Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਾਜਕੋਟ, ਗੁਜਰਾਤ ਲਈ ਗਰੀਨਫੀਲਡ ਹਵਾਈ ਅੱਡੇ ਦੇ ਨੀਂਹ ਪੱਥਰ ਰੱਖਣ ਦੀ ਰਸਮ ਸਮੇਂ ਪ੍ਰਧਾਨ ਮੰਤਰੀ ਦੇ ਹਿੰਦੀ ਭਾਸ਼ਣ ਦਾ ਮੁੱਢਲਾ ਮੂਲ -ਪਾਠ

ਰਾਜਕੋਟ, ਗੁਜਰਾਤ  ਲਈ  ਗਰੀਨਫੀਲਡ ਹਵਾਈ ਅੱਡੇ ਦੇ ਨੀਂਹ ਪੱਥਰ ਰੱਖਣ ਦੀ ਰਸਮ ਸਮੇਂ ਪ੍ਰਧਾਨ ਮੰਤਰੀ ਦੇ ਹਿੰਦੀ ਭਾਸ਼ਣ ਦਾ  ਮੁੱਢਲਾ ਮੂਲ -ਪਾਠ

ਰਾਜਕੋਟ, ਗੁਜਰਾਤ  ਲਈ  ਗਰੀਨਫੀਲਡ ਹਵਾਈ ਅੱਡੇ ਦੇ ਨੀਂਹ ਪੱਥਰ ਰੱਖਣ ਦੀ ਰਸਮ ਸਮੇਂ ਪ੍ਰਧਾਨ ਮੰਤਰੀ ਦੇ ਹਿੰਦੀ ਭਾਸ਼ਣ ਦਾ  ਮੁੱਢਲਾ ਮੂਲ -ਪਾਠ

ਰਾਜਕੋਟ, ਗੁਜਰਾਤ  ਲਈ  ਗਰੀਨਫੀਲਡ ਹਵਾਈ ਅੱਡੇ ਦੇ ਨੀਂਹ ਪੱਥਰ ਰੱਖਣ ਦੀ ਰਸਮ ਸਮੇਂ ਪ੍ਰਧਾਨ ਮੰਤਰੀ ਦੇ ਹਿੰਦੀ ਭਾਸ਼ਣ ਦਾ  ਮੁੱਢਲਾ ਮੂਲ -ਪਾਠ


ਵੱਡੀ ਗਿਣਤੀ ਵਿਚ ਪਧਾਰੇ ਹੋਏ ਸੁਰੇਂਦਰ ਨਗਰ ਜ਼ਿਲ੍ਹੇ ਦੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ। ਤੁਸੀਂ ਗਰੀਬ ਤੋਂ ਗਰੀਬ ਵਿਅਕਤੀ ਨੂੰ ਪੁੱਛੋ, ਜਿਸ ਕੋਲ ਘਰ ਨਹੀਂ ਹੈ ਉਸ ਨੂੰ ਪੁੱਛੋ, ਘਰ ਚਾਹੀਦਾ ਹੈ? ਉਹ ਕਹੇਗਾ ਹਾਂ ਚਾਹੀਦਾ ਹੈ। ਅਤੇ ਉਸ ਨੂੰ ਘਰ ਦੇਣਾ ਹੈ, ਗ਼ਰੀਬ ਨੂੰ ਰਹਿਣ ਲਈ ਵਿਵਸਥਾ ਦੇਣੀ ਹੈ ਤਾਂ ਵਿਕਾਸ ਕੀਤੇ ਬਿਨਾਮ ਇਹ ਸੰਭਵ ਨਹੀਂ ਹੈ। ਵਿਕਾਸ ਪਹਿਲਾਂ ਵੀ ਹੁੰਦਾ ਸੀ ਪਰ ਉਸ ਵੇਲੇ ਕਿਸੇ ਪਿੰਡ ਵਿੱਚ, ਕਿਸੇ ਮੁਹੱਲੇ ਵਿੱਚ ਹੈਂਡਪੰਪ  ਲਗਾ ਦਿੱਤਾ ਤਾਂ ਨੇਤਾ ਤਿੰਨ -ਤਿੰਨ ਚੋਣਾਂ ਵਿੱਚ ਕਹਿੰਦਾ ਰਹਿੰਦਾ ਸੀ ਕਿ ਦੇਖੋ ਮੈਂ ਤੁਹਾਡੇ  ਹੈਂਡ ਪੰਪ ਲਗਾ ਦਿੱਤਾ ਹੈ। ਮੈਨੂੰ ਚੋਣਾਂ ਜਿਤਾ ਦਿਓ, ਮੈਂ ਤੁਹਾਡਾ ਵਿਕਾਸ ਦਾ ਕੰਮ ਕੀਤਾ ਹੈ। ਭਾਵ ਹੈਡਪੰਪ ਲਗਾਉਣਾ, ਪਾਣੀ ਲਈ ਹੈਡਪੰਪ ਲਗਾਉਣਾ ਇਹੋ ਵਿਕਾਸ ਦੀ ਪਰਿਭਾਸ਼ਾ  ਸੀ।

