ਪੀਐੱਮਇੰਡੀਆ
ਵਿਸ਼ਾਲ ਸੰਖਿਆ ਵਿੱਚ ਆਏ ਹੋਏ ਮਾਤਾਵਾਂ, ਭੈਣਾਂ-ਭਾਈਓ ਅਤੇ ਨੌਜਵਾਨ ਮਿੱਤਰੋ।
ਅੱਜ 8 ਮਾਰਚ, ਪੂਰਾ ਵਿਸ਼ਵ 100 ਸਾਲ ਤੋਂ ਵੀ ਅਧਿਕ ਸਮੇਂ ਤੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਇਸ ਨਾਲ ਜੁੜਿਆ ਹੋਇਆ ਹੈ। ਲੇਕਿਨ ਅੱਜ ਪੂਰਾ ਹਿੰਦੁਸਤਾਨ ਝੁਨਝੁਨੂ ਦੇ ਨਾਲ ਜੁੜ ਗਿਆ ਹੈ। ਦੇਸ਼ ਦੇ ਹਰ ਕੋਨੇ ਵਿੱਚ ਟੈਕਨੋਲੋਜੀ ਦੀ ਮਦਦ ਨਾਲ ਇਹ ਝੁਨਝੁਨੂ ਦਾ ਸ਼ਾਨਦਾਰ ਦ੍ਰਿਸ਼ ਪੂਰੇ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚ ਰਿਹਾ ਹੈ।
ਮੈਂ ਝੁਨਝੁਨੂ ਐਵੇਂ ਹੀ ਨਹੀਂ ਆਇਆ ਹਾਂ, ਸੋਚ ਵਿਚਾਰ ਕਰਕੇ ਆਇਆ ਹਾਂ ਅਤੇ ਆਇਆ ਕੀ ਤੁਸੀਂ ਮੈਨੂੰ ਖਿੱਚ ਲਿਆ ਹੈ। ਤੁਸੀਂ ਮੈਨੂੰ ਆਉਣ ਲਈ ਮਜ਼ਬੂਰ ਕਰ ਦਿੱਤਾ ਹੈ। ਅਤੇ ਮਜ਼ਬੂਰੀ ਇਸ ਗੱਲ ਦੀ ਸੀ ਕਿ ਤੁਸੀਂ ਬੇਟੀ ਬਚਾਓ, ਬੇਟੀ ਪੜ੍ਹਾਓ – ਇਸ ਅਭਿਆਨ ਨੂੰ ਇਸ ਜ਼ਿਲ੍ਹੇ ਨੇ ਜਿਸ ਸ਼ਾਨਦਾਰ ਤਰੀਕੇ ਨਾਲ ਅੱਗੇ ਵਧਾਇਆ ਹੈ, ਇੱਥੋਂ ਦੇ ਹਰ ਪਰਿਵਾਰ ਨੇ ਇੱਕ ਬਹੁਤ ਵੱਡਾ ਉਮਦਾ ਕੰਮ ਕੀਤਾ, ਤਾਂ ਸੁਭਾਵਿਕ ਹੀ ਮੇਰਾ ਮਨ ਕਰ ਗਿਆ ਕਿ ਚਲੋ ਝੁਨਝੁਨੂ ਦੀ ਮਿੱਟੀ ਨੂੰ ਮੱਥੇ ‘ਤੇ ਚੜਾ ਕੇ ਆ ਜਾਂਦੇ ।
ਹੁਣੇ ਵਸੁੰਧਰਾ ਜੀ ਵਰਣਨ ਕਰ ਰਹੀ ਸੀ ਕਿ ਕਿਵੇਂ ਇਹ ਵੀਰਾਂ ਦੀ ਭੂਮੀ ਹੈ, ਇਸ ਭੂਮੀ ਦੀ ਕੀ ਤਾਕਤ ਰਹੀ ਹੈ, ਅਤੇ ਇਸ ਲਈ ਚਾਹੇ ਸਮਾਜ ਸੇਵਾ ਦਾ ਕੰਮ ਹੋਵੇ, ਚਾਹੇ ਸਿੱਖਿਆ ਦਾ ਕੰਮ ਹੋਵੇ, ਚਾਹੇ ਦਾਨ-ਪੁੰਨ ਦਾ ਕੰਮ ਹੋਵੇ, ਚਾਹੇ ਦੇਸ਼ ਲਈ ਮਰ-ਮਿਟਣ ਦੀ ਗੱਲ ਹੋਵੇ, ਇਸ ਜ਼ਿਲ੍ਹੇ ਨੇ ਇਹ ਸਿੱਧ ਕਰ ਦਿੱਤਾ ਹੈ – ਯੁੱਧ ਹੋਵੇ ਜਾਂ ਅਕਾਲ ਹੋਵੇ, ਝੁਨਝੁਨੂ ਝੁਕਣਾ ਨਹੀਂ ਜਾਣਦਾ, ਝੁਨਝੁਨੂ ਲੜਨਾ ਜਾਣਦਾ ਹੈ। ਅਤੇ ਇਸ ਲਈ ਝੁਨਝੁਨੂ ਦੀ ਧਰਤੀ ਤੋਂ ਅੱਜ ਜਿਸ ਕਾਰਜ ਨੂੰ ਅੱਗੇ ਵਧਾਇਆ ਜਾ ਰਿਹਾ ਹੈ, ਦੇਸ਼ ਨੂੰ ਝੁਨਝੁਨੂ ਤੋਂ ਵੀ ਪ੍ਰੇਰਨਾ ਮਿਲੇਗੀ, ਦੇਸ਼ ਨੂੰ ਇੱਥੋਂ ਵੀ ਇੱਕ ਨਵੀਂ ਤਾਕਤ ਮਿਲੇਗੀ।
ਬੇਟੀ ਬਚਾਓ, ਬੇਟੀ ਪੜ੍ਹਾਓ – ਅਗਰ ਸਫਲਤਾ ਮਿਲਦੀ ਹੈ ਤਾਂ ਮਨ ਨੂੰ ਇੱਕ ਤਸੱਲੀ ਹੁੰਦਾ ਹੈ, ਲਗਦਾ ਹੈ ਕਿ ਚਲੋ ਭਾਈ ਕੁਝ ਸਥਿਤੀਆਂ ਵਿੱਚ ਸੁਧਾਰ ਆਇਆ। ਲੇਕਿਨ ਕਦੇ-ਕਦੇ ਮਨ ਨੂੰ ਬਹੁਤ ਵੱਡੀ ਪੀੜਾ ਹੁੰਦੀ ਹੈ। ਪੀੜਾ ਇਸ ਗੱਲ ਦੀ ਹੁੰਦੀ ਹੈ ਕਿ ਜਿਸ ਦੇਸ਼ ਦਾ ਮਹਾਨ ਸੱਭਿਆਚਾਰ, ਜਿਸ ਦੇਸ਼ ਦੀਆਂ ਮਹਾਨ ਪਰੰਪਰਾਵਾਂ, ਸਾਸ਼ਤਰਾਂ ਵਿੱਚ ਉੱਤਮ ਤੋਂ ਉੱਤਮ ਗੱਲਾਂ, ਵੇਦ ਤੋਂ ਵਿਵੇਕਾਨੰਦ ਤੱਕ – ਸਹੀ ਦਿਸ਼ਾ ਵਿੱਚ ਜਾਗ੍ਰਿਤੀ, ਲੇਕਿਨ ਕੀ ਕਾਰਨ ਹੈ ਉਹ ਕਿਹੜੀ ਬੁਰਾਈ ਹੈ ਕਿ ਅੱਜ ਸਾਨੂੰ ਆਪਣੇ ਹੀ ਘਰ ਵਿੱਚ ਬੇਟੀ ਬਚਾਉਣ ਲਈ ਹੱਥ-ਪੈਰ ਜੋੜਨੇ ਪੈ ਰਹੇ ਹਨ, ਸਮਝਾਉਣਾ ਪੈ ਰਿਹਾ ਹੈ, ਉਸ ਦੇ ਲਈ ਬਜਟ ਤੋਂ ਪੈਸਾ ਖਰਚ ਕਰਨਾ ਪੈ ਰਿਹਾ ਹੈ।
