ਪੀਐੱਮਇੰਡੀਆ
ਸਤਿਕਾਰਯੋਗ ਸਭਾਪਤੀ ਜੀ , ਸਨਮਾਨਯੋਗ ਸਦਨ ।
ਸਾਡੇ ਵਿੱਚੋਂ ਕੁੱਝ ਸਾਥੀ ਹੁਣ ਇਸ ਅਨੁਭਵ ਨੂੰ ਲੈ ਕੇ ਸਮਾਜ ਸੇਵਾ ਦੀ ਆਪਣੀ ਭੂਮਿਕਾ ਹੋਰ ਮਜ਼ਬੂਤ ਕਰਨਗੇ, ਅਜਿਹਾ ਮੇਰਾ ਪੂਰਾ ਵਿਸ਼ਵਾਸ ਹੈ। ਸਦਨ ਵਿੱਚੋਂ ਜੋ ਜਾਣ ਵਾਲੇ ਮਹਾਨੁਭਾਵ ਹਨ, ਇਨ੍ਹਾਂ ਦਾ ਹਰੇਕ ਦਾ ਆਪਣਾ ਯੋਗਦਾਨ ਹੈ, ਹਰੇਕ ਦਾ ਆਪਣਾ ਮਹਾਤਮ ਹੈ ਅਤੇ ਹਰ ਕਿਸੇ ਨੇ ਰਾਸ਼ਟਰ ਦੇ ਉੱਜਵਲ ਭਵਿੱਖ ਲਈ ਇਸ ਸਦਨ ਵਿੱਚ ਰਹਿੰਦੇ ਹੋਏ ਜੋ ਵੀ ਯੋਗਦਾਨ ਕਰ ਸਕਦੇ ਹਨ, ਕਰਨ ਦਾ ਯਤਨ ਕੀਤਾ ਹੈ । ਅਤੇ ਉਨ੍ਹਾਂ ਸਾਰਿਆਂ ਨੂੰ ਰਾਸ਼ਟਰ ਕਦੇ ਭੁੱਲ ਨਹੀਂ ਸਕਦਾ ਹੈ ।
ਮੇਰੀ ਵੱਲੋਂ ਤੁਹਾਡੀਆਂ ਸਾਰੀਆਂ ਉੱਤਮ ਸੇਵਾਵਾਂ ਲਈ ਤੁਹਾਨੂੰ ਸਾਰਿਆ ਨੂੰ ਬਹੁਤ-ਬਹੁਤ ਵਧਾਈ ਹੈ ਅਤੇ ਭਵਿੱਖ ਲਈ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਵੀ ਹਨ।
ਇਹ ਸਦਨ ਉਨ੍ਹਾਂ ਸੀਨੀਅਰ ਮਹਾਨੁਭਾਵਾਂ ਦਾ ਹੈ ਜਿਨ੍ਹਾਂ ਦੇ ਜੀਵਨ ਦਾ ਅਨੁਭਵ ਸਦਨ ਵਿੱਚ value addition ਕਰਦਾ ਹੈ । ਸਮਾਜ, ਜੀਵਨ ਦੀਆਂ ਆਸ਼ਾਵਾਂ-ਅਕਾਂਖਿਆਵਾਂ ਨੂੰ ਇੱਕ ਨਿਰਪੱਖ ਭਾਵ ਨਾਲ ਤਰਾਜੂ ਨਾਲ ਤੋਲ ਕੇ ਭਵਿੱਖ ਦੀ ਸਮਾਜ ਵਿਵਸਥਾ ਵਿੱਚ ਕੀ ਪੂਰਕ ਹੋਵੇਗਾ ਕੀ ਪੂਰਕ ਨਹੀਂ ਹੋਵੇਗਾ, ਉਸ ਦਾ ਲੇਖਾ-ਜੋਖਾ ਕਰਨ ਦੀ ਸਮਰੱਥਾ ਨਾਲ ਇਸ ਸੀਨੀਅਰ ਸਦਨ ਵਿੱਚ ਰਹਿੰਦਾ ਹੈ, ਸੀਨੀਅਰ ਮਹਾਨੁਭਾਵਾਂ ਨਾਲ ਰਹਿੰਦਾ ਹੈ ਅਤੇ ਉਸ ਦੇ ਕਾਰਨ ਇੱਥੇ ਜੋ ਗੱਲ ਦੱਸੀ ਜਾਂਦੀ ਹੈ ਉਸ ਦਾ ਆਪਣਾ ਇੱਕ ਵਿਸ਼ੇਸ਼ ਮੁੱਲ ਹੈ, ਉਸ ਦਾ ਇੱਕ ਵਿਸ਼ੇਸ਼ ਮਹੱਤਵ ਹੈ ਅਤੇ ਉਹ ਮਹੱਤਵ ਹੀ ਹੈ ਜੋ ਸਾਡੇ ਨੀਤੀ ਨਿਰਧਾਰਣ ਵਿੱਚ ਬਹੁਤ ਵੱਡੀ ਅਹਿਮ ਭੂਮਿਕਾ ਅਦਾ ਕਰਦਾ ਹੈ ।
