Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰੂਸ ਦੇ ਰਾਸ਼ਟਰਪਤੀ ਨਾਲ ਸਾਂਝੀ ਪ੍ਰੈੱਸ ਵਾਰਤਾ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰੈਸ ਬਿਆਨ ਦਾ ਪੰਜਾਬੀ ਅਨੁਵਾਦ

ਰੂਸ ਦੇ ਰਾਸ਼ਟਰਪਤੀ ਨਾਲ ਸਾਂਝੀ ਪ੍ਰੈੱਸ ਵਾਰਤਾ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰੈਸ ਬਿਆਨ ਦਾ ਪੰਜਾਬੀ ਅਨੁਵਾਦ


Your Excellency, My Friend, ਰਾਸ਼ਟਰਪਤੀ ਪੁਤਿਨ,

ਦੋਵੇਂ ਦੇਸ਼ਾਂ ਦੇ delegates,

ਮੀਡੀਆ ਦੇ ਸਾਥੀਓ,

ਨਮਸਕਾਰ!

“ਦੋਬਰੀ ਦੇਨ”!

ਅੱਜ ਭਾਰਤ ਅਤੇ ਰੂਸ ਦੇ 23ਵੇਂ ਸਿਖ਼ਰ ਸੰਮੇਲਨ ਵਿੱਚ ਰਾਸ਼ਟਰਪਤੀ ਪੁਤਿਨ ਦਾ ਸਵਾਗਤ ਕਰਦੇ ਹੋਏ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਉਨ੍ਹਾਂ ਦੀ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਸਾਡੇ ਦੁਵੱਲੇ ਸਬੰਧ ਕਈ ਇਤਿਹਾਸਕ milestones ਦੇ ਦੌਰ ‘ਚੋਂ ਗੁਜ਼ਰ ਰਹੇ ਹਨ। ਠੀਕ 25 ਸਾਲ ਪਹਿਲਾਂ ਰਾਸ਼ਟਰਪਤੀ ਪੁਤਿਨ ਨੇ ਸਾਡੀ Strategic Partnership ਦੀ ਨੀਂਹ ਰੱਖੀ ਸੀ। 15 ਸਾਲ ਪਹਿਲਾਂ 2010 ਵਿੱਚ ਸਾਡੀ ਭਾਈਵਾਲੀ ਨੂੰ “Special and Privileged Strategic Partnership” ਦਾ ਦਰਜਾ ਮਿਲਿਆ।

ਪਿਛਲੇ ਢਾਈ ਦਹਾਕਿਆਂ ਤੋਂ ਉਨ੍ਹਾਂ ਨੇ ਆਪਣੀ ਅਗਵਾਈ ਅਤੇ ਦੂਰ-ਦ੍ਰਿਸ਼ਟੀ ਨਾਲ ਇਨ੍ਹਾਂ ਸਬੰਧਾਂ ਨੂੰ ਨਿਰੰਤਰ ਸਿੰਜਿਆ ਹੈ। ਹਰ ਹਲਾਤ ਵਿੱਚ ਉਨ੍ਹਾਂ ਦੀ ਅਗਵਾਈ ਨੇ ਆਪਸੀ ਸਬੰਧਾਂ ਨੂੰ ਨਵੀਂ ਉੱਚਾਈ ਦਿੱਤੀ ਹੈ। ਭਾਰਤ ਪ੍ਰਤੀ ਇਸ ਡੂੰਘੀ ਮਿੱਤਰਤਾ ਅਤੇ ਅਟੁੱਟ ਪ੍ਰਤੀਬੱਧਤਾ ਲਈ ਮੈਂ ਰਾਸ਼ਟਰਪਤੀ ਪੁਤਿਨ ਦਾ — ਮੇਰੇ ਮਿੱਤਰ ਦਾ — ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ।

