Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਲਖਨਊ ਵਿੱਚ ਅਬਦੁਲ ਕਲਾਮ ਟੈਕਨੀਕਲ ਯੂਨੀਵਰਸਿਟੀ ਦੇ ਨਵੇਂ ਪਰਿਸਰ ਦੇ ਉਦਘਾਟਨ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

ਲਖਨਊ ਵਿੱਚ ਅਬਦੁਲ ਕਲਾਮ ਟੈਕਨੀਕਲ ਯੂਨੀਵਰਸਿਟੀ ਦੇ ਨਵੇਂ ਪਰਿਸਰ ਦੇ ਉਦਘਾਟਨ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

ਲਖਨਊ ਵਿੱਚ ਅਬਦੁਲ ਕਲਾਮ ਟੈਕਨੀਕਲ ਯੂਨੀਵਰਸਿਟੀ ਦੇ ਨਵੇਂ ਪਰਿਸਰ ਦੇ ਉਦਘਾਟਨ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

ਲਖਨਊ ਵਿੱਚ ਅਬਦੁਲ ਕਲਾਮ ਟੈਕਨੀਕਲ ਯੂਨੀਵਰਸਿਟੀ ਦੇ ਨਵੇਂ ਪਰਿਸਰ ਦੇ ਉਦਘਾਟਨ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ


ਨੌਜਵਾਨ ਸਾਥੀਓ,

ਅੱਜ ਕਈ ਪ੍ਰੋਗਰਾਮਾਂ ਲਈ ਇਸ ਪ੍ਰੋਗਰਾਮ ਵਿੱਚ ਮੈਨੂੰ ਸ਼ਾਮਲ ਹੋਣ ਦਾ ਅਵਸਰ ਮਿਲਿਆ ਹੈ। ਉੱਤਰ ਪ੍ਰਦੇਸ਼ ਵਿੱਚ ਸਰਕਾਰ ਵੱਲੋਂ ਜਿਸ ਉਮੰਗ ਅਤੇ ਉਤਸ਼ਾਹ ਨਾਲ, ਸਪੱਸ਼ਟ ਦ੍ਰਿਸ਼ਟੀਕੋਣ ਨਾਲ ਵਿਕਾਸ ਦੀ ਯਾਤਰਾ ਚਲ ਰਹੀ ਹੈ, ਦੇਸ਼ ਦੇ ਹਰ ਕੋਨੇ ਵਿੱਚ ਉੱਤਰ ਪ੍ਰਦੇਸ਼ ਦੀਆਂ ਪਲ ਪਲ ਦੀਆਂ ਘਟਨਾਵਾਂ ਦੀ ਤਰਫ਼ ਲੋਕਾਂ ਦਾ ਧਿਆਨ ਹੈ, ਵੱਡੀ ਉਤਸੁਕਤਾ ਹੈ। ਅਤੇ ਯੋਗੀ ਜੀ ਦੀ ਅਗਵਾਈ ਵਿੱਚ ਇੱਕ ਤੋਂ ਬਾਅਦ ਇੱਕ ਜੋ ਕਦਮ ਉਠਾਏ ਜਾ ਰਹੇ ਹਨ, ਮਿਹਨਤ ਦੀਆਂ ਉਚਾਈਆਂ ਛੂੰਹਦੇ ਹੋਏ, ਕਈ ਸਾਲਾਂ ਦੀਆਂ ਜੋ ਬਿਮਾਰੀਆਂ ਹਨ, ਲੰਬੇ ਅਰਸੇ ਦੀਆਂ ਜੋ ਰੁਕਾਵਟਾਂ ਹਨ, ਉਨ੍ਹਾਂ ਨੂੰ ਦੂਰ ਕਰਦੇ ਹੋਏ ਉੱਤਰ ਪ੍ਰਦੇਸ਼ ਨੂੰ ਤੇਜੀ ਨਾਲ ਅੱਗੇ ਵਧਾਉਣ ਦੇ ਉਨ੍ਹਾਂ ਦੇ ਉਪਰਾਲੇ, ਯੋਗੀ ਜੀ ਨੂੰ ਉਨ੍ਹਾਂ ਦੀ ਟੀਮ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਹਾਂ, ਉਨ੍ਹਾਂ ਦਾ ਬਹੁਤ ਬਹੁਤ ਅਭਿਨੰਦਨ ਕਰਦਾ ਹਾਂ।

ਅੱਜ ਮੈਨੂੰ ਕੁਝ ਸਮਾਂ ਡਰੱਗ ਰਿਸਰਚ ਇੰਸਟੀਟਿਊਟ (Drug Research Institute) ਵਿੱਚ ਬਿਤਾਉਣ ਦਾ ਅਵਸਰ ਮਿਲਿਆ। ਸਾਡੇ ਵਿਗਿਆਨਕ ਮਾਨਵਤਾ ਲਈ ਅਜਿਹੇ ਡਰੱਗਸ (Drugs) ਜੋ ਸਸਤੇ ਵੀ ਹੋਣ, ਕਾਰਗਰ ਵੀ ਹੋਣ ਅਤੇ ਦੁਸ਼-ਪ੍ਰਭਾਵ (side-effect)  ਦੇ ਬਿਨਾਂ ਤੇਜ ਇਲਾਜ ਕਰਨ ਵਾਲੇ ਹੋਣ, ਉਸ ਦੀਆਂ ਸੋਧਾਂ ਵਿੱਚ ਆਪਣੀ ਪੂਰੀ ਜ਼ਿੰਦਗੀ ਪ੍ਰਯੋਗਸ਼ਾਲਾ (laboratory)  ਵਿੱਚ ਖਪਾ ਰਹੇ ਹਨ। ਵਿਗਿਆਨਕ ਇੱਕ ਪ੍ਰਕਾਰ ਤੋਂ ਆਧੁਨਿਕ ਰਿਸ਼ੀ ਹੁੰਦੇ ਹਨ ਅਤੇ ਆਧੁਨਿਕ ਰਿਸ਼ੀ ਦੀ ਤਰ੍ਹਾਂ ਉਹ ਆਪਣੇ ਟੀਚੇ ਨੂੰ ਸਮਰਪਿਤ ਹੋ ਕੇ ਮਨੁੱਖ ਨੂੰ ਕਿਸ ਪ੍ਰਕਾਰ ਦੀਆਂ ਮੁਸੀਬਤਾਂ ਤੋਂ ਮੁਕਤ ਕੀਤਾ ਜਾਵੇ, ਸਰੀਰਿਕ ਪੀੜ ਤੋਂ ਮੁਕਤ ਕੀਤਾ ਜਾਵੇ, ਪਰੰਪਰਾਗਤ ਗਿਆਨ ਵਿਗਿਆਨ ਨੂੰ ਆਧੁਨਿਕ ਸਾਧਨਾਂ ਦੇ ਜ਼ਰੀਏ ਨਾਲ, ਆਧੁਨਿਕ ਵਿਵਸਥਾਵਾਂ ਦੇ ਜ਼ਰੀਏ ਹੋਰ ਜ਼ਿਆਦਾ ਸਟੀਕ ਕਿਵੇਂ ਬਣਾਇਆ ਜਾਏ, ਉਸ ‘ਤੇ ਉਹ ਕੰਮ ਕਰ ਰਹੇ ਹਨ।