ਸਾਡੇ ਵਿੱਚ ਸਨਮਾਨ ਯੋਗ ਪਰਾਸ਼ਰਣ ਜੀ ਜਿਹੇ ਮਹਾਨੁਭਾਵ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਇੱਕ professionalism ਦੇ ਨਾਲ – ਨਾਲ ਇੱਕ ਤਪੱਸਵੀ ਜੀਵਨ ਵੀ ਜੀਵਿਆ ਹੈ । ਅਜਿਹੇ ਲੋਕ ਸਾਡੇ ਵਿੱਚ ਸਨ, ਸਦਨ ਵਿੱਚੋਂ ਸਾਨੂੰ ਉਨ੍ਹਾਂ ਦਾ ਲਾਭ ਨਹੀਂ ਮਿਲੇਗਾ ।
ਖਿਡਾਰੀ ਭਾਰਤ ਜਿਨ੍ਹਾਂ ਲਈ ਗਰਵ ਕਰਦਾ ਹੈ, ਦੋ ਸ਼੍ਰੀਮਾਨ ਦਿਲੀਪ ਜੀ ਅਤੇ ਸਚਿਨ ਜੀ, ਇਹ ਦੋ ਵੀ ਆਉਣ ਵਾਲੇ ਦਿਨਾਂ ਵਿੱਚ ਸਾਡੇ ਵਿੱਚ, ਉਨ੍ਹਾਂ ਦਾ ਲਾਭ ਸਾਨੂੰ ਨਹੀਂ ਮਿਲ ਸਕੇਗਾ । ਪ੍ਰੋਫੈਸਰ ਕੁਰੀਅਨ ਸਾਹਿਬ ਨੂੰ ਹਮੇਸ਼ਾ ਲੋਕ ਯਾਦ ਕਰਨਗੇ । ਉਨ੍ਹਾਂ ਦਾ ਹੱਸਦਾ ਹੋਇਆ ਚਿਹਰਾ ਹਮੇਸ਼ਾ, ਅਤੇ ਸਿੱਖਣਾ ਚਾਹੀਦਾ ਹੈ ਕਿ ਗੱਲ ਤਾਂ ਉਹੀ ਦੱਸਣੀ ਹੈ ਲੇਕਿਨ ਹੱਸਦੇ ਹੋਏ ਦੱਸਣੀ ਹੈ, ਉਨ੍ਹਾਂ ਦੀ ਵਿਸ਼ੇਸ਼ਤਾ ਰਹੀ ਅਤੇ ਉਸੇ ਕਰਕੇ ਸੰਕਟ ਦੀ ਘੜੀ ਵਿੱਚ ਵੀ ਸਦਨ ਨੂੰ ਠੀਕ ਤਰ੍ਹਾਂ ਚਲਾਉਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ ।
ਇਹ ਗੱਲ ਠੀਕ ਹੈ ਕਿ ਸਾਡੇ ਵਿੱਚੋਂ ਬਹੁਤ ਘੱਟ ਲੋਕ ਹਨ ਜਿਨ੍ਹਾਂ ਦੇ ਪਿੱਛੇ ਦਲ ਅਤੇ ਦਲ ਦੀ ਵਿਚਾਰਧਾਰਾ ਦਾ ਨਾਤਾ ਨਹੀਂ ਰਿਹਾ ਹੋਵੇ । ਬਹੁਤ ਘੱਟ ਲੋਕ ਹਨ, ਜ਼ਿਆਦਾਤਰ ਅਸੀਂ ਉਹੀ ਲੋਕ ਹਾਂ ਜਿਨ੍ਹਾਂ ਦਾ ਕੋਈ ਨਾ ਕੋਈ background ਹੈ ਅਤੇ ਇਸ ਲਈ ਸੁਭਾਵਿਕ ਹੈ ਇੱਥੇ ਉਨ੍ਹਾਂ ਗੱਲਾਂ ਨੂੰ ਸਥਾਪਤ ਕਰਨ ਲਈ ਸਾਡੇ ਲੋਕਾਂ ਦਾ ਯਤਨ ਕਰਨਾ ਬਹੁਤ ਸੁਭਾਵਿਕ ਵੀ ਹੈ ।
ਲੇਕਿਨ ਇਹ ਵੀ ਆਸ ਰਹਿੰਦੀ ਹੈ ਕਿ ਜੋ ਗਰੀਨ ਹਾਊਸ ਵਿੱਚ ਹੁੰਦਾ ਹੈ ਉਹ ਰੈੱਡ ਹਾਊਸ ਵਿੱਚ ਹੋਣਾ ਹੀ ਚਾਹੀਦਾ ਹੈ, ਜ਼ਰੂਰੀ ਨਹੀਂ ਹੈ । ਅਤੇ ਇਸ ਲਈ ਕਿਉਂਕਿ ਇੱਕ ਸੀਨੀਅਰ ਸਦਨ ਦਾ ਆਪਣਾ ਇੱਕ ਮਹੱਤਵ ਰਹਿੰਦਾ ਹੈ, ਹਰੇਕ ਨੇ ਆਪਣੀ-ਆਪਣੀ ਉਸ ਭੂਮਿਕਾ ਨੂੰ ਨਿਭਾਇਆ ਹੈ ।