Friends,

ਪਿਛਲੇ ਅੱਠ ਦਹਾਕਿਆਂ ਵਿੱਚ ਵਿਸ਼ਵ ਵਿੱਚ ਅਨੇਕਾਂ ਉਤਾਰ–ਚੜ੍ਹਾਅ  ਦੇਖੇ ਹਨ। ਮਨੁੱਖਤਾ ਨੂੰ ਅਨੇਕ ਚੁਣੌਤੀਆਂ ਅਤੇ ਸੰਕਟਾਂ ਤੋਂ ਲੰਘਣਾ ਪਿਆ ਹੈ। ਅਤੇ ਇਸ ਸਭ ਦੇ ਵਿਚਕਾਰ ਵੀ ਭਾਰਤ–ਰੂਸ ਮਿੱਤਰਤਾ ਇੱਕ ਧਰੂ ਤਾਰੇ ਵਾਂਗ ਬਣੀ ਰਹੀ ਹੈ। ਪਰਸਪਰ ਸਨਮਾਨ ਅਤੇ ਡੂੰਘੇ ਭਰੋਸੇ ’ਤੇ ਟਿਕੇ ਇਹ ਸਬੰਧ ਸਮੇਂ ਦੀ ਹਰ ਕਸੌਟੀ ’ਤੇ ਹਮੇਸ਼ਾਂ ਖਰੇ ਉੱਤਰੇ ਹਨ। ਅੱਜ ਅਸੀਂ ਇਸ ਨੀਂਹ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਯੋਗ ਦੇ ਸਾਰੇ ਪੱਖਾਂ ’ਤੇ ਚਰਚਾ ਕੀਤੀ। ਆਰਥਿਕ ਸਹਿਯੋਗ ਨੂੰ ਨਵੀਆਂ ਉੱਚਾਈਆਂ ’ਤੇ ਲਿਜਾਣਾ ਸਾਡੀ ਸਾਂਝੀ ਤਰਜੀਹ ਹੈ। ਇਸ ਨੂੰ ਸਾਕਾਰ ਕਰਨ ਲਈ ਅੱਜ ਅਸੀਂ 2030 ਤੱਕ ਲਈ ਇੱਕ Economic Cooperation ਪ੍ਰੋਗਰਾਮ ’ਤੇ ਸਹਿਮਤੀ ਬਣਾਈ ਹੈ। ਇਸ ਨਾਲ ਸਾਡਾ ਵਪਾਰ ਅਤੇ ਨਿਵੇਸ਼ diversified, balanced, ਅਤੇ sustainable ਬਣੇਗਾ ਅਤੇ ਸਹਿਯੋਗ ਦੇ ਖੇਤਰਾਂ ਵਿੱਚ ਨਵੇਂ ਦਿਸਹੱਦੇ ਵੀ ਜੁੜਣਗੇ।

ਅੱਜ ਰਾਸ਼ਟਰਪਤੀ ਪੁਤਿਨ ਅਤੇ ਮੈਨੂੰ India–Russia Business Forum ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ। ਮੈਨੂੰ ਪੂਰਾ ਯਕੀਨ ਹੈ ਕਿ ਇਹ ਮੰਚ ਸਾਡੇ business ਸਬੰਧਾਂ ਨੂੰ ਨਵੀਂ ਤਾਕਤ ਦੇਵੇਗਾ। ਇਸ ਨਾਲ export, co-production ਅਤੇ co-innovation ਦੇ ਨਵੇਂ ਦਰਵਾਜ਼ੇ ਵੀ ਖੁੱਲ੍ਹਣਗੇ।

ਦੋਵੇਂ ਪੱਖ ਯੂਰੇਸ਼ੀਅਨ ਇਕਨੌਮਿਕ ਯੂਨੀਅਨ ਨਾਲ FTA ਦੇ ਜਲਦ ਸਮਾਪਤੀ ਲਈ ਯਤਨ ਕਰ ਰਹੇ ਹਨ। ਖੇਤੀਬਾੜੀ ਅਤੇ Fertilisers ਦੇ ਖੇਤਰ ਵਿੱਚ ਸਾਡਾ ਕਰੀਬੀ ਸਹਿਯੋਗ, food ਸਕਿਊਰਿਟੀ ਅਤੇ ਕਿਸਾਨ ਭਲਾਈ ਲਈ ਮਹੱਤਵਪੂਰਨ ਹੈ। ਮੈਨੂੰ ਖ਼ੁਸ਼ੀ ਹੈ ਕਿ ਇਸ ਨੂੰ ਅੱਗੇ ਵਧਾਉਂਦੇ ਹੋਏ ਹੁਣ ਦੋਵੇਂ ਪੱਖ ਮਿਲ ਕੇ ਯੂਰੀਆ ਉਤਪਾਦਨ ਦੇ ਯਤਨ ਕਰ ਰਹੇ ਹਨ।

