ਪੀਐੱਮਇੰਡੀਆ
ਅੱਜ ਰਾਸ਼ਟਰਪਤੀ ਭਵਨ ਵਿਖੇ ਰਾਜਪਾਲਾਂ ਦੇ ਸੰਮੇਲਨ ਦੇ ਸਮਾਪਤੀ ਸੈਸ਼ਨ ਦੇ ਮੌਕੇ `ਤੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਬੋਧਨ ਕੀਤਾ ।
ਸੰਮੇਲਨ ਦੌਰਾਨ ਰਾਜਪਾਲਾਂ ਵੱਲੋਂ ਦਿੱਤੇ ਗਏ ਅਨੇਕ ਵਿਚਾਰ, ਪ੍ਰਧਾਨ ਮੰਤਰੀ ਨੇ ਰਾਜਪਾਲਾਂ ਦਾ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਵਿਚਾਰਾਂ, ਸਾਧਾਨਾਂ ਅਤੇ ਯੋਗਤਾਵਾਂ ਦੀ ਘਾਟ ਨਹੀਂ ਹੈ, ਪ੍ਰੰਤੂ ਕੁਝ ਰਾਜ ਅਤੇ ਖੇਤਰ ਗਵਰਨੈਂਸ ਦੀ ਕਮੀ ਕਰਕੇ ਪਿਛੜ ਗਏ ਹਨ। ਉਨ੍ਹਾਂ ਕਿਹਾ ਕਿ ਗ਼ਰੀਬਾਂ ਨੇ ਲਾਭ ਵਾਸਤੇ ਬਣੀਆਂ ਸਰਕਾਰੀ ਸਕੀਮਾਂ ਉੱਨਤ ਖੇਤਰਾਂ ਵਿੱਚ ਜ਼ਿਆਦਾ ਵਧੀਆ ਤਰੀਕੇ ਨਾਲ ਲਾਗੂ ਹੋਈਆਂ ਹਨ ਜਿੱਥੇ ਚੰਗੀ ਗਵਰਨੈਂਸ ਮੌਜੂਦ ਹੈ। ਮਿਸ਼ਨ ਇੰਦਰ ਧਨੁਸ਼ ਵਰਗੀਆਂ ਸਕੀਮਾਂ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਰਾਜਪਾਲ ਸਰਕਾਰੀ ਉਪਰਾਲਿਆਂ ਨੂੰ ਜ਼ਿਆਦਾ ਅਸਰਦਾਰ ਬਣਾ ਸਕਦੇ ਹਨ।
ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਮਜਬੂਤ ਬਣਾਉਣ ਲਈ, ਪ੍ਰਧਾਨ ਮੰਤਰੀ ਨੇ ਰਾਜਪਾਲਾਂ ਨੂੰ ਤਾਕੀਦ ਕਰਦਿਆਂ ਕਿਹਾ ਕਿ ਉਹ `ਇੱਕ ਭਾਰਤ`, `ਸ਼ਰੇਸ਼ਠ ਭਾਰਤ` ਤੇ ਏਕਤਾ ਦੌੜ (Run For Unity) ਵਰਗੇ ਉਪਰਾਲਿਆਂ ਵਿੱਚ ਆਪਣੇ ਆਪ ਨੂੰ ਸ਼ਾਮਲ ਕਰਨ।
***
AKT/SH