 

ਅੱਜ ਇੱਕ ਅਜਿਹੀ ਸਰਕਾਰ ਹੈ ਜੋ ਏਨੀ ਵੱਡੀ ਪਾਈਪ ਲਾਈਨ ਲਗਾ ਕੇ ਮਾਂ ਨਰਮਦਾ ਦਾ ਪਾਣੀ ਪਿੰਡ -ਪਿੰਡ, ਘਰ-ਘਰ ਪਹੁੰਚਾ ਰਹੀ ਹੈ ਅਤੇ ਪੂਰੇ ਗੁਜਰਾਤ ਵਿੱਚ ਨਰਮਦਾ ਯੋਜਨਾ ਕਾਰਨ ਲਾਭ ਜੇ ਕਿਸੇ ਨੂੰ ਹੋਣ ਵਾਲਾ ਹੈ, ਉਸ ਜ਼ਿਲ੍ਹੇ ਦਾ ਨਾਮ ਹੈ। ਕੀ ਨਾਮ ਹੈ ਉਸ ਜ਼ਿਲ੍ਹੇ ਦਾ? ਕੀ ਨਾਮ  ਹੈ? ਉਸ ਜ਼ਿਲ੍ਹੇ ਦਾ ਨਾਮ ਹੈ ਸੁਰੇਂਦਰ ਨਗਰ। ਨਰਮਦਾ ਦਾ ਪਾਣੀ ਇਹ ਸੁੱਕੀ ਧਰਤੀ ਨੂੰ ਨੰਦਨਵਨ ਬਣਾਉਣ ਲਈ ਮਾਂ ਨਰਮਦਾ ਤੁਹਾਡੇ ਘਰ ਆਈ ਹੈ। ਅਤੇ ਸਿਰਫ ਦਿਹਾਤੀ ਅਤੇ ਖੇਤੀ ਜੀਵਨ ਵਿੱਚ ਹੀ ਇਹ ਨਰਮਦਾ ਦਾ ਪ੍ਰਭਾਵ ਪੈਦਾ ਹੋਵੇਗਾ, ਅਜਿਹਾ ਨਹੀਂ ਹੈ। ਇਹ ਪਾਣੀ ਇੱਕ ਅਜਿਹੀ ਤਾਕਤ ਹੈ ਕਿ ਸੁਰੇਂਦਰ ਨਗਰ ਜ਼ਿਲ੍ਹਾ ਨਰਮਦਾ ਦੇ ਪਾਣੀ ਕਾਰਨ ਆਉਣ ਵਾਲੇ ਦਿਨਾਂ ਵਿੱਚ ਉਦਿਯੋਗਿਕ ਵਿਕਾਸ ਦਾ ਵੀ ਇੱਕ ਬਹੁਤ ਵੱਡਾ ਕੇਂਦਰ ਬਣੇਗਾ। ਰੋਜ਼ਗਾਰ ਦੀਆਂ ਸਭ ਤੋਂ ਵੱਧ ਸੰਭਾਵਨਾਵਾਂ ਸੁਰੇਂਦਰ- ਨਗਰ ਜ਼ਿਲ੍ਹੇ ਵਿੱਚ ਪੈਦਾ ਹੋਣਗੀਆਂ। ਸਿੱਖਿਆ ਦਾ ਇਹ ਬਹੁਤ  ਵੱਡਾ ਧਾਮ ਬਣੇਗਾ ਕਿਉਂਕਿ ਜਦੋਂ ਪਾਣੀ ਹੁੰਦਾ ਹੈ ਤਾਂ ਵਿਵਸਥਾਵਾਂ ਵਿਕਸਤ ਕਰਨ ਦੀ ਸਰਕਾਰ ਦੀ ਹਿੰਮਤ ਹੋਰ ਵਧ ਜਾਂਦੀ ਹੈ ਅਤੇ ਇਹ ਹਵਾਈ ਅੱਡਾ (airport )  ਬਣ ਰਿਹਾ ਹੈ ਉਸ ਦਾ ਨਤੀਜਾ ਵੀ ਇਹੋ ਹੈ ਕਿ ਸੁਰੇਂਦਰ- ਨਗਰ ਜ਼ਿਲ੍ਹਾ ਅਤੇ ਰਾਜਕੋਟ ਜ਼ਿਲ੍ਹਾ ਇੱਕ ਦੂਜੇ ਨਾਲ ਆਉਣ ਵਾਲੇ ਦਿਨਾਮ ਵਿੱਚ ਮੁਕਾਬਲੇਬਾਜ਼ੀ ਕਰਨ ਵਾਲੇ ਹਨ। ਥਾਨ ਅੱਗੇ ਨਿਕਲ ਜਾਵੇਗੀ। ਮੋਰ ਵੀ ਅੱਗੇ ਨਿਕਲ ਜਾਵੇਗਾ ਅਤੇ ਇਹ ਸਿਹਤਮੰਦ ਮੁਕਾਬਲੇਬਾਜ਼ੀ ਹੋਣ ਵਾਲੀ ਹੈ। ਵਿਕਾਸ ਦੀ ਸਿਹਤਮੰਦ ਮੁਕਾਬਲੇਬਾਜ਼ੀ ਹੋਣ ਵਾਲੀ ਹੈ ਅਤੇ ਇਸ ਲਈ ਜੋ ਤੇਜ਼ ਗਤੀ ਨਾਲ ਅੱਗੇ ਵਧਣ ਦੀ ਸੰਭਾਵਨਾ ਵਾਲੇ ਸੁਰੇਂਦਰ- ਨਗਰ ਜ਼ਿਲ੍ਹਾ ਅਤੇ ਰਾਜਕੋਟ ਜ਼ਿਲ੍ਹਾ ਅਤੇ ਉਸ ਦੇ ਦਰਮਿਆਨ ਵਿੱਚ ਭਾਰਤ ਸਰਕਾਰ ਸੈਂਕੜੇ ਕਰੋੜਾਂ ਰੁਪਏ ਖਰਚ ਕਰਕੇ ਇਹ ਵਿਸ਼ਾਲ  ਹਵਾਈ ਅੱਡਾ (airport ) ਬਣਾਉਣ ਦੀ ਦਿਸ਼ਾ ਵਿੱਚ ਅੱਜ ਅਹਿਮ ਨੀਂਹ ਪੱਥਰ ਰੱਖ ਕੇ ਕਦਮ ਚੁੱਕ ਰਹੀ ਹੈ। ਕੁਝ ਲੋਕ ਹੁੰਦੇ  ਹਨ ਜਿਨ੍ਹਾਂ ਨੂੰ ਇਸ ਵਿੱਚ ਵੀ ਬੁਰਾ ਲਗੇਗਾ ਪਰ ਉਨ੍ਹਾਂ ਨੂੰ ਕਹੋ ਬੱਸ ਵਿੱਚ ਜਾਓ ਇਥੇ ਜਹਾਜ਼ ਵਿੱਚ ਕਿਉਂ ਜਾਂਦੇ ਹੋ? ਨਹੀਂ ਨਹੀਂ ਬੋਲੇ, ਜਲਦੀ ਜਾਣਾ ਹੈ। ਤਾਂ ਤੂੰ ਹੀ ਜਾਣਾ ਹੈ, ਲੋਕਾਂ ਨੂੰ ਨਹੀਂ ਜਾਣ ਦੇਣਾ ਕੀ?