ਮੈਂ ਸਮਝਦਾ ਹਾਂ ਕਿ ਕਿਸੇ ਵੀ ਸਮਾਜ ਲਈ ਇਸ ਤੋਂ ਵੱਡੀ ਕੋਈ ਪੀੜਾ ਨਹੀਂ ਹੋ ਸਕਦੀ। ਅਤੇ ਕਈ ਦਹਾਕਿਆਂ ਤੋਂ ਇੱਕ ਗ਼ਲਤ ਮਾਨਸਿਕਤਾ ਦੇ ਕਾਰਨ, ਇੱਕ ਗ਼ਲਤ ਸੋਚ ਦੇ ਕਾਰਨ, ਸਮਾਜਿਕ ਬੁਰਿਆਈਆਂ ਦੇ ਕਾਰਨ ਅਸੀਂ ਬੇਟੀਆਂ ਨੂੰ ਹੀ ਬਲੀ ਚੜ੍ਹਾਉਣ ਦਾ ਰਸਤਾ ਚੁਣ ਲਿਆ। ਜਦੋਂ ਇਹ ਸੁਣਦੇ ਹਾਂ ਕਿ ਹਜ਼ਾਰ ਬੇਟਿਆਂ ਦੇ ਸਾਹਮਣੇ ਕਿਤੇ 800 ਬੱਚੀਆਂ ਹਨ, 850 ਬੱਚੀਆਂ ਹਨ, ਕਿਤੇ 900 ਬੱਚੀਆਂ ਹਨ – ਇਸ ਸਮਾਜ ਦੀ ਕੀ ਦੁਰਦਸ਼ਾ ਹੋਵੇਗੀ, ਕਲਪਨਾ ਕਰ ਸਕਦੇ ਹਾਂ। ਇਸਤਰੀ ਅਤੇ ਪੁਰਸ਼ ਦੀ ਸਮਾਨਤਾ ਨਾਲ ਹੀ ਇਹ ਸਮਾਜ ਦਾ ਚੱਕਰ ਚਲਦਾ ਹੈ, ਸਮਾਜ ਦੀ ਗਤੀਵਿਧੀ ਵਧਦੀ ਹੈ।
ਕਈ ਦਹਾਕਿਆਂ ਤੋਂ ਬੇਟੀਆਂ ਨੂੰ ਨਕਾਰਦੇ ਰਹੇ, ਨਕਾਰਦੇ ਰਹੇ, ਮਾਰਦੇ ਰਹੇ। ਉਸੇ ਦਾ ਨਤੀਜਾ ਹੈ ਕਿ ਸਮਾਜ ਵਿੱਚ ਇੱਕ ਅਸੰਤੁਲਨ ਪੈਦਾ ਹੋਇਆ। ਮੈਂ ਜਾਣਦਾ ਹਾਂ ਇੱਕ-ਅੱਧੀ ਪੀੜ੍ਹੀ ਵਿੱਚ ਇਹ ਸੁਧਾਰ ਨਹੀਂ ਹੁੰਦਾ ਹੈ। ਚਾਰ-ਚਾਰ, ਪੰਜ-ਪੰਜ ਪੀੜ੍ਹੀਆਂ ਦੀਆਂ ਬੁਰਿਆਈਆਂ ਅੱਜ ਇੱਕਠੀਆਂ ਹੋਈਆਂ ਹਨ। ਪੁਰਾਣਾ ਜੋ ਘਾਟਾ ਹੈ, ਉਹ ਘਾਟਾ ਦੂਰ ਕਰਨ ਵਿੱਚ ਸਮਾਂ ਲਗੇਗਾ, ਉਹ ਹਰ ਕੋਈ ਸਮਝਦਾ ਹੈ। ਲੇਕਿਨ ਹੁਣ ਤਾਂ ਅਸੀਂ ਤੈਅ ਕਰੀਏ ਕਿ ਜਿੰਨੇ ਬੇਟੇ ਪੈਦਾ ਹੋਣਗੇ ਉੱਨੀਆਂ ਹੀ ਬੇਟੀਆਂ ਵੀ ਪੈਦਾ ਹੋਣਗੀਆਂ। ਜਿੰਨੇ ਬੇਟੇ ਪਲਣਗੇ ਉਨੀਆਂ ਹੀ ਬੇਟੀਆਂ ਪਲਣਗੀਆਂ। ਬੇਟਾ-ਬੇਟੀ , ਦੋਵੇ ਇੱਕ ਸਮਾਨ, ਇਸ ਭਾਵ ਨੂੰ ਲੈ ਕੇ ਅਗਰ ਚਲਾਂਗੇ ਤਾਂ ਚਾਰ-ਪੰਜ-ਛੇ ਪੀੜ੍ਹੀਆਂ ਵਿੱਚ ਜੋ ਬੁਰਾ ਹੋਇਆ ਹੈ, ਉਹ ਸ਼ਾਇਦ ਅਸੀ ਦੋ ਜਾਂ ਤਿੰਨ ਪੀੜ੍ਹੀਆਂ ਵਿੱਚ ਠੀਕ ਕਰ ਸਕਦੇ ਹਾਂ। ਲੇਕਿਨ ਉਸ ਦੀ ਪਹਿਲੀ ਸ਼ਰਤ ਹੈ – ਹੁਣ ਜੋ ਬੱਚੇ ਪੈਦਾ ਹੋਣਗੇ, ਉਨਾਂ ਵਿੱਚ ਕੋਈ ਅਸੰਤੁਲਨ ਨਹੀ ਹੋਣਾ ਚਾਹੀਦਾ।
ਅਤੇ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਅੱਜ ਜਿਨ੍ਹਾ ਜ਼ਿਲ੍ਹਿਆਂ ਨੂੰ ਸਨਮਾਨਿਤ ਕਰਨ ਦਾ ਮੌਕਾ ਮਿਲਿਆ, ਉਨ੍ਹਾਂ ਪਹਿਲੇ ਦਸ ਜ਼ਿਲ੍ਹਿਆਂ ਨੇ ਇਸ ਕੰਮ ਨੂੰ ਬਾਖੂਬੀ ਨਿਭਾਇਆ ਹੈ। ਇਹ ਜੋ ਨਵੇਂ ਜਨਮ ਲੈਣ ਵਾਲੇ ਬੱਚੇ ਹਨ, ਉਸ ਉਹ ਵਿੱਚ ਬੇਟਿਆਂ ਦੀ ਬਰਾਬਰੀ ਵਿੱਚ ਬੇਟੀਆਂ ਨੂੰ ਲਿਆਉਣ ਵਿੱਚ ਸਫ਼ਲ ਹੋਏ ਹਨ। ਅੱਜ ਜਿਨ੍ਹਾਂ ਨੂੰ ਸਨਮਾਨਿਤ ਕਰਨ ਦਾ ਮੌਕਾ ਮਿਲਿਆ ਉਨ੍ਹਾਂ ਜ਼ਿਲ੍ਹਿਆਂ ਨੂੰ, ਉਸ ਰਾਜ ਨੂੰ, ਉਸ ਟੀਮ ਨੂੰ ਮੈਂ ਵਧਾਈ ਦਿੰਦਾ ਹਾਂ। ਉਨ੍ਹਾਂ ਨੇ ਇਸ ਪਵਿੱਤਰ ਕਾਰਜ ਨੂੰ ਆਪਣੇ ਜ਼ਿੰਮੇ ਲਿਆ।
ਅਤੇ ਮੈਂ ਹੋਰ ਵੀ ਦੇਸ਼ ਦੇ ਸਾਰੇ ਅਧਿਕਾਰੀਆਂ ਨੂੰ, ਸਰਕਾਰ ਦੇ ਸਾਰੇ ਸਾਥੀਆਂ ਨੂੰ, ਮੈਂ ਰਾਜ ਸਰਕਾਰਾਂ ਨੂੰ ਵੀ ਤਾਕੀਦ ਕਰਾਗਾਂ ਕਿ ਇਸ ਨੂੰ ਜਨ-ਅੰਦੋਲਨ ਬਣਾਉਣਾ ਹੋਵੇਗਾ। ਜਦੋਂ ਤੱਕ ਇੱਕ-ਇੱਕ ਪਰਿਵਾਰ ਜੁੜਦਾ ਨਹੀਂ ਅਤੇ ਜਦੋਂ ਤੱਕ Mother-in-law- ਸੱਸ ਉਸ ਦੀ ਅਗਵਾਈ ਨਹੀਂ ਸੰਭਾਲਦੀ, ਇਸ ਕੰਮ ਨੂੰ ਜ਼ਿਆਦਾ ਸਮਾਂ ਲੱਗੇਗਾ। ਲੇਕਿਨ ਅਗਰ Mother-in-law ਇਸ ਨੂੰ ਸੰਭਾਲ ਲੈਂਦੀ ਹੈ ਕਿ ਬੇਟੀ ਚਾਹੀਦੀ ਹੈ ਅਤੇ ਇੱਕ ਵਾਰ ਸਾਫ਼ ਕਹਿ ਦੇਵੇ ਕ ਘਰ ਵਿੱਚ ਬੇਟੀ ਚਾਹੀਦੀ ਹੈ, ਕਿਸੇ ਦੀ ਤਾਕਤ ਨਹੀਂ ਹੈ ਕਿ ਉਹ ਬੇਟੀ ਦੇ ਨਾਲ ਕਈ ਅਨਿਆ ਕਰ ਸਕੇ। ਅਤੇ ਇਸ ਲਈ ਸਾਨੂੰ ਇੱਕ ਸਮਾਜਿਕ ਅੰਦੋਲਨ ਖੜ੍ਹਾ ਕਰਨਾ ਪਵੇਗਾ, ਸਾਨੂੰ ਜਨ-ਅੰਦੋਲਨ ਖੜ੍ਹਾ ਕਰਨਾ ਪਵੇਗਾ।