Friends,

ਦੋਵੇਂ ਦੇਸ਼ਾਂ ਦੇ ਵਿਚਕਾਰ connectivity ਵਧਾਉਣਾ ਸਾਡੀ ਮੁੱਖ ਤਰਜੀਹ ਹੈ। ਅਸੀਂ INSTC, Northern Sea Route, ਚੇਨੱਈ–ਵਲਾਦਿਵੋਸਟੋਕ Corridor ’ਤੇ ਨਵੀਂ ਊਰਜਾ ਨਾਲ ਅੱਗੇ ਵਧਾਂਗੇ। ਮੈਨੂੰ ਖ਼ੁਸ਼ੀ ਹੈ ਕਿ ਹੁਣ ਅਸੀਂ ਭਾਰਤ ਦੇ seafarers ਦੀ polar waters ਵਿੱਚ ਟ੍ਰੇਨਿੰਗ ਲਈ ਸਹਿਯੋਗ ਕਰਾਂਗੇ। ਇਹ ਆਰਕਟਿਕ ਵਿੱਚ ਸਾਡੇ ਸਹਿਯੋਗ ਨੂੰ ਨਵੀਂ ਤਾਕਤ ਦੇਵੇਗਾ ਅਤੇ ਇਸ ਨਾਲ ਭਾਰਤ ਦੇ ਨੌਜਵਾਨਾਂ ਲਈ ਨਵੇਂ ਰੋਜ਼ਗਾਰ ਮੌਕੇ ਬਣਨਗੇ।

ਇਸੇ ਤਰ੍ਹਾਂ Shipbuilding ਵਿੱਚ ਸਾਡਾ ਡੂੰਘਾ ਸਹਿਯੋਗ Make in India ਨੂੰ ਮਜ਼ਬੂਤ ਬਣਾਉਣ ਦੀ ਸਮਰੱਥਾ ਰੱਖਦਾ ਹੈ। ਇਹ ਸਾਡੇ win-win ਸਹਿਯੋਗ ਦਾ ਇੱਕ ਹੋਰ ਉੱਤਮ ਉਦਾਹਰਣ ਹੈ, ਜਿਸ ਨਾਲ jobs, skills ਅਤੇ regional connectivity — ਸਭ ਨੂੰ ਹੁਲਾਰਾ ਮਿਲੇਗਾ।

ਊਰਜਾ ਸੁਰੱਖਿਆ ਭਾਰਤ–ਰੂਸ ਸਾਂਝੇਦਾਰੀ ਦਾ ਇੱਕ ਮਜ਼ਬੂਤ ਅਤੇ ਮਹੱਤਵਪੂਰਨ ਥੰਮ੍ਹ ਰਿਹਾ ਹੈ। Civil Nuclear Energy ਦੇ ਖੇਤਰ ਵਿੱਚ ਸਾਡਾ ਦਹਾਕਿਆਂ ਪੁਰਾਣਾ ਸਹਿਯੋਗ, Clean Energy ਦੀਆਂ ਸਾਂਝੀਆਂ ਤਰਜੀਹਾਂ ਨੂੰ ਸਾਰਥਕ ਬਣਾਉਣ ਵਿੱਚ ਅਹਿਮ ਰਿਹਾ ਹੈ। ਅਸੀਂ ਇਸ win-win ਸਹਿਯੋਗ ਨੂੰ ਜਾਰੀ ਰੱਖਾਂਗੇ।

Critical Minerals ਵਿੱਚ ਸਾਡਾ ਸਹਿਯੋਗ ਸੰਸਾਰ ਭਰ ਵਿੱਚ secure ਅਤੇ diversified supply chains ਯਕੀਨੀ ਬਣਾਉਣ ਲਈ ਮਹੱਤਵਪੂਰਨ ਹੈ। ਇਸ ਨਾਲ clean energy, high-tech manufacturing ਅਤੇ new age industries ਵਿੱਚ ਸਾਡੀ ਭਾਈਵਾਲੀ ਨੂੰ ਠੋਸ ਸਮਰਥਨ ਮਿਲੇਗਾ।

