ਪੀਐੱਮਇੰਡੀਆ
ਭਾਰਤ ਸਰਕਾਰ ਦੇਸ਼ ਵਿੱਚ ਨੌਕਰੀਆਂ ਪੈਦਾ ਕਰਨ ਨੂੰ ਸਰਵਉੱਚ ਪਹਿਲ ਦਿੰਦੀ ਹੈ। ਭਾਰਤ ਕੋਲ ਰੁਜ਼ਗਾਰ ਬਾਰੇ ਭਰੋਸੇਯੋਗ ਸਮੇਂਬੱਧ ਅੰਕੜਿਆਂ ਦੀ ਕਮੀ ਹੈ ਜਿਸ ਕਾਰਨ ਨੀਤੀ ਘੜਨ ਵਾਲਿਆਂ ਅਤੇ ਨਿਰਪੱਖ ਆਬਜ਼ਰਵਰਾਂ ਲਈ ਇਹ ਮੁਸ਼ਕਿਲ ਹੋ ਗਿਆ ਹੈ ਕਿ ਵੱਖ-ਵੱਖ ਸਮੇਂ ਉੱਤੇ ਰੁਜ਼ਗਾਰ ਪੈਦਾ ਹੋਣ ਦੀ ਅੰਕੜਿਆਂ ਦਾ ਅੰਦਾਜ਼ਾ ਲਗਾ ਸਕਣ। ਕੁਝ ਏਜੰਸੀਆਂ ਵੱਲੋਂ, ਜਿਨ੍ਹਾਂ ਵਿੱਚ ਲੇਬਰ ਬਿਊਰੋ ਵੀ ਸ਼ਾਮਿਲ ਹੈ, ਕੁਝ ਅੰਕੜੇ ਇਕੱਠੇ ਕਰ ਕੇ ਛਾਪੇ ਗਏ ਹਨ, ਪਰ ਇਹ ਕਵਰੇਜ ਬਹੁਤ ਘੱਟ ਹੈ। ਲੇਬਰ ਬਿਊਰੋ ਦੇ ਅੰਕੜਿਆਂ ਵਿੱਚ ਸਿਰਫ ਕੁਝ ਖੇਤਰਾਂ ਨੂੰ ਹੀ ਲਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਢੰਗ ਵੀ ਸਰਵੇਖਣ ਪ੍ਰਤੀਵਾਦੀਆਂ ਦੇ ਅਪਡੇਟਡ ਪੈਨਲ ਉੱਤੇ ਅਧਾਰਤ ਨਹੀਂ ਹੁੰਦਾ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਨੀਤੀ ਘੜਨ ਅਤੇ ਵਿਸ਼ਲੇਸ਼ਣ ਦਾ ਕੰਮ ਅੰਕੜਿਆਂ ਦੇ ਖਲਾਅ ਵਿੱਚ ਹੀ ਕੀਤਾ ਜਾਂਦਾ ਹੈ।
ਰੁਜ਼ਗਾਰ ਬਾਰੇ ਸਮੇਂਬੱਧ ਅਤੇ ਭਰੋਸੇਯੋਗ ਅੰਕੜਿਆਂ ਦੀ ਅਹਿਮੀਅਤ ਨੂੰ ਵੇਖਦੇ ਹੋਏ , ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਦਫਤਰ ਅਤੇ ਸੰਬੰਧਤ ਮੰਤਰਾਲਿਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਦੇਸ਼ ਦੇ ਅੰਕੜਿਆਂ ਸੰਬੰਧੀ ਇਸ ਪਾੜੇ ਨੂੰ ਪੂਰਨ ਲਈ ਕੋਈ ਹੱਲ ਸੁਝਾਉਣ। ਇਸੇ ਹਦਾਇਤ ਅਨੁਸਾਰ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾ. ਅਰਵਿੰਦ ਪਨਗਰੀਆ ਦੀ ਅਗਵਾਈ ਹੇਠ ਇਕ ਟਾਸਕ ਫੋਰਸ ਕਾਇਮ ਕੀਤੀ ਗਈ । ਕਿਰਤ ਸਕੱਤਰ ਕੁਮਾਰੀ ਸਤਿਆਵਤੀ, ਅੰਕੜਾ ਸਕੱਤਰ ਡਾਕਟਰ ਟੀ ਸੀ ਏ ਅਨੰਤ, ਨੀਤੀ ਆਯੋਗ ਦੇ ਪ੍ਰੋਫੈਸਰ ਪੁਲਕ ਘੋਸ਼ ਅਤੇ ਸ੍ਰੀ ਮਨੀਸ਼ ਸਭਰਵਾਲ (ਮੈਂਬਰ ਆਰ ਬੀ ਆਈ ਬੋਰਡ) ਇਸ ਦੇ ਮੈਂਬਰ ਬਣਾਏ ਗਏ ਹਨ। ਇਹ ਟਾਸਕ ਫੋਰਸ ਸੁਝਾਅ ਦੇਵੇਗੀ ਜਿਨ੍ਹਾਂ ਨੂੰ ਕਿ ਇਕ ਸਮੇਂਬੱਧ ਢੰਗ ਨਾਲ ਲਾਗੂ ਕੀਤਾ ਜਾ ਸਕੇਗਾ। ਪ੍ਰਧਾਨ ਮੰਤਰੀ ਨੇ ਹਦਾਇਤ ਕੀਤੀ ਹੈ ਕਿ ਇਹ ਕੰਮ ਤੇਜ਼ੀ ਨਾਲ ਹੋਣਾ ਚਾਹੀਦਾ ਹੈ ਤਾਂਕਿ ਰੁਜ਼ਗਾਰ ਬਾਰੇ ਨੀਤੀਆਂ ਨੂੰ ਪ੍ਰਭਾਵੀ ਅੰਕੜਿਆਂ ਦੇ ਅਧਾਰ ਉੱਤੇ ਸਹੀ ਢੰਗ ਨਾਲ ਤਿਆਰ ਕੀਤਾ ਜਾ ਸਕੇ।
AKT/AK/VK