ਭਾਰਤ ਸਰਕਾਰ ਨੇ ਦੋ ਸਾਲ ਪਹਿਲਾਂ ਹਰਿਆਣਾ – ਜਿੱਥੇ ਅਨੁਪਾਤ ਬਹੁਤ ਹੀ ਚਿੰਤਾਜਨਕ ਸੀ, ਉਸ ਚੁਣੌਤੀ ਨੂੰ ਸਵੀਕਾਰ ਕਰਦਿਆਂ ਹਰਿਆਣਾ ਵਿੱਚ ਪ੍ਰੋਗਰਾਮ ਕੀਤਾ। ਹਰਿਆਣਾ ਦੀ ਧਰਤੀ ‘ਤੇ ਜਾ ਕੇ ਇਹ ਗੱਲ ਦੱਸਣਾ ਕਠਿਨ ਸੀ। ਮੇਰੇ ਅਫ਼ਸਰਾਂ ਨੇ ਮੈਨੂੰ ਸੁਝਾਅ ਦਿੱਤਾ ਸੀ ਕਿ ਸਾਹਿਬ ਉੱਥੇ ਤਾਂ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਉੱਥੇ ਜਾਵਾਂਗੇ ਤਾਂ ਨਵਾਂ ਹੀ ਕੁਝ ਗ਼ਲਤ ਹੋ ਜਾਵੇਗਾ। ਮੈ ਕਿਹਾ ਜਿੱਥੇ ਸਭ ਤੋਂ ਜ਼ਿਆਦਾ ਤਕਲੀਫ ਹੈ ਉੱਥੇ ਤੋਂ ਹੀ ਸ਼ੁਰੂ ਕਰਾਂਗਾ। ਅਤੇ ਅੱਜ ਮੈ ਹਰਿਆਣਾ ਨੂੰ ਵਧਾਈ ਦਿੰਦਾ ਹਾਂ, ਉਨ੍ਹਾਂ ਨੇ ਪਿਛਲੇ ਦੋ ਸਾਲ ਵਿੱਚ ਹਾਲਾਤਾਂ ਵਿੱਚ ਇੰਨੀ ਤੇਜ਼ੀ ਨਾਲ ਸੁਧਾਰ ਕੀਤਾ ਹੈ।
ਜਨਮ ਦੇ ਸਮੇਂ ਬੇਟੀਆਂ ਦੀ ਸੰਖਿਆ ਵਿੱਚ ਜੋ ਵਾਧਾ ਹੋਇਆ ਹੈ ਉਹ ਆਪਣੇ ਆਪ ਵਿੱਚ ਇੱਕ ਨਵਾਂ ਵਿਸ਼ਵਾਸ ਇੱਕ ਨਵੀਂ ਆਸ ਪੈਦਾ ਕਰਦਾ ਹੈ। ਅਤੇ ਜੋ ਪਿਛਲੇ ਦੋ ਸਾਲ ਦਾ ਅਨੁਭਵ ਹੈ, ਉਸ ਵਿੱਚ ਜੋ ਸਫ਼ਲਤਾ ਮਿਲੀ ਹੈ, ਉਸ ਨੂੰ ਧਿਆਨ ਵਿੱਚ ਰੱਖ ਕੇ ਅੱਜ 8 ਮਾਰਚ, ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਭਾਰਤ ਸਰਕਾਰ ਨੇ ਹੁਣ ਉਹ ਯੋਜਨਾ 160-161 districts ਤੱਕ ਹੀ ਨਹੀਂ, ਹਿੰਦੁਸਤਾਨ ਦੇ ਸਾਰੇ districts ਦੇ ਵਿੱਚ ਹੁਣ ਇਸ ਯੋਜਨਾ ਨੂੰ ਲਾਗੂ ਕੀਤਾ ਜਾ ਰਿਹਾ ਹੈ। ਉਸ ਦੇ ਲਈ ਉੱਥੇ ਸਥਿਤੀ ਚੰਗੀ ਵੀ ਹੋਵੇਗੀ, ਜ਼ਿਆਦਾ ਚੰਗੀ ਕਿਵੇਂ ਹੋਵੇ, ਉਸ ਦੇ ਲਈ ਵੀ ਕੰਮ ਕੀਤਾ ਜਾਵੇਗਾ।
ਸਾਨੂੰ ਆਪਣੇ-ਆਪ ਨੂੰ ਪੁੱਛਣਾ ਪਵੇਗਾ। ਇਹ ਜੋ ਪੁਰਾਣੀ ਸੋਚ ਰਹੀ ਹੈ ਕਿ ਬੇਟੀ ਕਦੇ-ਕਦੇ ਲਗਦਾ ਹੈ ਕਿ ਬੋਝ ਹੁੰਦੀ ਹੈ। ਅੱਜ ਅਨੁਭਵ ਕਹਿੰਦਾ ਹੈ, ਹਰ ਘਟਨਾ ਦੱਸਦੀ ਹੈ, ਬੇਟੀ ਬੋਝ ਨਹੀਂ , ਬੇਟੀ ਹੀ ਤਾਂ ਪੂਰੇ ਪਰਿਵਾਰ ਦੀ ਆਨ-ਬਾਨ-ਸ਼ਾਨ ਹੈ।
ਤੁਸੀਂ ਹਿੰਦੁਸਤਾਨ ਵਿੱਚ ਦੇਖੋ– ਜਦੋਂ ਸੈਟੇਲਾਈਟ, ਅਸਮਾਨ ਵਿੱਚ ਅਸੀਂ ਜਾਂਦੇ ਹਾਂ, ਸੁਣਦੇ ਹਾਂ ਕਿ ਅੱਜ ਸੈਟੇਲਾਈਟ ਗਿਆ, ਮੰਗਲਯਾਨ ਹੋਇਆ, ਢਿਮਕਾ ਹੋਇਆ, ਅਤੇ ਜਦੋਂ ਦੇਖਦੇ ਹਾਂ ਤਾਂ ਪਤਾ ਚਲਦਾ ਹੈ ਕਿ ਮੇਰੇ ਦੇਸ਼ ਦੀਆਂ ਤਿੰਨ ਮਹਿਲਾ ਸਾਇੰਟਿਸਟਾਂ ਨੇ space technology ਵਿੱਚ ਇੰਨੀ ਵੱਡੀ ਸਿੱਧੀ ਪ੍ਰਾਪਤ ਕੀਤੀ ਹੈ, ਤਾਂ ਪਤਾ ਚਲਦਾ ਹੈ ਕਿ ਬੇਟੀਆਂ ਦੀ ਤਾਕਤ ਕੀ ਹੁੰਦੀ ਹੈ। ਜਦੋਂ ਝੁਨਝੁਨੂ ਦੀ ਹੀ ਇੱਕ ਬੇਟੀ ਫਾਈਟਰ ਜਹਾਜ਼ ਚਲਾਉਂਦੀ ਹੈ ਤਾਂ ਲਗਦਾ ਹੈ, ਬੇਟੀਆਂ ਦੀ ਤਾਕਤ ਕੀ ਹੁੰਦੀ ਹੈ। ਓਲੰਪਿਕ ਵਿੱਚ ਜਦੋਂ ਗੋਲਡ ਮੈਡਲ ਲੈ ਕੇ ਕੋਈ ਆਉਂਦਾ ਹੈ, ਅਤੇ ਪਤਾ ਚਲਦਾ ਹੈ ਕਿ ਲਿਆਉਣ ਵਾਲੀਆਂ ਬਟੀਆਂ ਹਨ ਤਾਂ ਪੂਰੇ ਦੇਸ਼ ਦਾ ਸੀਨਾ ਮਾਣ ਨਾਲ ਭਰ ਜਾਂਦਾ ਹੈ ਕਿ ਸਾਡੀਆਂ ਬੇਟੀਆਂ ਦੁਨੀਆਂ ਵਿੱਚ ਨਾਮ ਰੋਸ਼ਨ ਕਰ ਰਹੀਆਂ ਹਨ।