Friends,

ਭਾਰਤ ਅਤੇ ਰੂਸ ਦੇ ਸਬੰਧਾਂ ਵਿੱਚ ਸਾਡੇ ਸੱਭਿਆਚਾਰਕ ਸਹਿਯੋਗ ਅਤੇ people-to-people ties ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਦਹਾਕਿਆਂ ਤੋਂ ਦੋਵੇਂ ਦੇਸ਼ਾਂ ਦੇ ਲੋਕਾਂ ਵਿਚਕਾਰ ਇੱਕ-ਦੂਜੇ ਪ੍ਰਤੀ ਮੋਹ, ਸਤਿਕਾਰ ਅਤੇ ਆਤਮਿਕ ਭਾਵਨਾ ਰਹੀ ਹੈ। ਇਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਅਸੀਂ ਕਈ ਨਵੇਂ ਕਦਮ ਚੁੱਕੇ ਹਨ।

ਹਾਲ ਹੀ ਵਿੱਚ ਰੂਸ ਵਿੱਚ ਭਾਰਤ ਦੇ ਦੋ ਨਵੇਂ Consulates ਖੋਲ੍ਹੇ ਗਏ ਹਨ। ਇਸ ਨਾਲ ਦੋਵੇਂ ਦੇਸ਼ਾਂ ਦੇ ਨਾਗਰਿਕਾਂ ਵਿਚਕਾਰ ਸੰਪਰਕ ਹੋਰ ਸੁਖਾਲ਼ਾ ਹੋਵੇਗਾ ਅਤੇ ਆਪਸੀ ਨਜ਼ਦੀਕੀਆਂ ਵਧਣਗੀਆਂ। ਇਸ ਸਾਲ ਅਕਤੂਬਰ ਵਿੱਚ ਲੱਖਾਂ ਸ਼ਰਧਾਲੂਆਂ ਨੂੰ “ਕਾਲਮਿਕਿਆ” ਵਿੱਚ International Buddhist Forum ਵਿੱਚ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦਾ ਆਸ਼ੀਰਵਾਦ ਮਿਲਿਆ।

ਮੈਨੂੰ ਖ਼ੁਸ਼ੀ ਹੈ ਕਿ ਜਲਦ ਹੀ ਅਸੀਂ ਰੂਸੀ ਨਾਗਰਿਕਾਂ ਲਈ ਮੁਫ਼ਤ 30-day e-tourist visa ਅਤੇ 30-day Group Tourist Visa ਸ਼ੁਰੂ ਕਰਨ ਜਾ ਰਹੇ ਹਾਂ।

Manpower Mobility ਸਾਡੇ ਲੋਕਾਂ ਨੂੰ ਜੋੜਨ ਦੇ ਨਾਲ-ਨਾਲ ਦੋਵੇਂ ਦੇਸ਼ਾਂ ਲਈ ਨਵੀਂ ਤਾਕਤ ਅਤੇ ਨਵੇਂ ਮੌਕੇ create ਕਰੇਗੀ। ਮੈਨੂੰ ਖ਼ੁਸ਼ੀ ਹੈ ਕਿ ਇਸਨੂੰ ਹੱਲਾਸ਼ੇਰੀ ਦੇਣ ਲਈ ਅੱਜ ਦੋ ਸਮਝੌਤੇ ਕੀਤੇ ਗਏ ਹਨ। ਅਸੀਂ ਮਿਲ ਕੇ vocational education, skilling ਅਤੇ training ’ਤੇ ਵੀ ਕੰਮ ਕਰਾਂਗੇ। ਅਸੀਂ ਦੋਵੇਂ ਦੇਸ਼ਾਂ ਦੇ students, scholars ਅਤੇ ਖਿਡਾਰੀਆਂ ਦਾ ਆਦਾਨ-ਪ੍ਰਦਾਨ ਵੀ ਵਧਾਵਾਂਗੇ।

Friends,

ਅੱਜ ਅਸੀਂ ਖੇਤਰੀ ਅਤੇ ਆਲਮੀ ਪੱਧਰੀ ਮੁੱਦਿਆਂ ’ਤੇ ਵੀ ਚਰਚਾ ਕੀਤੀ। ਯੂਕ੍ਰੇਨ ਦੇ ਸਬੰਧ ਵਿੱਚ ਭਾਰਤ ਨੇ ਸ਼ੁਰੂ ਤੋਂ ਹੀ ਸ਼ਾਂਤੀ ਦਾ ਪੱਖ ਰੱਖਿਆ ਹੈ। ਅਸੀਂ ਇਸ ਵਿਸ਼ੇ ਦੇ ਸ਼ਾਂਤਮਈ ਅਤੇ ਸਥਾਈ ਹੱਲ ਲਈ ਕੀਤੇ ਜਾ ਰਹੇ ਸਾਰੇ ਯਤਨਾਂ ਦਾ ਸਵਾਗਤ ਕਰਦੇ ਹਾਂ। ਭਾਰਤ ਸਦਾ ਆਪਣਾ ਯੋਗਦਾਨ ਦੇਣ ਲਈ ਤਿਆਰ ਰਿਹਾ ਹੈ ਅਤੇ ਅੱਗੇ ਵੀ ਤਿਆਰ ਰਹੇਗਾ।

