ਪੀਐੱਮਇੰਡੀਆ
ਮੰਚ ‘ਤੇ ਬੈਠੇ ਸਾਰੇ ਸਤਿਕਾਰਤ ਮਹਿਮਾਨੋਂ ਅਤੇ ਮੇਰੇ ਪਿਆਰੇ ਨੌਜਵਾਨ ਦੋਸਤੋ ਤੁਹਾਨੂੰ ਸਾਰਿਆਂ ਨੂੰ 21ਵੇਂ ਰਾਸ਼ਟਰੀ ਯੁਵਕ ਮਹਾਉਤਸਵ ਦੀ ਬਹੁਤ-ਬਹੁਤ ਵਧਾਈ। ਸਮੇਂ ਦੀ ਘਾਟ ਕਾਰਨ ਮੈਂ ਰੋਹਤਕ ਵਿੱਚ ਖੁਦ ਮੌਜੂਦ ਨਹੀਂ ਹਾਂ, ਪਰ ਮੈਂ ਜੋ ਤਸਵੀਰਾਂ ਦੇਖ ਰਿਹਾ ਹਾਂ, ਉਸ ਤੋਂ ਲੱਗ ਰਿਹਾ ਹੈ ਕਿ ਜਿਵੇਂ ਅੱਜ ਇਹ ਮਹਾਉਤਸਵ ਵੀ 21 ਸਾਲ ਦਾ ਨੌਜਵਾਨ ਹੋ ਗਿਆ ਹੈ। ਦੇਸ਼ ਦੇ ਅਲੱਗ-ਅਲੱਗ ਕੋਨਿਆਂ ਤੋਂ ਆਏ ਮੇਰੇ ਨੌਜਵਾਨ ਸਾਥੀਆਂ ਦੇ ਚਿਹਰਿਆਂ ‘ਤੇ ਇੰਨੀ ਊਰਜਾ ਦਿਖਾਈ ਦੇ ਰਹੀ ਹੈ ਜਿਵੇਂ ਅੱਜ ਰੋਹਤਕ ਵਿੱਚ ਯੁਵਕ ਮਹਾਉਤਸਵ ਦੇ ਨਾਲ ਹੀ ਪ੍ਰਕਾਸ਼ ਮਹਾਉਤਸਵ ਵੀ ਮਨਾਇਆ ਜਾ ਰਿਹਾ ਹੈ।
ਅੱਜ ਰਾਸ਼ਟਰੀ ਯੁਵਕ ਦਿਵਸ ਹੈ। ਸਵਾਮੀ ਵਿਵੇਕਾਨੰਦ ਜੀ ਦੀ ਜਯੰਤੀ ਹੈ। ਮੈਂ ਤੁਹਾਡੇ ਸਾਰਿਆਂ ਦੇ ਮਾਧਿਅਮ ਨਾਲ ਦੇਸ਼ ਦੇ ਹਰ ਨੌਜਵਾਨ ਨੂੰ ਇਸ ਵਿਸ਼ੇਸ਼ ਦਿਨ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਸਵਾਮੀ ਵਿਵੇਕਾਨੰਦ ਇਸ ਗੱਲ ਦਾ ਸਭ ਤੋਂ ਉੱਤਮ ਉਦਾਹਰਨ ਹਨ ਕਿ ਘੱਟ ਸਮੇਂ ਵਿੱਚ ਵੀ ਕਿੰਨਾ ਕੁਝ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾ ਜੀਵਨ ਬਹੁਤ ਘੱਟ ਸਮੇਂ ਦਾ ਸੀ। ਸਵਾਮੀ ਵਿਵੇਕਾਨੰਦ ਨੌਜਵਾਨ ਸ਼ਕਤੀ ਦੇ ਅਸੀਮ ਪ੍ਰੇਰਕ ਹਨ। ਸਵਾਮੀ ਵਿਵੇਕਾਨੰਦ ਕਹਿੰਦੇ ਸਨ-ਸਾਡੇ ਦੇਸ਼ ਨੂੰ ਇਸ ਸਮੇਂ ਲੋੜ ਹੈ ਲੋਹੇ ਦੀ ਤਰ੍ਹਾਂ ਠੋਸ ਮਾਸਪੇਸ਼ੀਆਂ ਅਤੇ ਮਜ਼ਬੂਤ ਮਾਸਪੇਸ਼ੀਆਂ ਵਾਲੇ ਸਰੀਰਾਂ ਦੀ। ਲੋੜ ਹੈ ਇਸ ਤਰ੍ਹਾਂ ਦੀ ਦ੍ਰਿੜ੍ਹ ਇੱਛਾ ‘ਸ਼ਕਤੀ’ ਸੰਪੂਰਨ ਨੌਜਵਾਨਾਂ ਦੀ।
ਸਵਾਮੀ ਵਿਵੇਕਾਨੰਦ ਅਜਿਹੇ ਨੌਜਵਾਨਾਂ ਦਾ ਨਿਰਮਾਣ ਕਰਨਾ ਚਾਹੁੰਦੇ ਸਨ ਜਿਨ੍ਹਾਂ ਵਿੱਚ ਬਿਨਾਂ ਭੇਦਭਾਵ ਦੇ ਇੱਕ ਦੂਜੇ ਪ੍ਰਤੀ ਪ੍ਰੇਮ ਅਤੇ ਵਿਸ਼ਵਾਸ ਹੋਵੇ। ਨੌਜਵਾਨ ਉਹ ਹੁੰਦਾ ਹੈ ਜੋ ਬਿਨਾਂ ਅਤੀਤ ਦੀ ਚਿੰਤਾ ਕੀਤੇ ਆਪਣੇ ਭਵਿੱਖ ਦੇ ਟੀਚਿਆਂ ਦੀ ਦਿਸ਼ਾ ਵਿੱਚ ਕੰਮ ਕਰਦਾ ਹੈ। ਤੁਸੀਂ ਸਾਰੇ ਯੁਵਕ ਜੋ ਕੰਮ ਅੱਜ ਕਰਦੇ ਹੋ, ਉਹ ਹੀ ਤਾਂ ਕੱਲ੍ਹ ਜਾ ਕੇ ਦੇਸ਼ ਦਾ ਭਵਿੱਖ ਬਣ ਜਾਂਦਾ ਹੈ।
ਸਾਥੀਓ, ਅੱਜ ਦੇਸ਼ ਦੇ 80 ਕਰੋੜ ਤੋਂ ਜ਼ਿਆਦਾ ਲੋਕਾਂ ਦੀ ਉਮਰ ਇਸ ਸਮੇਂ 35 ਸਾਲ ਤੋਂ ਘੱਟ ਹੈ। ਸਵਾਮੀ ਵਿਵੇਕਾਨੰਦ ਦੇ ਦੱਸੇ ਮਾਰਗ ‘ਤੇ ਚਲ ਕੇ ਅੱਜ ਭਾਰਤ ਵਿੱਚ ਇੱਕ ਅਜਿਹੇ ਯੁੱਗ ਦੀ ਸ਼ੁਰੂਆਤ ਕਰਨ ਦੀ ਸਮਰੱਥਾ ਹੈ ਜੋ ਵਿਸ਼ਵ ਗੁਰੂ ਬਣ ਸਕਦਾ ਹੈ।
ਅੱਜ ਮੇਰੇ ਜੋ ਨੌਜਵਾਨ ਸਾਥੀ ਇਸ ਵਕਤ ਰੋਹਤਕ ਵਿੱਚ ਹਨ, ਉਨ੍ਹਾਂ ਲਈ ਹਰਿਆਣਾ ਦੀ ਇਹ ਧਰਤੀ ਵੀ ਬਹੁਤ ਪ੍ਰੇਰਣਾਦਾਇਕ ਹੈ। ਹਰਿਆਣਾ ਦੀ ਇਹ ਧਰਤੀ ਵੇਦਾਂ ਦੀ ਹੈ, ਉਪਨਿਸ਼ਦਾਂ ਦੀ ਹੈ, ਗੀਤਾ ਦੀ ਹੈ। ਇਹ ਵੀਰਾਂ ਦੀ ਕਰਮ ਭੂਮੀ ਹੈ, ਜੈ ਜਵਾਨ-ਜੈ ਕਿਸਾਨ ਦੀ ਧਰਤੀ ਹੈ। ਇਹ ਸਰਸਵਤੀ ਦੀ ਪਾਵਨ ਧਾਰਾ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਕਦਰਾਂ ਕੀਮਤਾਂ ਨੂੰ ਸਹੇਜ ਕੇ ਅੱਗੇ ਵਧਣ ਦੀ ਲਗਾਤਾਰ ਕੋਸ਼ਿਸ਼, ਇਹ ਇਸ ਧਰਤੀ ਤੋਂ ਸਿੱਖਿਆ ਜਾ ਸਕਦਾ ਹੈ।
