Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਾਜ ਸਭਾ ਦੇ ਉਪ ਸਭਾਪਤੀ ਨਿਯੁਕਤ ਹੋਣ ‘ਤੇ ਸ਼੍ਰੀ ਹਰਿਵੰਸ਼ ਨੂੰ ਸ਼ੁਭਕਾਮਨਾਵਾਂ ਦੇਣ ਲਈ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ


ਮਾਣਯੋਗ ਸਭਾਪਤੀ ਜੀ,

ਮੈਂ ਸਭ ਤੋਂ ਪਹਿਲਾਂ ਸਦਨ ਵੱਲੋਂ ਅਤੇ ਮੇਰੇ ਵੱਲੋਂ ਨਵੇਂ ਚੁਣੇ ਗਏ ਉਪ ਸਭਾਪਤੀ ਸ਼੍ਰੀਮਾਨ ਹਰਿਵੰਸ਼ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਸਿਹਤ ਲਾਭ ਦੇ ਬਾਅਦ ਸਾਡੇ ਅਰੁਣ ਜੀ ਵੀ ਅੱਜ ਸਾਡੇ ਸਾਰਿਆਂ ਵਿੱਚ ਮੌਜੂਦ ਹਨ। ਅੱਜ 9 ਅਗਸਤ ਹੈ। ਅਗਸਤ ਕ੍ਰਾਂਤੀ ਅਜ਼ਾਦੀ ਦੇ ਅੰਦੋਲਨ ਨਾਲ ਜੁੜਿਆ ਹੋਇਆ ਇੱਕ ਮਹੱਤਵਪੂਰਨ ਪੜਾਅ ਸੀ ਅਤੇ ਉਸ ਪੜਾਅ ਵਿੱਚ ਬਲੀਆ ਦੀ ਬਹੁਤ ਵੱਡੀ ਭੂਮਿਕਾ ਸੀ। 1857 ਦੇ ਸੁਤੰਤਰਤਾ ਸੰਗਰਾਮ ਤੋਂ ਲੈ ਕੇ ਬਲੀਆ, ਅਜ਼ਾਦੀ ਦੇ ਗੜ੍ਹ ਕ੍ਰਾਂਤੀ ਦੇ ਬਿਗਲ ਵਜਾਉਣ ਵਿੱਚ, ਜੀਵਨ ਕੁਰਬਾਨ ਕਰਨ ਵਿੱਚ ਸਭ ਤੋਂ ਅੱਗੇ ਵਾਲੀ ਲਾਈਨ ਵਿੱਚ ਹੈਮੰਗਲ ਪਾਂਡੇ ਜੀ ਹੋਣ, ਚਿੱਤੂ ਪਾਂਡੇ ਜੀ ਹੋਣ, ਅਤੇ ਚੰਦਰ ਸ਼ੇਖਰ ਜੀ ਤੱਕ ਦੀ ਪਰੰਪਰਾ ਅਤੇ ਉਸੇ ਕੜੀ ਵਿੱਚ ਇੱਕ ਸਨ ਹਰਿਵੰਸ਼ ਜੀ। ਜਨਮ, ਤਾਂ ਉਨ੍ਹਾਂ ਦਾ ਹੋਇਆ ਜੈਪ੍ਰਕਾਸ਼ ਜੀ ਦੇ ਪਿੰਡ ਵਿੱਚ ਅਤੇ ਅੱਜ ਵੀ ਉਸ ਪਿੰਡ ਨਾਲ ਜੁੜੇ ਹੋਏ ਹਨ। ਜੈਪ੍ਰਕਾਸ਼ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਜੋ ਟਰੱਸਟ ਚੱਲ ਰਿਹਾ ਹੈ ਉਸ ਦੇ ਟਰੱਸਟੀ ਦੇ ਤੌਰ ‘ਤੇ ਵੀ ਕੰਮ ਕਰ ਰਹੇ ਹਨ। ਹਰਿਵੰਸ਼ ਜੀ ਉਸ ਕਲਮ ਦੇ ਧਨੀ ਹਨ ਜਿਸ ਨੇ ਆਪਣੀ ਇੱਕ ਵਿਸ਼ੇਸ਼ ਪਹਿਚਾਣ ਬਣਾਈ ਹੈ ਅਤੇ ਮੇਰੇ ਲਈ ਇਹ ਵੀ ਖੁਸ਼ੀ ਹੈ ਕਿ ਉਹ ਬਨਾਰਸ ਦੇ ਵਿਦਿਆਰਥੀ ਰਹੇ ਸਨ। ਉਨ੍ਹਾਂ ਦੀ ਸਿੱਖਿਆ-ਦੀਕਸ਼ ਬਨਾਰਸ ਵਿੱਚ ਹੋਈ। ਅਤੇ ਉੱਥੋਂ ਅਰਥਸ਼ਾਸਤਰ ਵਿੱਚ ਐੱਮਏ ਕਰ ਕੇ ਉਹ ਆਏ। ਅਤੇ ਰਿਜ਼ਰਵ ਬੈਂਕ ਨੇ ਉਨ੍ਹਾਂ ਨੂੰ ਪਸੰਦ ਕੀਤਾ ਸੀ। ਪਰ ਉਨ੍ਹਾਂ ਨੇ ਰਿਜ਼ਰਵ ਬੈਂਕ ਨੂੰ ਪਸੰਦ ਨਹੀਂ ਕੀਤਾ। ਪਰ ਬਾਅਦ ਵਿੱਚ ਘਰ ਦੀ ਸਥਿਤੀ ਕਾਰਨ ਉਹ Nationalised Bank ਵਿੱਚ ਕੰਮ ਕਰਨ ਆਏ …… ਸਭਾਪਤੀ ਜੀ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਉਨ੍ਹਾਂ ਨੇ ਜੀਵਨ ਦੇ ਦੋ ਮਹੱਤਵਪੂਰਨ ਸਾਲ ਹੈਦਰਾਬਾਦ ਵਿੱਚ  ਕੰਮ ਕੀਤਾ। ਕਦੇ ਮੁੰਬਈ, ਕਦੇ ਹੈਦਰਾਬਾਦ, ਕਦੇ ਦਿੱਲੀ, ਕਦੇ ਕਲਕੱਤਾ ਪਰ ਇਹ ਚਕਾਚੌਂਧ ਵਾਲੇ ਵੱਡੇ-ਵੱਡੇ ਸ਼ਹਿਰ ਹਰਿਵੰਸ਼ ਜੀ ਨੂੰ ਨਹੀਂ ਭਾਏ। ਉਹ ਕਲਕੱਤਾ ਚਲੇ ਗਏ ਸਨ‘‘ਰਵਿਵਾਰ’’ ਅਖ਼ਬਾਰ ਵਿੱਚ ਕੰਮ ਕਰਨ ਦੇ ਲਈ ਅਤੇ ਅਸੀਂ ਲੋਕ ਜਾਣਦੇ ਹਾਂ ਐੱਮਪੀ ਸਿੰਘ ਨਾਮ ਵੱਡਾ ਹੈ……..   