ਅੱਤਵਾਦ ਦੇ ਵਿਰੁੱਧ ਲੜਾਈ ਵਿੱਚ ਭਾਰਤ ਅਤੇ ਰੂਸ ਨੇ ਲੰਬੇ ਸਮੇਂ ਤੋਂ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕੀਤਾ ਹੈ। ਪਹਿਲਗਾਮ ਵਿੱਚ ਹੋਇਆ ਅੱਤਵਾਦੀ ਹਮਲਾ ਹੋਵੇ ਜਾਂ Crocus City Hall ’ਤੇ ਕੀਤਾ ਗਿਆ ਕਾਇਰਾਨਾ ਹਮਲਾ — ਇਨ੍ਹਾਂ ਸਭ ਘਟਨਾਵਾਂ ਦੀ ਜੜ੍ਹ ਇੱਕੋ ਹੈ। ਭਾਰਤ ਦਾ ਅਟੁੱਟ ਵਿਸ਼ਵਾਸ ਹੈ ਕਿ ਅੱਤਵਾਦ ਮਨੁੱਖਤਾ ਦੀਆਂ ਕਦਰਾਂ-ਕੀਮਤਾਂ ’ਤੇ ਸਿੱਧਾ ਹਮਲਾ ਹੈ ਅਤੇ ਇਸਦੇ ਵਿਰੁੱਧ ਵਿਸ਼ਵ ਪੱਧਰੀ ਏਕਤਾ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ।

ਭਾਰਤ ਅਤੇ ਰੂਸ ਦੇ ਵਿਚਕਾਰ UN, G20, BRICS, SCO ਅਤੇ ਹੋਰ ਮੰਚਾਂ ’ਤੇ ਨੇੜਲਾ ਸਹਿਯੋਗ ਰਿਹਾ ਹੈ। ਕਰੀਬੀ ਤਾਲਮੇਲ ਨਾਲ ਅੱਗੇ ਵਧਦੇ ਹੋਏ, ਅਸੀਂ ਇਨ੍ਹਾਂ ਸਭ ਮੰਚਾਂ ’ਤੇ ਆਪਣਾ ਸੰਵਾਦ ਅਤੇ ਸਹਿਯੋਗ ਜਾਰੀ ਰੱਖਾਂਗੇ।

Excellency,

ਮੈਨੂੰ ਪੂਰਾ ਯਕੀਨ ਹੈ ਕਿ ਆਉਣ ਵਾਲੇ ਸਮੇਂ  ਵਿੱਚ ਸਾਡੀ ਮਿੱਤਰਤਾ ਸਾਨੂੰ global challenges ਦਾ ਸਾਹਮਣਾ ਕਰਨ ਦੀ ਤਾਕਤ ਦੇਵੇਗੀ ਅਤੇ ਇਹੋ ਭਰੋਸਾ ਸਾਡੇ ਸਾਂਝੇ ਭਵਿੱਖ ਨੂੰ ਹੋਰ ਖੁਸ਼ਹਾਲ ਬਣਾਏਗਾ।

ਮੈਂ ਇੱਕ ਵਾਰ ਫਿਰ ਤੁਹਾਨੂੰ ਅਤੇ ਤੁਹਾਡੇ ਸਮੁੱਚੇ delegation ਦਾ ਭਾਰਤ ਯਾਤਰਾ ਲਈ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

ਸਪੱਸ਼ਟੀਕਰਨ : ਇਹ ਪ੍ਰਧਾਨ ਮੰਤਰੀ ਦੇ ਬਿਆਨ ਦਾ ਅੰਦਾਜ਼ਨ ਅਨੁਵਾਦ ਹੈ। ਅਸਲ ਬਿਆਨ ਹਿੰਦੀ ਵਿੱਚ ਦਿੱਤਾ ਗਿਆ ਸੀ।

************

ਐੱਮਜੇਪੀਐੱਸ/ਵੀਜੇ