ਮੈਨੂੰ ਖੁਸ਼ੀ ਹੈ ਕਿ ਇਸ ਵਾਰ ਰਾਸ਼ਟਰੀ ਯੁਵਕ ਮਹਾਉਤਸਵ ਦਾ THEME ਹੈ- YOUTH FOR DIGITAL INDIA…। ਇਸ ਮਹਾਉਤਸਵ ਦੇ ਮਾਧਿਅਮ ਨਾਲ ਯੁਵਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਡਿਜੀਟਲ ਤਰੀਕੇ ਨਾਲ ਲੈਣ-ਦੇਣ ਦੀ ਟਰੇਨਿੰਗ ਦਿੱਤੀ ਜਾਏਗੀ। ਮੇਰੀ ਇਸ ਮਹਾਉਤਸਵ ਵਿੱਚ ਟਰੇਨਿੰਗ ਲੈਣ ਵਾਲੇ ਹਰ ਯੁਵਕ ਨੂੰ ਅਪੀਲ ਹੈ ਕਿ ਜਦੋਂ ਉਹ ਇੱਥੋਂ ਟਰੇਨਿੰਗ ਲੈ ਕੇ ਜਾਣ ਤਾਂ ਆਪਣੇ ਆਸਪਾਸ ਦੇ ਘੱਟ ਤੋਂ ਘੱਟ 10 ਪਰਿਵਾਰਾਂ ਨੂੰ ਡਿਜੀਟਲ ਟਰਾਂਜੈਕਸ਼ਨ ਕਰਨਾ ਸਿਖਾਉਣ। LESSCASH ਅਰਥ ਵਿਵਸਥਾ ਬਣਾਉਣ ਵਿੱਚ ਤੁਹਾਡੀ ਸਾਰੇ ਨੌਜਵਾਨਾਂ ਦੀ ਬਹੁਤ ਵੱਡੀ ਭੂਮਿਕਾ ਹੈ। ਦੇਸ਼ ਨੂੰ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਦੀ ਲੜਾਈ ਵਿੱਚ ਇਹ ਤੁਹਾਡੇ ਲੋਕਾਂ ਦਾ ਮਹੱਤਵਪੂਰਨ ਯੋਗਦਾਨ ਹੋਏਗਾ।
ਇਸ ਸਾਲ ਰਾਸ਼ਟਰੀ ਯੁਵਕ ਮਹਾਉਤਸਵ ਦਾ ਲੋਗੋ ਬੇਟੀ ਦੇ ਰੂਪ ਵਿੱਚ ਚੁਣਿਆ ਗਿਆ ਹੈ। ਲਾਡ ਵਿੱਚ ਇਸ ਨੂੰ ਨਾਮ ਦਿੱਤਾ ਗਿਆ ਹੈ ”ਮਹਾਰੀ ਲਾਡੋ”। ਇਸ ਮਹਾਉਤਸਵ ਦੇ ਮਾਧਿਅਮ ਨਾਲ ”ਬੇਟੀ ਬਚਾਓ-ਬੇਟੀ ਪੜ੍ਹਾਓ ਅਭਿਆਨ ਦੇ ਬਾਰੇ ਵਿੱਚ ਜਾਗਰੂਕਤਾ ਵਧਾਉਣ ਦੀ ਕੋਸ਼ਿਸ਼ ਬਹੁਤ ਹੀ ਸ਼ਲਾਘਾਯੋਗ ਹੈ। ਹਰਿਆਣਾ ਤੋਂ ਹੀ ਕੇਂਦਰ ਸਰਕਾਰ ਨੇ ”ਬੇਟੀ ਬਚਾਓ-ਬੇਟੀ ਪੜ੍ਹਾਓ” ਅਭਿਆਨ ਦੀ ਸ਼ੁਰੂਆਤ ਕੀਤੀ ਸੀ। ਇਸ ਅਭਿਆਨ ਦਾ ਇਸ ਖੇਤਰ ਵਿੱਚ ਬਹੁਤ ਅਸਰ ਦਿਖ ਰਿਹਾ ਹੈ। ਬਦਲਾਅ ਦੀ ਸ਼ੁਰੂਆਤ ਹੋਈ ਹੈ। SEX RATIO ਵਿੱਚ ਕਾਫੀ ਬਦਲਾਅ ਆਇਆ ਹੈ। ਪੂਰੇ ਦੇਸ਼ ਲਈ ਇਹ ਬਦਲਾਅ ਵਧ ਰਿਹਾ ਹੈ। ਮੈਂ ਹਰਿਆਣਾ ਦੇ ਲੋਕਾਂ ਨੂੰ ਇਸ ਲਈ ਖਾਸ ਤੌਰ ‘ਤੇ ਵਧਾਈ ਦੇਣਾ ਚਾਹੁੰਦਾ ਹਾਂ। ਇਹ ਦਰਸਾਉਂਦਾ ਹੈ ਕਿ ਜਦੋਂ ਲੋਕ ਠਾਣ ਲੈਂਦੇ ਹਨ ਤਾਂ ਅਸੰਭਵ ਵੀ ਸੰਭਵ ਹੋ ਜਾਂਦਾ ਹੈ। ਮੈਨੂੰ ਉਮੀਦ ਹੈ ਕਿ ਜਲਦੀ ਹੀ ਪੂਰੇ ਦੇਸ਼ ਲਈ ਗੌਰਵਪੂਰਨ ਸਥਿਤੀ ਹਰਿਆਣਾ ਨਿਰਮਾਣ ਕਰਕੇ ਦਿਖਾਏਗਾ।
ਹਰਿਆਣਾ ਦੇ ਭਵਿੱਖ ਨੂੰ ਸੰਵਾਰਨ ਵਿੱਚ ਇੱਥੋਂ ਦਾ ਨੌਜਵਾਨ ਵਰਗ ਇੱਕ ਵੱਡੀ ਭੂਮਿਕਾ ਨਿਭਾ ਰਿਹਾ ਹੈ। ਹਰਿਆਣਾ ਵਿੱਚ ਨੌਜਵਾਨ ਖਿਡਾਰੀਆਂ ਨੇ ਅਨੇਕ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਮੈਡਲ ਹਾਸਲ ਕਰਕੇ ਪੂਰੇ ਦੇਸ਼ ਦਾ ਮਾਣ ਵਧਾਇਆ ਹੈ।