ਟੀਵੀ ਦੀ ਦੁਨੀਆ ਵਿੱਚ ਇੱਕ ਪਹਿਚਾਣ ਬਣੀ ਸੀ। ਉਨ੍ਹਾਂ ਦੇ ਨਾਲ ਉਨ੍ਹਾਂ ਨੇ ਕੰਮ ਕੀਤਾ। ਅਤੇ ਇੱਕ  Trainee  ਦੇ ਤੌਰ ‘ਤੇ, ਪੱਤਰਕਾਰ ਦੇ ਤੌਰ ‘ਤੇ ਧਰਮਵੀਰ ਭਾਰਤੀ ਜੀ ਦੇ ਨਾਲ ਕੰਮ ਕੀਤਾ। ਜੀਵਨ ਦੀ ਸ਼ੁਰੂਆਤ ਉੱਥੋਂ ਹੀ ਕੀਤੀ। ਧਰਮਯੁੱਧ ਨਾਲ ਜੁੜ ਕੇ ਕੰਮ ਕੀਤਾ। ਦਿੱਲੀ ਵਿੱਚ ਚੰਦਰ ਸ਼ੇਖਰ ਜੀ ਦੇ ਨਾਲ ਕੰਮ ਕੀਤਾ। ਚੰਦਰ ਸ਼ੇਖਰ ਜੀ ਦੇ ਚਹੇਤੇ ਸਨ ਅਤੇ ਅਹੁਦੇ ਦੀ ਗਰਿਮਾ ਅਤੇ values ਦੇ ਸਬੰਧ ਵਿੱਚ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਇਨਸਾਨ ਦੀਆਂਚੰਦਰ ਸ਼ੇਖਰ ਜੀ ਦੇ ਨਾਲ ਉਹ ਉਸ ਅਹੁਦੇ ‘ਤੇ ਸਨ ਜਿੱਥੇ ਉਨ੍ਹਾਂ ਨੂੰ ਸਭ ਜਾਣਕਾਰੀਆਂ ਸਨਚੰਦਰ ਸ਼ੇਖਰ ਜੀ ਅਸਤੀਫ਼ਾ ਦੇਣ ਵਾਲੇ ਸਨ, ਇਹ ਗੱਲ ਉਨ੍ਹਾਂ ਨੂੰ ਪਹਿਲਾਂ ਤੋਂ ਪਤਾ ਸੀ। ਉਹ ਖੁਦ ਇੱਕ ਅਖ਼ਬਾਰ ਨਾਲ ਜੁੜੇ ਸਨ ਪੱਤਰਕਾਰਿਤਾ ਦੀ ਦੁਨੀਆ ਨਾਲ ਜੁੜੇ ਸਨ ਪਰ ਖੁਦ ਦੇ ਅਖ਼ਬਾਰ ਨੂੰ ਕਦੇ ਭਿਣਕ ਨਹੀਂ ਲੱਗਣ ਦਿੱਤੀ ਕਿ ਚੰਦਰ ਸ਼ੇਖਰ ਜੀ ਅਸਤੀਫ਼ਾ ਦੇਣ ਵਾਲੇ ਹਨ। ਉਨ੍ਹਾਂ ਨੇ ਆਪਣੇ ਅਹੁਦੇ ਦੀ ਗਰਿਮਾ ਨੂੰ ਬਣਾਈ ਰੱਖਦਿਆਂ ਉਹ ਸੀਕ੍ਰੇਟ Maintain  ਕੀਤਾ ਸੀ। ਆਪਣੇ ਅਖ਼ਬਾਰ ਵਿੱਚ ਖ਼ਬਰ ਛਪ ਜਾਵੇ, ਅਤੇ ਅਖ਼ਬਾਰ ਦੀ ਵਾਹ-ਵਾਹ ਹੋ ਜਾਵੇ, ਉਨ੍ਹਾਂ ਨੇ ਹੋਣ ਨਹੀਂ ਦਿੱਤੀ ਸੀ।