ਮੈਂ ਮੰਨਦਾ ਹਾਂ ਸ਼ਾਇਦ ਤੁਹਾਡੇ ਵਿੱਚੋਂ ਬਹੁਤ ਲੋਕ ਹੋਣਗੇ ਜਿਨ੍ਹਾਂ ਨੇ ਸੋਚਿਆ ਹੋਵੇਗਾ ਕਿ ਜਦੋਂ ਆਖ਼ਰੀ ਸੈਸ਼ਨ ਹੋਵੇਗਾ ਤਾਂ ਇਹ ਵਿਸ਼ਾ ਮੈਂ ਉਠਾਵਾਂਗਾ, ਮੈਂ ਅਜਿਹੀ ਤਿਆਰੀ ਕਰਕੇ ਜਾਵਾਂਗਾ ਕਿ ਜਾਂਦੇ-ਜਾਂਦੇ ਇੱਕ ਬਹੁਤ ਇਤਿਹਾਸਿਕ ਭਾਸ਼ਣ ਕਰਕੇ ਜਾਵਾਂ, ਮੈਂ ਅਜਿਹੇ ਵਿਚਾਰ ਰੱਖ ਕੇ ਦੇਸ਼ ਲਈ ਕੁੱਝ ਇੱਕ ਮਹੱਤਵਪੂਰਨ ਕੰਮ ਵਿੱਚ ਆਪਣਾ ਯੋਗਦਾਨ ਪਾ ਕੇ ਜਾਵਾਂ, ਲੇਕਿਨ ਸ਼ਾਇਦ ਉਹ ਸੁਭਾਗ ਜਾਂਦੇ-ਜਾਂਦੇ ਤੁਹਾਨੂੰ ਲੋਕਾਂ ਨੂੰ ਨਹੀਂ ਮਿਲਿਆ । ਉਸ ਦੇ ਲਈ ਇੱਥੇ ਦੀ ਜਿੰਮੇਂਦਾਰੀ ਨਹੀਂ ਹੈ, ਇੱਥੇ ਤੋਂ ਇੱਥੇ ਤੱਕ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਤੁਹਾਨੂੰ ਇਸ ਤਰ੍ਹਾਂ ਹੀ ਜਾਣਾ ਪੈ ਰਿਹਾ ਹੈ ।
ਚੰਗਾ ਹੁੰਦਾ ਤੁਸੀ ਜਾਣ ਤੋਂ ਪਹਿਲਾਂ ਕੋਈ ਮਹੱਤਵਪੂਰਨ ਫ਼ੈਸਲੇ ਵਿੱਚ ਬਹੁਤ ਹੀ ਉੱਤਮ ਪ੍ਰਕਾਰ ਦੀ ਭੂਮਿਕਾ ਨਿਭਾ ਕੇ ਅਖੀਰ ਵਿੱਚ ਕੋਈ ਉੱਤਮ ਚੀਜਾਂ ਛੱਡ ਕੇ ਜਾਣ ਦਾ ਮੌਕੇ ਮਿਲ ਗਿਆ ਹੁੰਦਾ ਤਾਂ ਤੁਹਾਨੂੰ ਇੱਕ ਵਿਸ਼ੇਸ਼ ਸੰਤੋਸ਼ ਹੁੰਦਾ । ਲੇਕਿਨ ਸ਼ਾਇਦ ਇਸ ਸਦਨ ਦਾ ਹੀ ਕਾਰਨ ਰਿਹਾ ਕਿ ਤੁਸੀ ਉਸ ਸੁਭਾਗ ਤੋਂ ਵੰਚਿਤ ਰਹਿ ਗਏ । ਕੱਲ੍ਹ ਤਾਂ ਲੱਗ ਰਿਹਾ ਸੀ ਕਿ ਸ਼ਾਇਦ ਅੱਜ ਇਹ ਵੀ ਮੌਕਾ ਛੁੱਟ ਜਾਵੇਗਾ । ਲੇਕਿਨ ਸ਼੍ਰੀ ਚੇਅਰਮੈਨ ਨੇ ਕਾਫ਼ੀ ਮਿਹਨਤ ਕੀਤੀ , ਸਾਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ , ਸਾਰਿਆਂ ਨੂੰ ਨਾਲ ਲੈਣ ਦੀ ਕੋਸ਼ਿਸ਼ ਕੀਤੀ । ਸ਼੍ਰੀਮਾਨ ਵਿਜੈ ਜੀ ਵੀ ਲੱਗੇ ਰਹੇ । ਆਖ਼ਿਰਕਾਰ ਇਹ ਸੰਭਵ ਹੋਇਆ ਕਿ ਅੱਜ ਸਾਰੇ ਜਾਣ ਵਾਲੇ ਮੈਂਬਰ ਆਪਣੀ ਭਾਵਨਾ ਪ੍ਰਗਟ ਕਰ ਸਕਣਗੇ । ਲੇਕਿਨ ਫਿਰ ਵੀ ਕਿਸੇ ਮਹੱਤਵਪੂਰਨ ਫ਼ੈਸਲੇ ਵਿੱਚ ਜੋ ਯੋਗਦਾਨ , ਇਤਿਹਾਸ ਜਿਸ ਨੂੰ ਹਮੇਸ਼ਾ ਯਾਦ ਰੱਖਦਾ ਹੈ, ਉਹ ਸੁਭਾਗ ਤੁਹਾਡੇ ਵਿੱਚੋਂ ਜਾਂਦੇ ਸਮੇਂ ਵਾਲਾ: ਵਿੱਚਕਾਰ ਤਾਂ ਤੁਹਾਨੂੰ ਜ਼ਰੂਰ ਮੌਕਾ ਮਿਲਿਆ ਹੈ, ਉਸ ਦੀ ਤੁਸੀਂ ਵਰਤੋ ਵੀ ਕੀਤੀ ਹੈ, ਉਹ ਇੱਕ ਛੁੱਟ ਗਿਆ ਹੈ ।