ਪੂਰੇ ਦੇਸ਼ ਵਿੱਚ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹਣ ਲਈ ਯੁਵਾ ਸ਼ਕਤੀ ਦੇ ਹੋਰ ਜ਼ਿਆਦਾ ਯੋਗਦਾਨ ਦੀ ਲੋੜ ਹੈ। ਭਾਰਤ ਦਾ ਟੀਚਾ ਆਪਣੇ ਨੌਜਵਾਨਾਂ ਨੂੰ, ਇਸ ਸਦੀ ਨੂੰ ਭਾਰਤ ਦੀ ਸਦੀ ਬਣਾਉਣ ਲਈ ਸਮਰੱਥਾਵਾਂ ਅਤੇ ਹੁਨਰ ਪ੍ਰਦਾਨ ਕਰਨਾ ਹੈ। ਦੋਸਤੋ, ਰਾਸ਼ਟਰੀ ਯੁਵਕ ਮਹਾਉਤਸਵ ਤੁਹਾਨੂੰ ਸਾਰਿਆਂ ਨੂੰ ਆਪਣੀ ਪ੍ਰਤਿਭਾ ਦੇ ਪ੍ਰਦਰਸ਼ਨ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ। ਅਲੱਗ-ਅਲੱਗ ਸਾਂਸਕ੍ਰਿਤਕ ਪਿਛੋਕੜ ਤੋਂ ਆਏ ਤੁਸੀਂ ਸਾਰੇ ਨੌਜਵਾਨਾਂ ਨੂੰ ਇੱਕ ਦੂਜੇ ਨੂੰ ਜਾਣਨ ਦਾ, ਸਮਝਣ ਦਾ ਮੌਕਾ ਮਿਲੇਗਾ। ਇਹ ਹੀ ਤਾਂ ਇੱਕ ਸ਼੍ਰੇਸ਼ਠ ਭਾਰਤ ਦਾ ਅਸਲੀ ਅਰਥ ਹੈ। ਹੁਣੇ ਥੋੜ੍ਹੀ ਦੇਰ ਪਹਿਲਾਂ ਹੀ ਯੁਵਕ ਮਹਾਉਤਸਵ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਂਸਕ੍ਰਿਤਕ ਸਮੂਹਾਂ ਦਾ ਮਾਰਚ ਪਾਸਟ ਕੱਢਿਆ ਗਿਆ ਸੀ।
ਇੱਕ ਭਾਰਤ-ਸ਼੍ਰੇਸ਼ਠ ਭਾਰਤ ਇੱਕ ਉਪਰਾਲਾ ਹੈ ਦੇਸ਼ ਦੀ ਸਾਂਸਕ੍ਰਿਤਕ ਵਿਭਿੰਨਤਾ ਨੂੰ ਇੱਕ ਸੂਤਰ ਵਿੱਚ ਪਰੋਣ ਦਾ। ਸਾਡੇ ਦੇਸ਼ ਵਿੱਚ ਭਾਸ਼ਾਵਾਂ ਬੇਸ਼ੱਕ ਅਲੱਗ-ਅਲੱਗ ਹੋਣ, ਖਾਣ-ਪਾਣ ਅਲੱਗ-ਅਲੱਗ ਹੋਵੇ, ਰਹਿਣ ਦਾ ਤਰੀਕਾ ਅਲੱਗ-ਅਲੱਗ ਹੋਵੇ, ਰੀਤੀ ਰਿਵਾਜ ਅਲੱਗ-ਅਲੱਗ ਹੋਣ, ਪਰ ਆਤਮਾ ਇੱਕ ਹੀ ਹੈ। ਉਸ ਆਤਮਾ ਦਾ ਨਾਂ ਹੈ ‘ਭਾਰਤੀਅਤਾ’। ਅਤੇ ਇਸ ਭਾਰਤੀਅਤਾ ਲਈ ਮੈਂ ਅਤੇ ਤੁਸੀਂ ਸਾਰੇ ਮਾਣ ਕਰਦੇ ਹੋ।
ਇੱਕ ਰਾਜ ਦੇ ਨੌਜਵਾਨ ਦੂਜੇ ਰਾਜ ਦੇ ਨੌਜਵਾਨਾਂ ਨੂੰ ਮਿਲਣਗੇ ਤਾਂ ਉਨ੍ਹਾਂ ਨੂੰ ਵੀ ਨਵਾਂ ਅਨੁਭਵ ਹੋਏਗਾ, ਇੱਕ ਦੂਜੇ ਪ੍ਰਤੀ ਸਨਮਾਨ ਵਧੇਗਾ, ਸਮਝ ਵਧੇਗੀ। ਲੋਕ ਜਦੋਂ ਇਕੱਠੇ ਰਹਿੰਦੇ ਹਨ, ਮਿਲਦੇ ਜੁਲਦੇ ਹਨ ਤਾਂ ਸਮਝ ਆਉਂਦਾ ਹੈ ਕਿ ਇਹ ਖਾਣ-ਪਾਣ ਅਤੇ ਭਾਸ਼ਾਈ ਅੰਤਰ ਸਮਤਲ ਹੈ। ਗਹਿਰਾਈ ਨਾਲ ਦੇਖੋ ਤਾਂ ਸਪੱਸ਼ਟ ਹੁੰਦਾ ਹੈ ਕਿ ਸਾਡੀਆਂ ਕਦਰਾਂ-ਕੀਮਤਾਂ, ਸਾਡੀ ਮਾਨਵਤਾ, ਸਾਡਾ ਦਰਸ਼ਨ ਇੱਕੋ ਜਿਹਾ ਹੀ ਹੈ।
ਦੋਸਤੋ, ਇੱਕ ਭਾਰਤ-ਸ਼੍ਰੇਸ਼ਠ ਭਾਰਤ ਦੇ ਤਹਿਤ ਦੋ ਅਲੱਗ-ਅਲੱਗ ਰਾਜਾਂ ਵਿੱਚ ਇੱਕ ਸਾਲ ਲਈ partnership ਕਰਾਈ ਗਈ ਹੈ। ਇਸ ਸਾਲ ਹਰਿਆਣਾ ਨੇ ਤੇਲੰਗਾਨਾ ਨਾਲ ਆਪਣੀ partnership ਕੀਤੀ ਹੈ। ਦੋਨੋਂ ਰਾਜਾਂ ਵਿੱਚ ਕਿਹੜੇ ਵਿਸ਼ਿਆਂ ‘ਤੇ ਪਰਸਪਰ ਸਹਿਯੋਗ ਹੋਏਗਾ, ਇਸ ਲਈ Action Points ਵੀ ਬਣਾਏ ਗਏ ਹਨ। ਮੈਨੂੰ ਉਮੀਦ ਹੈ ਕਿ ਅੱਜ ਹਰਿਆਣਾ ਵਿੱਚ ਤੇਲੰਗਾਨਾ ਤੋਂ ਆਏ ਵਿਦਿਆਰਥੀਆਂ ਨੂੰ ਵਿਸ਼ੇਸ਼ ਰੂਪ ਤੋਂ ਬਹੁਤ ਕੁਝ ਜਾਣਨ, ਸਿੱਖਣ ਨੂੰ ਮਿਲੇਗਾ।
ਇੱਕ ਭਾਰਤ-ਸ਼੍ਰੇਸ਼ਠ ਭਾਰਤ ਸਿਰਫ਼ ਇੱਕ ਯੋਜਨਾ ਨਹੀਂ ਹੈ। ਇਸ ਨੂੰ ਇੱਕ ਅੰਦੋਲਨ ਦੀ ਤਰ੍ਹਾਂ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਇਹ ਤਾਂ ਹੀ ਕਾਮਯਾਬ ਹੋਏਗੀ, ਜਦੋਂ ਦੇਸ਼ ਦੇ ਨੌਜਵਾਨਾਂ ਦਾ ਭਰਪੂਰ ਸਾਥ ਮਿਲੇਗਾ।
ਮੇਰੇ ਨੌਜਵਾਨ ਸਾਥੀਓ, ਇਸ ਸਾਲ ਦੇਸ਼ ਪੰਡਿਤ ਦੀਨਦਿਆਲ ਉਪਾਧਿਆਏ ਦੀ ਸ਼ਤਾਬਦੀ ਮਨਾ ਰਿਹਾ ਹੈ। ਦੇਸ਼ ਦੇ ਨੌਜਵਾਨਾਂ ਲਈ ਪੰਡਿਤ ਜੀ ਦਾ ਮੰਤਰ ਸੀ, ਚਰੈਵਤਿ-ਚਰੈਵਤਿ, ਚਰੈਵਤਿ ਮਤਲਬ ਚਲਦੇ ਰਹੋ, ਚਲਦੇ ਰਹੋ, ਰੁਕਣਾ ਨਹੀਂ ਹੈ, ਰਾਸ਼ਟਰ ਨਿਰਮਾਣ ਦੇ ਪਥ ‘ਤੇ ਚਲਦੇ ਜਾਣਾ ਹੈ।
