ਪੀਐੱਮਇੰਡੀਆ

ਮੇਰੇ ਪਿਆਰੇ ਪਰਿਵਾਰ ਦੇ ਮੈਂਬਰਾਨ, ਐਸੇ ਸਾਰੇ ਦਿੱਵਿਆਂਗ ਵੀਰੋ ਤੇ ਭੈਣੋ ।
ਹੁਣੇ ਵਿਜੇ ਭਾਈ, ਸਾਡੇ ਮੁੱਖ ਮੰਤਰੀ ਜੀ ਦੱਸ ਰਹੇ ਸਨ ਕਿ ਪ੍ਰਧਾਨ ਮੰਤਰੀ ਦੇ ਤੌਰ `ਤੇ ਕਿਸੇ ਸ਼ਾਸਕੀ ਪ੍ਰੋਗਰਾਮ ਦੇ ਸਬੰਧ ਵਿੱਚ 40 ਸਾਲ ਬਾਅਦ ਕਿਸੇ ਪ੍ਰਧਾਨ ਮੰਤਰੀ ਦਾ ਰਾਜਕੋਟ ਆਉਣਾ ਹੋਇਆ ਹੈ । ਮੈਨੂੰ ਦੱਸਿਆ ਗਿਆ ਕਿ ਪਿਛਲੀ ਵਾਰ ਪ੍ਰਧਾਨ ਮੰਤਰੀ ਦੇ ਤੌਰ ਤੇ ਰਾਜਕੋਟ ਵਿੱਚ ਸ਼੍ਰੀ ਮਾਨ ਮੁਰਾਰਜੀ ਭਾਈ ਦੇਸਾਈ ਆਏ ਸਨ । ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਅੱਜ ਰਾਜਕੋਟ ਦੀ ਜਨਤਾ-ਜਨਾਰਦਨ ਦੇ ਦਰਸ਼ਨ ਕਰਨ ਦਾ ਅਵਸਰ ਮਿਲਿਆ ਹੈ । ਮੇਰੇ ਜੀਵਨ ਵਿੱਚ ਰਾਜਕੋਟ ਦਾ ਵਿਸ਼ੇਸ਼ ਮਹੱਤਵ ਹੈ । ਅਗਰ ਰਾਜਕੋਟ ਨੇ ਮੈਨੂੰ ਗਾਂਧੀਨਗਰ ਚੁਣ ਕੇ ਨਾ ਭੇਜਿਆ ਹੁੰਦਾ ਤਾਂ ਅੱਜ ਦੇਸ਼ ਨੇ ਮੈਨੂੰ ਦਿੱਲੀ ਨਾ ਪਹੁੰਚਾਇਆ ਹੁੰਦਾ ।
ਮੇਰੀ ਰਾਜਨੀਤਕ ਯਾਤਰਾ ਦਾ ਪ੍ਰਾਰੰਭ ਰਾਜਕੋਟ ਦੇ ਅਸ਼ੀਰਵਾਦ ਨਾਲ ਹੋਇਆ, ਰਾਜਕੋਟ ਦੇ ਭਰਪੂਰ ਪਿਆਰ ਨਾਲ ਹੋਇਆ ਅਤੇ ਮੈਂ ਰਾਜਕੋਟ ਦੇ ਇਸ ਪਿਆਰ ਨੂੰ ਕਦੇ ਭੁੱਲ ਨਹੀਂ ਸਕਦਾ । ਮੈਂ ਫਿਰ ਇੱਕ ਵਾਰ ਰਾਜਕੋਟ ਦੇ ਜਨਤਾ ਜਨਾਰਦਨ ਨੂੰ ਸਿਰ ਝੁਕਾ ਕੇ ਸਿਜਦਾ ਕਰਦਾ ਹਾਂ, ਪ੍ਰਣਾਮ ਕਰਦਾ ਹਾਂ, ਵੰਦਨ ਕਰਦਾ ਹਾਂ ਅਤੇ ਵਾਰ ਵਾਰ ਆਪ ਕੋਲੋਂ ਅਸ਼ੀਰਵਾਦ ਦੀ ਕਾਮਨਾ ਕਰਦਾ ਹਾਂ ।
ਜਿਸ ਸਮੇਂ NDA ਦੇ ਸਾਰੇ ਸਾਂਸਦਾ ਨੇ ਮੈਨੂੰ ਨੇਤਾ ਦੇ ਰੂਪ ਵਿੱਚ ਚੁਣਿਆ, ਪ੍ਰਧਾਨ ਮੰਤਰੀ ਪਦ ਦੀ ਜ਼ਿੰਮੇਵਾਰੀ ਨਿਸ਼ਚਤ ਹੋਈ ਅਤੇ ਉਸ ਦਿਨ ਮੈਂ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਮੇਰੀ ਸਰਕਾਰ ਇਸ ਦੇਸ਼ ਦੇ ਗਰੀਬਾਂ ਨੂੰ ਸਮਰਪਤ ਹੈ । ਇਹ ਮੇਰੇ ਦਿੱਵਿਆਂਗ ਲੋਕ, ਦੇਸ਼ ਵਿੱਚ ਕਰੋੜਾਂ ਦੀ ਤਾਦਾਦ ਵਿੱਚ ਅੰਗਹੀਣ ਲੋਕ ਹਨ ਅਤੇ ਬਦਕਿਸਮਤੀ ਨਾਲ ਜ਼ਿਆਦਾ ਮਾਤਰਾ ਵਿੱਚ ਜਿਸ ਪਰਿਵਾਰ ਵਿੈੱਚ ਐਸੀ ਸੰਤਾਨ ਜਨਮ ਲੈਂਦੀ ਹੈ, ਜ਼ਿਆਦਾਤਰ ਉਸ ਪਰਿਵਾਰ ਦੇ ਜ਼ਿੰਮੇ ਹੀ ਉਸਦਾ ਪਾਲਣ-ਪੋਸ਼ਣ ਹੁੰਦਾ ਹੈ । ਮੈਂ ਏਹੋ ਜਿਹੇ ਕਈ ਪਰਿਵਾਰ ਦੇਖੇ ਹਨ, ਮੈਂ ਏਹੋ ਜਿਹੀਆਂ ਕਈ ਮਾਤਾਵਾਂ ਦੇਖੀਆਂ ਹਨ । 25 ਸਾਲ, 27 ਸਾਲ, 30 ਸਾਲ ਦੀ ਉਮਰ ਹੈ, ਜੀਵਨ ਦੇ ਸਾਰੇ ਸੁਪਨੇ ਬਾਕੀ ਹਨ, ਸ਼ਾਦੀ ਦੇ ਬਾਦ ਪਹਿਲੀ ਸੰਤਾਨ ਹੋਈ, ਉਹ ਵੀ ਅਪਾਹਜ ਹੋਈ । ਅਤੇ ਮੈਂ ਦੇਖਿਆ ਹੈ ਉਸ ਪਤੀ ਪਤਨੀ ਨੇ, ਉਸ ਮਾਂ-ਬਾਪ ਨੇ ਆਪਣੇ ਜੀਵਨ ਦੇ ਸਾਰੇ ਸੁਪਨੇ ਉਸ ਬਾਲਕ ਲਈ ਨਛਾਵਰ ਕਰ ਦਿੱਤੇ ਹਨ । ਜੀਵਨ ਵਿੱਚ ਇੱਕ ਹੀ ਸੁਪਨਾ ਰਹਿੰਦਾ ਹੈ ਕਿ ਪਰਿਵਾਰ ਵਿੱਚ ਪੈਦਾ ਹੋਇਆ ਇਹ ਅਪਾਹਜ, ਈਸ਼ਵਰ ਨੇ ਸਾਨੂੰ ਇੱਕ ਜ਼ਿੰਮੇਵਾਰੀ ਦੇ ਰੂਪ ਵਿੱਚ ਦਿੱਤਾ ਹੈ ਅਤੇ ਅਸੀਂ ਇਸ ਜ਼ਿੰਮੇਵਾਰੀ ਨੂੰ ਈਸ਼ਵਰ-ਭਗਤੀ ਦੀ ਤਰ੍ਹਾਂ ਨਿਭਾਉਣਾ ਹੈ । ਐਸੇ ਲੱਖਾਂ ਪਰਿਵਾਰ ਸਾਡੇ ਦੇਸ਼ ਵਿੱਚ ਹਨ ।