ਟ੍ਰਿਪਲ ਤਲਾਕ ਜਿਹੇ ਮਹੱਤਵਪੂਰਨ ਫ਼ੈਸਲੇ ਜੋ ਹਿੰਦੁਸਤਾਨ ਦੇ ਆਉਣ ਵਾਲੇ ਇਤਿਹਾਸ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕਰਨ ਵਾਲੇ ਹਨ , ਉਸ ਦਾ ਫ਼ੈਸਲਾ ਕਰਨ ਦੀ ਪ੍ਰਕਿਰਿਆ ਤੋਂ ਤੁਸੀ ਵਾਂਝੇ ਰਹਿ ਗਏ । ਜੋ ਵਾਪਸ ਆਏ ਹਨ ਉਨ੍ਹਾਂ ਨੂੰ ਤਾਂ ਸੁਭਾਗ ਮਿਲੇਗਾ ਲੇਕਿਨ ਜੋ ਜਾ ਰਹੇ ਹੋ ਉਨ੍ਹਾਂ ਨੂੰ ਸ਼ਾਇਦ ਇਸ ਇਤਿਹਾਸਕ ਮਹੱਤਵਪੂਰਨ ਫੈਸਲੇ ਤੋਂ ਵਾਂਝੇ ਰਹਿਣਾ ਪਿਆ , ਉਸ ਦੀ ਵੀ ਕੁੱਝ ਨਾ ਕੁੱਝ ਤਾਂ ਮਨ ਵਿੱਚ ਕਸਕ , ਅੱਜ ਨਹੀਂ ਤਾਂ ਦਸ ਸਾਲ , ਵੀਹ ਸਾਲ , ਪੱਚੀ ਸਾਲ ਬਾਅਦ ਜ਼ਰੂਰ ਰਹੇਗੀ , ਅਜਿਹਾ ਮੈਂ ਮੰਨਦਾ ਹਾਂ । ਲੇਕਿਨ ਚੰਗਾ ਹੁੰਦਾ ਇਹ ਸਾਰੀਆਂ ਚੀਜ਼ਾਂ ਅਸੀ ਕਰ ਸਕਦੇ ।
ਮੈਂ ਫਿਰ ਇੱਕ ਵਾਰੀ ਜੋ ਸਾਰੇ ਮਾਣਯੋਗ , ਸਨਮਾਨ ਯੋਗ ਮੈਂਬਰ ਜਾ ਰਹੇ ਹਨ , ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ । ਮੈਂ ਇੱਕ ਤੁਹਾਡੇ ਸਾਥੀ ਹੋਣ ਦੇ ਨਾਤੇ ਤੁਹਾਨੂੰ ਇੱਕ ਤਾਕੀਦ ਕਰਾਂਗਾ ਕਿ ਤੁਸੀ ਇਹ ਨਾ ਮੰਨਿਓ ਕਿ ਸਦਨ ਦੇ ਦਰਵਾਜੇ ਬੰਦ ਹੋਣ ਨਾਲ ਇਸ ਪੂਰੇ ਭਵਨ ਦੇ ਦਰਵਾਜੇ ਬੰਦ ਹੁੰਦੇ ਹਨ । ਤੁਹਾਡੇ ਲਈ ਇਸ ਭਵਨ ਦੇ ਦਰਵਾਜੇ ਖੁੱਲੇ ਹਨ, ਪ੍ਰਧਾਨ ਮੰਤਰੀ ਦਾ ਦਫ਼ਤਰ ਖੁੱਲ੍ਹਾ ਹੈ ।
ਦੇਸ਼ ਦੇ ਹਿੱਤ ਵਿੱਚ ਤੁਹਾਡੇ ਮਨ ਵਿੱਚ ਜਦੋਂ ਵੀ , ਜੋ ਵੀ ਵਿਚਾਰ ਆਵੇ , ਤੁਸੀ ਜ਼ਰੂਰ ਆਇਓ , ਮੈਨੂੰ ਚੰਗਾ ਲਗੇਗਾ ਤੁਹਾਨੂੰ ਸੁਣਨਾ , ਤੁਹਾਨੂੰ ਸਮਝਣਾ ਅਤੇ ਤੁਹਾਡੇ ਵਿਚਾਰਾਂ ਨੂੰ, ਤੁਸੀ ਜਿੱਥੇ ਵੀ ਹੋਵੋਗੇ ਯੋਗਦਾਨ ਦੇਵੋਗੇ , ਮੈਂ ਉਨ੍ਹਾਂ ਵਿਚਾਰਾਂ ਨੂੰ ਅੱਗੇ ਪਹੁੰਚਾਣ ਦੀ ਜ਼ਰੂਰ ਕੋਸ਼ਿਸ਼ ਕਰਾਂਗਾ ।