ਤਕਨਾਲੋਜੀ ਦੇ ਇਸ ਦੌਰ ਵਿੱਚ ਅੱਜ ਦੇਸ਼ ਦੇ ਨੌਜਵਾਨਾਂ ਨੂੰ ਥ੍ਰੀ C’s ‘ਤੇ ਧਿਆਨ ਕੇਂਦਰਿਤ ਕਰਨਾ ਹੋਏਗਾ। ਮੈਂ ਜਦੋਂ ਥ੍ਰੀ C’s ਦੀ ਗੱਲ ਕਰਦਾ ਹਾਂ ਤਾਂ ਮੇਰਾ ਮਤਲਬ ਹੈ ਪਹਿਲੀ ਸੀ COLLECTIVITY, ਦੂਜੀ ਸੀ CONNECTIVITY ਅਤੇ ਤੀਜੀ ਸੀ CREATIVITY…। COLLECTIVITYÍ ਸਮੂਹਿਕਤਾ ਜਦੋਂ ਤੱਕ ਕਿ ਅਸੀਂ ਸੰਗਠਿਤ ਸ਼ਕਤੀ ਨਹੀਂ ਬਣਦੇ ਹਾਂ, ਅਸੀਂ ਭੇਦਭਾਵ ਨੂੰ ਮਿਟਾ ਕੇ ਭਾਰਤੀ ਇਕੱਤਰ ਨਹੀਂ ਹੁੰਦੇ ਹਾਂ, COLLECTIVITY ਤਾਕਤ ਬਹੁਤ ਵੱਡੀ ਤਾਕਤ ਹੁੰਦੀ ਹੇ। ਦੂਜੀ ਗੱਲ ਹੈ CONNECTIVITY ਦੇਸ਼ ਯੁੱਗ ਬਦਲ ਚੁੱਕਿਆ ਹੈ। ਤਕਨਾਲੋਜੀ ਨੇ ਪੂਰੇ ਵਿਸ਼ਵ ਨੂੰ ਬਹੁਤ ਛੋਟਾ ਬਣਾ ਦਿੱਤਾ ਹੈ। ਪੂਰਾ ਵਿਸ਼ਵ ਤੁਹਾਡੀ ਹਥੇਲੀ ਵਿੱਚ ਤੁਹਾਡੇ ਹੱਥ ਵਿੱਚ ਹੁੰਦਾ ਹੈ। CONNECTIVITY ਸਮੇਂ ਦੀ ਮੰਗ ਹੈ। ਅਸੀਂ CONNECTIVITY ਦ੍ਰਿਸ਼ਟੀ ਨਾਲ Technology ਦੇ ਨਾਲ-ਨਾਲ ਸਾਡੀਆਂ ਮਾਨਵੀ ਕਦਰਾਂ ਕੀਮਤਾਂ ਨੂੰ ਵੀ ਬਲ ਦਿੰਦੇ ਚਲਾਂਗੇ। ਅਤੇ ਤੀਜੀ ਸੀ ਮੈਂ ਕਿਹਾ CREATIVITY ਨਵੇਂ ਵਿਚਾਰ, ਨਵੀਆਂ INNOVATION,, ਪੁਰਾਣੀਆਂ ਸਮੱਸਿਆਵਾਂ ਦੇ ਨਵੇਂ ਹੱਲ ਕਰਨ ਲਈ ਨਵੇਂ ਤਰੀਕੇ ਅਤੇ ਇਹੀ ਹੀ ਤਾਂ ਨੌਜਵਾਨਾਂ ਤੋਂ ਉਮੀਦ ਰਹਿੰਦੀ ਹੈ। ਜਿਸ ‘ਤੇ CREATIVITY ਖਤਮ ਹੋ ਜਾਂਦੀ ਹੈ। INNOVATION ਖਤਮ ਹੋ ਜਾਂਦੀ ਹੈ। ਨਵਾਂਪਣ ਅਟਕ ਜਾਂਦਾ ਹੈ ਇੱਕ ਪ੍ਰਕਾਰ ਨਾਲ ਜ਼ਿੰਦਗੀ ਠਹਿਰ ਜਾਂਦੀ ਹੈ। ਅਤੇ ਇਸ ਲਈ ਸਾਡੇ ਅੰਦਰ CREATIVITY ਨੂੰ ਜਿੰਨਾ ਮੌਕਾ ਦੇ ਸਕੀਏ, ਸਾਨੂੰ ਦੇਣਾ ਚਾਹੀਦਾ ਹੈ।
ਇਸ ਲਈ ਇੱਕ ਦੂਜੇ ਨਾਲ ਸੰਪਰਕ ਕਰੋ, ਸਮੂਹਿਕ ਜ਼ਿੰਮੇਵਾਰੀ ਨਿਭਾਉਣਾ ਸਿੱਖਣਾ ਅਤੇ ਨਵੇਂ ਵਿਚਾਰਾਂ ‘ਤੇ ਕੰਮ ਕਰੋ। ਆਪਣੇ ਨਵੇਂ ਵਿਚਾਰਾਂ ਨੂੰ ਇਹ ਸੋਚ ਕੇ ਖਤਮ ਨਾ ਹੋਣ ਦਿਓ ਕਿ ਇਹ ਤਾਂ ਬਹੁਤ ਛੋਟੇ ਹਨ ਜਾਂ ਫਿਰ ਦੂਜੇ ਲੋਕ ਕੀ ਕਹਿਣਗੇ। ਯਾਦ ਰੱਖੋ ਕਿ ਦੁਨੀਆ ਵਿੱਚ ਜ਼ਿਆਦਾਤਰ ਵੱਡੇ ਅਤੇ ਨਵੇਂ ਵਿਚਾਰਾਂ ਨੂੰ ਪਹਿਲਾਂ ਖਾਰਜ ਹੀ ਕੀਤਾ ਗਿਆ ਹੈ। ਜੋ ਵੀ ਮੌਜੂਦਾ ਸਿਸਟਮ ਹੁੰਦਾ ਹੈ, ਉਹ ਨਵੇਂ ਵਿਚਾਰਾਂ ਦਾ ਵਿਰੋਧ ਕਰਦਾ ਹੈ, ਪਰ ਮੈਨੂੰ ਵਿਸ਼ਵਾਸ ਹੈ ਕਿ ਸਾਡੇ ਦੇਸ਼ ਦੀ ਨੌਜਵਾਨ ਸ਼ਕਤੀ ਦੇ ਅੱਗੇ ਅਜਿਹਾ ਹਰ ਵਿਰੋਧ ਠੰਢਾ ਪੈ ਜਾਏਗਾ।
ਸਾਥੀਓ, ਅੱਜ ਤੋਂ ਪੰਜਾਹ ਤੋਂ ਵੀ ਜ਼ਿਆਦਾ ਸਾਲ ਪਹਿਲਾਂ ਏਕਤਾ ਮਾਨਵਵਾਦ ‘ਤੇ ਬੋਲਦੇ ਹੋਏ ਪੰਡਿਤ ਦੀਨਦਿਆਲ ਉਪਾਧਿਆਏ ਨੇ ਜੋ ਕਿਹਾ ਸੀ, ਉਸ ਵਿੱਚ ਦੇਸ਼ ਦੇ ਨੌਜਵਾਨਾਂ ਲਈ ਵੱਡਾ ਸੰਦੇਸ਼ ਹੈ। ਦੀਨਦਿਆਲ ਉਪਾਧਿਆਏ ਜੀ ਨੇ ਰਾਸ਼ਟਰ ਨਿਰਮਾਣ ਅਤੇ ਦੇਸ਼ ਵਿੱਚ ਮੌਜੂਦ ਬੁਰਿਆਈਆਂ ਨਾਲ ਲੜਨ ਦੀ ਬੇਨਤੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ-