ਲੇਕਿਨ ਮੇਰੇ ਪਿਆਰੇ ਦੇਸ਼-ਵਾਸੀਓ, ਈਸ਼ਵਰ ਨੇ ਸ਼ਾਇਦ ਇੱਕ ਪਰਿਵਾਰ ਪਸੰਦ ਕੀਤਾ ਹੋਵੇਗਾ, ਉਸ ਦੇ ਘਰ ਕਿਸੇ ਅਪਾਹਜ ਦਾ ਆਗਮਨ ਹੋਇਆ ਹੋਏਗਾ । ਪਰਮਾਤਮਾ ਨੁੰ ਸ਼ਾਇਦ ਭਰੋਸਾ ਹੋਵੇਗਾ ਕਿ ਏਹੀ ਪਰਿਵਾਰ ਹੈ, ਜਿਸ ਵਿੱਚ ਸੰਵੇਦਨਸ਼ੀਲਤਾ ਹੈ, ਜਿਸ ਵਿੱਚ ਸੰਸਕਾਰ ਹਨ ਅਤੇ ਸ਼ਾਇਦ ਏਹੀ ਇਸ ਅਪਾਹਜ ਬੱਚੇ ਦੀ ਪਾਲਣਾ ਕਰੇਗਾ । ਏਸੇ ਲਈ ਸ਼ਾਇਦ ਪਰਮਾਤਮਾ ਨੇ ਉਸ ਪਰਿਵਾਰ ਨੂੰ ਪਸੰਦ ਕੀਤਾ ਹੋਵੇਗਾ । ਲੇਕਿਨ ਭਾਵੇਂ ਉਹ ਕਿਸੇ ਇੱਕ ਪਰਿਵਾਰ ਵਿੱਚ ਪੈਦਾ ਹੁੰਦਾ ਹੈ ਪਰ ਉਹ ਅਪਾਹਜ ਸਾਰੇ ਸਮਾਜ ਦੀ ਜ਼ਿੰਮੇਵਾਰੀ ਹੁੰਦਾ ਹੈ, ਪੂਰੇ ਦੇਸ਼ ਦੀ ਜ਼ਿੰਮੇਵਾਰੀ ਹੁੰਦਾ ਹੈ ਅਤੇ ਇਸ ਜ਼ਿੰਮੇਵਾਰੀ ਨੂੰ ਸਾਨੂੰ ਨਿਭਾਉਣਾ ਚਾਹੀਦਾ ਹੈ ।
ਜਦ ਮੈਂ ਗੁਜਰਾਤ ਵਿੱਚ ਸੀ, ਉਦੋਂ ਵੀ ਮੈਂ ਇਹਨਾਂ ਕੰਮਾਂ ਤੇ ਜ਼ੋਰ ਦੇ ਰਿਹਾ ਸੀ । ਰਾਜਕੋਟ ਦੇ ਅੰਦਰ ਹੀ ਸਾਡੇ ਡਾਕਟਰ P V Doshi, ਉਹ ਇਸ ਪ੍ਰਕਾਰ ਦੇ ਇੱਕ ਸਕੂਲ ਨਾਲ ਜੁੜੇ ਸਨ । ਉਸ ਦੇ ਕਾਰਨ ਮੈਨੂੰ ਲਗਾਤਾਰ ਉਨ੍ਹਾਂ ਬੱਚਿਆਂ ਨਾਲ ਮਿਲਣ ਦਾ ਮੌਕਾ ਮਿਲਦਾ ਸੀ, ਉਨ੍ਹਾਂ ਦੇ ਨਾਲ ਜਾਣ ਦਾ ਮੌਕਾ ਮਿਲਦਾ ਸੀ । ਡਾਕਟਰ Doshi ਸਾਹਿਬ ਜਿਸ ਭਗਤੀ ਭਾਵ ਨਾਲ ਉਸ ਸਕੂਲ ਵਿੱਚ ਉਨ੍ਹਾਂ ਅੰਗਹੀਣ ਬਾਲਕਾਂ ਨਾਲ ਪਿਆਰ ਭਰਿਆ ਨਾਤਾ ਜੋੜ ਕੇ ਰਹਿੰਦੇ ਸਨ, ਉਨ੍ਹਾਂ ਦੀ ਬੇਟੀ ਵੀ ਉਸੇ ਤਰ੍ਹਾਂ ਹੀ ਇਸ ਕੰਮ ਪ੍ਰਤੀ ਸਮਰਪਤ ਸੀ । ਇਹ ਸਭ ਚੀਜ਼ਾਂ ਜਦ ਮੈਂ ਦੇਖੀਆਂ ਸਨ ਤਦ ਤਾਂ ਮੈਂ ਰਾਜਨੀਤੀ ਵਿੱਚ ਵੀ ਨਹੀਂ ਸਾਂ । ਬਹੁਤ ਛੋਟੀ ਉਮਰ ਸੀ । Dr. Doshi ji ਦੇ ਘਰ ਕਦੀ ਆਇਆ ਕਰਦਾ ਸੀ ਅਤੇ ਕਦੀ ਉਨ੍ਹਾਂ ਦੇ ਨਾਲ ਜਾਂਦਾ ਸੀ ਤਾਂ ਮਨ ਵਿੱਚ ਸੰਸਕਾਰ ਪੈਦਾ ਹੁੰਦੇ ਸੀ, ਇੱਕ ਸੰਵੇਦਨਾ, ਚੇਤਨਾ ਜਾਗਦੀ ਰਹਿੰਦੀ ਸੀ ਅਤੇ ਜਦ ਸਰਕਾਰ ਵਿੱਚ ਆਇਆ, ਜ਼ਿੰਮੇਵਾਰੀ ਮਿਲੀ । ਤੁਹਾਨੂੰ ਯਾਦ ਹੋਏਗਾ ਅਸੀਂ ਇੱਕ ਬਹੁਤ ਹੀ ਮਹੱਤਵਪੂਰਨ ਨਿਰਣਾ ਕੀਤਾ ਸੀ । ਸਧਾਰਣ ਰੂਪ ਵਿੱਚ ਸਵੱਸਥ ਸਧਾਰਣ ਬਾਲਕ ਨੂੰ Exam ਪਾਸ ਕਰਨ ਲਈ 35 marks ਦੀ ਜ਼ਰੂਰਤ ਪੈਂਦੀ ਹੈ, 100 ਵਿੱਚੋਂ । ਅਸੀਂ ਫੈਸਲਾ ਕੀਤਾ ਸੀ ਕਿ ਅੰਗਹੀਣ ਬਾਲਕ ਦੇ minimum 25 marks ਹੋਣ ਤਾਂ ਵੀ ਉਸ ਨੁੰ ਪਾਸ ਮੰਨਿਆ ਜਾਵੇ ਕਿਉਂਕਿ ਇੱਕ ਤੰਦਰੁਸਤ ਬਾਲਕ ਨੂੰ ਆਪਣੀ ਜਗ੍ਹਾ ਤੋਂ ਉੱਠ ਕੇ ਕਿਤਾਬ ਲੈਣ ਵਿੱਚ, ਅਲਮਾਰੀ ਵਿੱਚੋਂ ਕਿਤਾਬ ਕੱਢਣ ਵਿੱਚ ਜ਼ਿੰਨ੍ਹਾ ਸਮਾਂ ਲੱਗਦਾ ਹੈ, ਇੱਕ ਅੰਗਹੀਣ ਵੱਲੋਂ ਇਹ ਸਭ ਕਰਨ ਲਈ ਤਿੰਨ ਗੁਣਾ ਜ਼ਿਆਦਾ ਵਕਤ ਲੱਗ ਜਾਂਦਾ ਹੈ, ਤਿੰਨ ਗੁਣਾਂ ਜ਼ਿਆਦਾ ਤਾਕਤ ਲੱਗ ਜਾਂਦੀ ਹੈ, ਐਸੇ ਬਾਲਕ ਨੂੰ ਵਿਸ਼ੇਸ਼ ਵਿਵਸਥਾ ਮਿਲਣੀ ਚਾਹੀਦੀ ਹੈ । ਅਤੇ ਗੁਜਰਾਤ ਵਿੱਚ ਸਾਡੀ ਸਰਕਾਰ ਸੀ, ਮੈਂ ਜਦ ਏਥੇ ਕੰਮ ਕਰਦਾ ਸਾਂ, ਉਸ ਸਮੇਂ ਮੈਨੂੰ ਅਜਿਹੇ ਕਈ ਫੈਸਲੇ ਕਰਨ ਦਾ ਅਵਸਰ ਮਿਲਿਆ ਸੀ ।