ਅਤੇ ਜੋ ਲੋਕ ਇਹ ਮੰਨਦੇ ਹਨ ਕਿ ਬੇਟਾ ਹੈ ਤਾਂ ਬੁਢਾਪੇ ਵਿੱਚ ਕੰਮ ਆਵੇਗਾ, ਸਥਿਤੀ ਕੁਝ ਅਲੱਗ ਹੀ ਹੈ। ਮੈਂ ਅਜਿਹੇ ਪਰਿਵਾਰ ਦੇਖੇ ਹਨ, ਜਿੱਥੇ ਬੁੱਢੇ ਮਾਂ-ਬਾਪ ਹੋਣ, ਚਾਰ-ਚਾਰ ਬੇਟੇ ਹੋਣ, ਬੇਟਿਆਂ ਦੇ ਆਪਣੇ ਬੰਗਲੇ ਹੋਣ, ਗੱਡੀਆਂ ਦੀ ਭਰਮਾਰ ਹੋਵੇ, ਲੇਕਿਨ ਬਾਪ ਅਤੇ ਮਾਂ ਅਨਾਥ ਆਸ਼ਰਮ ਵਿੱਚ ਬੁਢਾਪਾ ਬਿਤਾਉਂਦੇ ਹਨ। ਅਜਿਹੇ ਪਰਿਵਾਰ ਅਸੀਂ ਦੇਖੇ ਹਨ, ਅਤੇ ਅਜਿਹੇ ਵੀ ਪਰਿਵਾਰ ਦੇਖੇ ਹਨ ਕਿ ਬੇਟੀ, ਬੁੱਢੇ ਮਾਂ-ਬਾਪ ਦੀ ਇੱਕਲੌਤੀ ਬੇਟੀ, ਮਾਂ –ਬਾਪ ਨੂੰ ਬੁਢਾਪੇ ਵਿੱਚ ਤਕਲੀਫ ਨਾ ਹੋਵੇ, ਇਸ ਲਈ ਰੋਜ਼ਗਾਰ ਕਰਦੀ ਹੈ, ਨੌਕਰੀ ਕਰਦੀ ਹੈ, ਮਿਹਨਤ ਕਰਦੀ ਹੈ, ਸ਼ਾਦੀ ਤੱਕ ਨਹੀਂ ਕਰਦੀ ਹੈ, ਤਾਂ ਕਿ ਬੁਢਾਪੇ ਵਿੱਚ ਮਾਂ – ਬਾਪ ਨੂੰ ਤਕਲੀਫ਼ ਨਾ ਹੋਵੇ ਅਤੇ ਮਾਂ –ਬਾਪ ਲਈ ਆਪਣੀ ਜ਼ਿੰਦਗੀ ਵਾਰ ਦਿੰਦੀ ਹੈ।
ਅਤੇ ਇਸ ਲਈ ਸਮਾਜ ਵਿੱਚ ਜੋ ਸੋਚ ਬਣੀ ਹੈ, ਇਹ ਜੋ ਵਿਕਾਰ ਹੈ, ਉਸ ਵਿਕਾਰ ਤੋਂ ਅਸੀਂ ਬਾਹਰ ਆਉਣਾ ਹੈ। ਅਤੇ ਇਸ ਨੂੰ ਇੱਕ ਸਮਾਜਿਕ ਅੰਦੋਲਨ ਬਣਾਉਣਾ ਹੈ, ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਸਫਲਤਾ – ਅਸਫਲਤਾ ਲਈ ਕੋਈ ਸਰਕਾਰ ਨੂੰ ਦੋਸ਼ ਦੇਵੇ, ਠੀਕ ਹੈ ਇਹ ਕੰਮ ਕਰਨ ਵਾਲੇ ਕਰਦੇ ਰਹਿਣ, ਲੇਕਿਨ ਇਸ ਦੀ ਸਫਲਤਾ ਦਾ ਅਧਾਰ, ਹਰ ਪਰਿਵਾਰ ਦਾ ਸੰਕਲਪ ਹੀ ਸਫਲਤਾ ਦਾ ਕਾਰਨ ਬਣ ਸਕਦਾ ਹੈ, ਅਤੇ ਇਸ ਲਈ ਜਦੋਂ ਤੱਕ ਬੇਟਾ-ਬੇਟੀ ਇੱਕ ਸਮਾਨ, ਬੇਟੀ ਲਈ ਮਾਣ ਦਾ ਭਾਵ, ਇਹ ਸਾਡੇ ਮਨ ਵਿੱਚ ਨਹੀਂ ਹੋਵੇਗਾ, ਉਦੋਂ ਤੱਕ ਮਾਂ ਦੀ ਗੋਦ ਵਿੱਚ ਹੀ ਬੇਟੀਆਂ ਨੂੰ ਮਾਰ ਦਿੱਤਾ ਜਾਵੇਗਾ।
18ਵੀਂ ਸਦੀ ਵਿੱਚ ਬੇਟੀ ਨੂੰ ਦੁੱਧ-ਪੀਂਦੀ ਕਰਨ ਦੀ ਪਰੰਪਰਾ ਸੀ। ਇੱਕ ਵੱਡੇ ਬਰਤਨ ਵਿੱਚ ਦੁੱਧ ਭਰ ਕੇ ਬੇਟੀ ਨੂੰ ਉਸ ਵਿੱਚ ਡੁੱਬੋ ਦਿੱਤਾ ਜਾਂਦਾ ਸੀ। ਲੇਕਿਨ ਕਦੇ-ਕਦੇ ਮੈਨੂੰ ਲਗਦਾ ਹੈ ਅਸੀਂ 21ਵੀ ਸਦੀ ਵਿੱਚ ਹੋਣ ਦੇ ਬਾਵਜੂਦ ਵੀ ਉਨ੍ਹਾਂ 18ਵੀਂ ਸਦੀ ਦੇ ਲੋਕਾਂ ਤੋਂ ਵੀ ਕਦੇ –ਕਦੇ ਬੁਰੇ ਲਗਦੇ ਹਾਂ। ਕਿਉਂਕਿ 18ਵੀਂ ਸਦੀ ਵਿੱਚ ਘੱਟੋ- ਘੱਟ ਉਸ ਬੇਟੀ ਨੂੰ ਜਨਮ ਦਿੱਤੇ ਜਾਣ ਦਾ ਹੱਕ ਰਹਿੰਦਾ ਸੀ, ਉਸ ਨੂੰ ਆਪਣੀ ਮਾਂ ਦਾ ਚਿਹਰਾ ਦੇਖਣ ਦਾ ਸੁਭਾਗ ਮਿਲਦਾ ਸੀ, ਉਸ ਮਾਂ ਨੂੰ ਆਪਣੀ ਬੇਟੀ ਦਾ ਚਿਹਰਾ ਦੇਖਣ ਦਾ ਸੁਭਾਗ ਮਿਲਦਾ ਸੀ, ਇਸ ਧਰਤੀ ‘ਤੇ ਉਸ ਨੂੰ ਕੁਝ ਪਲ ਲਈ ਕਿਉਂ ਨਾ ਹੋਵੇ – ਸਾਹ ਲੈਣ ਦਾ ਮੌਕਾ ਮਿਲਦਾ ਸੀ ਅਤੇ ਬਾਅਦ ਵਿੱਚ ਉਹ ਮਹਾਪਾਪ ਕਰਕੇ ਸਮਾਜ ਦੀ ਸਭ ਤੋਂ ਵੱਡੀ ਬੁਰਿਆਈ ਵਾਲਾ ਕੰਮ ਕਰ ਦਿੱਤਾ ਜਾਂਦਾ ਸੀ।
ਲੇਕਿਨ ਅੱਜ ਤਾਂ ਉਸ ਤੋਂ ਵੀ ਜ਼ਿਆਦਾ ਬੁਰਾ ਕਰਦੇ ਹਨ ਕਿ ਮਾਂ ਦੇ ਪੇਟ ਵਿੱਚ, ਨਾ ਮਾਂ ਨੇ ਬੇਟੀ ਦਾ ਮੁੰਹ ਦੇਖਿਆ ਹੈ ਨਾ ਹੀ ਬੇਟੀ ਨੇ ਮਾਂ ਦਾ ਮੁੰਹ ਦੇਖਿਆ ਹੁੰਦਾ ਹੈ – ਆਧੁਨਿਕ ਵਿਗਿਆਨ ਦੀ ਮਦਦ ਨਾਲ ਮਾਂ ਦੇ ਪੇਟ ਵਿੱਚ ਹੀ ਬੱਚੀ ਨੂੰ ਮਾਰ ਦਿੱਤਾ ਜਾਂਦਾ ਹੈ । ਮੈਂ ਸਮਝਦਾ ਹਾਂ ਇਸ ਤੋਂ ਵੱਡਾ ਕੋਈ ਪਾਪ ਨਹੀਂ ਹੋਵੇਗਾ । ਜਦੋਂ ਤੱਕ ਅਸੀਂ ਮੰਨਾਗੇ ਨਹੀਂ ਕਿ ਬੇਟੀ ਸਾਡੀ ਆਨ-ਬਾਨ-ਸ਼ਾਨ ਹੈ , ਤਦ ਤੱਕ ਇਹ ਬੁਰਿਆਈਆਂ ਦਿਮਾਗ਼ ਚੋਂ ਨਹੀਂ ਨਿਕਲਣਗੀਆਂ ।
