੍ਹਾਂ ਦੇ ਸੁਝਾਵਾਂ ’ਤੇ ਵਿਚਾਰ ਕਰਾਂਗੇ।

ਮਿੱਤਰੋ,

 

ਮੈਨੂੰ ਇਹ ਦੱਸਦਿਆਂ ਖੁਸ਼ੀ ਹੈ ਕਿ ਅਸੀਂ ਛੇਤੀ ਹੀ Rwanda ਵਿੱਚ High Commission ਖੋਲਣ ਵਾਲੇ ਹਾਂ। ਇਸ ਨਾਲ ਨਾ ਸਿਰਫ਼ ਸਾਡੀਆਂ ਸਰਕਾਰਾਂ ਦਰਮਿਆਨ ਗੂੜਾ ਸੰਵਾਦ ਸੰਭਵ ਹੋਵੇਗਾ, ਨਾਲ ਹੀ ਕੌਂਸੁਲਰ (Consular), ਪਾਸਪੋਰਟ ਅਤੇ ਵੀਜ਼ਾ ਅਤੇ ਹੋਰ ਸਹੂਲਤਾਂ ਵੀ ਅਸਾਨ ਹੋਣਗੀਆਂ। ਅਸੀਂ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਉੱਚ ਪੱਧਰ ’ਤੇ ਲਿਜਾਣ ਲਈ ਆਸਵੰਦ ਹਾਂ।

ਮੈਂ ਇੱਕ ਵਾਰ ਫਿਰ ਰਾਸ਼ਟਰਪਤੀ ਜੀ ਨੂੰ ਹਾਰਦਿਕ ਆਭਾਰ ਦਿੰਦਾ ਹਾਂ। ਅਤੇ ਸਵਾ ਸੌ ਕਰੋੜ ਭਾਰਤੀਆਂ ਵੱਲੋਂ ਰਵਾਂਡਾ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।

ਧੰਨਵਾਦ।

***

ਏਕੇਟੀ/ਐੱਸਐੱਚ/ਏਕੇ