ਜਦ ਅਸੀਂ ਦਿੱਲੀ ਗਏ, ਬਰੀਕੀ ਨਾਲ ਇੱਕ ਇੱਕ ਚੀਜ਼ ਦੇਖਣ ਲੱਗੇ ਕਿ ਭਾਈ ਇਹਨਾਂ ਵਿਸ਼ਿਆਂ ਦਾ ਕੀ ਹੱਲ ਹੈ ? ਸਿਰਫ ਅਸੀਂ ਅਪੰਗ ਲੋਕਾਂ ਲਈ ਦਿੱਵਿਆਂਗ ਸ਼ਬਦ ਖੋਜ ਕੇ ਹੀ ਕੰਮ ਪੂਰਾ ਨਹੀਂ ਕੀਤਾ । ਤੁਸੀਂ ਏਥੇ ਦੇਖ ਰਹੇ ਹੋ, ਜੋ ਸੁਣ ਨਹੀਂ ਸਕਦੇ, ਬੋਲ ਨਹੀਂ ਸਕਦੇ, ਇੱਕ ਭੈਣ ਉਨ੍ਹਾਂ ਨੂੰ ਸੰਕੇਤਾਂ ਦੁਆਰਾ ਮੇਰਾ ਭਾਸ਼ਣ ਸੁਣਾ ਰਹੀ ਹੈ । ਉਨ੍ਹਾਂ ਨੂੰ ਸਮਝਾ ਰਹੀ ਹੈ ਕਿ ਮੈਂ ਕੀ ਬੋਲ ਰਿਹਾ ਹਾਂ । ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਜ਼ਾਦੀ ਦੇ 70 ਸਾਲ ਬਾਅਦ ਵੀ ਇਹ ਜੋ ਸੰਕੇਤ ਕੀਤੇ ਜਾਂਦੇ ਹਨ, signing ਕੀਤੀ ਜਾਂਦੀ ਹੈ ਅਲੱਗ – ਅਲੱਗ ਭਾਸ਼ਾ ਸਮਝਾਉਣ ਲਈ, ਹਿੰਦੁਸਤਾਨ ਦੇ ਹਰ ਰਾਜ ਵਿੱਚ ਅਲੱਗ – ਅਲੱਗ ਸੀ । ਭਾਸ਼ਾ ਅਲੱਗ ਸੀ, ਉਹ ਤਾਂ ਮੈਂ ਸਮਝਦਾ ਸੀ ਲੇਕਿਨ ਦਿੱਵਿਆਂਗ ਲੋਕਾਂ ਲਈ ਜੋ ਸੰਕੇਤ ਸਨ, ਉਨ੍ਹਾਂ ਵਿੱਚ ਵੀ ਬਦਲਾਅ ਸੀ । ਇਸ ਕਰਕੇ ਅਗਰ ਤਾਮਿਲਨਾਡੂ ਦਾ ਦਿੱਵਿਆਂਗ ਜਨ ਹੈ ਅਤੇ ਗੁਜਰਾਤ ਦੀ ਕੋਈ ਟੀਚਰ ਹੈ ਤਾਂ ਦੋਹਾਂ ਵਿੱਚ ਸੰਵਾਦ ਸੰਭਵ ਨਹੀਂ ਸੀ । ਉਹ ਵੀ ਜਾਣਦੀ ਸੀ ਕਿ ਦਿੱਵਿਆਂਗ ਦੇ ਨਾਲ ਕਿਸ ਤਰ੍ਹਾਂ ਗੱਲ ਕਰਨੀ ਹੈ, ਉਹ ਵੀ ਜਾਣਦਾ ਸੀ ਕਿਹੜੇ ਸੰਕੇਤ ਹਨ । ਪਰੰਤੂ ਤਮਿਲ ਭਾਸ਼ਾ ਵਿੱਚ ਜੋ ਪੜ੍ਹਾਏ ਗਏ, ਉਹ ਸੰਕੇਤ ਅਲੱਗ ਸਨ, ਗੁਜਰਾਤੀ ਵਿੱਚ ਪੜ੍ਹਾਏ ਗਏ ਸੰਕੇਤ ਅਲੱਗ ਸਨ, ਅਤੇ ਏਸੇ ਲਈ ਪੂਰੇ ਦੇਸ਼ ਵਿੱਚ ਮੇਰਾ ਦਿੱਵਿਆਂਗ ਜਨ ਕਿਤੇ ਜਾਂਦਾ ਸੀ, ਅਤੇ ਕੁਝ ਕਹਿੰਦਾ ਸੀ ਤਾਂ ਉਸ ਨੂੰ ਸਮਝਣ ਲਈ interpreter ਨਹੀਂ ਮਿਲਦਾ ਸੀ । ਅਸੀਂ ਸਰਕਾਰ ਵਿੱਚ ਆਉਣ ਤੋਂ ਬਾਅਦ ਕੰਮ ਵੱਡਾ ਹੈ ਜਾਂ ਛੋਟਾ, ਉਹ ਬਾਅਦ ਦਾ ਵਿਸ਼ਾ ਹੈ, ਲੇਕਿਨ ਸਰਕਾਰ ਸੰਵੇਦਨਸ਼ੀਲ ਹੁੰਦੀ ਹੈ, ਉਹ ਕਿਸ ਤਰ੍ਹਾਂ ਸੋਚਦੀ ਹੈ , ਅਸੀਂ ਕਾਨੂੰਨ ਬਣਾਇਆ ਕਿ ਦੇਸ਼ ਦੇ ਸਾਰੇ ਬਾਲਕਾਂ ਨੂੰ ਇੱਕੋ ਤਰ੍ਹਾਂ ਦੇ ਸੰਕੇਤ ਸਿਖਾਏ ਜਾਣ, ਇੱਕ ਹੀ ਪ੍ਰਕਾਰ ਦੇ ਟੀਚਰ ਤਿਆਰ ਕੀਤੇ ਜਾਣ ਤਾਂ ਕਿ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਵਿੱਚ, ਏਨਾ ਹੀ ਨਹੀਂ ਅਸੀਂ signing system ਨੂੰ ਸਵੀਕਾਰ ਕੀਤਾ ਹੈ ਕਿ ਹੁਣ ਹਿੰਦੁਸਤਾਨ ਦਾ ਬਾਲਕ ਦੁਨੀਆ ਦੇ ਕਿਸੇ ਦੇਸ਼ ਵਿੱਚ ਜਾਏਗਾ ਤਾਂ ਵੀ ਸੰਕੇਤਾਂ ਨਾਲ ਅਗਰ ਉਸਨੇ ਕੁਝ ਸਿੱਖਣਾ ਹੈ ਤਾਂ ਉਹ language ਉਸ ਨੂੰ available ਹੋ ਗਈ ਹੈ । ਕੰਮ ਭਾਵੇਂ ਛੋਟਾ ਲੱਗਦਾ ਹੋਵੇ ਪਰ ਇੱਕ ਸੰਵੇਦਨਸ਼ੀਲ ਸਰਕਾਰ ਕਿਸ ਤਰ੍ਹਾਂ ਨਾਲ ਕੰਮ ਕਰਦੀ ਹੈ, ਇਸ ਦੀ ਇਹ ਜਿਊਂਦੀ ਜਾਗਦੀ ਉਦਾਹਰਣ ਹੈ ।
Ninety Two (1992) ਤੋਂ, ਯਾਦ ਰੱਖੋ, Nineteen Ninety two ਤੋਂ ਸਮਾਜਕ ਅਧਿਕਾਰਤਾ ਵਿਭਾਗ ਦੁਆਰਾ ਦਿੱਵਿਆਂਗ ਲੋਕਾਂ ਨੂੰ ਸਾਧਨ ਦੇਣ ਦੇ ਵਿਸ਼ੇ ਤੇ ਵਿਚਾਰ ਹੋਇਆ, ਬਜਟ ਦੇਣਾ ਸ਼ੁਰੂ ਹੋਇਆ, ਅਜ਼ਾਦੀ ਦੇ ਇੰਨੇ ਸਾਲਾਂ ਤੋਂ ਬਾਅਦ ਹੋਇਆ । ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ Ninety Two (1992) ਤੋਂ ਲੈ ਕੇ 2013 ਤੱਕ, ਜਦ ਤਕ ਸਾਡੀ ਸਰਕਾਰ ਨਹੀਂ ਬਣੀ ਸੀ, ਤੱਦ ਤੱਕ ਏਨੇ ਸਾਲਾਂ ਵਿੱਚ ਦੇਸ਼ ਵਿੱਚ ਸਿਰਫ 55 ਐਸੇ ਪ੍ਰੋਗਰਾਮ ਹੋਏ ਸਨ, ਜਿਹਨਾਂ ਵਿੱਚ ਦਿੱਵਿਆਂਗ ਲੋਕਾਂ ਨੁੰ ਬੁਲਾਕੇ ਕੋਈ ਸਾਧਨ ਦਿੱਤੇ ਗਏ ਸਨ, 55! ਭਰਾਵੋ, ਭੈਣੋ ! 2014 ਵਿੱਚ ਅਸੀਂ ਆਏ, ਅੱਜ 2017 ਹੈ । ਤਿੰਨ ਸਾਲ ਦੇ ਅੰਦਰ ਅੰਦਰ ਅਸੀਂ 5500 ਪ੍ਰੋਗਰਾਮ ਕੀਤੇ, ਪੰਜ ਹਜ਼ਾਰ ਪੰਜ ਸੌ । 25-30 ਸਾਲ ਵਿੱਚ 55 ਪ੍ਰੋਗਰਾਮ, ਤਿੰਨ ਸਾਲ ਵਿੱਚ 5500 ਪ੍ਰੋਗਰਾਮ, ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਇਸ ਸਰਕਾਰ ਦੀ ਸੰਵੇਦਨਾ ਕਿੰਨੀ ਹੈ । ਸਭ ਦਾ ਸਾਥ-ਸਭ ਦਾ ਵਿਕਾਸ, ਇਸ ਮੰਤਰ ਨੂੰ ਸਾਕਾਰ ਕਰਨ ਦਾ ਸਾਡਾ ਮਾਰਗ ਕੀ ਹੈ ।
