Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਾਸ਼ਟਰਪਤੀ ਨੇ ਸਾਲ 2014-2015 ਅਤੇ 2016 ਦੇ ਲਈ ਟੈਗੋਰ ਸੱਭਿਆਚਾਰਕ ਸਦਭਾਵਨਾ ਪੁਰਸਕਾਰ ਪ੍ਰਦਾਨ ਕੀਤੇ

ਰਾਸ਼ਟਰਪਤੀ ਨੇ ਸਾਲ 2014-2015 ਅਤੇ 2016 ਦੇ ਲਈ ਟੈਗੋਰ ਸੱਭਿਆਚਾਰਕ ਸਦਭਾਵਨਾ ਪੁਰਸਕਾਰ ਪ੍ਰਦਾਨ ਕੀਤੇ


ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ ਆਯੋਜਿਤ ਇੱਕ ਸਮਾਰੋਹ ਵਿੱਚ ਸਾਲ 2014, 2015 ਅਤੇ 2016 ਦੇ ਲਈ ਟੈਗੋਰ ਸੱਭਿਆਚਾਰਕ ਸਦਭਾਵਨਾ ਪੁਰਸਕਾਰ ਸ਼੍ਰੀ ਰਾਜਕੁਮਾਰ ਸਿੰਘਾਜੀਤ ਸਿੰਘ, ਛਾਯਾਨੌਤ (Chhayanaut) (ਬੰਗਲਾਦੇਸ਼ ਦਾ ਇੱਕ ਸੱਭਿਆਚਾਰਕ ਸੰਗਠਨ) ਅਤੇ ਸ਼੍ਰੀ ਰਾਮ ਵਨਜੀ ਸੁਤਾਰ ਨੂੰ ਪ੍ਰਦਾਨ ਕੀਤੇ। ਪੁਰਸਕਾਰ ਜੇਤੂਆਂ ਦੀ ਚੋਣ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਜਿਊਰੀ ਨੇ ਕੀਤਾ ਜਿਸ ਵਿੱਚ ਭਾਰਤ ਦੇ ਚੀਫ਼ ਜਸਟਿਸ, ਜਸਟਿਸ ਰੰਜਨ ਗੋਗੋਈ, ਸਾਬਕਾ ਮੁੱਖ ਚੋਣ ਕਮਿਸ਼ਨਰ ਸ਼੍ਰੀ ਐੱਨ. ਗੋਪਾਲਸਵਾਮੀ ਅਤੇ ਭਾਰਤੀ ਸੱਭਿਆਚਾਰਕ ਸਬੰਧ ਪਰਿਸ਼ਦ ਦੇ ਪ੍ਰਧਾਨ ਸ਼੍ਰੀ ਵਿਨੈ ਸਹਸ੍ਰਬੁੱਧੇ ਵੀ ਸ਼ਾਮਲ ਸਨ।

ਇਸ ਅਵਸਰ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸੱਭਿਆਚਾਰ ਕਿਸੇ ਵੀ ਰਾਸ਼ਟਰ ਦੀ ਜਿੰਦਜਾਨ ਹੁੰਦਾ ਹੈ ਕਿਉਂਕਿ ਇਹ ਉਸ ਦੇਸ਼ ਨੂੰ ਪਹਿਚਾਣ ਪ੍ਰਦਾਨ ਕਰਦਾ ਹੈ। ਭਾਰਤ ਦੀ ਸਮ੍ਰਿੱਧ (ਅਮੀਰ) ਸੱਭਿਆਚਾਰਕ ਵਿਰਾਸਤ ਉਪਨਿਵੇਸ਼ਵਾਦ ਅਤੇ ਵਿਦੇਸ਼ੀ ਹਮਲਿਆਂ ਦੇ ਬਾਵਜੂਦ ਸੁਰੱਖਿਅਤ ਰਹੀ। ਅਜਿਹੇ ਗੁਰੂਦੇਵ ਟੈਗੋਰ ਅਤੇ ਸੁਆਮੀ ਵਿਵੇਕਾਨੰਦ ਜਿਹੇ ਲੋਕਾਂ ਦੇ ਯੋਗਦਾਨ ਕਾਰਨ ਸੰਭਵ ਹੋਇਆ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਬਹੁਆਯਾਮੀ ਵਿਰਾਸਤ ਗੁਰੂਦੇਵ ਦੇ ਕਾਰਜਾਂ ਵਿੱਚ ਪ੍ਰਤੀਬਿੰਬਿਤ ਹੋਈ। ਰਬਿੰਦਰ ਸੰਗੀਤ ਵਿੱਚ ਸਾਡੇ ਦੇਸ਼ ਦੇ ਸਾਰੇ ਰੰਗਾਂ ਦਾ ਸਮਾਵੇਸ਼ ਹੈ ਅਤੇ ਇਹ ਕਿਸੇ ਭਾਸ਼ਾ ਨਾਲ ਬੰਨ੍ਹਿਆ ਹੋਇਆ ਨਹੀਂ ਹੈ। ਉਨ੍ਹਾਂ ਨੇ ਟੈਗੋਰ ਦੀਆਂ ਸਿੱਖਿਆਵਾਂ ਨੂੰ ਅਕਾਲ (timeless) ਦੱਸਿਆ ਅਤੇ ਕਿਹਾ ਕਿ ਵਿਸਵ ਉਨ੍ਹਾਂ ਦੇ ਕਾਰਜਾਂ ਤੋਂ ਬਹੁਤ ਕੁਝ ਸਿੱਖਦਾ ਹੈ। ਉਨ੍ਹਾਂ ਨੇ ਭਾਰਤੀ ਲੋਕ ਕਲਾਵਾਂ ਅਤੇ ਰਵਾਇਤੀ ਨਾਚਾਂ ਨੂੰ ਸੱਭਿਆਚਾਰ ਦੇ ਸੰਕੇਤ ਵਜੋਂ ਮਾਨਤਾ ਦਿੱਤੀ ਹੈ।