ਅੱਜ ਇੱਥੇ ਜਿਨ੍ਹਾਂ ਦੇ ਪਰਿਵਾਰ ਵਿੱਚ ਬੇਟੀ ਪੈਦਾ ਹੋਈ ਹੈ, ਮੈਨੂੰ ਉਨ੍ਹਾਂ ਮਾਤਾਵਾਂ ਅਤੇ ਉਨ੍ਹਾਂ ਬੱਚੀਆਂ ਨਾਲ ਮਿਲਣ ਦਾ ਸੁਭਾਗ ਮਿਲਿਆ । ਉਨ੍ਹਾਂ ਦੇ ਚਿਹਰੇ ਉੱਤੇ ਇੰਨੀ ਖੁਸ਼ੀ ਸੀ । ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਤੁਹਾਨੂੰ ਪਤਾ ਹੈ, ਤੁਹਾਨੂੰ ਕਿਸੇ ਨੇ ਦੱਸਿਆ ਕਿ ਆਪ ਜਦੋਂ ਪੈਦਾ ਹੋਈ ਸੀ ਤਦ ਮਠਿਆਈ ਵੰਡੀ ਗਈ ਸੀ ? ਉਨ੍ਹਾਂ ਨੇ ਕਿਹਾ ਉਹ ਤਾਂ ਪਤਾ ਨਹੀਂ ਹੈ , ਲੇਕਿਨ ਸਾਡੇ ਕੋਲ ਬੇਟੀ ਪੈਦਾ ਹੋਈ ਤਾਂ ਪੂਰੇ ਮਹੱਲੇ ਵਿੱਚ ਮਠਿਆਈ ਵੰਡੀ ਸੀ ਅਤੇ ਇੱਕ ਜਸ਼ਨ ਮਨਾਇਆ ਸੀ ।
ਸਾਨੂੰ ਇਹ ਸਥਿਤੀ ਬਦਲਣੀ ਹੈ ਅਤੇ ਇਹ ਬਦਲਣ ਦੀ ਦਿਸ਼ਾ ਵਿੱਚ ਕਈ ਮਹੱਤਵਨਪੂਰਨ ਕੰਮ ਜੋ ਸਰਕਾਰ ਵੱਲੋਂ ਹੋ ਰਹੇ ਹਨ , ਉਸ ਦੇ ਤਹਿਤ ਅੱਜ ਇਸ ਯੋਜਨਾ ਦਾ ਅਸੀਂ ਪੂਰੇ ਦੇਸ਼ ਵਿੱਚ ਵਿਸਤਾਰ ਕਰ ਰਹੇ ਹਾਂ ।
ਦੂਜਾ- ਅੱਜ ਇੱਕ ਪ੍ਰੋਗਰਾਮ ਲਾਂਚ ਹੋ ਰਿਹਾ ਹੈ – ਪੋਸ਼ਣ ਮਿਸ਼ਨ ਦਾ , ਰਾਸ਼ਟਰੀ ਪੋਸ਼ਣ ਮਿਸ਼ਨ । ਹੁਣ ਕਿਸੇ ਨੇ ਵੀ ਪ੍ਰਧਾਨ ਮੰਤਰੀ ਨੂੰ ਗਾਲ੍ਹ ਦੇਣੀ ਹੈ , ਪ੍ਰਧਾਨ ਮੰਤਰੀ ਦੀ ਨਿੰਦਾ ਕਰਨੀ ਹੈ , ਪ੍ਰਧਾਨ ਮੰਤਰੀ ਦੀ ਬੁਰਾਈ ਕਰਨੀ ਹੈ ਤਾਂ ਮੇਰੀ ਉਨ੍ਹਾਂ ਨੂੰ ਪ੍ਰਾਰਥਨਾ ਹੈ ਕਿ ਜਿੰਨੀ ਵਾਰ ਤੁਸੀ ਪ੍ਰਧਾਨ ਮੰਤਰੀ ਦੀ ਬੁਰਾਈ ਕਰੋ , ਪ੍ਰਧਾਨ ਮੰਤਰੀ ਦੀ ਅਲੋਚਨਾ ਕਰੋ , ਚੰਗਾ ਕਹੋ , ਬੁਰਾ ਕਹੋ , ਭਲਾ ਕਰੋ ਨਾ ਕਰੋ , ਲੇਕਿਨ ਜਦੋਂ ਵੀ ਪੀਐੱਮ ਬੋਲੋ , ਮਨ ਵਿੱਚ ਪੀਐੱਮ ਆਵੇ ; ਤਾਂ ਤੁਹਾਨੂੰ ਨਰੇਂਦਰ ਮੋਦੀ ਨਹੀਂ ਦਿਸਣਾ ਚਾਹੀਦਾ, ਤੁਹਾਨੂੰ ਪੀਐੱਮ ਸੁਣਦੇ ਹੀ ਪੋਸ਼ਣ ਮਿਸ਼ਨ ਦਿਖਣਾ ਚਾਹੀਦਾ ਹੈ । ਦੇਖੋ ਕਿਵੇਂ ਇੱਕ ਦਮ ਨਾਲ ਘਰ – ਘਰ ਫੈਲ ਜਾਂਦਾ ਹੈ ।
ਅਤੇ ਸਾਡੇ ਇੱਥੇ ਬੇਟਾ ਹੋਵੇ ਜਾਂ ਬੇਟੀ – ਉਸ ਦੇ ਸ਼ਰੀਰ ਦਾ ਜੋ ਵਿਕਾਸ ਹੋਣਾ ਚਾਹੀਦਾ ਹੈ, ਉਹ ਰੁਕ ਜਾਂਦਾ ਹੈ । ਕਦੇ ਜਨਮ ਦੇ ਸਮੇਂ ਹੀ ਬਹੁਤ ਘੱਟ ਵਜ਼ਨ ਦਾ ਬੱਚਾ ਪੈਦਾ ਹੁੰਦਾ ਹੈ ਅਤੇ ਉਸ ਵਿੱਚ ਵੀ ਅਗਿਆਨਤਾ ਬਹੁਤ ਵੱਡਾ ਰੋਲ ਅਦਾ ਕਰਦੀ ਹੈ । ਅਸੀਂ ਇਸ ਸਮੱਸਿਆ ਤੋਂ ਬਾਹਰ ਨਿਕਲਣਾ ਹੈ । ਅਤੇ ਫਿਰ ਵੀ ਮੈਂ ਕਹਿੰਦਾ ਹਾਂ ਇਹ ਸਿਰਫ ਸਰਕਾਰੀ ਬਜਟ ਨਾਲ ਹੋਣ ਵਾਲੇ ਕੰਮ ਨਹੀਂ ਹਨ । ਇਹ ਉਦੋਂ ਹੁੰਦਾ ਹੈ ਜਦੋਂ ਜਨ-ਅੰਦੋਲਨ ਬਣਦਾ ਹੈ । ਲੋਕਾਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ , ਸਮਝਾਇਆ ਜਾਂਦਾ ਹੈ , ਉਸ ਦੀ ਅਹਿਮੀਅਤ ਵੱਲ ਦੇਖਿਆ ਜਾਂਦਾ ਹੈ ।
ਕੁਪੋਸ਼ਣ ਦੇ ਖ਼ਿਲਾਫ਼ ਪਹਿਲਾਂ ਕੰਮ ਨਹੀਂ ਹੋਏ , ਅਜਿਹਾ ਨਹੀਂ ਹੈ । ਹਰ ਸਰਕਾਰ ਵਿੱਚ ਕੋਈ ਨਾ ਕੋਈ ਯੋਜਨਾ ਬਣੀ ਹੈ । ਲੇਕਿਨ ਦੇਖਿਆ ਇਹ ਗਿਆ ਹੈ ਕਿ ਜ਼ਿਆਦਾਤਰ ਸਾਨੂੰ ਲੋਕਾਂ ਨੂੰ ਲਗਦਾ ਹੈ ਕਿ ਜੇਕਰ ਜਿੰਨੀ ਕੈਲੋਰੀ ਚਾਹੀਦੀ ਹੈ, ਓਨਾ ਜੇਕਰ ਉਸ ਦੇ ਪੇਟ ਵਿੱਚ ਜਾਵੇਗਾ ਤਾਂ ਫਿਰ ਕੁਪੋਸ਼ਣ ਤੋਂ ਮੁਕਤੀ ਹੋ ਜਾਵੇਗੀ । ਲੇਕਿਨ ਅਨੁਭਵ ਕਹਿੰਦਾ ਹੈ ਕਿ ਸਿਰਫ਼ ਖਾਣਾ ਠੀਕ ਹੋ ਜਾਵੇ , ਇੰਨੇ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ । ਇਹ ਪੂਰਾ eco system correct ਕਰਨਾ ਪੈਂਦਾ ਹੈ । ਖਾਣਾ ਚੰਗਾ ਵੀ ਮਿਲ ਜਾਵੇ ਲੇਕਿਨ ਜੇਕਰ ਉੱਥੇ ਪਾਣੀ ਖ਼ਰਾਬ ਹੈ , ਕਿੰਨਾ ਹੀ ਖਾਂਦੇ ਜਾਓ – ਉਸ ਕੁਪੋਸ਼ਣ ਦੀ ਸਥਿਤੀ ਵਿੱਚ ਫ਼ਰਕ ਨਹੀਂ ਆਉਂਦਾ ਹੈ ।
ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਬਾਲ-ਵਿਵਾਹ-Child Marriage- ਇਹ ਵੀ ਕੁਪੋਸ਼ਿਤ ਬੱਚਿਆਂ ਲਈ ਇੱਕ ਬਹੁਤ ਵੱਡਾ ਕਾਰਨ ਸਾਹਮਣੇ ਆਇਆ ਹੈ । ਛੋਟੀ ਉਮਰ ਵਿੱਚ ਵਿਆਹ ਹੋ ਜਾਣਾ , ਬੱਚੇ ਹੋ ਜਾਣਾ – ਨਾ ਮਾਂ ਦੇ ਸ਼ਰੀਰ ਦਾ ਵਿਕਾਸ ਹੋਇਆ ਹੁੰਦਾ ਹੈ , ਨਾ ਆਉਣ ਵਾਲੇ ਬੱਚੇ ਦੇ ਸ਼ਰੀਰ ਉੱਤੇ ਕੋਈ ਭਰੋਸਾ ਕਰ ਸਕਦਾ ਹੈ । ਅਤੇ ਇਸ ਲਈ ਸਾਡੇ ਜੀਵਨ ਨਾਲ ਜੁੜੇ ਜਿੰਨੇ ਪਹਿਲੂ ਹਨ – ਜੇਕਰ ਬਿਮਾਰ ਹਾਂ ਤਾਂ ਸਮੇਂ ਉੱਤੇ ਦਵਾਈ , ਜਨਮ ਦੇ ਤੁਰੰਤ ਬਾਅਦ ਮਾਂ ਦਾ ਦੁੱਧ ਪੀਣ ਦਾ ਸੁਭਾਗ , otherwise ਸਾਡੇ ਇੱਥੇ ਤਾਂ ਪੂਰੀ ਮਾਨਤਾ ਰਹੀ ਹੈ , ਪੁਰਾਣੇ ਲੋਕ ਤਾਂ ਕਹਿੰਦੇ ਹਨ – ਨਹੀਂ-ਨਹੀਂ ਜਨਮ ਦੇ ਤੁਰੰਤ ਬਾਅਦ ਮਾਂ ਦਾ ਦੁੱਧ ਨਾ ਪਿਲਾਓ ; ਗ਼ਲਤ ਹੈ , ਸੱਚ ਪੁੱਛੋ ਉਹ ਗਲਤੀ ਹੈ । ਜਨਮ ਦੇ ਤੁਰੰਤ ਅਗਰ ਜੇਕਰ ਮਾਂ ਦਾ ਦੁੱਧ ਬੱਚੇ ਨੂੰ ਮਿਲਦਾ ਹੈ ਤਾਂ ਪੋਸ਼ਣ ਦੇ ਸਮੇਂ ਵਿੱਚ ਵੱਡਾ ਹੋਣ ਦੇ ਸਮੇਂ ਮੁਸੀਬਤਾਂ ਘੱਟ ਤੋਂ ਘੱਟ ਆਉਂਦੀਆਂ ਹਨ। ਮਾਂ ਦੇ ਦੁੱਧ ਦੀ ਇਹ ਤਾਕਤ ਹੁੰਦੀ ਹੈ , ਲੇਕਿਨ ਅਸੀਂ ਉਸ ਨੂੰ ਵੀ ਨਕਾਰ ਦਿੰਦੇ ਹਾਂ ।
ਇਸ ਲਈ ਮਾਂ ਨੂੰ ਉਸ ਦੇ ਪੂਰਨ ਰੂਪ ਵਿੱਚ , ਜਦੋਂ ਉਸ ਨੂੰ ਸਵੀਕਾਰ ਕਰਦੇ ਹਾਂ , ਉਸ ਦੀ ਪੂਜਾ ਕਰਦੇ ਹਾਂ , ਉਸ ਦੀ ਅਹਿਮੀਅਤ ਨੂੰ ਸਮਝਦੇ ਹਾਂ; ਤਾਂ ਮਾਂ-ਜੇਕਰ ਅਸੀਂ ਉਸਦੀ ਰਖਵਾਲੀ ਕਰਾਂਗੇ , ਤਾਂ ਉਸ ਦੀ ਗੋਦ ਵਿੱਚ ਹੋਣ ਵਾਲੇ ਬੱਚੇ ਵੀ ਕੁਪੋਸ਼ਣ ਤੋਂ ਮੁਕਤ ਹੋਣਗੇ ।
Nutrition ਦੀ ਚਿੰਤਾ ਕਰਨਾ ਇੱਕ ਕੰਮ ਹੈ । ਕਦੇ-ਕਦੇ ਸਰਕਾਰ ਵੱਲੋਂ vaccination ਦੇ ਕਈ ਪ੍ਰੋਗਰਾਮ ਚਲਦੇ ਹਨ । ਲੇਕਿਨ ਅਸੀਂ ਉਸ ਹੈਲਥ ਸੈਂਟਰ ਦੀਆਂ ਜਿੰਨੀਆਂ ਸੇਵਾਵਾਂ ਹਨ – ਉਪਲੱਬਧ ਹਨ , ਬਜਟ ਹੈ, ਅਫ਼ਸਰ ਹਨ , ਲੋਕ ਹਨ – ਲੇਕਿਨ ਅਸੀਂ ਉੱਥੇ ਤੱਕ ਜਾਂਦੇ ਨਹੀਂ ਹਾਂ । ਅਤੇ ਉਸੇ ਦਾ ਨਤੀਜਾ ਹੈ ਕਿ ਉਹ ਕੋਈ ਨਾ ਕੋਈ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ।
ਤੁਸੀਂ ਹੁਣੇ ਜੋ ਫ਼ਿਲਮ ਦਿਖਾਈ – ਉਸ ਵਿੱਚ ਦੱਸਿਆ ਸਿਰਫ ਹੱਥ ਧੋਏ ਬਿਨਾ ਖਾਣਾ , ਇੱਕ ਅਨੁਮਾਨ ਹੈ ਕਿ ਜੋ ਬੱਚੇ ਮਰਦੇ ਹਨ – ਉਨ੍ਹਾਂ ਵਿੱਚ ਹੱਥ ਨਾ ਧੋ ਕੇ ਖਾਣ ਦੀ ਆਦਤ , ਸ਼ਰੀਰ ਵਿੱਚ ਜੋ ਬਿਮਾਰੀਆਂ ਜਾਂਦੀਆਂ ਹਨ , ਉਸ ਵਿੱਚ ਮਰਨ ਵਾਲੇ 30-40% ਹੁੰਦੇ ਹਨ । ਹੁਣ ਇਹ ਆਦਤ ਕੌਣ ਪਾਵੇਗਾ ਕਿ ਬੱਚੇ ਨੂੰ ਮਾਂ ਖਿਲਾਉਂਦੀ ਹੈ ਤਾਂ ਮਾਂ ਦਾ ਵੀ ਹੱਥ ਧੋਇਆ ਹੋਣਾ ਚਾਹੀਦਾ ਹੈ ਅਤੇ ਬੱਚਾ ਖ਼ੁਦ ਆਪਣੇ ਮੁੰਹ ਵਿੱਚ ਕੁੱਝ ਪਾਉਂਦਾ ਹੋਵੇ ਤਾਂ ਉਸ ਦਾ ਵੀ ਹੱਥ ਧੋਇਆ ਹੋਣਾ ਚਾਹੀਦਾ ਹੈ , ਇਹ ਕੌਣ ਸਿਖਾਵੇਗਾ ?