ਅਤੇ ਭਰਾਵੋ, ਭੈਣੋਂ । ਇੱਕ ਤੋ ਵੱਧ ਇੱਕ ਨਵੇਂ world record ਸਥਾਪਤ ਕਰ ਰਹੇ ਹਾਂ । ਅੱਜ ਵੀ ਰਾਜਕੋਟ ਨੇ ਸਾਢੇ ਅਠਾਰਾਂ ਹਜ਼ਾਰ (18,500) ਦਿੱਵਿਆਂਗ ਲੋਕਾਂ ਨੂੰ ਇੱਕ ਸਾਥ, ਇੱਕ ਹੀ ਛੱਤ ਦੇ ਹੇਠਾਂ ਸਾਧਨ-ਸਹਾਇਤਾ ਦੇ ਕੇ ਵਿਸ਼ਵ ਰਿਕਾਰਡ ਸਥਾਪਤ ਕਰ ਦਿੱਤਾ ਹੈ । ਮੈਂ ਗੁਜਰਾਤ ਸਰਕਾਰ ਨੂੰ, ਰਾਜਕੋਟ ਦੇ ਅਧਿਕਾਰੀਆਂ ਨੂੰ ਅਤੇ ਸਾਰੇ ਮਦਦ ਕਰਨ ਵਾਲੇ ਬੰਧੂਆਂ ਨੂੰ ਦਿਲ ਤੋਂ ਬਹੁਤ – ਬਹੁਤ ਅਭਿਨੰਦਨ ਕਰਦਾ ਹਾਂ ਕਿ ਮੇਰੇ ਦਿੱਵਿਆਂਗ ਲੋਕਾਂ ਦੇ ਹਿਤਾਂ ਲਈ ਏਨਾ ਅੱਗੇ ਆਏ ।
ਹੁਣੇ ਮੈਂ ਕੁਝ ਸਾਧਨ ਏਥੇ token ਦੇ ਤੌਰ `ਤੇ ਦਿੱਵਿਆਂਗ ਜਨਾਂ ਨੂੰ ਦੇ ਰਿਹਾ ਸੀ । ਮੈਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਸੀ , ਉਨ੍ਹਾਂ ਦੇ ਚੇਹਰੇ ਤੇ ਜੋ ਆਤਮ ਵਿਸ਼ਵਾਸ ਦਿਸਦਾ ਸੀ, ਜੋ ਖੁਸ਼ੀ ਨਜ਼ਰ ਆਉਂਦੀ ਸੀ, ਇਸ ਤੋਂ ਵੱਡਾ ਜੀਵਨ ਦਾ ਸੰਤੋਖ ਕੀ ਹੋ ਸਕਦਾ ਹੈ ਦੋਸਤੋ ! ਅਤੇ ਸਾਡੇ ਗਹਲੋਤ ਜੀ ਜਦ ਵੀ ਕੋਈ ਪ੍ਰੋਗਰਾਮ ਬਣਾਉਂਦੇ ਹਨ ਅਤੇ ਕਦੀ ਮੈਨੂੰ ਆਉਣ ਲਈ ਕਹਿੰਦੇ ਹਨ ਤਾਂ ਮੈਂ ਆਪਣੇ ਹੋਰ ਪ੍ਰੋਗਰਾਮ ਅੱਗੇ ਪਿੱਛੇ ਕਰਕੇ ਵੀ ਦਿੱਵਿਆਂਗ ਜਨਾਂ ਦੇ ਪ੍ਰੋਗਰਾਮ ਵਿੱਚ ਜਾਣਾ ਪਸੰਦ ਕਰਦਾ ਹਾਂ । ਮੈਂ ਇਸ ਨੂੰ ਪਹਿਲ ਦੇਂਦਾ ਹਾਂ । ਕਿਉਂਕਿ ਇੱਕ ਸਮਾਜ ਦੇ ਅੰਦਰ ਇਹ ਚੇਤਨਾ ਜਾਗਣੀ ਬਹੁਤ ਜ਼ਰੂਰੀ ਹੈ ।
ਸਾਡੇ ਏਥੇ ਜੇਕਰ ਰੇਲ ਦੇ ਡੱਬੇ ਵਿੱਚ ਜਾਣਾ ਹੈ, ਸਧਾਰਣ ਵਿਅਕਤੀ ਦੇ ਲਈ ਤਾਂ ਸਭ ਕੁਝ ਮੁਸ਼ਕਲ ਨਹੀਂ ਲੱਗਦਾ ਹੈ, ਬੱਸ ਵਿੱਚ ਚੜ੍ਹਨਾ ਹੈ ਸਧਾਰਣ ਵਿਅਕਤੀ ਲਈ ਮੁਸ਼ਕਲ ਨਹੀਂ ਹੈ । ਅਸੀਂ ਆ ਕੇ ਸੁਲਭ ਯੋਜਨਾ ਦਾ ਵੱਡਾ ਅਭਿਆਨ ਚਲਾਇਆ ਹੈ । ਦੇਸ਼ ਭਰ ਵਿੱਚ ਹਜ਼ਾਰਾਂ ਐਸੀਆਂ ਸਰਕਾਰ ਜਗ੍ਹਾ ਲੱਭ ਲਈਆਂ ਹਨ ਜਿਥੇ ਆਮ ਨਾਗਰਕਾਂ ਨੇ ਜਾਣਾ ਹੈ ਉਥੇ ਦਿੱਵਿਆਂਗ ਨਾਗਰਕਾਂ ਨੇ ਵੀ ਜਾਣਾ ਹੈ , ਤਾਂ ਉਨ੍ਹਾਂ ਲਈ ਰੇਲਵੇ ਪਲੇਟਫਾਰਮ ਅਲੱਗ ਪ੍ਰਕਾਰ ਦੇ ਹੋਣ, ਟਰੇਨ ਦੇ ਅੰਦਰ ਚੜਨ ਲਈ ਉਨ੍ਹਾਂ ਵਾਸਤੇ ਅਲੱਗ ਵਿਵਸਥਾ ਵਿਕਸਤ ਕੀਤੀ ਜਾਏ, ਸਰਕਾਰੀ ਦਫ਼ਤਰ ਹੋਵੇ ਤਾਂ tricycle ਲੈ ਕੇ ਆਉਂਦਾ ਹੈ ਤਾਂ ਸਿੱਧੀ – ਸਿੱਧੀ cycle ਅੰਦਰ ਚਲੀ ਜਾਵੇ । ਟਾਇਲਟ ਹੋਵੇ, ਤੁਸੀਂ ਕਲਪਨਾ ਕਰ ਸਕਦੇ ਹੋ ਅਗਰ ਅਪੰਗ ਵਿਅਕਤੀ ਨੂੰ ਉਸ ਦੇ ਅਨੁਕੂਲ ਟਾਇਲਟ ਨਹੀਂ ਮਿਲੇਗੀ ਤਾਂ ਉਸ ਦਾ ਕੀ ਹਾਲ ਹੋਏਗਾ ? ਕਿੰਨੀ ਤਕਲੀਫ ਹੁੰਦੀ ਹੋਏਗੀ ਅਤੇ ਜਦ ਤਕ ਅਸੀਂ ਇਨਾਂ ਚੀਜ਼ਾਂ ਨੂੰ ਦੇਖਦੇ ਨਹੀਂ, ਸਮਝਦੇ ਨਹੀਂ, ਸੋਚਦੇ ਨਹੀਂ ਤਾਂ ਸਾਨੂੰ ਅੰਦਾਜਾ ਨਹੀਂ ਹੁੰਦਾ ਕਿ ਚਲੋ ਯਾਰ ਚਲ ਜਾਏਗਾ । ਉਹ ਤਾਂ adjust ਕਰ ਲਏਗਾ । ਜੀ ਨਹੀਂ ਭਾਈ, ਸਾਨੂੰ ਲੋਕਾਂ ਨੂੰ ਜਾਗਰੂਕ ਹੋ ਕੇ ਆਪਣਾ ਮਕਾਨ ਬਣਾਵਾਂਗੇ, society ਬਣਾਵਾਂਗੇ, ਤਾਂ ਵੀ ਇਹ ਸੋਚ ਕੇ ਬਣਾਵਾਂਗੇ ਕਿ ਕੋਈ ਵੀ ਦਿੱਵਿਆਂਗ ਮਹਿਮਾਨ ਬਣਕੇ ਆਏਗਾ ਤਾਂ ਵੀ ਉਸ ਨੂੰ ਲਿਫਟ ਉੱਤੇ ਜਾਣਾ ਹੈ ਤਾਂ ਸਰਲਤਾ ਨਾਲ ਜਾ ਪਾਏਗਾ, ਟਾਇਲਟ ਜਾਣਾ ਹੈ ਤਾਂ ਉਸ ਦੇ ਲਈ ਅਲੱਗ ਵਿਵਸਥਾ ਹੋਏਗੀ । ਸਮਾਜ ਦਾ ਇੱਕ character develop ਹੋਣਾ ਚਾਹੀਦਾ ਹੈ । ਅਤੇ ਅਸੀਂ ਲੋਕਾਂ ਨੇ ਨਿਰੰਤਰ ਇੱਕ ਕੋਸ਼ਿਸ਼ ਕੀਤੀ ਹੈ ਅਤੇ ਉਸ ਦੇ ਨਤੀਜੇ ਵਜੋਂ ਅੱਜ ਹਜਾਰਾਂ ਸਥਾਨਾਂ ਤੇ ਇਹਨਾਂ ਸੁਲਭ ਵਿਵਸਥਾਵਾਂ ਦਾ ਨਿਰਮਾਣ ਹੋਣ ਲੱਗ ਪਿਆ ਹੈ । ਉਸ ਦਾ ਕੰਮ ਹੋਣ ਲੱਗਾ ਹੈ, model ਪੱਕੇ ਹੋ ਗਏ । ਹੁਣ ਜਿੰਨੀਆਂ ਦੀ ਨਵੀਆਂ ਇਮਾਰਤਾਂ ਬਣਦੀਆਂ ਹਨ ਉਨ੍ਹਾਂ ਵਿੱਚ ਦਿੱਵਿਆਂਗ ਲੋਕਾਂ ਲਈ ਵਿਵਸਥਾ ਹੋਵੇ, ਇਹ ਭਾਰਤ ਸਰਕਾਰ ਨੇ compulsory ਕਰ ਦਿੱਤਾ ਹੈ ।
ਮੈਂ ਗੁਜਰਾਤ ਸਰਕਾਰ ਦਾ ਵੀ ਆਭਾਰੀ ਹਾਂ, ਉਨ੍ਹਾਂ ਨੇ ਇਸ ਚੀਜ਼ ਨੂੰ adopt ਕੀਤਾ ਹੈ । ਉਸ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਉਨ੍ਹਾਂ ਨੇ ਸਵੀਕ੍ਰਿਤੀ ਦਿੱਤੀ ਹੈ । ਮੇਰੇ ਕਹਿਣ ਦਾ ਭਾਵ ਇਹ ਹੈ ਕਿ ਵੱਡੇ ਪ੍ਰੋਗਰਾਮ ਨਾਲ ਇੱਕ ਤਾਂ ਸਰਕਾਰ ਦੀ ਜ਼ਿੰਮੇਵਾਰੀ fix ਹੁ਼ਦੀ ਹੈ ਕਿ ਜਾਉ ਭਾਈ ਇਲਾਕੇ ਵਿੱਚ ਜਾਕੇ ਲੱਭੋ, ਕਿਹੜੇ ਦਿੱਵਿਆਂਗ ਵਿਅਕਤੀ ਹਨ ਜੋ ਮਦਦ ਦੇ ਪਾਤਰ ਹਨ ਅਤੇ ਸਰਕਾਰ ਦੇ ਦ;ਵਾਜੇ ਤੇ ਪਹੁੰਚ ਨਹੀਂ ਪਾਉੱਦੇ, ਸਰਕਾਰ ਉਨ੍ਹਾਂ ਦੇ ਦਰਵਾਜੇ ਜਾਵੇ, ਉਨ੍ਹਾਂ ਨੂੰ ਖੋਜੇ ਅਤੇ ਇਸ ਤਰ੍ਹਾਂ ਦੇ camp ਲਗਾ ਕੇ ਉਨ੍ਹਾਂ ਦੀ ਮਦਦ ਕੀਤੀ ਜਾਵੇ, ਅਸੀਂ ਇੱਕ ਇਹ ਦਿਸ਼ਾ ਪਕੜੀ ਹੈ । ਅਤੇ ਉਸੇ ਦੇ ਕਾਰਨ ਅੱਜ 18 ਹਜ਼ਾਰ ਤੋਂ ਜ਼ਿਆਦਾ ਦਿੱਵਿਆਂਗ ਵਿਅਕਤੀ ਅੱਜ ਏਥੇ ਮੌਜੂਦ ਹਨ । ਅਤੇ ਉਸ ਦੇ ਕਾਰਨ ਜੋ ਸਮਾਜਵਾਦੀ ਸੰਸਥਾਵਾਂ ਕੰਮ ਕਰਦੀਆਂ ਹਨ, ਉਨ੍ਹਾਂ ਨੂੰ ਵੀ ਪ੍ਰੋਤਸਾਹਨ ਮਿਲਦਾ ਹੈ, ਉਨ੍ਹਾਂ ਨੂੰ ਤਾਕਤ ਮਿਲਦੀ ਹੈ । ਭਾਰਤ ਸਰਕਾਰ ਦੀਆਂ innovation institutes ਹਨ ਜੋ ਕਾਫੀ ਕੰਮ ਕਰ ਰਹੀਆਂ ਹਨ ।
ਹੁਣੇ ਮੈ ਉਨ੍ਹਾਂ ਬਾਲਕਾਂ ਦਾ demo ਦੇਖਿਆ, Parliamentਵਿੱਚ ਮੈਂ ਮੇਰੇ office ਵਿੱਚ ਬੁਲਾਇਆ ਸੀ ਮੈਂ ਸਭ ਨੂੰ । ਹੱਥ ਨਹੀਂ ਸੀ, ਉਨ੍ਹਾਂ ਨੂੰ artificial ਹੱਥ ਦਿੱਤਾ ਗਿਆ, ਲੇਕਿਨ ਮੈਂ ਦੇਖ ਰਿਹਾ ਸੀ ਕਿ ਮੇਰੇ ਨਾਲੋਂ ਵੀ ਸੁੰਦਰ ਅੱਖਰਾਂ ਵਿੱਚ ਉਹ ਲਿਖ ਸਕਦਾ ਸੀ, ਪਲਾਸਟਿਕ ਦਾ ਹੱਥ ਸੀ ਉਸਦਾ, ਲਕਿਨ ਉਸ ਵਿੱਚ technology ਦੀ ਵਿਵਸਥਾ ਸੀ, ਮੇਰੇ ਨਾਲੋਂ ਵੀ ਸੁੰਦਰ ਅੱਖਰਾਂ ਵਿੱਚ ਲਿਖ ਰਿਹਾ ਸੀ , ਉਹ ਖੁਦ ਪਾਣੀ ਭਰ ਸਕਦਾ ਸੀ, ਪਾਣੀ ਪੀ ਸਕਦਾ ਸੀ, ਚਾਹ ਦਾ ਕੱਪ ਭਰ ਕੇ ਚਾਹ ਪੀ ਸਕਦਾ ਸੀ । ਹੁਣੇ ਇੱਕ ਸੱਜਣ ਮੇਰੇ ਕੋਲ ਆਏ, ਉਨ੍ਹਾਂ ਦੱਸਿਆ ਸਾਹਿਬ ਮੈਂ ਦੌੜ ਸਕਦਾ ਹਾਂ, ਮੇਰੇ ਪੈਰ ਨੂੰ ਇੱਕ ਨਵੀਂ ਤਾਕਤ ਦਿੱਤੀ ਹੈ ਤੁਸੀਂ, ਮੈਂ ਦੌੜ ਸਕਦਾ ਹਾਂ । ਮੈਨੂੰ ਦੱਸ ਰਹੇ ਸਨ, ਬੋਲੇ ਆਪ ਕਹੋ ਤਾਂ ਮੈਂ ਏਥੇ ਦੌੜਾਂ । ਮੈ ਕਿਹਾ ਨਹੀਂ ਏਥੇ ਦੌੜਨ ਦੀ ਜ਼ਰੂਰਤ ਨਹੀਂ ਹੈ ।