ਅੱਜ ਮਨੁੱਖ ਦੇ ਸਾਹਮਣੇ, ਖਾਸ ਕਰਕੇ ਅਰੋਗਤਾ ਦੇ ਖੇਤਰ ਵਿੱਚ ਅਨੇਕ ਚੁਣੌਤੀਆਂ ਹਨ। ਇੱਕ ਦਵਾਈ ਬਣਾਉਣ ਵਿੱਚ ਸਾਲ ਬੀਤ ਜਾਂਦੇ ਹਨ, ਸੈਂਕੜੇ ਵਿਗਿਆਨਕ ਖਪ ਜਾਂਦੇ ਹਨ, ਪਰ ਉਸ ਤੋਂ ਪਹਿਲਾਂ ਨਵੇਂ ਪ੍ਰਕਾਰ ਦੀਆਂ ਬਿਮਾਰੀਆਂ ਜਨਮ ਲੈ ਲੈਂਦੀਆਂ ਹਨ। ਇੱਕ ਪ੍ਰਕਾਰ ਨਾਲ ਮੁਕਾਬਲੇਬਾਜ਼ੀ ਚਲਦੀ ਹੈ। ਪਰ ਵਿਗਿਆਨ ਦੀ ਮਦਦ ਨਾਲ, ਇਨੋਵੇਸ਼ਨ (innovation) ਦੇ ਸਹਾਰੇ ਅਸੀਂ ਇਨ੍ਹਾਂ ਦੋਸ਼ਾਂ ਨੂੰ ਹਰਾਉਣਾ ਹੈ, ਬਿਮਾਰੀਆਂ ਨੂੰ ਹਰਾਉਣਾ ਹੈ ਅਤੇ ਗਰੀਬ ਤੋਂ ਗਰੀਬ ਵਿਅਕਤੀ ਨੂੰ ਸਸਤੀ ਤੋਂ ਸਸਤੀ ਅਤੇ ਕਾਰਗਰ ਦਵਾਈ ਕਿਵੇਂ ਉਪਲੱਬਧ ਹੋਵੇ, ਇਨ੍ਹਾਂ ਚੁਣੌਤੀਆਂ ਨੂੰ ਅਸੀਂ ਸਵੀਕਾਰ ਕਰਕੇ ਜਿੱਤਣਾ ਹੈ।

ਅੱਜ ਮੈਨੂੰ ਇਸ ਟੈਕਨੀਕਲ ਯੂਨੀਵਰਸਿਟੀ (Technical University) ਦੇ ਪਰਿਸਰ ਦਾ ਉਦਘਾਟਨ ਕਰਨ ਦਾ ਅਵਸਰ ਮਿਲਿਆ ਹੈ। ਡਾਕਟਰ ਏਪੀਜੇ ਅਬਦੁਲ ਕਲਾਮ ਦੇ ਨਾਲ ਇਸ ਦਾ ਨਾਂ ਜੁੜਿਆ ਹੋਇਆ ਹੈ। ਮੈਂ ਨਹੀਂ ਮੰਨਦਾ ਹਾਂ ਕਿ ਤਕਨੀਕੀ ਜਗਤ ਲਈ ਡਾਕਟਰ ਏਪੀਜੇ ਅਬਦੁਲ ਕਲਾਮ ਤੋਂ ਵੱਡਾ ਕੋਈ ਪ੍ਰੇਰਣਾ ਦਾ ਨਾਂ ਹੋ ਸਕਦਾ ਹੈ। ਸਾਇੰਸ ਯੂਨੀਵਰਸਲ ਹੈ ਪਰ ਟੈਕਨੋਲੋਜੀ  ਜ਼ਰੂਰ ਸਥਾਨਕ ਹੋਣੀ ਚਾਹੀਦੀ ਹੈ (Science is Universal but Technology  Must Be Local) ਅਤੇ ਇੱਥੇ ਹੀ ਸਾਡੀ ਕਸੌਟੀ ਹੈ। ਵਿਗਿਆਨ ਦੇ ਸਿਧਾਂਤ ਸਥਾਪਿਤ ਹੋ ਚੁੱਕੇ ਹਨ। ਵਿਗਿਆਨ ਦਾ ਗਿਆਨ ਉਪਲੱਬਧ ਹੈ, ਪਰ ਸਾਡੀ ਨੌਜਵਾਨ ਪੀੜ੍ਹੀ  ਤੋਂ ਉਨ੍ਹਾਂ ਚੀਜ਼ਾਂ ਦੀ ਉਮੀਦ ਹੈ ਕਿ ਉਪਲੱਬਧ ਸਾਧਨਾਂ ਦੇ ਜ਼ਰੀਏ ਜਦੋਂ ਟੈਕਨੋਲੋਜੀ ਮਨੁੱਖੀ ਜੀਵਨ ਨੂੰ ਬਹੁਤ ਪ੍ਰਭਾਵਿਤ ਕਰ ਰਹੀ ਹੈ, ਤਾਂ ਅਸੀਂ ਟੈਕਨੋਲੋਜੀ ਵਿੱਚ ਉਹ ਕਿਹੜੀਆਂ ਸੋਧਾਂ ਕਰੀਏ, ਕਿਹੜੀਆਂ ਖੋਜਾਂ ਕਰੀਏ ਜੋ ਸਾਡੇ ਆਮ ਇਨਸਾਨ ਦੀ ਜੀਵਨ ਦੀ ਗੁਣਵੱਤਾ (Quality of Life) ਵਿੱਚ ਤਬਦੀਲੀ ਲਿਆਉਣ। ਅਸੀਂ ਦੁਨੀਆ ਵਿੱਚ ਮਾਣ ਨਾਲ ਕਹਿ ਰਹੇ ਹਾਂ ਕਿ ਭਾਰਤ ਜਿਸ ਕੋਲ ਅੱਠ ਸੌ ਮਿਲੀਅਨ (Eight Hundred Million)  ਨੌਜਵਾਨਾਂ ਦੀ ਫੌਜ ਹੈ, 35 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦਾ ਇਹ ਦੇਸ਼ ਹੈ, ਉਸ ਦੇ ਕੋਲ ਦਿਮਾਗ ਵੀ ਹੈ। ਜੇਕਰ ਹੱਥ ਵਿੱਚ ਹੁਨਰ ਹੋਵੇ, ਵਿਗਿਆਨ ਸੰਸਥਾਵਾਂ ਹੋਣ, ਅਤੇ ਟੈਕਨੋਲੋਜੀ ਦੀ ਖੋਜ ਹੋਵੇ ਤਾਂ ਮੇਰੇ ਦੇਸ਼ ਦਾ ਨੌਜਵਾਨ ਵਿਸ਼ਵ ਵਿੱਚ ਆਪਣਾ ਡੰਕਾ ਵਜਾਉਣ ਦੀ ਸਮਰੱਥਾ ਰੱਖਦਾ ਹੈ। ਪਰ ਅਸੀਂ ਉਸ ਟੈਕਨੋਲੋਜੀ ਦੇ ਸਹਾਰੇ ਉੱਨੀ ਪ੍ਰਗਤੀ ਨਹੀਂ ਕਰ ਸਕਦੇ। ਜੋ ਪਿਛਲੀਆਂ ਸ਼ਤਾਬਦੀਆਂ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਗਈ ਹੋਏਗੀ, ਪਰ ਆਉਣ ਵਾਲੀ ਸ਼ਤਾਬਦੀ ਵਿੱਚ ਸ਼ਾਇਦ ਉਹ ਉਪਕਰਮ ਨਾ ਵੀ ਹੋਵੇ। ਅਤੇ ਇਸ ਲਈ ਟੈਕਨੋਲੋਜੀ ਨੂੰ ਸਮੇਂ ਤੋਂ ਅੱਗੇ ਚਲਣਾ ਪੈਂਦਾ ਹੈ, ਉਸ ਨੂੰ ਦੂਰ ਦਾ ਦੇਖਣਾ ਪੈਂਦਾ ਹੈ। ਅਤੇ ਭਾਰਤ ਦੇ ਨੌਜਵਾਨਾਂ ਵਿੱਚ ਉਹ ਸਮਰੱਥਾ ਹੈ, ਉਸ ਸਮਰੱਥਾ ਨੂੰ ਲੈ ਕੇ ਅਸੀਂ ਟੈਕਨੋਲੋਜੀ  ਦੇ  ਖੇਤਰ ਵਿੱਚ ਨਵੀਆਂ ਉਪਲੱਬਧੀਆਂ ਨੂੰ ਕਿਵੇਂ ਪਾਰ ਕਰੀਏ।