 

ਆਮ ਮਨੁੱਖ ਨੂੰ ਅਤੇ ਅੱਜ ਹਵਾਈ ਯਾਤਰਾ ਉਹ ਪੁਰਾਣੇ ਜ਼ਮਾਨੇ ਵਿੱਚ ਰਾਜਾ ਮਹਾਰਾਜਾ ਜੋ ਹੁੰਦੇ ਸਨ, ਹੁਣ ਉਹ ਜ਼ਮਾਨਾ ਨਹੀਂ ਰਿਹਾ। ਅਤੇ ਇਸ ਲਈ ਮੈਂ ਕਿਹਾ ਕਿ ਮੈਂ ਦੇਸ਼ ਦੇ   ਹਵਾਬਾਜ਼ੀ ਖੇਤਰ(aviation sector) ਦਾ ਵਿਕਾਸ ਅਜਿਹਾ ਕਰਨਾ ਚਾਹੁੰਦਾ ਹਾਂ ਕਿ ਹਵਾਈ ਚੱਪਲ ਪਾਉਣ ਵਾਲਾ ਵਿਅਕਤੀ ਹੀ ਹਵਾਈ ਯਾਤਰਾ ਕਰਨ ਲੱਗੇਗਾ ਅਤੇ ਉਸੇ ਅਧੀਨ ਤੁਸੀਂ ਹੈਰਾਨ ਹੋਵੇਗੇ। ਅੱਜ ਪੂਰੀ ਦੁਨੀਆ ਵਿੱਚ ਹਵਾਬਾਜ਼ੀ ਖੇਤਰ(aviation sector) ਦੀ ਅਹਿਮੀਅਤ ਹੈ ਪਰ ਭਾਰਤ ਵਿੱਚ ਆਜ਼ਾਦੀ ਤੋਂ ਬਾਅਦ ਕਦੀ ਹਵਾਬਾਜ਼ੀ (aviation) ਦੀ ਨੀਤੀ(policy) ਹੀ  ਨਹੀਂ ਬਣੀ। ਕਦੀ ਅਜਿਹਾ ਸੋਚਿਆ ਹੈ ਕੀ ਤੁਸੀ?  ਹਿੰਦੁਸਤਾਨ ਸਰਕਾਰ ਹਿੰਦੁਸਤਾਨ ਕੋਲ  ਹਵਾਬਾਜ਼ੀ (aviation )  ਦੀ ਪਾਲਿਸੀ(policy) ਹੀ ਨਹੀਂ ਸੀ। ਅਸੀਂ ਆ ਕੇ  ਹਵਾਬਾਜ਼ੀ (aviation ) ਦੀ  (policy) ਪਾਲਸੀ ਬਣਾਈ ਅਤੇ ਵੱਡੇ ਵੱਡੇ ਅਹਿਮਦਾਬਾਦ, ਮੁੰਬਈ, ਚੇਨਈ ਇਥੇ ਸੀਮਤ  ਨਹੀਂ ਛੋਟੀਆਂ -ਛੋਟੀਆਂ ਥਾਵਾਂ ਉੱਤੇ ਵੀ ਹਵਾਈ ਯਾਤਰਾ ਮੁਹੱਈਆ ਕਿਵੇਂ ਹੋਵੇ, ਇਸ ਦਾ ਬੀੜਾ ਚੁੱਕਿਆ ਹੈ। ਜਿੱਥੇ ਦੂਰ -ਦੂਰ connectivity   ਨਹੀਂ ਹੈ, ਉਥੇ ਇੱਕ ਘੰਟੇ ਤੋਂ ਜ਼ਿਆਦਾ ਸਫਰ ਹੋਵੇ, ਇੱਕ ਘੰਟੇ ਤੱਕ ਦਾ ਸਫਰ ਹੋਵੇ, 2500 ਰੁਪਏ ਦੀ ਟਿਕਟ ਫਿਕਸ ਕਰਕੇ aviation  ਨੂੰ ਹੱਲਾਸ਼ੇਰੀ ਦਿੱਤੀ ਹੈ ਅਤੇ ਹੁਣ ਤੱਕ ਅੱਠ ਰੂਟ ਕੰਮ ਕਰਨ ਲੱਗ ਪਏ ਹਨ। ਗੁਜਰਾਤ ਵਿੱਚ ਵੀ ਕੰਡਲਾ ਦਾ ਲਾਭ ਮਿਲ ਰਿਹਾ ਹੈ, ਮੀਠਾਪੁਰ ਨੂੰ ਲਾਭ ਮਿਲ ਰਿਹਾ ਹੈ, ਛੋਟੀਆਂ- ਛੋਟੀਆਂ ਥਾਵਾਂ ਨੂੰ ਅਤੇ ਇਸ ਕਾਰਨ ਭਵਿੱਖ ਵਿੱਚ ਅੱਜ ਹਿੰਦੁਸਤਾਨ ਵਿੱਚ ਰਾਜ ਅਜਿਹੇ ਹਨ ਕਿ 2 ਜਾਂ 3 ਏਅਰਪੋਰਟ, ਹਵਾਈ ਪੱਟੀਆਂ ਪਈਆਂ ਹੋਈਆਂ ਹਨ। ਇੱਕ ਸਥਿਤੀ ਅਜਿਹੀ ਆਵੇਗੀ, ਇੱਕ ਇੱਕ ਰਾਜ ਵਿੱਚ 10-10, 15-15 ਅਤੇ 20-20 ਹਵਾਈ ਅੱਡੇ ਕੰਮ ਕਰਦੇ ਹੋਣਗੇ ਅਤੇ ਜਿਸ ਤਰ੍ਹਾਂ ਨਾਲ ਦੇਸ਼ ਵਿੱਚ ਅੱਜ -ਕਲ੍ਹ ਤੁਸੀਂ ਜਾਣ ਕੇ ਖੁਸ਼ ਹੋਵੇਗੇ ਅਜੇ ਤਾਜ਼ਾ ਖਬਰ ਮੈਂ ਲਈ ਹੈ, 14% ਹਵਾਈ ਯਾਤਰੀਆਂ ਦੀ ਗਿਣਤੀ ਵਧੀ ਹੈ, 14% । ਅਤੇ ਇਸ ਲਈ ਰਾਜਕੋਟ ਦੇ ਅੰਦਰ ਇਹ ਜੋ ਗਰੀਨਫੀਲਡ ਪ੍ਰੋਜੈਕਟ ਹੋ ਰਿਹਾ ਹੈ।