ਇਹ ਕੰਮ ਸਾਡੇ ਉੱਜਵਲ ਭਵਿੱਖ ਲਈ , ਸਾਡੇ ਬੱਚਿਆਂ ਦੀ ਜ਼ਿੰਦਗੀ ਸੁਧਾਰਨਾ , ਇਹ ਸਾਡਾ ਸਭ ਦਾ ਫਰਜ਼ ਹੈ । ਅਤੇ ਉਸ ਦੇ ਤਹਿਤ ਇਸ ਯੋਜਨਾ ਨੂੰ ਇੱਕ mission mode ਵਿੱਚ , ਅਤੇ ਬਿਖਰੀਆਂ ਹੋਈਆਂ ਸਾਰੀਆਂ ਯੋਜਨਾਵਾਂ ਨੂੰ ਇਕੱਠੇ ਜੋੜ ਕੇ ਚਾਹੇ ਪਾਣੀ ਦੀ ਸਮੱਸਿਆ ਹੋਵੇ ਜਾਂ ਦਵਾਈਆਂ ਦੀ ਸਮੱਸਿਆ ਹੋਵੇ, ਚਾਹੇ ਪਰੰਪਰਾ ਦੀਆਂ ਕਠਿਨਾਈਆਂ ਹੋਣ । ਹੁਣ ਬੱਚੇ ਹਾਂ, ਅਸੀਂ ਦੇਖਿਆ ਹੋਵੇਗਾ ਕਿ ਜੋ ਸਕੂਲ ਵਿੱਚ ਜਾਂਦੇ ਹਨ – ਇੱਕ ਉਮਰ ਦੇ ਬਾਅਦ ਬੱਚਿਆਂ ਦੇ ਮਨ ਵਿੱਚ ਇੱਕ infirmitycomplex ਪੈਦਾ ਹੁੰਦਾ ਹੈ , ਕਿਸ ਗੱਲ ਦਾ ? ਜੇਕਰ ਉਸ ਸਕੂਲ ਵਿੱਚ ਪੰਜ ਬੱਚਿਆਂ ਦੀ ਲੰਬਾਈ ਜ਼ਿਆਦਾ ਹੈ ਅਤੇ ਬਾਕੀ ਛੋਟੇ ਕੱਦ ਦੇ ਬੱਚੇ ਹਨ , ਉਨ੍ਹਾਂ ਸਾਰਿਆ ਨੂੰ ਲਗਦਾ ਹੈ ਕਿ ਮੇਰੀ ਲੰਬਾਈ ਵੀ ਅਜਿਹੀ ਹੋਣੀ ਚਾਹੀਦੀ ਹੈ । ਫਿਰ ਉਹ ਦਰਖ਼ਤ ਉੱਤੇ ਕਿਤੇ ਇੱਧਰ – ਉੱਧਰ ਲਟਕ ਕੇ ਸੋਚਦਾ ਹੈ ਕਿ ਮੇਰੀ ਲੰਬਾਈ ਵਧੇ, ਤੁਸੀਂ ਸਭ ਨੇ ਇਹ ਪ੍ਰਯੋਗ ਕੀਤਾ ਹੋਵੇਗਾ । ਹਰ ਕਿਸੇ ਨੂੰ ਲਗਦਾ ਹੈ ਯਾਰ ਮੇਰੀ ਲੰਬਾਈ ਵਧਣੀ ਚਾਹੀਦੀ ਹੈ । ਲੇਕਿਨ ਅਸੀਂ ਵਿਗਿਆਨਿਕ ਤਰੀਕਿਆਂ ਨਾਲ ਇਨ੍ਹਾਂ ਚੀਜ਼ਾਂ ਉੱਤੇ ਕੰਮ ਨਹੀਂ ਕਰਦੇ ।
ਅੱਜ ਸਾਡੇ ਦੇਸ਼ ਵਿੱਚ ਉਮਰ ਦੇ ਹਿਸਾਬ ਨਾਲ ਲੰਬਾਈ ਹੋਣੀ ਚਾਹੀਦੀ ਹੈ , ਉਸ ਵਿੱਚ ਕਾਫ਼ੀ ਕਮੀ ਨਜ਼ਰ ਆਉਂਦੀ ਹੈ । ਸਾਡੇ ਬੱਚੇ ਤੰਦਰੁਸਤ ਹੋਣ , ਵਜ਼ਨ ਹੋਵੇ , ਲੰਬਾਈ ਹੋਵੇ , ਇਨ੍ਹਾਂ ਸਾਰੇ ਮਜ਼ਮੂਨਾਂ ਉੱਤੇ ਧਿਆਨ ਦੇ ਕੇ ਇੱਕ holistic approach ਦੇ ਨਾਲ 2022 , ਜਦੋਂ ਸਾਡੀ ਅਜ਼ਾਦੀ ਦੇ 75 ਸਾਲ ਹੋਣਗੇ , ਤਦ ਦੇਸ਼ ਵਿੱਚ ਪੋਸ਼ਣ ਦੇ ਖੇਤਰ ਵਿੱਚ ਅਸੀਂ ਮਾਣ ਨਾਲ ਕਹਿ ਸਕੀਏ ਦੁਨੀਆ ਦੇ ਸਾਹਮਣੇ ਕਿ ਅਸੀਂ achieve ਕਰ ਲਿਆ ਹੈ ਅਤੇ ਆਪਣੇ ਬੱਚਿਆਂ ਨੂੰ ਦੇਖੋ , ਉਨ੍ਹਾਂ ਨੂੰ ਦੇਖਦੇ ਹੀ ਸਾਡਾ ਪੂਰਾ ਦਿਨ ਇੰਨਾ ਵਧੀਆ ਜਾਵੇ , ਅਜਿਹੇ ਹਸਦੇ-ਖੇਡਦੇ ਬੱਚੇ ਹਰ ਪਲ ਨਜ਼ਰ ਆਉਣ , ਜਿੱਥੇ ਜਾਈਏ ਉੱਥੇ ਨਜ਼ਰ ਆਉਣ ; ਇਹ ਸਥਿਤੀ ਸਾਨੂੰ ਪੈਦਾ ਕਰਨੀ ਹੈ ।
ਕਰੀਬ 9 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਇਸ ਯੋਜਨਾ ਨੂੰ ਅੱਗੇ ਵਧਾਇਆ ਜਾਵੇਗਾ । ਅਤੇ ਨਿਸ਼ਚਿਤ ਮਾਪਦੰਡਾਂ ਦੇ ਨਾਲ ਆਸ਼ਾ ਵਰਕਰ ਹੋਵੇ , village level ਦੇ volunteers ਹੋਣ , ਉਨ੍ਹਾਂ ਕੋਲ ਟੈਕਨੋਲੋਜੀ ਦੀ ਮਦਦ ਰਹੇਗੀ , regular base ਉੱਤੇ ਉਹ ਆਪਣਾ datacollect ਕਰਨਗੇ । ਉਸ ਵਿੱਚ ਕੋਈ ਉਤਾਰ-ਚੜਾਵ ਆਉਂਦਾ ਹੈ ਤਾਂ ਤੁਰੰਤ ਉੱਪਰ ਤੋਂ intervention ਹੋਵੇਗਾ । ਸਮੱਸਿਆ ਦਾ ਸਮਾਧਾਨ ਕਿਵੇਂ ਹੋਵੇ – ਇਨ੍ਹਾਂ ਸਾਰੀਆਂ ਗੱਲਾਂ ਵੱਲ ਦੇਖਿਆ ਜਾਵੇਗਾ । ਕਦੀ ਅੱਠ ਮਹੀਨੇ ਤੱਕ ਬੱਚੇ ਦੀ ਗਰੋਥ ਠੀਕ ਹੋ ਰਹੀ ਹੈ , ਵਜ਼ਨ ਬਰਾਬਰ ਚੱਲ ਰਿਹਾ ਹੈ ; ਮੀਂਹ ਦਾ ਮੌਸਮ ਆ ਗਿਆ – ਅਚਾਨਕ ਬਿਮਾਰੀਆਂ ਦਾ ਦੌਰ ਚੱਲ ਪਿਆ । ਇੱਕਦਮ ਸੈਂਕੜਿਆਂ ਬੱਚਿਆਂ ਦੀ ਹਾਲਤ ਖ਼ਰਾਬ ਹੋ ਜਾਂਦੀ ਹੈ , ਤੁਹਾਡੀ ਅੱਠ ਮਹੀਨੇ ਦੀ ਮਿਹਨਤ ਇੱਕ ਮਹੀਨੇ ਵਿੱਚ ਹੇਠਾਂ ਆ ਜਾਂਦੀ ਹੈ । ਤਾਂ ਇਹ ਇੱਕ ਵੱਡਾ ਹੀ challenging ਕੰਮ ਹੁੰਦਾ ਹੈ , ਲੇਕਿਨ ਇਸ challenging ਕੰਮ ਨੂੰ ਵੀ ਸਾਨੂੰ ਪੂਰਾ ਕਰਨਾ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਲੋਕਾਂ ਨੇ ਜੋ ਸੰਕਲਪ ਕੀਤਾ ਹੈ , ਉਸ ਸੰਕਲਪ ਵੱਲੋਂ ਪੂਰਾ ਹੋਵੇਗਾ ।
ਮਿਸ਼ਨ ਇੰਦਰਧਨੁਸ਼ ਵੱਲੋਂ ਟੀਕਾਕਰਣ ਦੇ ਕੰਮ ਵਿੱਚ ਤੇਜ਼ੀ ਆਈ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਸਾਲ ਦੇ ਅੰਤ ਤੱਕ 90 % ਟੀਕਾਕਰਣ ਦੇ ਕੰਮ ਨੂੰ ਅਸੀਂ achieve ਕਰ ਲਈਏ ।
ਪ੍ਰਧਾਨ ਮੰਤਰੀ ਮਾਤਾ ਵੰਦਨਾ ਯੋਜਨਾ ਤਹਿਤ 6000 ਰੁਪਏ ਦੀ ਆਰਥਕ ਮਦਦ ਉਨ੍ਹਾਂ ਮਾਂਵਾਂ ਨੂੰ ਦੇ ਕੇ ਉਨ੍ਹਾਂ ਦੀ pregnancy ਦੇ ਸਮੇਂ ਉਨ੍ਹਾਂ ਦੀ ਚਿੰਤਾ ਕੀਤੀ ਜਾਵੇ, ਉਸ ਦੇ ਲਈ ਵੀ ਸਰਕਾਰ ਨੇ ਹੋਰ ਕਰੀਬ 23 ਲੱਖ ਔਰਤਾਂ ਸਵੱਛ ਭਾਰਤ ਅਭਿਆਨ ਨਾਲ ਜੁੜ ਕੇ . . . . ਜੋ ਲੋਕ ਉੱਥੇ ਹਨ , ਹੇਠਾਂ ਵਾਲੇ ਜੋ ਡੰਡੇ ਹਨ ਉਨ੍ਹਾਂ ਨੂੰ ਫੜ ਲੈਣ , ਹਨ੍ਹੇਰੀ ਜ਼ਰਾ ਤੇਜ਼ ਹੋਵੇ , ਹਰ ਕੋਈ ਉਨ੍ਹਾਂ ਨੂੰ ਫੜ ਲਵੇ ।