ਅੱਜ ਵੀ ਸਾਡਾ ਦੇਸ਼ ਰੱਖਿਆ (Defense) ਲਈ, ਸੁਰੱਖਿਆ ਲਈ, ਸਾਡੀ ਫੌਜ ਲਈ ਹਰ ਛੋਟੀ ਮੋਟੀ ਚੀਜ਼ ਵਿਦੇਸ਼ਾਂ ਤੋਂ ਅਸੀਂ ਲਿਆਉਂਦੇ ਹਾਂ। ਕੀ ਅਸੀਂ ਬਹੁਤ ਜਲਦੀ ਰੱਖਿਆ ਦੇ ਸੈਕਟਰ ਵਿੱਚ ਭਾਰਤ ਨੂੰ ਆਤਮਨਿਰਭਰ ਨਹੀਂ ਬਣਾ ਸਕਦੇ? ਕੀ ਦੇਸ਼ ਦੀ ਸੁਰੱਖਿਆ ਲਈ ਜਿਨ੍ਹਾਂ  ਸਾਧਨਾਂ ਦੀ ਲੋੜ ਹੈ, ਜਿਸ ਟੈਕਨੋਲੋਜੀ ਦੀ ਲੋੜ ਹੈ, ਜਿਸ ਸਾਜ਼ੋ-ਸਮਾਨ (equipment) ਦੀ ਲੋੜ ਹੈ, ਉਸ ਨੂੰ ਭਾਰਤ ਵਿੱਚ ਹੀ ਨਵੀਆਂ-ਨਵੀਆਂ ਖੋਜਾਂ ਨਾਲ ਅਸੀਂ ਕਿਉਂ ਨਾ ਕਰੀਏ। ਸੁਰੱਖਿਆ ਦੇ ਖੇਤਰ ਵਿੱਚ ਭਾਰਤ ਆਤਮਨਿਰਭਰ ਕਿਵੇਂ ਬਣੇ, ਇਸ ਸੁਪਨੇ ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ। ਅਤੇ ਇਸ ਲਈ ਅਸੀਂ ਕਈ ਨੀਤੀਗਤ ਤਬਦੀਲੀਆਂ ਕੀਤੀਆਂ ਹਨ। ਰੱਖਿਆ ਸੈਕਟਰ ਵਿੱਚ 100 ਫੀਸਦੀ ਸਿੱਧੇ ਵਿਦੇਸ਼ੀ ਨਿਵੇਸ਼ (100 Percent Foreign Direct Investment) ਨੂੰ ਅਸੀਂ ਓਪਨ ਕੀਤਾ। ਅਸੀਂ ਭਾਰਤ ਦੇ ਕਾਰੋਬਾਰੀਆਂ ਨੂੰ ਭਾਈਵਾਲੀ (Partnership) ਲਈ ਓਪਨ ਅੱਪ ਕੀਤਾ ਹੈ। ਅਸੀਂ ਭਾਰਤ ਸਰਕਾਰ ਜੋ ਚੀਜ਼ਾਂ ਬਾਹਰ ਤੋਂ ਲੈਂਦੀ ਹੈ, ਜੇਕਰ ਹਿੰਦੁਸਤਾਨ ਵਿੱਚ ਬਣੀਆਂ ਹੋਈਆਂ ਲਏਗੀ ਤਾਂ ਉਸ ਲਈ ਵਿਸ਼ੇਸ਼ ਪ੍ਰੋਤਸਾਹਨ ਦੀ ਸੂਚੀ ਤਿਆਰ ਕੀਤੀ ਹੈ। ਅਤੇ ਇਹ ਸਾਰੇ ਅਵਸਰ ਟੈਕਨੋਲੋਜੀ  ਨਾਲ ਜੁੜੀ ਹੋਈ ਨੌਜਵਾਨ ਪੀੜ੍ਹੀ  ਲਈ ਹਨ।

ਅਜਿਹਾ ਵੀ ਇੱਕ ਖੇਤਰ ਹੈ। ਅੱਜ ਮੈਡੀਕਲ ਸਾਇੰਸ ਇੱਕ ਤਰ੍ਹਾਂ ਨਾਲ ਟੈਕਨੋਲੋਜੀ ਪ੍ਰੇਰਿਤ ਹੈ। ਹੁਣ ਡਾਕਟਰ ਤੈਅ ਨਹੀਂ ਕਰਦਾ ਹੈ ਕਿ ਤੁਹਾਡੀ ਕਿਹੜੀ ਬਿਮਾਰੀ ਹੈ, ਮਸ਼ੀਨ ਤੈਅ ਕਰਦੀ ਹੈ ਕਿ ਤੁਸੀਂ ਕਿਸ ਬਿਮਾਰੀ ਤੋਂ ਗ੍ਰਸਤ ਹੋ। ਤੁਹਾਡੇ ਸਰੀਰ ਵਿੱਚ ਕਿੱਥੇ ਤਕਲੀਫ ਹੈ, ਕਿੱਥੇ ਘਾਟ ਹੈ, ਕਿਵੇਂ ਦੀ ਤਕਲੀਫ ਹੈ, ਉਹ ਮਸ਼ੀਨ ਤੈਅ ਕਰਦੀ ਹੈ। ਅਤੇ ਬਾਅਦ ਵਿੱਚ ਡਾਕਟਰ ਉਸ ਮਸ਼ੀਨ ਦੀ ਰਿਪੋਰਟ ਦੇ ਅਧਾਰ ‘ਤੇ ਤੁਹਾਡੇ ਲਈ ਅਰੋਗਤਾ ਦਾ ਰੋਡ ਮੈਪ ਕੀ ਹੋਏਗਾ, ਦਵਾਈਆਂ ਕਿਹੜੀਆਂ ਹੋਣਗੀਆਂ, ਅਪਰੇਸ਼ਨ ਕਰਨਾ ਹੈ ਜਾਂ ਨਹੀਂ ਕਰਨਾ ਹੈ, ਉਸਦਾ ਫੈਸਲਾ ਕਰਦਾ ਹੈ। ਪਰ ਇਹ ਮੈਡੀਕਲ ਸਾਜ਼ੋ-ਸਮਾਨ (Medical Equipment) ਉਸ ਦਾ ਨਿਰਮਾਣ (Manufacturing), ਭਾਰਤ ਇੰਨਾ ਵੱਡਾ ਦੇਸ਼ ਹੈ, ਉਸ ਨੂੰ ਇੰਨੀ ਵੱਡੀ ਲੋੜ (Requirement) ਹੈ। ਸਾਡੀ ਟੈਕਨੋਲੋਜੀ  ਫੀਲਡ ਦੇ ਵਿਦਿਆਰਥੀ ਕਿਉਂ ਨਾ ਸੋਚਣ ਕਿ ਅਸੀਂ ਉਹ ਸਟਾਰਟ ਅੱਪ ਸ਼ੁਰੂ ਕਰਾਂਗੇ, ਅਸੀਂ ਉਸ ਵਿਸ਼ੇ ‘ਤੇ ਖੋਜ ਕਰਾਂਗੇ, ਅਸੀਂ ਭਾਰਤ ਦੇ ਅੰਦਰ ਹੀ ਅਰੋਗਤਾ ਦੇ ਖੇਤਰ ਵਿੱਚ ਜਿਸ ਸਾਜ਼ੋ-ਸਮਾਨ ਦੀ ਲੋੜ (Requirement)  ਹੈ, ਉਸ ਦੀ ਲੋੜ  ਨੂੰ ਪੂਰਾ ਕਰਨ ਲਈ ਨਵੀਂ ਖੋਜ ਨਾਲ ਨਵੇਂ ਨਿਰਮਾਣ ਦੀ ਦਿਸ਼ਾ ਵਿੱਚ ਜਾਵਾਂਗੇ।