ਕਹਿਣ ਦਾ ਮਤਲਬ ਕਿੰਨਾ ਵੱਡਾ ਵਿਸ਼ਵਾਸ ਪੈਦਾ ਹੋ ਰਿਹਾ ਹੈ । ਅਤੇ ਇਸ ਦੇ ਲਈ innovation ਦਾ ਵੀ ਕੰਮ ਹੋ ਰਿਹਾ ਹੈ । ਸਰਕਾਰ ਦੀਆਂ ਆਪਣੀਆਂ institutions ਕੰਮ ਕਰ ਰਹੀਆਂ ਹਨ , ਕਈ ਨੌਜਵਾਨ ਹਨ, ਉਹ ਅੱਗੇ ਆ ਰਹੇ ਹਨ । ਅਤੇ ਮੈਂ ਦੇਸ਼ ਦੇ startup ਦੀ ਦੁਨੀਆ ਵਿੱਚ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਥੋੜੀ ਜਿਹੀ study ਕਰੋ । ਦੁਨੀਆ ਵਿੱਚ ਦਿੱਵਿਆਂਗ ਵਿਅਕਤੀਆਂ ਲਈ ਕਿਸ ਕਿਸ ਪ੍ਰਕਾਰ ਦੇ ਆਵਿਸ਼ਕਾਰ ਹੋਏ ਹਨ, ਕਿਹੜੀਆਂ ਕਿਹੜੀਆਂ ਚੀਜ਼ਾਂ develop ਹੋਈਆਂ ਹਨ, ਕਿਹੜੀਆਂ ਨਵੀਆਂ innovation ਹੋਈਆਂ ਹਨ, ਦਿੱਵਿਆਂਗ ਲੋਕ ਸਰਲਤਾ ਨਾਲ ਆਪਣੀ ਜ਼ਿੱਦਗੀ ਦਾ ਗੁਜਾਰਾ ਜਿਸ ਇੱਕ extra ਸਾਧਨ ਨਾਲ ਕਰ ਸਕਦਾ ਹੈ, ਉਹ ਕਿਹੜਾ ਹੈ ? ਅਗਰ ਤੁਸੀਂ study ਕਰੋਗੇ ਮੇਰੇ ਨੌਜਵਾਨ ਤਾਂ ਤੁਹਾਡਾ ਵੀ ਮਨ ਕਰੇਗਾ ਕਿ ਆਪ ਵੀ innovation ਕਰੋ, ਆਪ ਇੰਜੀਨੀਅਰ ਹੋ ਤਾਂ ਆਪ ਵੀ ਸੋਚੋਗੇ, ਆਪ ਦੇ ਕੋਲ ਵੀ ਕੌਸ਼ਲ ਹੈ ਆਪ ਵੀ ਸੋਚੋਗੇ, ਅਤੇ ਆਪ startup ਦੇ ਦੁਆਰਾ, innovation ਦੇ ਦੁਆਰਾ ਉਨ੍ਹਾਂ ਨਵੀਆਂ ਚੀਜ਼ਾਂ ਨੂੰ product ਕਰ ਸਕਦੇ ਹੋ, ਜਿਹਨਾਂ ਦਾ ਹਿੰਦੁਸਤਾਨ ਵਿੱਚ ਅੱਜ ਬਹੁਤ ਵੱਡਾ ਬਜ਼ਾਰ ਹੈ । ਕਰੋੜਾਂ ਦੀ ਗਿਣਤੀ ਵਿੱਚ ਸਾਡੇ ਦਿੱਵਿਆਂਗ ਵਿਅਕਤੀ ਹਨ, ਉਨ੍ਹਾਂ ਲਈ ਅਲੱਗ ਅਲੱਗ ਪ੍ਰਕਾਰ ਦੇ ਸਾਧਨਾਂ ਦੇ ਸੰਸੋਧਨਾਂ ਦੀ ਜ਼ਰੂਰਤ ਹੈ , ਰੋਜਗਾਰ ਲਈ ਨਵੇਂ ਅਵਸਰ ਹਨ ।
ਮੈਂ startup ਦੀ ਦੁਨੀਆ ਦੇ ਨੌਜਵਾਨਾਂ ਨੂੰ ਸੱਦਾ ਦੇਂਦਾ ਹਾਂ ਕਿ ਆਪ ਦਿੱਵਿਆਂਗ ਲੋਕਾਂ ਦੇ ਲਈ ਇਸ ਪ੍ਰਕਾਰ ਦੀਆਂ ਵਸਤਾਂ ਬਣਾਉਣ ਲਈ ਪ੍ਰਯੋਗ ਲੈ ਕੇ ਆਓ, ਸਰਕਾਰ ਜਿੰਨੀ ਮਦਦ ਕਰ ਸਕਦੀ ਹੈ, ਉੱਨੀ ਮਦਦ ਕਰਨ ਦੀ ਭਰਪੂਰ ਕੋਸ਼ਿਸ਼ ਕਰੇਗੀ, ਤਾਂਕਿ ਦਿੱਵਿਆਂਗ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆਉਣ ਲਈ ਇਹ ਨਵੀਆਂ ਖੋਜਾਂ ਕੰਮ ਆ ਸਕਣ ।
ਭਰਾਓ, ਭੈਣੋ ! ਅਸੀਂ ਉਹ Insurance Scheme ਲਿਆਏ ਹਾਂ ਜਿਸ ਵਿੱਚ ਇੱਕ ਮਹੀਨੇ ਵਿੱਚ ਇੱਕ ਰੁਪਿਆ ਦੇਣਾ ਹੈ । ਅੱਜ ਇੱਕ ਰੁਪਏ ਵਿੱਚ ਇੱਥੇ ਕੱਪ ਚਾਹ ਵੀ ਨਹੀਂ ਮਿਲਦੀ ਹੈ । ਇੱਕ ਮਹੀਨੇ ਵਿੱਚ ਸਿਰਫ ਇੱਕ ਰੁਪਿਆ ਦੇ ਕੇ ਗ਼ਰੀਬ ਤੋਂ ਗ਼ਰੀਬ ਵੀ ਮੇਰਾ ਦਿੱਵਿਆਂਗ ਭਾਈ Insurance ਕਰਾ ਸਕਦਾ ਹੈ । ਅਤੇ ਪਰਿਵਾਰ ਵਿੱਚ ਕੋਈ ਬਿਪਤਾ ਆ ਜਾਵੇ, ਵਿਅਕਤੀ ਦੇ ਜੀਵਨ ਵਿੰਚ ਕੋਈ ਬਿਪਤਾ ਆ ਜਾਵੇ ਤਾਂ ਇੱਕ ਮਹੀਨੇ ਦਾ ਇੱਕ ਰੁਪਿਆ, 12 ਮਹੀਨੇ ਦੇ 12 ਰੁਪਏ ਵਿੱਚ ਉਹ Insurance ਹੁੰਦਾ ਹੈ ਜਿਸ ਨਾਲ ਦੋ ਲੱਖ ਰੁਪਏ ਉਸ ਪਰਿਵਾਰ ਨੂੰ ਤੁਰੰਤ ਮਿਲਦੇ ਹਨ । ਉਸ ਦੇ ਸੰਕਟ ਦੇ ਦਿਨ ਕੁਝ ਹੱਦ ਤੱਕ ਨਿਕਲ ਜਾਂਦੇ ਹਨ । ਉਸੇ ਤਰ੍ਹਾਂ ਨਾਲ ਇੱਕ ਦਿਨ ਦਾ ਇੱਕ ਰੁਪਿਆ, ਹੈਸੀ ਵੀ Insurance Scheme ਲੱਭੀ ਹੈ 30 ਦਿਨ ਦ। 