” ਸਾਨੂੰ ਅਨੇਕ ਪਰੰਪਰਾਵਾਂ ਖਤਮ ਕਰਨੀਆਂ ਹੋਣਗੀਆਂ। ਬਹੁਤ ਸਾਰੇ ਸੁਧਾਰ ਕਰਨੇ ਹੋਣਗੇ। ਜੋ ਸਾਡੇ ਮਨੁੱਖ ਦੇ ਵਿਕਾਸ ਅਤੇ ਰਾਸ਼ਟਰ ਦੀ ਏਕਤਾ ਦੇ ਵਾਧੇ ਵਿੱਚ ਪੋਸ਼ਕ ਹੋਣ, ਉਹ ਅਸੀਂ ਕਰਾਂਗੇ ਅਤੇ ਜੋ ਰੁਕਾਵਟਾਂ ਹੋਣ, ਉਨ੍ਹਾਂ ਨੂੰ ਹਟਾਵਾਂਗੇ। ਈਸ਼ਵਰ ਨੇ ਜਿਵੇਂ ਦਾ ਸਰੀਰ ਦਿੱਤਾ ਹੈ, ਉਸ ਵਿੱਚ ਮੀਨ ਮੇਖ ਕੱਢ ਕੇ ਅਤੇ ਆਤਮ ਗਿਲਾਨੀ ਲੈ ਕੇ ਚਲਣ ਦੀ ਲੋੜ ਨਹੀਂ ਹੈ। ਪਰ ਸਰੀਰ ਵਿੱਚ ਫੋੜਾ ਹੋਣ ‘ਤੇ ਉਸ ਦਾ ਆਪ੍ਰੇਸ਼ਨ ਤਾਂ ਜ਼ਰੂਰੀ ਹੈ। ਸਜੀਵ ਅਤੇ ਸਿਹਤਮੰਦ ਅੰਗਾਂ ਨੂੰ ਕੱਟਣ ਦੀ ਜ਼ਰੂਰਤ ਨਹੀਂ ਹੈ। ਅੱਜ ਜੇਕਰ ਸਮਾਜ ਵਿੱਚ ਛੂਤਛਾਤ ਅਤੇ ਭੇਦਭਾਵ ਘਰ ਕਰ ਗਏ ਹਨ, ਜਿਸ ਦੇ ਕਾਰਨ ਲੋਕ ਮਨੁੱਖ ਨੂੰ ਮਨੁੱਖ ਸਮਝ ਕੇ ਨਹੀਂ ਚਲਦੇ ਅਤੇ ਜੋ ਰਾਸ਼ਟਰ ਦੀ ਏਕਤਾ ਲਈ ਘਾਤਕ ਸਿੱਧ ਹੋ ਰਹੇ ਹਨ, ਅਸੀਂ ਉਨ੍ਹਾਂ ਨੂੰ ਖਤਮ ਕਰਾਂਗੇ।”
ਪੰਡਿਤ ਜੀ ਦੀ ਇਹ ਬੇਨਤੀ ਅੱਜ ਵੀ ਉੱਨੀ ਹੀ ਅਹਿਮੀਅਤ ਰੱਖਦੀ ਹੈ। ਅੱਜ ਵੀ ਦੇਸ਼ ਵਿੱਚ ਛੂਤਛਾਤ ਹੈ, ਭ੍ਰਿਸ਼ਟਾਚਾਰ ਹੈ, ਕਾਲਾ ਧਨ ਹੈ, ਅਸਿੱਖਿਆ ਹੈ, ਕੁਪੋਸ਼ਣ ਹੈ। ਇਨ੍ਹਾਂ ਸਾਰੀਆਂ ਬੁਰਿਆਈਆਂ ਨੂੰ ਖ਼ਤਮ ਕਰਨ ਲਈ ਦੇਸ਼ ਦੇ ਯੁਵਕ ਨੂੰ ਆਪਣੀ ਸ਼ਕਤੀ ਝੋਕਣੀ ਹੋਏਗੀ। ਅਜੇ ਕੁਝ ਦਿਨ ਪਹਿਲਾਂ ਸਰਕਾਰ ਨੇ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਇਸ ਕਾਰਵਾਈ ਨੂੰ ਜਿੰਨਾ ਸਮਰਥਨ ਮੇਰੇ ਨੌਜਵਾਨ ਦੋਸਤਾਂ ਨੇ ਦਿੱਤਾ ਹੈ, ਉਹ ਇਸ ਗੱਲ ਦਾ ਸਬੂਤ ਹੈ ਕਿ ਸਮਾਜ ਵਿੱਚ ਸਮਾਈ ਹੋਈ ਬੁਰਾਈ ਨੂੰ ਮਿਟਾਉਣ ਦੀ ਤੁਹਾਡੇ ਸਾਰਿਆਂ ਵਿੱਚ ਕਿੰਨੀ ਜ਼ਬਰਦਸਤ ਇੱਛਾ ਸ਼ਕਤੀ ਹੈ।
ਇਸ ਲਈ ਜਦੋਂ ਮੈਂ ਕਹਿੰਦਾ ਹਾਂ ਮੇਰਾ ਦੇਸ਼ ਬਦਲ ਰਿਹਾ ਹੈ, ਤਾਂ ਉਸ ਦੇ ਪਿੱਛੇ ਤੁਹਾਡੇ ਯਤਨ ਹੁੰਦੇ ਹਨ। ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਹਜ਼ਾਰਾਂ-ਲੱਖਾਂ ਨੌਜਵਾਨ ਆਪਣੀ-ਆਪਣੀ ਤਰ੍ਹਾਂ ਸਮਾਜਕ ਕੁਰੀਤੀਆਂ ਅਤੇ ਚੁਣੌਤੀਆਂ ਨਾਲ ਲੜ ਰਹੇ ਹਨ। ਇਹ ਹੀ ਨਹੀਂ, ਉਹ ਅਜਿਹੇ-ਅਜਿਹੇ ਨਵੇਂ ਵਿਚਾਰ ਸਾਹਮਣੇ ਲਿਆ ਰਹੇ ਹਨ ਕਿ ਮੈਂ ਉਨ੍ਹਾਂ ਨੂੰ ਨਮਨ ਕੀਤੇ ਬਿਨਾਂ ਨਹੀਂ ਰਹਿ ਸਕਦਾ।
ਅਜੇ ਕੁਝ ਦਿਨ ਪਹਿਲਾਂ ‘ਮਨ ਕੀ ਬਾਤ’ ਵਿੱਚ ਮੈਂ ਇੱਕ ਬੇਟੀ ਦਾ ਜ਼ਿਕਰ ਕੀਤਾ ਸੀ ਜਿਸ ਨੇ ਇਹ ਆਈਡਿਆ ਦਿੱਤਾ ਕਿ ਵਿਆਹ ਵਿੱਚ ਮਹਿਮਾਨਾਂ ਨੂੰ ਰਿਟਰਨ ਗਿਫਟ ਦੇ ਤੌਰ ‘ਤੇ ਅੰਬ ਦੇ ਪੌਦੇ ਦਿੱਤੇ ਜਾਣਗੇ। ਵਾਤਾਵਰਣ ਨੂੰ ਬਚਾਉਣ ਲਈ ਇਹ ਕਿੰਨਾ ਅਦਭੁੱਤ ਤਰੀਕਾ ਹੈ।
ਇਸ ਤਰ੍ਹਾਂ ਇੱਕ ਇਲਾਕੇ ਦੇ ਲੋਕ ਕੂੜੇ ਦੇ ਡੱਬਿਆਂ ਦੀ ਘਾਟ ਤੋਂ ਬਹੁਤ ਪ੍ਰੇਸ਼ਾਨ ਸਨ। ਅਜਿਹੇ ਵਿੱਚ ਉੱਥੋਂ ਦੇ ਨੌਜਵਾਨਾਂ ਨੇ ਮਿਲ ਕੇ ਕੂੜੇ ਦੇ ਡੱਬਿਆਂ ਨੂੰ ਐਡਵਰਟਾਈਜਿੰਗ ਨਾਲ ਜੋੜ ਦਿੱਤਾ। ਹੁਣ ਉੱਥੋਂ ਦੀਆਂ ਸੜਕਾਂ ‘ਤੇ ਤੁਹਾਨੂੰ ਹਰ ਜਗ੍ਹਾ ਕੂੜੇ ਦੇ ਡੱਬੇ ਨਜ਼ਰ ਆਉਣਗੇ ਜਿਨ੍ਹਾਂ ‘ਤੇ ਵਿਗਿਆਪਨ ਵੀ ਹੋਏਗਾ। ਹੁਣ ਉੱਥੇ ਕੂੜੇ ਦੇ ਡੱਬੇ ਨੂੰ dustbin ਨਹੀਂ adbin ਬੋਲਦੇ ਹਨ।