‘ਮੇਕ ਇਨ ਇੰਡੀਆ’ ਇਹ ਪੂਰਾ ਸੰਕਲਪ (Concept) ਹਿੰਦੁਸਤਾਨ ਦੇ ਟੈਕਨੋਲੋਜੀ   ਨਾਲ ਜੁੜੇ ਹੋਏ ਸਾਡੇ ਨੌਜਵਾਨਾਂ ਨੂੰ ਇੱਕ ਨਵਾਂ ਅਵਸਰ ਦੇਣ ਲਈ,  ਸਟਾਰਟ ਅੱਪ ਇੰਡੀਆ, ਸਟੈਂਡ ਅੱਪ ਇੰਡੀਆ, ਸਕਿੱਲ ਇੰਡੀਆ (Start Up India, Stand Up India, Skill India), ਮੁਦਰਾ ਯੋਜਨਾ, ਚਾਹੇ ਵਿੱਤ (Finance) ਦੀ ਵਿਵਸਥਾ ਕਰਨੀ ਹੋਵੇ, ਚਾਹੇ ਤਕਨੀਕੀ ਸਹਾਇਤਾ (Technological Support) ਦੀ ਵਿਵਸਥਾ ਹੋਵੇ,  ਚਾਹੇ ਮਾਨਵ ਸੰਸਾਧਨ ਵਿਕਾਸ (Human Resource Development) ਵਿੱਚ ਸਕਿੱਲ ਨੂੰ ਮਹੱਤਵ ਦੇਣਾ ਹੋਵੇ, ਚਾਹੇ ਵਿੱਚ ਨਵੀਆਂ ਉਚਾਈਆਂ ਨੂੰ ਪਾਰ ਕਰਨਾ ਹੋਵੇ, ਇੱਕ ਪ੍ਰਕਾਰ ਨਾਲ ਵਿਆਪਕ ਪਹੁੰਚ (Comprehensive Approach) ਦੇ ਨਾਲ ਦੇਸ਼ ਨੂੰ, ਦੇਸ਼ ਦੇ ਕੋਲ ਜੋ ਟੈਕਨੀਕਲ ਗਿਆਨ ਹੈ, ਜੋ ਟੈਕਨੀਕਲ ਮੁਹਾਰਤ ਹੈ, ਜੋ ਸਾਡੀ ਯੂਨੀਵਰਸਿਟੀ ਦੇ ਪਾਸ ਹੋਏਗੀ, ਸਾਡੀ ਨੌਜਵਾਨ ਪੀੜ੍ਹੀ  ਦੇ ਕੋਲ ਹੋਏਗੀ, ਇਸ ਸਭ ਨੂੰ ਸੰਤੁਲਿਤ ਕਰਦੇ ਹੋਏ, ਇਕੱਠਾ ਕਰਦੇ ਹੋਏ, ਦੇਸ਼ ਨੂੰ ਇੱਕ ਨਵੀਆਂ ਉਚਾਈਆਂ ‘ਤੇ ਲੈ ਕੇ ਜਾਣਾ ਹੈ।  ਅਤੇ ਇਸ ਦੇਸ਼ ਨੇ ਦਿਖਾਇਆ ਹੈ, ਜਦੋਂ ਵੀ ਹਿੰਦੁਸਤਾਨ ਦੇ ਨੌਜਵਾਨਾਂ ਨੂੰ ਅਵਸਰ ਮਿਲਿਆ ਹੈ, ਉਨ੍ਹਾਂ ਨੇ ਚੁਣੌਤੀਆਂ ਨੂੰ ਪਾਰ ਵੀ ਕੀਤਾ ਹੈ ਅਤੇ ਨਵੇਂ ਸਮੀਕਰਨ ਵੀ ਸਥਾਪਿਤ ਕੀਤੇ ਹਨ।

ਮੰਗਲ (Mars) ‘ਤੇ  ਜਾਣ ਲਈ ਦੁਨੀਆ ਦੇ ਵੱਡੇ ਵੱਡੇ ਦੇਸ਼ਾਂ ਨੇ ਕੋਸ਼ਿਸ਼ਾਂ ਕੀਤੀਆਂ। ਪਹਿਲੇ ਟ੍ਰਾਇਲ  ਵਿੱਚ ਦੁਨੀਆ ਦਾ ਕੋਈ ਦੇਸ਼ ਮੰਗਲ ਅਤੇ ਇਸ ਦੇ ਘੇਰੇ (Orbit) ਵਿੱਚ ਨਹੀਂ ਜਾ ਸਕਿਆ ਸੀ। ਹਿੰਦੁਸਤਾਨ ਦੁਨੀਆ ਦਾ ਪਹਿਲਾ ਦੇਸ਼ ਸੀ ਜੋ ਪਹਿਲੇ ਟ੍ਰਾਇਲ  ਵਿੱਚ ਮੰਗਲ ਅਤੇ ਇਸ ਦੇ ਘੇਰੇ (Orbit) ਵਿੱਚ ਪਹੁੰਚਿਆ ਸੀ। ਅਤੇ ਦੁਨੀਆ ਉਦੋਂ ਹੈਰਾਨ ਹੋ ਗਈ ਕਿ ਭਾਰਤ ਦੇ ਨੌਜਵਾਨ ਵਿਗਿਆਨੀਆਂ ਨੇ ਇਹ ਮੰਗਲ ਦੀ ਯਾਤਰਾ ਇੰਨੇ ਸਸਤੇ ਵਿੱਚ ਕੀਤੀ। ਲਖਨਊ ਵਿੱਚ ਜੇਕਰ ਤੁਹਾਨੂੰ ਟੈਕਸੀ ਵਿੱਚ ਜਾਣਾ ਹੈ, ਆਟੋ ਰਿਕਸ਼ਾ ਵਿੱਚ ਜਾਣਾ ਹੈ ਤਾਂ ਇੱਕ ਕਿਲੋਮੀਟਰ ਦੇ 10 ਰੁਪਏ ਤਾਂ ਲੱਗਦੇ ਹੀ ਹੋਣਗੇ। ਅਸੀਂ ਮੰਗਲ ‘ਤੇ ਪਹੁੰਚੇ, ਇੱਕ ਕਿਲੋਮੀਟਰ ਦਾ ਸਿਰਫ਼ ਸੱਤ ਰੁਪਏ ਦਾ ਖਰਚ ਆਇਆ। ਅਤੇ ਸਾਡਾ ਮੰਗਲ ‘ਤੇ ਜਾਣ ਦਾ ਜੋ ਕੁੱਲ ਬਜਟ (Total Budget)  ਸੀ ਉਹ ਹਾਲੀਵੁੱਡ (Hollywood) ਦੀ ਫਿਲਮ ਦਾ ਜੋ ਖਰਚ ਹੁੰਦਾ ਹੈ, ਉਸ ਤੋਂ ਘੱਟ ਖਰਚ ਵਿੱਚ ਸਾਡੇ ਦੇਸ਼ ਦੇ ਵਿਗਿਆਨੀ ਮੰਗਲ ‘ਤੇ ਪਹੁੰਚ ਗਏ।