ਮਣੀਪੁਰੀ ਨਾਚ ਦੇ ਪੈਰੋਕਾਰ ਸ਼੍ਰੀ ਰਾਜਕੁਮਾਰ ਸਿੰਘਾਜੀਤ ਸਿੰਘ ਨੂੰ ਸਾਲ 2014 ਦੇ ਲਈ ਪੁਰਸਕਾਰ ਪ੍ਰਦਾਨ ਕੀਤਾ ਗਿਆ। ਬੰਗਲਾਦੇਸ਼ ਦੇ ਸੱਭਿਆਚਾਰਕ ਸੰਗਠਨ ਛਾਯਾਨੌਤ ਨੂੰ ਗੁਰੂਦੇਵ ਰਬਿੰਦਰਨਾਥ ਟੈਗੋਰ ਦੀਆਂ ਰਚਨਾਵਾਂ ਅਤੇ ਬੰਗਲਾ ਕਲਾ ਦੇ ਪ੍ਰਚਾਰ ਵਿੱਚ ਉਸ ਦੀ ਭੂਮਿਕਾ ਲਈ 2015 ਦਾ ਪੁਰਸਕਾਰ ਦਿੱਤਾ ਗਿਆ। ਪ੍ਰਸਿੱਧ ਮੂਰਤੀਕਾਰ ਅਤੇ ਵਿਦਵਾਨ ਸ਼੍ਰੀ ਰਾਮ ਵਨਜੀ ਸੁਤਾਰ ਨੂੰ ਸਾਲ 2016 ਲਈ ਪੁਰਸਕਾਰ ਪ੍ਰਦਾਨ ਕੀਤਾ ਗਿਆ।

ਰਬਿੰਦਰਨਾਥ ਟੈਗੋਰ ਦੀ 150ਵੀਂ ਜਯੰਤੀ ਦੇ ਸਮਾਰੋਹ ਦੌਰਾਨ ਸਰਕਾਰ ਨੇ 2012 ਤੋਂ ਸੱਭਿਆਚਾਰਕ ਸਦਭਾਵਨਾ ਲਈ ਟੈਗੋਰ ਪੁਰਸਕਾਰ ਦੀ ਸਥਾਪਨਾ ਕੀਤੀ ਸੀ। ਇਹ ਪੁਰਸਕਾਰ ਹਰ ਸਾਲ ਪ੍ਰਦਾਨ ਕੀਤਾ ਜਾਂਦਾ ਹੈ। ਇਸ ਵਿੱਚ ਇੱਕ ਕਰੋੜ ਰੁਪਏ ਦੀ ਰਕਮ, ਇੱਕ ਸ਼ੋਭਾ-ਪੱਤਰ, ਇੱਕ ਤਖ਼ਤੀ ਦੇ ਨਾਲ-ਨਾਲ ਇੱਕ ਉਤਕ੍ਰਿਸ਼ਟ ਰਵਾਇਤੀ ਹਸਤਕਲਾ ਜਾਂ ਹੈਂਡਲੂਮ ਆਈਟਮ ਪ੍ਰਦਾਨ ਕੀਤੀ ਜਾਂਦੀ ਹੈ। 

Please click here for the Prime Minister’s speech

***

ਏਕੇਟੀ/ਏਕੇ