ਮੈਂ ਫਿਰ ਇੱਕ ਵਾਰੀ ਤੁਹਾਨੂੰ ਬਹੁਤ-ਬਹੁਤ ਧੰਨਵਾਦ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
****
ਅਤੁਲ ਤਿਵਾਰੀ/ਸ਼ਾਹਬਾਜ ਹਸੀਬੀ/ਸਤੀਸ਼ ਸ਼ਰਮਾ/ਨਿਰਮਲ ਸ਼ਰਮਾ
We bid farewell to some of our MP colleagues in the Rajya Sabha. They have contributed significantly to Parliament and we have all gained from their experience and insight: PM @narendramodi in the Rajya Sabha
— PMO India (@PMOIndia) March 28, 2018
The Rajya Sabha is a distinguished House, with eminent members serving here. This House plays a vital role in our democracy: PM @narendramodi https://t.co/0Tbiv8imV6
— PMO India (@PMOIndia) March 28, 2018
We will always remember the distinguished work of Parasaran Ji. Who can forget the manner in which Professor Kurien has contributed to the Rajya Sabha: PM @narendramodi in the Rajya Sabha
— PMO India (@PMOIndia) March 28, 2018
We will always remember the distinguished work of Parasaran Ji. Who can forget the manner in which Professor Kurien has contributed to the Rajya Sabha: PM @narendramodi in the Rajya Sabha
— PMO India (@PMOIndia) March 28, 2018