ਇਹ ਸਮਰੱਥਾ ਹੈ ਸਾਡੀ ਨੌਜਵਾਨ ਪੀੜ੍ਹੀ ਵਿੱਚ, ਇਹ ਸਮਰੱਥਾ ਹੈ ਸਾਡੇ ਦੇਸ਼ ਦੇ ਪ੍ਰਤਿਭਾਵਾਨ (talented) ਨੌਜਵਾਨਾਂ ਵਿੱਚ, ਤਕਨੀਸ਼ੀਅਨਾਂ (technicians) ਵਿੱਚ, ਵਿਗਿਆਨੀਆਂ ਵਿੱਚ, ਪਿਛਲੇ ਦਿਨਾਂ ਵਿੱਚ ਜਦੋਂ ਭਾਰਤ ਨੇ ਇਕੱਠੇ 104 ਸੈਟੇਲਾਈਟ ਛੱਡੇ ਦੁਨੀਆ ਲਈ ਹੈਰਾਨੀਜਨਕ ਸੀ ਕਿ ਇਕੱਠੇ 104 ਸੈਟਲਾਈਟ ਛੱਡਣ ਦੀ ਤਾਕਤ ਇਸ ਦੇਸ਼ ਦੇ ਵਿਗਿਆਨਕਾਂ ਵਿੱਚ ਹੈ। ਇਸ ਸਮਰੱਥਾ ਨੂੰ ਲੈ ਕੇ ਅੱਗੇ ਵਧਣਾ ਹੈ ਅਤੇ ਉਸ ਅਰਥ ਵਿੱਚ ਅੱਜ ਇਹ ਟੈਕਨੀਕਲ ਯੂਨੀਵਰਸਿਟੀ (Technical University) ਅਤੇ ਉਸ ਨਾਲ ਜੁੜੇ ਹੋਏ ਸਾਡੇ ਸਬੰਧਤ ਕਾਲਜ  ਉਸ ਨੂੰ ਕਿਵੇਂ ਅੱਗੇ ਵਧਾਉਣ? ਮੈਂ ਜਾਣਦਾ ਹਾਂ ਉੱਤਰ ਪ੍ਰਦੇਸ਼ ਵਿੱਚ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਨਾ ਕਿੰਨਾ ਮੁਸ਼ਕਿਲ ਹੈ। ਸਾਡੇ ਗਵਰਨਰ ਸ਼੍ਰੀਮਾਨ ਰਾਮ ਨਾਇਕ ਜੀ ਚਾਂਸਲਰ ਦੇ ਰੂਪ ਵਿੱਚ ਯੂਨੀਵਰਸਿਟੀਆਂ ਵਿੱਚ ਅਨੁਸ਼ਾਸਨ ਕਿਵੇਂ ਆਏ, ਯੂਨੀਵਰਸਿਟੀਆਂ ਵਿੱਚ ਸਮਾਂ ਸੀਮਾ ਵਿੱਚ ਕੰਮ ਕਿਵੇਂ ਹੋਣ, ਇਸ ‘ਤੇ ਦੇਰ ਰਾਤ ਕੰਮ ਕਰ ਰਹੇ ਸਨ। ਉੱਤਰ ਪ੍ਰਦੇਸ਼ ਵਿੱਚ 28 ਯੂਨੀਵਰਸਿਟੀਆਂ ਵਿੱਚੋਂ 24 ਯੂਨੀਵਰਸਿਟੀਆਂ `ਚ ਹੁਣ ਉਹ ਸਮੇਂ ‘ਤੇ ਪ੍ਰੀਖਿਆ ਹੋਣ, ਕਨਵੋਕੇਸ਼ਨ (convocation) ਸਮੇਂ ‘ਤੇ ਹੋਵੇ, ਇਸ ਨੂੰ ਕਰਾਉਣ ਵਿੱਚ ਸਫਲ ਹੋਏ ਹਨ। ਇਹ ਅਨੁਸ਼ਾਸਨ (discipline) ਬਹੁਤ ਜ਼ਰੂਰੀ ਹੁੰਦਾ ਹੈ, ਪਰ ਰਾਮ ਨਾਇਕ ਜੀ ਬਹੁਤ ਹੀ ਫੋਕਸ ਨਾਲ  ਕੰਮ ਕਰਨ ਦੇ ਆਦੀ ਹਨ ਜਿਸ ਚੀਜ਼ ਨੂੰ ਹੱਥ ਵਿੱਚ ਲੈਂਦੇ ਹਨ, ਉਸ ਨੂੰ ਪੂਰਾ ਕਰਕੇ ਰਹਿੰਦੇ ਹਨ ਅਤੇ ਇਸ ਲਈ ਉੱਤਰ ਪ੍ਰਦੇਸ਼ ਦੀਆਂ ਯੂਨੀਵਰਸਿਟੀਆਂ  ਵਿੱਚ ਰੂਲਜ਼ ਐਂਡ ਰੈਗੂਲੇਸ਼ਨਸ, ਨਿਯਮ ਪਰੰਪਰਾਵਾਂ, ਅਨੁਸ਼ਾਸਨ (discipline) ਵਿਦਿਆਰਥੀਆਂ ਦੇ ਸਮੇਂ ਦੀ ਬਰਬਾਦੀ ਨਾ ਹੋਵੇ, ਉਸ ‘ਤੇ ਬਹੁਤ ਬਰੀਕੀ ਨਾਲ ਨਜ਼ਰ ਰੱਖਦੇ ਹੋਏ ਉਸ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਯੋਗੀ ਜੀ ਦੀ ਸਰਕਾਰ ਆ ਗਈ ਹੈ ਤਾਂ ਉਨ੍ਹਾਂ ਨੂੰ ਹੋਰ ਸੁਵਿਧਾ ਹੋ ਗਈ ਹੈ। ਕੰਮ ਨੂੰ ਹੋਰ ਸਰਲਤਾ ਨਾਲ ਵਧਾ ਰਹੇ ਹਨ।