ਹਰਿਵੰਸ਼ ਜੀ ਐਤਵਾਰ ਨੂੰ ਗਏ ਬਿਹਾਰ, ਉਦੋਂ ਤਾਂ ਸੰਯੁਕਤ ਬਿਹਾਰ ਸੀ। ਬਾਅਦ ਵਿੱਚ ਝਾਰਖੰਡ ਬਣਿਆ ਉਹ ਰਾਂਚੀ ਚਲੇ ਗਏ। ਪ੍ਰਭਾਤ ਖ਼ਬਰ ਲਈ ਅਤੇ ਜਦੋਂ ਉਨ੍ਹਾਂ ਨੇ join ਕੀਤਾ ਉਦੋਂ ਉਨ੍ਹਾਂ ਦਾ ਸਰਕੂਲੇਸ਼ਨ ਸਿਰਫ 400 ਦਾ ਸੀ। ਜਿਸ ਦੇ ਜੀਵਨ ਵਿੱਚ ਐਨੇ ਮੌਕੇ ਹੋਣ, ਬੈਂਕ ਵਿੱਚ ਜਾਵੇ ਤਾਂ ਉਥੇ ਅਫ਼ਸਰ ਸੀ। ਪ੍ਰਭਾਵਸ਼ਾਲੀ ਵਿਅਕਤੀਤਵ ਸੀ, ਉਨ੍ਹਾਂ ਨੇ ਖੁਦ ਨੂੰ  400 ਸਰਕੂਲੇਸ਼ਨ ਵਾਲੇ ਅਖ਼ਬਾਰ ਨਾਲ ਖਪਾ ਦਿੱਤਾ।  4 ਦਹਾਕੇ ਦੀ ਪੱਤਰਕਾਰਿਤਾ ਯਾਤਰਾ ਸਮੱਰਥ ਪੱਤਰਕਾਰਿਤਾ ਹੈ ਅਤੇ ਉਹ ਪੱਤਰਕਾਰਿਤਾ ਜੋ ਸਮਾਜ ਕਾਰਨ ਨਾਲ ਜੁੜੀ ਹੋਈ ਹੈ, ਰਾਜ ਕਾਰਨ ਨਾਲ ਨਹੀਂ।  ਮੈਂ ਮੰਨਦਾ ਹਾਂ ਕਿ ਹਰਿਵੰਸ਼ ਜੀ ਦੀ ਨਿਯੁਕਤੀ, ਇਹ ਸਭ ਤੋਂ ਵੱਡਾ ਯੋਗਦਾਨ ਹੋਵੇਗਾ ਕਿ ਉਹ ਸਮਾਜ ਕਾਰਨ ਪੱਤਰਕਾਰਿਤਾ ਦੇ ਰਹੇ ਅਤੇ ਉਨ੍ਹਾਂ ਨੇ ਰਾਜ ਕਾਰਨ ਵਾਲੀ ਪੱਤਰਕਾਰਿਤਾ ਤੋਂ ਖੁਦ ਨੂੰ ਦੂਰ ਰੱਖਿਆ। ਉਹ ਜਨਅੰਦੋਲਨ ਦੇ ਤੌਰ ‘ਤੇ  ਅਖ਼ਬਾਰ  ਨੂੰ ਚਲਾਉਂਦੇ ਸਨ………..ਅਤੇ ਜਦੋਂ ਪਰਮਵੀਰ ਐੱਲਬਰਟ ਇੱਕਾ ਦੇਸ਼ ਲਈ ਸ਼ਹੀਦ ਹੋਏ ਸਨਇੱਕ ਵਾਰ ਅਖ਼ਬਾਰ ਵਿੱਚ ਖ਼ਬਰ ਆਈ ਕਿ ਉਨ੍ਹਾਂ ਦੀ ਪਤਨੀ ਬਹੁਤ ਬੇਹਾਲ ਜ਼ਿੰਦਗੀ ਗੁਜ਼ਾਰ ਰਹੀ ਹੈ। 20 ਸਾਲ ਪਹਿਲਾ ਦੀ ਗੱਲ ਹੈ। ਹਰਿਵੰਸ਼ ਜੀ ਨੇ ਜ਼ਿੰਮਾ ਲਿਆ, ਹਰਿਵੰਸ਼ ਜੀ ਨੇ ਲੋਕਾਂ ਤੋਂ ਧਨ ਇਕੱਠਾ ਕੀਤਾ ਅਤੇ 4 ਲੱਖ ਰੁਪਏ ਇਕੱਠੇ ਕਰਕੇ ਉਸ ਸ਼ਹੀਦ ਦੀ ਪਤਨੀ ਨੂੰ ਪਹੁੰਚਾਏ ਸਨ

ਇੱਕ ਵਾਰ ਇੱਕ ਪ੍ਰਤਿਸ਼ਠਤ ਵਿਅਕਤੀ ਨੂੰ ਨਕਸਲਵਾਦੀ ਉਠਾ ਕੇ ਲੈ ਗਏ। ਹਰਿਵੰਸ਼ ਜੀ ਨੇ ਆਪਣੇ ਅਖ਼ਬਾਰ ਦੇ ਜੋ ਸਰੋਤ ਸਨ  ਉਨ੍ਹਾਂ ਰਾਹੀਂ, ਹਿੰਮਤ ਨਾਲ ਨਕਸਲੀਆਂ ਦੀ ਬੈਲਟ ਵਿੱਚ ਚਲੇ ਗਏ ਸਨ ਲੋਕਾਂ ਨੂੰ ਸਮਝਾਇਆ ਬੁਝਾਇਆ, ਆਖਿਰਕਾਰ ਉਸ ਨੂੰ ਛੁਡਾ ਕੇ ਲੈ ਆਏ। ਆਪਣੀ ਜ਼ਿੰਦਗੀ ਦਾਅ ‘ਤੇ ਲਗਾ ਦਿੱਤੀ। ਯਾਨੀ ਇੱਕ ਅਜਿਹਾ ਵਿਅਕਤੀਤਵ ਜਿਸ ਨੇ ਕਿਤਾਬਾਂ ਪੜ੍ਹੀਆਂ ਵੀ ਬਹੁਤ, ਕਿਤਾਬਾਂ ਲਿਖੀਆਂ ਵੀ ਬਹੁਤ ਅਤੇ  ਮੈਂ ਸਮਝਦਾ ਹਾਂ ਕਿ ਅਖ਼ਬਾਰ ਚਲਾਉਣਾ, ਪੱਤਰਕਾਰਾਂ ਤੋਂ ਕੰਮ ਲੈਣਾ ਇਹ ਤਾਂ ਸ਼ਾਇਦ ਅਸਾਨ ਹਵੇਗਾ। ਸਮਾਜ ਕਾਰਨ ਵਾਲੀ ਦੁਨੀਆ, ਸਮਾਜ ਕਾਰਨ ਦਾ ਅਨੁਭਵ ਇੱਕ ਹੈ ਰਾਜ ਕਾਰਨ ਦਾ ਅਨੁਭਵ ਦੂਜਾ ਹੈ। ਇੱਕ ਸਾਂਸਦ ਵਜੋਂ ਉਨ੍ਹਾਂ ਨੇ ਇੱਕ ਸਫ਼ਲ ਕਾਰਜਕਾਲ ਦਾ ਅਨੁਭਵ ਸਭ ਨੂੰ ਕਰਵਾਇਆ ਹੈ। ਪਰ ਜ਼ਿਆਦਾਤਰ ਸਦਨ ਦਾ ਹਾਲ ਇਹ ਹੈ ਕਿ ਇੱਥੇ ਖਿਡਾਰੀਆਂ ਨਾਲੋਂ ਜ਼ਿਆਦਾ ਅੰਪਾਇਰ ਪਰੇਸ਼ਾਨ ਰਹਿੰਦੇ ਹਨ। ਇਸ ਲਈ ਨਿਯਮਾਂ ਵਿੱਚ ਖੇਡਣ ਲਈ ਸਭ ਨੂੰ ਮਜ਼ਬੂਰ ਕਰਨਾ – ਇੱਕ ਬਹੁਤ ਵੱਡਾ ਕੰਮ ਹੈ, ਚੁਣੌਤੀਪੂਰਨ ਕੰਮ ਹੈ। ਪਰ ਹਰਿਵੰਸ਼ ਜੀ ਜ਼ਰੂਰ ਇਸ ਕੰਮ ਨੂੰ ਪੂਰਾ ਕਰਨਗੇ।