30 ਰੁਪਏ, ਸਾਲ ਭਰ ਦੇ 360 ਰੁਪਏ, ਅਤੇ ਉਸ ਦੇ ਤਹਿਤ ਵੀ ੳਬਸਨੂੰ ਬਹੁਤ ਵੱਡੀ ਮਾਤਰਾ ਵਿੰਚ ਰਾਸ਼ੀ, ਕੋਈ ਸੰਕਟ ਆਇਆ ਤਾਂ ਮਿਲ ਸਕਦੀ ਹੈ । ਹੁਣ ਤੱਕ 13 ਕਰੋੜ ਪਰਿਵਾਰਾਂ, ਭਾਰਤ ਵਿੱਚ ਕੁੱਲ ਪਰਿਵਾਰ 25 ਕਰੋੜ ਹਨ, 13 ਕਰੋੜ ਪਰਿਵਾਰ ਇਸ ਯੋਜਨਾ ਨਾਲ ਜੁੜ ਚੁੱਕੇ ਹਨ । ਮੈਂ ਸਾਰੇ ਦਿੱਵਿਆਂਗ ਲੋਕਾਂ ਦੇ ਪਰਿਵਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਯੋਜਨਾ ਦਾ ਲਾਭ ਸਾਧਾਰਣ ਨਾਗਰਿਕਾਂ ਲਈ ਤਾਂ ਹੈ ਹੀ, ਲੇਕਿਨ ਮੇਰੇ ਦਿੱਵਿਆਂਗ ਪਰਿਵਾਰਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਮਿਲੇ । ਜਿਸ ਪਰਿਵਾਰ ਵਿੱਚ ਇਕ ਵਿਅਕਤੀ ਅਪਾਹਜ ਹੈ, ਉਹ ਇਸ ਯੋਜਨਾ ਦਾ ਫਾਇਦਾ ਉਠਾਏ । ਆਪ ਦੇ ਬਦਲਦੇ ਭਵਿੱਖ ਲਈ ਇਹ ਸਰਕਾਰ ਵਚਨਬੱਧ ਹੈ, ਤੁਸੀਂ ਅੱਗੇ ਆਉ । ਸਾਲ ਭਰ ਦੇ 12 ਰੁਪਏ ਕੁਝ ਵੀ ਨਹੀਂ, ਸਟੇਸ਼ਨਰੀ ਦਾ ਖਰਚ ਵੀ ਨਹੀ ਹੈ ਲੇਕਿਨ ਇੱਕ ਪ੍ਰਕਿਰਿਆ ਲਈ ਹਨ ।
ਭਰਾਵੋ, ਭੈਣੋ ! ਅਜਿਹੀਆਂ ਅਨੇਕ ਯੋਜਨਾਵਾਂ ਭਾਰਤ ਸਰਕਾਰ ਨੇ ਗਰੀਬਾਂ ਲਈ ਬਣਾਈਆਂ ਹਨ । ਇਹ ਸਾਡਾ ਸੁਪਨਾ ਹੈ । 2022, ਵਿੱਚ ਭਾਰਤ ਦੀ ਅਜ਼ਾਦੀ ਦੇ 75 ਸਾਲ ਹੋਣਗੇ । 70 ਸਾਲ ਬੀਤ ਗਏ। ਕਰੋੜਾਂ ਲੋਕ ਅਜਿਹੇ ਹਨ ਜਿਨ੍ਹਾਂ ਕੋਲ ਰਹਿੇਣ ਲਈ ਆਪਣਾ ਘਰ ਨਹੀਂ ਹੈ । ਭਾਈਓ, ਭੈਣੋ, 2022 ਤੱਕ ਹਿੰਦੁਸਤਾਨ ਦੇ ਹਰ ਉਸ ਪਰਿਵਾਰ ਕੋਲ ਆਪਣਾ ਮਕਾਨ ਹੋਵੇ ਇਹ ਸੁਪਨਾ ਪੂਰਾ ਕਰਨ ਲਈ ਅਸੀਂ ਅੱਗੇ ਵਧ ਰਹੇ ਹਾਂ । ਹਰ ਪਰਿਵਾਰ ਦੀ ਆਪਣੀ ਛੱਤ ਹੋਵੇ, ਰਹਿਣ ਲਈ ਘਰ ਹੋਵੇ ਅਤੇ ਘਰ ਵੀ ਉਹ ਜਿਸ ਵਿੱਚ ਗੁਸਲਖਾਨਾ ਹੋਵੇ, ਬਿਜਲੀ ਹੋਵੇ, ਪਾਣੀ ਦਾ ਨਲਕਾ ਹੋਵੇ, ਨਜ਼ਦੀਕ ਹੀ ਬੱਚਿਆਂ ਦਾ ਸਕੂਲ ਹੋਵੇ, ਬਜ਼ੁਰਗਾਂ ਲਈ ਨਜ਼ਦੀਕ ਹੀ ਦਵਾਈਆਂ ਦਾ ਇੰਤਜ਼ਾਮ ਹੋਵੇ । 2022 ਤੱਕ ਕੰਮ ਬਹੁਤ ਵੱਡਾ ਹੈ, ਮੈਂ ਜਾਣਦਾ ਹਾਂ, ਜੋ ਕੰਮ 70 ਸਾਲ ਵਿੱਚ ਕਰਨ ਚ ਦਿੱਕਤ ਆ ਗਈ, ਉਸ ਨੂੰ ਪੰਜ ਸਾਲ ਵਿੱਚ ਪੂਰਾ ਕਰਨਾ ਕਿੰਨਾ ਕਠਿਨ ਹੋਏਗਾ , ਇਸ ਦਾ ਮੈਨੂੰ ਅੰਦਾਜ਼ਾ ਹੈ । ਲੇਕਿਨ ਭਰਾਵੋ, ਭੈਣੋ, ਅਗਰ 30 ਸਾਲ ਵਿੱਚ 55 camp ਲਗਦੇ ਹੋਣ ਅਤੇ ਤਿੰਨ ਸਾਲਾਂ ਵਿੱਚ 5500 ਕੈਂਪ ਲੱਗ ਸਕਦੇ ਹਨ, ਤਾਂ ਜੋ 75 ਸਾਲ ਵਿੱਚ ਨਹੀਂ ਹੋਇਆ ਉਹ ਪੰਜ ਸਾਲ ਵਿੱਚ ਵੀ ਹੋ ਸਕਦਾ ਹੈ , ਕਰਨ ਦਾ ਮਾਦਾ ਹੋਣਾ ਚਾਹੀਦਾ ਹੈ, ਇਰਾਦਾ ਹੋਣਾ ਚਾਹੀਦਾ ਹੈ, ਦੇਸ਼ ਦੇ ਲਈ ਜੀਣ ਦੀ ਤਮੰਨਾ ਹੋਣੀ ਚਾਹੀਦੀ ਹੈ । ਪਰਿਣਾਮ ਆਪਣੇ ਆਪ ਮਿਲਦਾ ਹੈ ਦੋਸਤੋ । ਅਤੇ ਏਸੇ ਭਾਵ ਨਾਲ ਕੰਮ ਨੂੰ ਕਰਨ ਦੀ ਸਾਡੀ ਕੋਸ਼ਿਸ਼ ਹੈ ।
ਗ਼ਰੀਬ ਪਰਿਵਾਰ ਨੂੰ ਕਿਸ ਤਰ੍ਹਾਂ ਦਾ ਲਾਭ ਮਿਲੇ । ਮੱਧ ਵਰਗੀ ਪਰਿਵਾਰ ਬਹੁਤ ਕੁੱਝ ਆਪਣੇ ਬਲ ਬੂਤੇ ਤੇ ਕਰਦਾ ਹੈ, ਲੇਕਿਨ ਉਸ ਨੂੰ ਜਿੰਨੇ ਅਵਸਰ ਮਿਲਣੇ ਚਾਹੀਦੇ ਹਨ, ਗ਼ਰੀਬੀ ਦੇ ਕਾਰਨ ਉਹ divert ਕਰਨੇ ਪੈਂਦੇ ਹਨ । ਅਗਰ ਮੇਰੇ ਦੇਸ਼ ਦਾ ਗ਼ਰੀਬ ਬਾਹਰ ਆਇਆ ਤਾਂ ਮੇਰੇ ਦੇਸ਼ ਦਾ ਮੱਧ ਵਰਗ ਹਿੰਦੁਸਤਾਨ ਨੂੰ ਕਿੱਥੇ ਦਾ ਕਿੱਥੇ ਪਹੁੰਚਾਉਣ ਦੀ ਤਾਕਤ ਲੈ ਕੇ ਖੜਾ ਹੋ ਜਾਵੇਗਾ, ਜਿਸ ਦਾ ਸ਼ਾਇਦ ਹੀ ਕਿਸੇ ਨੂੰ ਅੰਦਾਜ਼ਾ ਹੋਵੇ । ਭਾਈਓ, ਦੁਨੀਆ ਹੈਰਾਨ ਹੈ, ਜਿਸ ਪ੍ਰਕਾਰ ਨਾਲ ਵਿਸ਼ਵ ਵਿੱਚ ਅੱਜ ਭਾਰਤ ਇੱਕ ਤਾਕਤ ਬਣ ਕੇ ਉੱਭਰਿਆ ਹੈ । ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਪਾਰ ਕਰਨ ਲੱਗਾ ਹੈ । ਅਤੇ ਏਸੇ ਲਈ ਮੇਰੇ ਪਿਆਰੇ ਰਾਜਕੋਟ ਦੇ ਭਰਾਵੋ, ਭੈਣੋ, ਆਪ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ, ਬਹੁਤ ਕੁਝ ਦਿੱਤਾ ਹੈ, ਮੇਰੀ ਜ਼ਿੰਦਗੀ ਦਾ ਰਸਤਾ ਤੈਅ ਕਰਨ ਦਾ ਕੰਮ ਇਸ ਰਾਜਕੋਟ ਦੇ ਲੋਕਾਂ ਨੇ ਕੀਤਾ ਹੈ । ਇਹ ਭਾਵ ਜੀਵਨ ਭਰ ਮਨ ਵਿੱਚ ਰੱਖਦੇ ਹੋਏ ਅੱਜ ਇਸ ਧਰਤੀ ਨੁੰ ਸਿਜਦਾ ਕਰਨ ਲਈ ਆਉਣ ਦਾ ਮੌਕਾ ਮਿਲਿਆ, ਆਪ ਸਭ ਦਾ ਆਸ਼ੀਰਵਾਦ ਲੈਣ ਦਾ ਮੌਕਾ ਮਿਲਿਆ, ਮੇਰੇ ਦਿੱਵਿਆਂਗ ਜਨਾਂ ਦਾ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਇਸ ਨਾਲੋਂ ਵੱਡਾ ਮੇਰਾ ਕੋਈ ਸੁਭਾਗ ਨਹੀਂ ਹੋ ਸਕਦਾ ਹੈ ।
ਮੈਂ ਫਿਰ ਇੱਕ ਵਾਰ ਸ਼੍ਰੀਮਾਨ ਗਹਿਲੋਤ ਜੀ, ਉਨ੍ਹਾਂ ਦੇ department, ਸਚਮੁੱਚ ਹਿੰਦੁਸਤਾਨ ਵਿੱਚ ਕਦੀ ਕਿਸੇ department ਦੀ ਏਨੀ ਜਾਗਰੂਕਤਾ ਜੋ ਭੂਤਕਾਲ ਵਿੱਚ ਕਿਸੇ ਨੇ ਨਹੀਂ ਦੇਖੀ ਉਹ ਜਾਗਰੂਕਤਾ ਦੇਣ ਦਾ ਕੰਮ ਸ਼੍ਰੀਮਾਨ ਗਹਲੋਤ ਜੀ ਨੇ ਕਰਕੇ ਦਿਖਾਇਆ ਹੈ ਅਤੇ ਉਹ ਅੱਜ ਆਪ ਦੇ ਸਾਹਮਣੇ ਹੈ ਕਿ 18 ਹਜ਼ਾਰ ਤੋਂ ਵੱਧ ਮੇਰੇ ਦਿੱਵਿਆਂਗ ਬਾਲਕਾਂ ਨੁੰ ਜੋ ਵੀ ਉਨ੍ਹਾਂ ਦੀ ਜ਼ਰੂਰਤ ਹੈ, ਉਸ ਦੀ ਪੂਰਤੀ ਕਰਨ ਦਾ ਇੱਕ ਉਪਰਾਲਾ ਅੱਜ ਹੋ ਰਿਹਾ ਹੈ । ਮੈਂ ਫਿਰ ਇਕ ਵਾਰ ਇਸ ਧਰਤੀ ਨੂੰ ਸਿਜਦਾ ਕਰਦਾ ਹਾਂ । ਏਥੋਂ ਦੇ ਲੋਕਾਂ ਨੂੰ ਸਿਜਦਾ ਕਰਦਾ ਹਾਂ । ਆਪ ਸਭ ਦਾ ਬਹੁਤ-ਬਹੁਤ ਧੰਨਵਾਦ ।
ਅਮਿਤ ਕੁਮਾਰ / ਨਿਰਮਲ ਸ਼ਰਮਾ
Rajkot has a very special place in my life. If Rajkot had not elected me and sent me to Gandhinagar, I may never have come to Delhi: PM
— PMO India (@PMOIndia) June 29, 2017
The Government of India is a Government that is fully dedicated to the poor of the nation: PM @narendramodi
— PMO India (@PMOIndia) June 29, 2017
I urge the start-up sector to look at ways through which innovation and technology can transform lives of Divyang sisters and brothers: PM
— PMO India (@PMOIndia) June 29, 2017
By 2022, when we mark 75 years of freedom, no Indian should be homeless. And the home must have proper facilities also: PM @narendramodi
— PMO India (@PMOIndia) June 29, 2017
What @TCGEHLOT and his team are doing for the welfare of the Divyang sisters and brothers is historic and commendable: PM @narendramodi
— PMO India (@PMOIndia) June 29, 2017