ਅਜਿਹੇ ਵੀ ਨੌਜਵਾਨ ਹਨ ਜਿਨ੍ਹਾਂ ਨੇ ਪਿਛਲੇ ਹੀ ਮਹੀਨੇ relay format ਵਿੱਚ ਸਿਰਫ਼ 10 ਦਿਨ ਵਿੱਚ ਲਗਭਗ 6 ਹਜ਼ਾਰ ਕਿਲੋਮੀਟਰ ਸਾਇਕਲ ਚਲਾ ਕੇ “Golden Quadrilateral challenge” ਨੂੰ ਪੂਰਾ ਕੀਤਾ। ਇਸ ਦਾ ਸੂਤਰ ਵਾਕ ਬਹੁਤ ਵਧੀਆ ਹੈ-“Follow the Rules &India will Rule”।
ਸਾਡੇ ਦੇਸ਼ ਵਿੱਚ ਊਰਜਾ ਨਾਲ ਭਰੇ ਹੋਏ ਮੇਰੇ ਨੌਜਵਾਨ ਹਰ ਕੋਨੇ ਵਿੱਚ ਮੌਜੂਦ ਹਨ। ਕੋਈ ਪਹਾੜਾਂ ਤੋਂ ਨਿਕਲਣ ਵਾਲੇ ਛੋਟੇ ਝਰਨਿਆਂ ਤੋਂ ਬਿਜਲੀ ਬਣਾ ਰਿਹਾ ਹੈ, ਕੋਈ ਕੂੜੇ ਤੋਂ ਘਰ ਨਿਰਮਾਣ ਦੀਆਂ ਚੀਜ਼ਾਂ ਬਣਾ ਰਿਹਾ ਹੈ, ਕੋਈ ਤਕਨਾਲੋਜੀ ਦੇ ਮਾਧਿਅਮ ਨਾਲ ਦੂਰ ਦਰਾਜ ਵਾਲੇ ਇਲਾਕੇ ਵਿੱਚ ਮੈਡੀਕਲ ਸੁਵਿਧਾ ਉਪਲੱਬਧ ਕਰਵਾ ਰਿਹਾ ਹੈ, ਕੋਈ ਸੋਕਾ ਗ੍ਰਸਤ ਇਲਾਕੇ ਵਿੱਚ ਕਿਸਾਨਾਂ ਲਈ ਪਾਣੀ ਬਚਾਉਣ ਦੇ ਸਾਧਨ ਜੁਟਾ ਰਿਹਾ ਹੈ। ਅਜਿਹੇ ਲੱਖਾਂ ਯੁਵਕ ਰਾਸ਼ਟਰ ਨਿਰਮਾਣ ਲਈ ਦਿਨ ਰਾਤ ਇੱਕ ਕਰ ਰਹੇ ਹਨ।
ਅਜਿਹੇ ਹਰ ਊਰਜਾਵਾਨ ਨੌਜਵਾਨ ਲਈ ਮੈਂ ਸਵਾਮੀ ਵਿਵੇਕਾਨੰਦ ਜੀ ਦਾ ਸੰਦੇਸ਼ ਦੁਹਰਾਉਣਾ ਚਾਹਾਂਗਾ । ਉੱਠੋ, ਜਾਗੋ ਅਤੇ ਜਦੋਂ ਤੱਕ ਟੀਚੇ ਦੀ ਪ੍ਰਾਪਤੀ ਨਹੀਂ ਹੁੰਦੀ, ਰੁਕਣਾ ਨਹੀਂ।
ਉੱਠੋ ਦਾ ਮਤਲਬ ਹੈ ਸਰੀਰ ਨੂੰ ਚੇਤੰਨ ਕਰੋ, ਸਰੀਰ ਨੂੰ ਊਰਜਾਵਾਨ ਬਣਾਓ, ਸਰੀਰ ਨੂੰ ਫਿੱਟ ਰੱਖੋ। ਕਈ ਵਾਰ ਅਜਿਹਾ ਵੀ ਦੇਖਿਆ ਗਿਆ ਹੈ ਕਿ ਲੋਕ ਉੱਠ ਤਾਂ ਜਾਂਦੇ ਹਨ, ਪਰ ਜਾਗਰੂਕ ਨਹੀਂ ਹੁੰਦੇ। ਇਸ ਕਾਰਨ ਉਹ ਸਥਿਤੀ ਦਾ ਸਹੀ ਅੰਦਾਜ਼ਾ ਨਹੀਂ ਲਗਾ ਪਾਉਂਦੇ। ਇਸ ਲਈ ਉੱਠਣ ਦੇ ਨਾਲ ਹੀ ਜਾਗਰੂਕ ਹੋਣਾ ਵੀ ਜ਼ਰੂਰੀ ਹੈ। ਜਦੋਂ ਤੱਕ ਟੀਚਾ ਪ੍ਰਾਪਤ ਨਾ ਹੋਵੇ, ਰੁਕਣਾ ਨਹੀਂ……ਵਿੱਚ ਵੀ ਵੱਡਾ ਸੰਦੇਸ਼ ਹੈ। ਪਹਿਲਾਂ ਤਾਂ ਸਪੱਸ਼ਟ ਵਿਚਾਰ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ।
ਜਦੋਂ ਇਹ ਨਹੀਂ ਤੈਅ ਹੋਏਗਾ ਕਿ ਜਾਣਾ ਕਿੱਥੇ ਹੈ, ਤਾਂ ਫਿਰ ਇਹ ਕਿਵੇਂ ਤੈਅ ਹੋ ਸਕੇਗਾ ਕਿ ਕਿਸ ਦਿਸ਼ਾ ਦੀ ਤਰਫ਼ ਜਾਣ ਵਾਲੀ ਗੱਡੀ ਵਿੱਚ ਬੈਠਣਾ ਹੈ। ਇਸ ਲਈ ਟੀਚਾ ਤੈਅ ਹੋ ਜਾਵੇ ਤਾਂ ਫਿਰ ਉਸ ਦੀ ਪ੍ਰਾਪਤੀ ਲਈ ਬਿਨਾਂ ਰੁਕੇ, ਬਿਨਾਂ ਥੱਕੇ ਕੋਸ਼ਿਸ ਕਰਦੇ ਰਹੋ।
ਮੇਰੇ ਦੋਸਤੋ, ਮੇਰੇ ਸਾਹਮਣੇ ਤੁਸੀਂ ਸਭ ਦੇਸ਼ ਦੀ ਬੌਧਿਕ ਤਾਕਤ ਦੇ ਤੌਰ ‘ਤੇ ਮੌਜੂਦ ਹੋ। ਅੱਜ ਲੋੜ ਹੈ ਨੌਜਵਾਨਾਂ ਦੀ ਊਰਜਾ ਦਾ ਰਚਨਾਤਮਕ ਪ੍ਰਯੋਗ ਕਰਨ ਦੀ। ਅੱਜ ਲੋੜ ਹੈ ਨੌਜਵਾਨਾਂ ਨੂੰ ਦਿਸ਼ਾਹੀਣ ਹੋਣ ਤੋਂ ਬਚਾਉਣ ਦੀ। ਅੱਜ ਲੋੜ ਹੈ ਨੌਜਵਾਨਾਂ ਨੂੰ ਨਸ਼ੇ ਅਤੇ ਅਪਰਾਧ ਤੋਂ ਦੂਰ ਰੱਖਣ ਦੀ। ਤੁਸੀਂ ਚਿੰਤਨ ਅਤੇ ਮੰਥਨ ਕਰਕੇ ਨਵੇਂ ਰਸਤੇ ਬਣਾਓ, ਨਵੀਆਂ ਮੰਜ਼ਿਲਾਂ ਹਾਸਲ ਕਰੋ। ਤੁਹਾਡੇ ਸਾਹਮਣੇ ਸੰਭਾਵਨਾਵਾਂ ਦਾ ਖੁੱਲ੍ਹਾ ਆਕਾਸ਼ ਹੈ।