ਹਰਿਵੰਸ਼ ਜੀ ਦੀ ਸ਼੍ਰੀਮਤੀ ਜੀ ਆਸ਼ਾ ਜੀ, ਉਹ ਖੁਦ ਚੰਪਾਰਣ ਤੋਂ ਹਨ। ਯਾਨੀ ਇੱਕ ਪ੍ਰਕਾਰ ਨਾਲ ਪੂਰਾ ਪਰਿਵਾਰ ਕਦੇ ਜੇਪੀ ਨਾਲ ਤਾਂ ਕਦੇ ਗਾਂਧੀ ਨਾਲ ਅਤੇ ਉਹ ਵੀ ਐੱਮ.ਏ ਪੋਲੀਟੀਕਲ ਸਾਇੰਸ ਨਾਲ ਹਨ ਤਾਂ ਉਨ੍ਹਾਂ ਦਾ academic ਗਿਆਨ ਹੁਣ ਜ਼ਿਆਦਾ ਤੁਹਾਡੀ ਮਦਦ ਕਰੇਗਾ। ਮੈਨੂੰ ਵਿਸ਼ਵਾਸ ਹੈ ਕਿ ਹੁਣ ਸਦਨ ਦਾ ਮੰਤਰ ਬਣ ਜਾਵੇਗਾ, ਸਾਰੇ ਅਸੀਂ ਸਾਂਸਦਾਂ ਦਾ ਹਰਿ ਕ੍ਰਿਪਾ। ਹੁਣ ਸਭ ਕੁਝ ਹਰਿ ਭਰੋਸੇ। ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਭ, ਉੱਧਰ ਹੋ, ਜਾਂ ਇੱਧਰ ਹੋ ਸਭ ਸਾਂਸਦਾਂ ‘ਤੇ ਹਰਿ ਕ੍ਰਿਪਾ ਬਣੀ ਰਹੇਗੀ। ਇਹ ਚੋਣ ਅਜਿਹੀ ਸੀ  ਜਿਸ ਵਿੱਚ ਦੋਵੇਂ ਪਾਸੇ ਹਰਿ ਸਨ। ਲੇਕਿਨ ਇੱਕ ਦੇ ਅੱਗੇ ਬੀਕੇ ਸੀ। ਬੀਕੇ ਹਰਿ, ਇੱਧਰ ਇਨ੍ਹਾਂ ਕੋਲ ਕੋਈ ਬੀਕੇ ਵੀਕੇ ਨਹੀਂ ਸੀ। ਪਰ ਮੈਂ ਬੀਕੇ ਹਰਿਪ੍ਰਸਾਦ ਜੀ ਨੂੰ ਵੀ ਲੋਕਤੰਤਰ ਦੀ ਗਰਿਮਾ ਲਈ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਦੇ ਹੋਏ……..ਅਤੇ ਸਭ ਕਹਿ ਰਹੇ ਸਨ ਕਿ ਨਤੀਜਾ ਪਤਾ ਹੈ ਪਰ ਪ੍ਰਕਿਰਿਆ ਕਰਾਂਗੇ। । ਤਾਂ ਕਾਫੀ ਨਵੇਂ ਲੋਕਾਂ ਦੀ ਟ੍ਰੇਨਿੰਗ ਵੀ ਹੋ ਗਈ ਹੋਵੇਗੀ – ਵੋਟ ਪਾਉਣ ਦੀ।

ਮੈਂ ਸਦਨ ਦੇ ਸਭ ਮਹਾਨੁਭਾਵਾਂ ਦਾ, ਸਭ ਮਾਣਯੋਗ ਮੈਂਬਰਾਂ ਦਾ ਇਸ ਪੂਰੀ ਪ੍ਰਕਿਰਿਆ ਨੂੰ ਬਹੁਤ ਉੱਤਮ ਤਰੀਕੇ ਨਾਲ ਅੱਗੇ ਵਧਾਉਣ ਲਈ ਅਤੇ ਉਪ ਸਭਾਪਤੀ ਜੀ ਨੂੰ, ਮੈਨੂੰ ਵਿਸ਼ਵਾਸ ਹੈ ਉਨ੍ਹਾਂ ਦਾ ਅਨੁਭਵ, ਉਨ੍ਹਾਂ ਦਾ ਸਮਾਜ ਕਾਰਨ ਲਈ ਸਮਰਪਣ……. ਹਰਿਵੰਸ਼ ਜੀ ਦੀ ਇੱਕ ਵਿਸ਼ੇਸ਼ਤਾ ਸੀ ਉਨ੍ਹਾਂ ਨੇ ਇੱਕ ਕਾਲਮ ਚਲਾਈ ਸੀ। ਆਪਣੇ ਅਖ਼ਬਾਰ ਵਿੱਚ ਕਿ ‘ਸਾਡਾ ਸਾਂਸਦ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ’। ਉਦੋਂ ਤਾਂ ਉਨ੍ਹਾਂ ਨੂੰ ਵੀ ਪਤਾ ਨਹੀਂ ਸੀ ਕਿ ਉਹ ਐੱਮਪੀ ਬਣਨਗੇ। ਤਾਂ ਐੱਮਪੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਇਸ ਦੀ ਵੱਡੀ ਮੁਹਿੰਮ ਚਲਾਈ ਸੀ। ਮੈਂ ਜਾਣਦਾ ਹਾਂ ਕਿ ਉਨ੍ਹਾਂ ਦੇ ਜੋ ਸੁਪਨੇ ਸਨ ਉਨ੍ਹਾਂ ਨੂੰ ਪੂਰਾ ਕਰਨ ਦਾ ਬਹੁਤ ਵੱਡਾ ਮੌਕਾ ਉਨ੍ਹਾਂ ਨੂੰ ਮਿਲਿਆ ਹੈ  ਕਿ ਸਾਨੂੰ ਸਭ ਸਾਂਸਦਾਂ ਨੂੰ ਜੋ ਵੀ ਟ੍ਰੇਨਿੰਗ ਉਨ੍ਹਾਂ ਵੱਲੋਂ ਮਿਲੇਗੀ ਅਤੇ ਜਿਸ ਦਸ਼ਰਥ ਮਾਂਝੀ ਦੀ ਚਰਚਾ ਅੱਜ ਕਦੇ-ਕਦੇ ਹਿੰਦੁਸਤਾਨ ਵਿੱਚ ਸੁਣਾਈ ਦਿੰਦੀ ਹੈ ਬਹੁਤ ਘੱਟ ਲੋਕ ਨੂੰ ਪਤਾ ਹੋਵੇਗਾ ਉਸ ਦਸ਼ਰਥ ਮਾਂਝੀ ਦੀ ਕਥਾ ਨੂੰ ਲੱਭ ਕੇ ਪਹਿਲੀ ਵਾਰ ਕਿਸੇ ਨੇ ਪ੍ਰਗਟ ਕੀਤਾ ਸੀ ਤਾਂ ਹਰੀਵੰਸ਼ ਬਾਬੂ ਨੇ ਕੀਤਾ ਸੀ ਯਾਨੀ ਸਮਾਜ ਦੇ ਬਿਲਕੁਲ ਹੇਠਲੇ ਪੱਧਰ ਦੇ ਲੋਕਾਂ ਨਾਲ ਜੁੜੇ ਹੋਏ ਮਹਾਨੁਭਾਵ ਅੱਜ ਸਾਡੇ ਲੋਕਾਂ ਦਾ ਮਾਰਗਦਰਸ਼ਨ ਕਰਨ ਵਾਲੇ ਹਨ।

ਮੇਰੇ ਵੱਲੋਂ ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ, ਬਹੁਤ-ਬਹੁਤ ਸ਼ੁਭਕਾਮਨਾਵਾਂ।

***

ਅਤੁਲ ਕੁਮਾਰ ਤਿਵਾਰੀ/ਹਿਮਾਸ਼ੂ ਸਿੰਘ/ਮਮਤਾ