ਉਸੇ ਤਰ੍ਹਾਂ ਘਰ ਵਿੱਚ ਲੱਕੜੀ ਦਾ ਚੁੱਲ੍ਹਾ ਬਾਲ ਕੇ ਘਰ ਵਿੱਚ ਮਾਂ ਇੱਕ ਦਿਨ ਵਿੱਚ 400 ਸਿਗਰਟਾਂ ਦਾ ਧੂੰਆ ਆਪਣੇ ਫੇਫੜਿਆਂ ਵਿੱਚ ਲੈ ਜਾਂਦੀ ਸੀ । ਅਸੀਂ ਉਸ ਨੂੰ ਮੁਕਤੀ ਦਿਵਾਉਣ ਲਈ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਮੁਫ਼ਤ ਵਿੱਚ ਗੈਸ ਦੇ ਕਨੈਕਸ਼ਨ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ ਹੈ । ਅਤੇ ਮੁਫ਼ਤ ਵਿੱਚ ਗੈਸ ਕਨੈਕਸ਼ਨ ਪਹੁੰਚਾਉਣ ਦੇ ਕਾਰਨ ਅੱਜ ਕਰੀਬ-ਕਰੀਬ ਸਾਢੇ ਤਿੰਨ ਕਰੋੜ ਪਰਿਵਾਰਾਂ ਨੂੰ ਉਸ ਤੋਂ ਮੁਕਤ ਕਰਾਉਣ ਦਾ ਕੰਮ ਕੀਤਾ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਵਿਕਾਸ ਦੀ ਇਸ ਯਾਤਰਾ ਨੂੰ ਅੱਗੇ ਵਧਾਉਂਦੇ ਹੋਏ , ਅੱਜ ਜਿਨ੍ਹਾਂ ਯੋਜਨਾਵਾਂ ਦੀ ਸ਼ੁਰੂਆਤ ਹੋਈ ਹੈ ਉਨ੍ਹਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਂਦੇ ਹੋਏ ਅਸੀਂ ਦੇਸ਼ ਨੂੰ ਤੰਦਰੁਸਤ ਬਣਾਉਣਾ ਹੈ । ਸਾਡੇ ਬੱਚੇ ਜੇਕਰ ਸਸ਼ਕਤ ਹੋ ਗਏ ਤਾਂ ਸਾਡੇ ਦੇਸ਼ ਦਾ ਭਵਿੱਖ ਵੀ ਸਸ਼ਕਤ ਹੋਵੇਗਾ ।
ਇਸ ਸੰਕਲਪ ਨਾਲ ਤੁਸੀ ਸਭ ਇਸ ਜਨ-ਅੰਦੋਲਨ ਨਾਲ ਜੁੜੋ। ਮੈਂ ਦੇਸ਼ ਵਾਸੀਆਂ ਨੂੰ ਸੱਦਾ ਦਿੰਦਾ ਹਾਂ। ਇਹ ਮਾਨਵਤਾ ਦਾ ਕੰਮ ਹੈ, ਇਹ ਆਉਣ ਵਾਲੀ ਪੀੜ੍ਹੀ ਦਾ ਕੰਮ ਹੈ, ਇਹ ਭਾਰਤ ਦੇ ਭਵਿੱਖ ਦਾ ਕੰਮ ਹੈ, ਤੁਸੀ ਸਭ ਸਾਡੇ ਨਾਲ ਜੁੜੋ।
ਪੂਰੀ ਤਾਕਤ ਨਾਲ ਮੇਰੇ ਨਾਲ ਬੋਲੋ-
ਭਾਰਤ ਮਾਤਾ ਕੀ – ਜੈ
ਭਾਰਤ ਮਾਤਾ ਕੀ – ਜੈ
ਭਾਰਤ ਮਾਤਾ ਕੀ – ਜੈ
ਬਹੁਤ-ਬਹੁਤ ਧੰਨਵਾਦ
***
ਅਤੁਲ ਤਿਵਾਰੀ/ਸ਼ਾਹਬਾਜ ਹਸੀਬੀ/ਸਤੀਸ਼ ਸ਼ਰਮਾ/ਨਿਰਮਲ ਸ਼ਰਮਾ
With the power of technology the entire nation is connected with Jhunjhunu.
— PMO India (@PMOIndia) March 8, 2018
I am here in Jhunjhunu to commend this district for furthering the #BetiBachaoBetiPadhao movement: PM @narendramodi https://t.co/GV4fRhII6B #NariShakti4NewIndia
There is no question of discrimination based on gender. Everyone is equal: PM @narendramodi in Rajasthan #NariShakti4NewIndia
— PMO India (@PMOIndia) March 8, 2018
Important that girls get access to quality education, just like boys do: PM @narendramodi
— PMO India (@PMOIndia) March 8, 2018
'बेटा-बेटी एक' भाव के लिए हमें एक सामाजिक और जन आंदोलन खड़ा करने की जरूरत : PM @narendramodi
— PMO India (@PMOIndia) March 8, 2018
A daughter is not a burden.
— PMO India (@PMOIndia) March 8, 2018
Please look around us- see how girls are bringing pride and glory for our nation. They are excelling in several fields: PM @narendramodi #NariShakti4NewIndia
बेटी बोझ नहीं, बेटी पूरे परिवार की आन-बान और शान होती हैं : PM @narendramodi
— PMO India (@PMOIndia) March 8, 2018
Important to provide proper nutrition to children: PM @narendramodi #NariShakti4NewIndia
— PMO India (@PMOIndia) March 8, 2018
Mission Indradhanush has brought an extremely positive change in the lives of women and children: PM @narendramodi
— PMO India (@PMOIndia) March 8, 2018
We began the POSHAN Abhiyaan with an unwavering commitment to ensure proper nutrition facilities for our women and children. India will progress when our youth and Nari Shakti are healthy. Here is my speech at Jhunjhunu, Rajasthan today. https://t.co/CPfFzj9E6H pic.twitter.com/kYoF625uL3
— Narendra Modi (@narendramodi) March 8, 2018