ਅੱਜ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਲਈ ਕੁਝ ਪਰਿਵਾਰਾਂ ਨੂੰ ਉਸ ਆਵਾਸ ਸਬੰਧੀ ਉਨ੍ਹਾਂ ਦੀ ਪ੍ਰਵਾਨਗੀ ਦੇ ਸਬੰਧ ਵਿੱਚ ਇੱਕ ਪ੍ਰਮਾਣ ਪੱਤਰ ਦਿੱਤਾ ਗਿਆ ਹੈ। 2022 ਵਿੱਚ ਭਾਰਤ ਅਜ਼ਾਦੀ  ਦੇ 75 ਸਾਲ ਮਨਾਏਗਾ। ਅਜ਼ਾਦੀ  ਦੇ ਦੀਵਾਨਿਆਂ ਨੇ ਸੁਪਨੇ ਦੇਖੇ ਸਨ, ਜਦੋਂ ਉਹ ਫਾਂਸੀ ਦੇ ਤਖ਼ਤ ਚੜ੍ਹੇ ਸਨ। ਜਵਾਨੀ ਜੇਲ੍ਹਾਂ ਵਿੱਚ ਖਪਾ ਦਿੱਤੀ ਸੀ। ਇੱਕ ਸੁਖੀ ਖੁਸ਼ਹਾਲ ਹਿੰਦੁਸਤਾਨ ਦੇਖਣਾ ਚਾਹੁੰਦੇ ਸਨ। ਆਜ਼ਾਦ ਹਿੰਦੁਸਤਾਨ ਦੇਖਣਾ ਚਾਹੁੰਦੇ ਸਨ। ਉਨ੍ਹਾਂ ਨੇ ਆਪਣਾ ਸਭ ਕੁਝ ਕੁਰਬਾਨ ਕੀਤਾ ਸੀ। 2022 ਵਿੱਚ ਅਜ਼ਾਦੀ  ਦੇ 75 ਸਾਲ ਹੋਣਗੇ। ਕੀ ਸਵਾ ਸੌ ਕਰੋੜ ਦੇਸ਼ਵਾਸੀਆਂ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਦੇਸ਼ ਦੇ ਦੀਵਾਨਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਸੀਂ ਹਿੰਦੁਸਤਾਨ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਈਏ। ਕੀ ਸਵਾ ਸੌ ਕਰੋੜ ਦੇਸ਼ ਵਾਸੀ ਮਿਲ ਕੇ ਇਸ ਦੇਸ਼ ਨੂੰ ਅੱਗੇ ਨਹੀਂ ਲਿਜਾ ਸਕਦੇ? ਮੇਰਾ ਆਤਮਵਿਸ਼ਵਾਸ ਹੈ ਕਿ ਸਵਾ ਸੌ ਕਰੋੜ ਦੇਸ਼ ਵਾਸੀਆਂ ਵਿੱਚ ਉਹ ਸਮਰੱਥਾ ਹੈ ਕਿ ਹਿੰਦੁਸਤਾਨ ਨੂੰ ਨਵੀਆਂ ਉਚਾਈਆਂ ‘ਤੇ ਲੈ ਕੇ ਜਾ ਸਕਦੇ ਹਨ। ਅਸੀਂ ਸੁਪਨਾ ਸੰਜੋਇਆ ਹੈ ਕਿ 2022 ਜਦੋਂ ਅਜ਼ਾਦੀ  ਦੇ 75 ਸਾਲ ਹੋਣ, ਹਿੰਦੁਸਤਾਨ ਦੇ ਗਰੀਬ ਤੋਂ ਗਰੀਬ ਦੇ ਕੋਲ ਉਸ ਦਾ ਆਪਣਾ ਰਹਿਣ ਲਈ ਘਰ ਹੋਵੇ, ਉਸ ਦੀ ਆਪਣੀ ਛੱਤ ਹੋਵੇ ਅਤੇ ਘਰ ਵੀ ਉਹ ਹੋਵੇ ਜਿਸ ਵਿੱਚ ਪਖਾਨਾ ਵੀ ਹੋਵੇ, ਬਿਜਲੀ ਵੀ ਹੋਵੇ, ਪਾਣੀ ਵੀ ਹੋਵੇ, ਨਜ਼ਦੀਕ ਹੀ ਬੱਚਿਆਂ ਦੇ ਪੜ੍ਹਨ ਲਈ ਸਿੱਖਿਆ ਦੀ ਵਿਵਸਥਾ ਹੋਵੇ ਅਤੇ ਉਸ ਸੁਪਨੇ ਨੂੰ ਪੂਰਾ ਕਰਨ ਲਈ ਪੂਰੇ ਦੇਸ਼ ਵਿੱਚ ਇੱਕ ਅਭਿਆਨ ਚਲਾਇਆ ਗ੍ਰਾਮੀਣ ਆਵਾਸ ਦਾ, ਸ਼ਹਿਰੀ ਆਵਾਸ ਦਾ ਅਤੇ ਉਸੇ ਤਹਿਤ ਕੁਝ ਮਾਵਾਂ ਨੂੰ ਅੱਜ ਆਵਾਸ ਮਿਲੇ, ਉਨ੍ਹਾਂ ਨੂੰ ਘਰ ਮਿਲੇ, ਉਸ ਲਈ ਇੱਕ ਪ੍ਰਵਾਨਗੀ ਪੱਤਰ ਸਰਕਾਰ ਦੀ ਤਰਫ਼ ਤੋਂ ਦਿੱਤਾ ਗਿਆ ਅਤੇ ਇੱਕ ਮਾਂ ਕਹਿ ਰਹੀ ਸੀ। ਹੁਣ ਚੰਗਾ ਹੋਇਆ, ਬੋਲੀ, ਮੇਰਾ ਮਕਾਨ ਬਣ ਜਾਏਗਾ, ਬੱਚਿਆਂ ਦਾ ਵਿਆਹ ਕਰਾਂਗੀ ਅਤੇ ਤੁਹਾਨੂੰ ਵਿਆਹ ਵਿੱਚ ਬੁਲਾਵਾਂਗੀ। ਉਨ੍ਹਾਂ ਦਾ ਇੰਨਾ ਉਤਸ਼ਾਹ ਸੀ। ਸੁਪਨੇ ਜਦੋਂ ਸੱਚ ਹੋਣ ਲਗਦੇ ਹਨ ਤਾਂ ਇਨਸਾਨ ਕਿਸੇ ਵੀ ਅਵਸਥਾ ਵਿੱਚ ਕਿਉਂ ਨਾ ਹੋਵੇ, ਕੁਝ ਕਰ ਗੁਜ਼ਰਨ ਦਾ ਮਾਦਾ ਪੈਦਾ ਹੁੰਦਾ ਹੈ, ਉਹ ਮੈਂ ਉਸ ਮਾਂ ਦੀਆਂ ਗੱਲਾਂ ਵਿੱਚ ਦੇਖਿਆ ਹੈ। ਸ਼ਬਦ ਉਨ੍ਹਾਂ ਦੇ ਸੀ, ਪਰ ਉਹ ਭਾਵਨਾ ਵੱਡੀ ਪ੍ਰੇਰਣਾ ਦਿੰਦੀ ਸੀ।

ਅੱਜ ਬਿਜਲੀ ਊਰਜਾ ਇਹ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ। ਟੈਕਨੋਲੋਜੀ  ਜੀਵਨ ਦੀ ਲਾਈਫ  ਵਿੱਚ ਊਰਜਾ ਦੀ ਆਪਣੀ ਇੱਕ ਸਮਰੱਥਾ ਹੈ। ਅਖੁੱਟ ਊਰਜਾ (renewable energy) ਰਾਹੀਂ, ਸੂਰਜੀ ਊਰਜਾ (solar energy) ਰਾਹੀਂ ਦੇਸ਼ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਐੱਲਈਡੀ ਬਲਬ (LED bulb)  ਘਰ-ਘਰ ਪਹੁੰਚਾ ਕੇ ਬਿਜਲੀ ਬਚਾਉਣ ਦਾ ਇੱਕ ਬਹੁਤ ਵੱਡਾ ਅਭਿਆਨ ਚਲ ਰਿਹਾ ਹੈ। ਕਰੀਬ 22 ਕਰੋੜ ਤੋਂ ਵੀ ਜ਼ਿਆਦਾ ਐੱਲਈਡੀ ਬਲਬ ਪਿਛਲੇ ਇੱਕ ਸਾਲ ਦੇ ਅੰਦਰ ਅੰਦਰ ਘਰਾਂ ਵਿੱਚ ਲੱਗ ਚੁੱਕੇ ਹਨ ਅਤੇ ਉਸ ਕਾਰਨ ਬਿਜਲੀ ਉਸ ਨਾਲ ਵੀ ਜ਼ਿਆਦਾ ਮਿਲਦੀ ਹੈ। ਪਰ ਖਰਚਾ ਐੱਲਈਡੀ ਬਲਬ ਦੇ ਕਾਰਨ, ਜਿਨ੍ਹਾਂ ਪਰਿਵਾਰਾਂ ਵਿੱਚ ਐੱਲਈਡੀ ਬਲਬ ਦਾ ਉਪਯੋਗ ਹੋ ਰਿਹਾ ਹੈ, ਉਸ ਨਾਲ ਜੋ ਬਿਜਲੀ ਦੇ ਬਿੱਲ ਦੀ ਬੱਚਤ ਹੋ ਰਹੀ ਹੈ, ਉਹ ਕਰੀਬ ਕਰੀਬ 12 ਤੋਂ 13 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੈ। ਇਹ ਆਮ ਇਨਸਾਨ ਦੇ ਪੈਸੇ ਬਚ ਰਹੇ ਹਨ। ਅੱਜ 400 KV ਦੇ ਪ੍ਰਸਾਰਣ ਲਾਈਨ (transmission line) ਦਾ ਇੱਥੇ ਮੈਂ ਉਦਘਾਟਨ ਕਰ ਰਿਹਾ ਹਾਂ। ਇਹ ਜੋ ਮੱਧ ਭਾਗ ਹੈ ਕਾਨਪੁਰ ਤੱਕ ਦਾ ਪੂਰਾ ਉੱਨਾਵ ਸਮੇਤ ਸਾਰਾ, ਉੱਥੇ ਇੱਕ ਗੁਣਵੱਤਾ (quality)  ਬਿਜਲੀ, ਜੋ ਇੱਥੋਂ ਦੇ ਉਦਯੋਗਿਕ ਜੀਵਨ ਨੂੰ ਮਦਦ ਕਰੇਗੀ, ਜੋ ਇੱਥੋਂ ਦੇ ਘਰ ਵਿੱਚ ਜੋ ਬਿਜਲੀ ਚਾਹੀਦੀ ਹੈ, ਉਹ ਮਦਦ ਮਿਲੇਗੀ। ਅਤੇ ਤੁਹਾਡੇ ਇੱਥੇ ਤਾਂ ਬਿਜਲੀ ਵੰਡ ਵਿੱਚ ਵੀ ਵੀਆਈਪੀ (VIP)  ਕੋਟਾ ਰਹਿੰਦਾ ਸੀ ਮੈਂ ਸੁਣਿਆ ਹੈ। ਕੁਝ ਜ਼ਿਲ੍ਹੇ (district) ਬਹੁਤ ਵੀਆਈਪੀ  ਰਹਿੰਦੇ ਸਨ, ਉੱਥੇ ਬਿਜਲੀ ਦਾ ਇੱਕ ਪ੍ਰਕਾਰ ਰਹਿੰਦਾ ਸੀ ਅਤੇ ਕੁਝ ਜ਼ਿਲ੍ਹੇ ਅਜਿਹੇ ਵੀ ਸਨ ਇਹ ……ਮੈਂ ਯੋਗੀ ਜੀ ਨੂੰ ਵਧਾਈ ਦਿੰਦਾ ਹਾਂ, ਅਭਿਨੰਦਨ ਕਰਦਾ ਹਾਂ ਉਨ੍ਹਾਂ ਦਾ ਕਿ ਉਨ੍ਹਾਂ ਨੇ ਸਾਰੇ 75 ਜ਼ਿਲ੍ਹਿਆਂ ਨੂੰ ਇੱਕ ਬਰਾਬਰ ਰੂਪ ਵਿੱਚ ਬਿਜਲੀ ਦੇ ਕਾਰੋਬਾਰ ਦੀ ਮਦਦ ਕਰਨ ਦਾ ਫੈਸਲਾ ਕੀਤਾ। ਸ਼ਾਸਨ ਦਾ ਇਹੀ ਕੰਮ ਹੁੰਦਾ ਹੈ। ਕੁਝ ਨੂੰ ਵਿਸ਼ੇਸ਼ ਲਾਭ ਅਤੇ ਕੁਝ ਨੂੰ ਕੁਝ ਨਹੀਂ। ਇਸ ਨੂੰ ਖਤਮ ਕਰਨ ਵਿੱਚ ਕਿੰਨੀ ਮੁਸ਼ਕਿਲ ਆਉਂਦੀ ਹੈ, ਮੈਂ ਜਾਣਦਾ ਹਾਂ, ਪਰ ਮੈਨੂੰ ਵਿਸ਼ਵਾਸ ਹੈ ਯੋਗੀ ਜੀ ਇਹ ਕਰਕੇ ਰਹਿਣਗੇ, ਉਨ੍ਹਾਂ ਨੇ ਤੈਅ ਕੀਤਾ ਹੈ ਨਤੀਜੇ ਲਿਆਕੇ ਰਹਿਣਗੇ।