ਅੱਜ ਲੋੜ ਹੈ ਕਿ ਯੁਵਕ ਸੇਵਾ ਦੀ ਬੇਜੋੜ ਮਿਸਾਲ ਬਣੀਏ। ਉਨ੍ਹਾਂ ਦੇ ਚਰਿੱਤਰ ਵਿੱਚ ਇਮਾਨਦਾਰੀ ਅਤੇ ਨਿਰਪੱਖਤਾ ਹੋਵੇ। ਹਰ ਚੁਣੌਤੀ ਦਾ ਸਾਹਮਣਾ ਕਰਨ ਦਾ ਜ਼ਜਬਾ ਹੋਵੇ। ਉਨ੍ਹਾਂ ਨੂੰ ਆਪਣੀ ਗੌਰਵਮਈ ਵਿਰਾਸਤ ‘ਤੇ ਮਾਣ ਹੋਵੇ। ਉਨ੍ਹਾਂ ਦਾ ਆਚਰਣ ਅਤੇ ਚਰਿੱਤਰ ਨੈਤਿਕ ਮੁੱਲਾਂ ‘ਤੇ ਅਧਾਰਤ ਹੋਵੇ। ਇਸ ‘ਤੇ ਇਸ ਲਈ ਜ਼ੋਰ ਦੇ ਰਿਹਾ ਹਾਂ ਕਿਉਂਕਿ ਟੀਚਾ ਪਾਉਣਾ ਜਿੰਨਾ ਮੁਸ਼ਕਲ ਹੈ, ਉੱਨਾ ਹੀ ਅਸਾਨ ਟੀਚੇ ਤੋਂ ਭਟਕਣਾ ਹੁੰਦਾ ਹੈ। ਸੁਖੀ ਸਪੰਨ ਜੀਵਨ ਦੀ ਉਮੀਦ ਰੱਖਣਾ ਸਹੀ ਹੈ, ਪਰ ਇਸ ਦੇ ਨਾਲ ਸਮਾਜ ਅਤੇ ਦੇਸ਼ ਦੇ ਪ੍ਰਤੀ ਜ਼ਿੰਮੇਵਾਰੀ ਨੂੰ ਵੀ ਸਮਝਣਾ ਜ਼ਰੂਰੀ ਹੈ। ਮੈਂ ਤੁਹਾਨੂੰ 1,2,3,4,5,6 ਮਤਲਬ 6 ਚੁਣੌਤੀਆਂ ਦੇ ਬਾਰੇ ਵਿੱਚ ਦੱਸਦਾ ਹਾਂ ਜਿਨ੍ਹਾਂ ਨਾਲ ਨਿਪਟਣਾ ਬਹੁਤ ਜ਼ਰੂਰੀ ਹੈ।
2. ਸਮਾਜ ਪ੍ਰਤੀ ਅਸੰਵੇਦਨਾ
3. ਸਮਾਜ ਪ੍ਰਤੀ ਘਿਸੀ ਪਿਟੀ ਸੋਚ
4. ਜਾਤ, ਸਮੁਦਾਏ ਦੇ ਵਿਚਾਰ ਤੋਂ ਉੱਪਰ ਉੱਠਣ ਦੀ ਅਸਮਰੱਥਾ
5. ਮਾਵਾਂ, ਭੈਣਾਂ ਨਾਲ ਦੁਰਵਿਵਹਾਰ
6. ਵਾਤਾਵਰਣ ਪ੍ਰਤੀ ਲਾਪ੍ਰਵਾਹੀ, ਗੈਰ ਜ਼ਿੰਮੇਵਾਰੀ ਦਾ ਦ੍ਰਿਸ਼ਟੀਕੋਣ
ਇਨ੍ਹਾਂ 6 ਚੁਣੌਤੀਆਂ ਨੂੰ ਅੱਜ ਦੇ ਨੌਜਵਾਨਾਂ ਨੂੰ ਧਿਆਨ ਵਿੱਚ ਰੱਖਣਾ ਹੋਏਗਾ। ਉਨ੍ਹਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰਨੀ ਹੋਏਗੀ। ਤੁਸੀਂ ਜਿੱਥੇ ਵੀ ਰਹੋ, ਜਿਸ ਵੀ ਖੇਤਰ ਵਿੱਚ ਕੰਮ ਕਰੋ, ਉੱਥੇ ਇਨ੍ਹਾਂ ਚੁਣੌਤੀਆਂ ਦੇ ਬਾਰੇ ਵਿੱਚ ਜ਼ਰੂਰ ਸੋਚੋ, ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ।
ਤੁਸੀਂ ਸਾਰੇ ਨੌਜਵਾਨ tech-savvy ਹੋ। ਤੁਹਾਨੂੰ ਸਾਰੇ ਨੌਜਵਾਨਾਂ ਨੂੰ ਇਹ ਸੰਦੇਸ਼ ਜਨ-ਜਨ ਤੱਕ ਪਹੁੰਚਾਉਣਾ ਹੈ ਕਿ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਕਿਵੇਂ ਆ ਸਕਦਾ ਹੈ। ਤੁਸੀਂ ਸਾਰੇ ਨੌਜਵਾਨ ਉਨ੍ਹਾਂ ਲੋਕਾਂ ਦੇ ਜੀਵਨ ਨੂੰ ਛੂਹਣ ਦੀ ਕੋਸ਼ਿਸ਼ ਕਰੋ ਜੋ ਵੰਚਿਤ ਹਨ, ਸ਼ੋਸ਼ਿਤ ਹਨ। ਦੂਜਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਤੁਸੀਂ ਸਾਰੇ ਨੌਜਵਾਨਾਂ ਨੂੰ ਆਪਣੀ ਊਰਜਾ ਅਤੇ ਸਮਾਂ ਦੇਣਾ ਹੈ। ਨੌਜਵਾਨਾਂ ਦੀ ਤਾਕਤ, ਨੌਜਵਾਨਾਂ ਦੀ ਊਰਜਾ ਅਤੇ ਨੌਜਵਾਨਾਂ ਦਾ ਜ਼ਜਬਾ ਤਬਦੀਲੀ ਲਿਆਉਣ ਵਿੱਚ ਹੋਰ ਵੀ ਜ਼ਿਆਦਾ ਕਾਰਗਰ ਹੁੰਦਾ ਹੈ। ਹੁਣ ਕਰੋੜਾਂ ਨੌਜਵਾਨ ਆਵਾਜ਼ਾਂ ਨੂੰ ਇਸ ਦੇਸ਼ ਦੀ ਅਵਾਜ਼ ਬਣਕੇ ਵਿਕਾਸ ਦੇ ਕਾਰਜਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨੀ ਹੈ।