 

ਮੈਂ ਗੁਜਰਾਤ ਨੂੰ, ਇਸ ਖੇਤਰ ਦੇ ਸ਼ਹਿਰੀਆਂ ਨੂੰ ਵਧਾਈ ਦਿੰਦਾ ਹਾਂ। ਅਤੇ ਮੈਨੂੰ ਖੁਸ਼ੀ ਹੈ ਕਿ ਏਨਾ ਵੱਡਾ ਹਵਾਈ ਅੱਡੇ ਦਾ ਪ੍ਰਾਜੈਕਟ ਅਤੇ ਸਿਰਫ 4% ਜ਼ਮੀਨ ਕਿਸਾਨਾਮ ਤੋਂ ਲੈਣੀ ਪਈ ਹੈ। 4%, 96% ਜ਼ਮੀਨ ਜੋ ਬੰਜਰ ਸੀ, ਵੀਰਾਨ ਸੀ, ਉਸ ਜ਼ਮੀਨ ਉੱਤੇ ਏਅਰ ਪੋਰਟ ਬਣਾਉਣ ਦਾ ਫੈਸਲਾ ਹੋਇਆ ਹੈ ਤਾਂ ਕਿ ਹੁਣ ਸੁਰੇਂਦਰ- ਨਗਰ ਦੀ ਜ਼ਮੀਨ ਖੇਤੀ ਲਈ ਅਹਿਮ ਹੈ ਅਤੇ ਇਸ ਲਈ ਬੰਜਰ ਜ਼ਮੀਨ ਨੂੰ ਪਸੰਦ ਕੀਤਾ ਹੈ ਅਤੇ ਉਸ ਨੂੰ ਅਸੀਂ ਏਅਰ ਪੋਰਟ ਲਈ ਅੱਗੇ ਲਿਆਏ ਹਾਂ। ਹੁਣੇ ਵਿਜੇ ਭਾਈ ਵਰਣਨ ਕਰ ਰਹੇ  ਸਨ ਰਾਜਕੋਟ ਦੇ ਏਅਰ ਪੋਰਟ ਦਾ, ਉਸ ਦੀਆਂ ਏਨੀਆਂ ਸੀਮਾਵਾਂ ਹਨ। ਬੱਸ ਸਟੇਸ਼ਨ ਤੋਂ ਵੀ ਉਸ ਦੀ ਸੀਮਾ ਜ਼ਿਆਦਾ ਦਿਸਦੀ ਹੈ ਅਤੇ ਇਸ ਲਈ ਰਾਜਕੋਟ ਅਤੇ ਇਹ ਪੂਰਾ ਖੇਤਰ ਜਦੋਂ ਵਿਕਸਤ ਹੋ ਰਿਹਾ ਹੈ ਤਾਂ ਇਥੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਇੱਥੋਂ ਅੰਤਰਰਾਸ਼ਟਰੀ ਸੇਵਾਵਾਂ(international services)   ਵੀ ਸ਼ੁਰੂ ਹੋਵੇਗੀ। ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਾਣਾ ਹੋਵੇ ਤਾਂ  ਰਾਜਕੋਟ ਚੋਂਟੀਲਾ ਦੇ ਦਰਮਿਆਨ ਦਾ ਇਹ ਹਵਾਈ ਅੱਡਾ ਕੰਮ ਆਉਣ ਵਾਲਾ ਹੈ। ਇਹ ਬਹੁਤ ਅਹਿਮ ਕੰਮ ਅੱਜ ਹੋ ਰਿਹਾ ਹੈ।

 

(ਅਤੁਲ ਤਿਵਾਰੀ / ਸ਼ਾਹਬਾਜ਼ ਹਸੀਬੀ / ਮਮਤਾ)

Atul Tiwari / Shahbaz Hasibi / Mamta