ਭਾਈਓ ਭੈਣੋਂ, ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਪਾਰ ਕਰਨ ਦੀ ਦੇਸ਼ ਕੋਸ਼ਿਸ਼ ਕਰ ਰਿਹਾ ਹੈ। ਜੀਵਨ ਦੇ ਹਰ ਖੇਤਰ ਵਿੱਚ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਪਾਰ ਕਰਨਾ ਹੈ। ਸਵਾ ਸੌ ਕਰੋੜ ਦੇਸ਼, ਇਨ੍ਹਾਂ ਸਵਾ ਸੌ ਕਰੋੜ ਦੇਸ਼ਵਾਸੀਆਂ ਦੀ ਤਾਕਤ ਅੱਜ ਪੂਰਾ ਵਿਸ਼ਵ ਇਹ ਮੰਨਦਾ ਹੈ ਕਿ ਦੁਨੀਆ ਦੀ ਵੱਡੀ ਅਰਥਵਿਵਸਥਾ ( economy )ਵਿੱਚ ਸਭ ਤੋਂ ਤੇਜ ਗਤੀ ਨਾਲ ਅੱਗੇ ਵਧਣ ਵਾਲਾ ਕੋਈ ਦੇਸ਼ ਹੈ ਤਾਂ ਉਸ ਦੇਸ਼ ਦਾ ਨਾਂਅ ਹਿੰਦੁਸਤਾਨ ਹੈ। ਪੂਰਾ ਵਿਸ਼ਵ ਅੱਜ ਭਾਰਤ ਨੂੰ ਮਾਣ ਨਾਲ ਦੇਖਦਾ ਹੈ। ਹੁਣ ਸਾਰੇ ਸਵਾ ਸੌ ਕਰੋੜ ਦੇਸ਼ਵਾਸੀ ਮਿਲ ਕੇ ਤੈਅ ਕਰੀਏ, ਅਸੀਂ ਉੱਤਰ ਪ੍ਰਦੇਸ਼ ਦੇ ਨਾਗਰਿਕ ਮਿਲ ਕੇ ਤੈਅ ਕਰੀਏ, ਤੁਸੀਂ ਦੇਖਣਾ ਤਬਦੀਲੀ ਕਿਵੇਂ ਆਉਂਦੀ ਹੈ।