ਮੇਰੇ ਸਾਥੀਓ, ਤੁਸੀਂ ਸਾਰੇ ਨਵੇਂ ਖਿਤਿਜ ਨੂੰ ਛੂਹੋ। ਵਿਕਾਸ ਦਾ ਨਵਾਂ ਵਿਜ਼ਨ ਤਿਆਰ ਕਰੋ, ਨਵੀਆਂ ਉਪਲੱਬਧੀਆਂ ਹਾਸਲ ਕਰੋ। ਇਸ ਸ਼ੁਭਕਾਮਨਾ ਨਾਲ ਤੁਹਾਨੂੰ ਰਾਸ਼ਟਰੀ ਯੁਵਾ ਦਿਵਸ ਅਤੇ ਮਹਾਉਤਸਵ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਸਵਾਮੀ ਵਿਵੇਕਾਨੰਦ ਜੀ ਨੂੰ ਸ਼ਰਧਾ ਸੁਮਨ ਅਰਪਿਤ ਕਰਦੇ ਹੋਏ ਆਪਣੀ ਅੰਦਰੂਨੀ ਊਰਜਾ ਨੂੰ ਲੈਂਦੇ ਹੋਏ ਸਮਾਜ ਦੀ, ਰਾਸ਼ਟਰ ਦੀ, ਪਿੰਡ ਦੀ, ਗ਼ਰੀਬ ਦੀ, ਕਿਸਾਨ ਦੀ ਭਲਾਈ ਲਈ ਆਪਣੀ ਜ਼ਿੰਦਗੀ ਦਾ ਕੁਝ ਨਾ ਕੁਝ ਸਮਾਂ ਉਨ੍ਹਾਂ ਲਈ ਖਪਾਉਣ ਦਾ ਸੰਕਲਪ ਕਰੋ। ਦੇਖਿਓ ਜੀਵਨ ਵਿੱਚ ਜੋ ਕਰਨ ਦੀ ਸੰਤੁਸ਼ਟੀ ਮਿਲੇਗੀ ਉਸ ਸੰਤੁਸ਼ਟੀ ਦੀ ਜੋ ਤਾਕਤ ਹੋਏਗੀ। ਉਹ ਸੰਤੁਸ਼ਟੀ ਖੁਦ ਵਿੱਚ ਊਰਜਾ ਦਾ ਰੂਪ ਧਾਰਨ ਕਰ ਲਏਗੀ। ਮੇਰੀਆਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਦੇਸ਼ ਦੇ ਕੋਨੇ-ਕੋਨੇ ਤੋਂ ਆਏ ਹੋਏ ਨੌਜਵਾਨ ਇੱਕ ਪ੍ਰਕਾਰ ਨਾਲ ਲਘੂ ਭਾਰਤ ਮੇਰੇ ਸਾਹਮਣੇ ਹੈ। ਇਹ ਲਘੂ ਭਾਰਤ ਨਵੀਂ ਪ੍ਰੇਰਣਾ, ਨਵੇਂ ਉਤਸਾਹ ਲੈ ਕੇ ਗੀਤਾ ਦਾ, ਇਹ ਗੀਤਾ ਦੀ ਭੂਮੀ ਹੈ। ਜੋ ਕਰਮ ਦਾ ਸੰਦੇਸ਼ ਦਿੰਦੀ ਹੈ। ਨਿਸ਼ਕਾਮ ਕਰਮ ਯੋਗ ਦਾ ਸੰਦੇਸ਼ ਦਿੰਦੀ ਹੈ। ਉਸ ਨੂੰ ਲੈ ਕੇ ਤੁਸੀਂ ਚਲੋ। ਇਸ ਲਈ ਮੇਰੀਆਂ ਇਸ ਯੁਵਕ ਮਹਾਉਤਸਵ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।
ਧੰਨਵਾਦ!!!
ਅਤੁਲ ਤਿਵਾਰੀ/ਹਿਮਾਂਸ਼ੂ/ਸ਼ੌਕਤ ਅਲੀ
The life of Swami Vivekananda shows what one can achieve at a young age: PM @narendramodi
— PMO India (@PMOIndia) January 12, 2017
The work that you, the youth are doing today will impact the future of the nation: PM @narendramodi addresses the National Youth Festival
— PMO India (@PMOIndia) January 12, 2017
Glad that the theme for this festival is 'youth for digital India' : PM @narendramodi
— PMO India (@PMOIndia) January 12, 2017
Please guide those around you on increased cashless transactions. Corruption & black money adversely affects the progress of our nation: PM
— PMO India (@PMOIndia) January 12, 2017
Times have changed and this is due to the influence of technology. The need of the hour is connectivity: PM @narendramodi
— PMO India (@PMOIndia) January 12, 2017
Creativity, new innovation is what is expected from our youth: PM @narendramodi
— PMO India (@PMOIndia) January 12, 2017
The support from the youth in the fight against corruption convinces me that it is possible to bring a positive change in the nation: PM
— PMO India (@PMOIndia) January 12, 2017