1 ਜੁਲਾਈ ਤੋਂ ਜੀਐੱਸਟੀ ਦੀ ਸ਼ੁਰੂਆਤ ਹੋ ਰਹੀ ਹੈ। ਇਸ ਦੇਸ਼ ਲਈ ਵੱਡੇ ਮਾਣ ਦੀ ਗੱਲ ਹੈ। ਇਸ ਦੇਸ਼ ਦੇ ਸਾਰੇ ਰਾਜਨੀਤਕ ਦਲ, ਇਸ ਦੇਸ਼ ਦੇ ਸਾਰੇ ਰਾਜਨੀਤਕ ਨੇਤਾ, ਕਿੰਨਾ ਹੀ ਵਿਰੋਧ ਕਿਉਂ ਨਾ ਹੋਵੇ। ਇਸ ਦੇਸ਼ ਦੀਆਂ ਸਾਰੀਆਂ ਰਾਜ ਸਰਕਾਰਾਂ, ਕੇਂਦਰ ਸਰਕਾਰ ਮਿਲ ਕੇ ਇੱਕ ਅਜਿਹਾ ਇਤਿਹਾਸਕ ਕੰਮ ਕਰਨ ਜਾ ਰਹੀਆਂ ਹਨ ਜੋ 1 ਜੁਲਾਈ ਤੋਂ ਦੇਸ਼ ਦੀ ਅਰਥਵਿਵਸਥਾ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਲਿਆਉਣ ਵਾਲਾ ਹੈ। ਇਹ ਆਪਣੇ ਆਪ ਵਿੱਚ ਬਹੁਤ ਵੱਡੀ ਸਫਲਤਾ ਹੈ। ਭਾਰਤ ਦੇ ਸੰਘੀ ਢਾਂਚੇ (Federal Structure) ਦੀ ਸਫਲਤਾ ਹੈ। ਭਾਰਤ ਦੇ ਰਾਜਨੀਤਕ ਦਲਾਂ ਦੀ ਪਰਿਪੱਕਤਾ (maturity) ਦੀ ਸਫਲਤਾ ਹੈ। ਦਲ ਤੋਂ ਉੱਪਰ ਦੇਸ਼ ਹੈ, ਇਹ ਹਿੰਦੁਸਤਾਨ ਦੇ ਸਾਰੇ ਰਾਜਨੀਤਕ ਦਲਾਂ ਨੇ ਦਿਖਾ ਦਿੱਤਾ ਹੈ। ਮੈਂ ਸਾਰੇ ਰਾਜਨੀਤਕ ਦਲਾਂ ਦਾ ਧੰਨਵਾਦੀ ਹਾਂ, ਮੈਂ ਸਾਰੀਆਂ ਰਾਜ ਸਰਕਾਰਾਂ ਦਾ ਧੰਨਵਾਦੀ ਹਾਂ, ਮੈਂ ਸਾਰੀਆਂ ਵਿਧਾਨ ਸਭਾਵਾਂ ਦਾ ਧੰਨਵਾਦੀ ਹਾਂ, ਲੋਕ ਸਭਾ ਦਾ, ਰਾਜ ਸਭਾ ਦਾ ਧੰਨਵਾਦੀ ਹਾਂ। ਸਭ ਨੇ ਮਿਲ ਕੇ ਇਸ ਜੀਐੱਸਟੀ  ਨੂੰ ਲਾਗੂ ਕਰਨ ਲਈ ਸਫਲਤਾਪੂਰਵਕ ਕੋਸ਼ਿਸ਼ਾਂ ਕੀਤੀਆਂ। ਹੁਣ ਮੈਨੂੰ ਵਿਸ਼ਵਾਸ ਹੈ ਕਿ 1 ਜੁਲਾਈ ਤੋਂ ਬਾਅਦ ਨਾਗਰਿਕਾਂ ਦੇ ਸਹਿਯੋਗ ਨਾਲ, ਖਾਸ ਕਰਕੇ ਛੋਟੇ ਮੋਟੇ ਵਪਾਰੀਆਂ ਦੇ ਸਹਿਯੋਗ ਨਾਲ, ਅਸੀਂ ਸਫਲਤਾਪੂਰਵਕ ਜੀਐੱਸਟੀ ਵਿੱਚ ਅੱਗੇ ਵਧਾਂਗੇ ਤਾਂ ਦੁਨੀਆ ਲਈ ਬਹੁਤ ਵੱਡਾ ਅਜੂਬਾ ਹੋਏਗਾ ਕਿ ਇੰਨਾ ਵੱਡਾ ਦੇਸ਼ ਇਸ ਪ੍ਰਕਾਰ ਨਾਲ ਤਬਦੀਲੀ (transformation)  ਕਰ  ਸਕਦਾ ਹੈ। ਭਾਰਤ ਦੇ ਲੋਕਤੰਤਰ ਦੀ ਤਾਕਤ ਦੀ ਪਛਾਣ ਹੋਏਗੀ ਦੁਨੀਆ ਨੂੰ ਕਿ ਇਸ ਦੇਸ਼ ਦੇ ਸਾਰੇ ਦਲ, ਸਾਰੀਆਂ ਵਿਭਿੰਨ ਵਿਚਾਰਧਾਰਾ ਵਾਲੇ ਦਲ ਦੇਸ਼ ਹਿੱਤ ਵਿੱਚ ਮੋਢੇ ਨਾਲ ਮੋਢਾ ਮਿਲਾ ਕੇ ਕਿੰਨਾ ਵੱਡਾ ਫੈਸਲਾ ਕਰਦੇ ਹਨ, ਇਹ ਦੁਨੀਆ ਦੇ ਸਾਹਮਣੇ ਇੱਕ ਅਜੂਬੇ ਦੀ ਤਰ੍ਹਾਂ ਦਿਖਣ ਵਾਲਾ ਹੈ। ਇਹ ਭਾਰਤ ਦੇ ਲੋਕਤੰਤਰ ਦੀ ਪਰਿਪੱਕਤਾ ਦੀ ਤਾਕਤ ਹੈ, ਭਾਰਤ ਦੇ ਲੋਕਤੰਤਰ ਦੀ ਤਾਕਤ ਹੈ। ਭਾਰਤ ਦੇ ਲੋਕਤੰਤਰ ਦੇ ਰਾਜਨੀਤਕ ਦਲਾਂ ਦੀ ਲੀਡਰਸ਼ਿਪ ਦੀ ਪਰਿਪੱਕਤਾ ਦੀ ਤਾਕਤ ਹੈ ਕਿ ਇਹ ਸਭੰਵ ਹੋਇਆ ਹੈ। ਅਤੇ ਇਸ ਲਈ ਇਸ ਦਾ ਕ੍ਰੈਡਿਟ ਨਾ ਮੋਦੀ ਨੂੰ ਜਾਂਦਾ ਹੈ ਅਤੇ ਨਾ ਇੱਕ ਸਰਕਾਰ ਨੂੰ ਜਾਂਦਾ ਹੈ। ਇਹ ਸਵਾ ਸੌ ਕਰੋੜ ਦੇਸ਼ ਵਾਸੀਆਂ ਨੂੰ ਜਾਂਦਾ ਹੈ। ਭਾਰਤ ਦੇ ਪਰਿਪੱਕ  ਲੋਕਤੰਤਰ ਨੂੰ ਜਾਂਦਾ ਹੈ। ਦੇਸ਼ ਦੇ ਸਾਰੇ ਰਾਜਨੀਤਕ ਦਲਾਂ ਨੂੰ ਜਾਂਦਾ ਹੈ, ਦੇਸ਼ ਦੀਆਂ ਸਾਰੀਆਂ ਵਿਧਾਨ ਸਭਾਵਾਂ ਨੂੰ ਜਾਂਦਾ ਹੈ, ਲੋਕ ਸਭਾ ਅਤੇ ਰਾਜ ਸਭਾ ਨੂੰ ਜਾਂਦਾ ਹੈ।

ਹੁਣ ਇੰਨਾ ਵੱਡਾ ਕੰਮ ਹੋਇਆ ਹੈ। ਅਸੀਂ ਉਸ ਨੂੰ ਸਮਝੀਏ, ਮੁਸ਼ਕਿਲਾਂ ਹਨ ਤਾਂ ਸਰਕਾਰ ਨੇ ਸਾਰੀ ਵਿਵਸਥਾ ਕੀਤੀ ਹੈ। ਇਨ੍ਹਾਂ ਮੁਸ਼ਕਿਲਾਂ ਨੂੰ ਦੂਰ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ, ਪਰ ਇੱਕ ਸਫਲ ਯਾਤਰਾ ਹੋਰ ਜ਼ਿਆਦਾ ਚੰਗੀ ਤਰ੍ਹਾਂ ਸਫਲ ਹੋਵੇ ਉਸ ਲਈ 1 ਜੁਲਾਈ ਤੋਂ ਸਾਰੇ ਦੇਸ਼ ਦੇ ਵਿਸ਼ੇਸ਼ਕਰ ਵਪਾਰੀ ਕੌਮ, ਇਹ ਉਸ ਨੂੰ ਆਪਣੇ ਮੋਢੇ ‘ਤੇ ਉਠਾਉਣ, ਦੋ ਕਦਮ ਅੱਗੇ ਚਲਣ ਅਤੇ ਸਰਲਤਾ ਪੂਰਵਕ ਉਸ ਨੂੰ ਪਾਰ ਕਰਨ ਵਿੱਚ ਦੇਸ਼ ਦੀ ਅਗਵਾਈ ਇਹ ਸਾਡੇ ਵਪਾਰੀ ਆਲਮ ਕਰਨ ਅਤੇ ਕਰਨਗੇ ਅਜਿਹਾ ਮੇਰਾ ਵਿਸ਼ਵਾਸ ਹੈ।

ਇਸੀ ਇੱਕ ਉਮੀਦ ਨਾਲ, ਮੈਂ ਤੁਹਾਨੂੰ ਸਾਰਿਆਂ ਨੂੰ ਇਸ ਕੈਂਪਸ ਵਿੱਚ ਪੜ੍ਹਨਵਾਲੇ, ਇਸ ਕੈਂਪਸ ਨਾਲ ਜੁੜੇ ਹੋਏ ਸਾਰੇ ਨੌਜਵਾਨਾਂ ਨੂੰ ਦਿਲ ਤੋਂ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਸਫਲਤਾ ਲਈ ਬਹੁਤ-ਬਹੁਤ ਕਾਮਨਾ ਕਰਦਾ ਹਾਂ।

ਧੰਨਵਾਦ।

                                   ***

VBA/AK/NS/MAMTA